Verify Party Member
Header
Header
ਤਾਜਾ ਖਬਰਾਂ

14-15 ਅਗਸਤ ਸਿੱਖ ਕੌਮ ਲਈ ਵੱਡੀ ਨਮੋਸੀ ਵਾਲਾ ਦਿਨ, 21 ਅਗਸਤ ਨੂੰ ਸਿੱਖ ਕੌਮ ਬਾਹਰਲੇ ਮੁਲਕਾਂ ਦੀਆਂ ਅਬੈਸੀਆ ਵਿਚ ਯਾਦ-ਪੱਤਰ ਦਿੰਦੇ ਹੋਏ “ਖ਼ਾਲਿਸਤਾਨ ਡੇ” ਮਨਾਏਗੀ : ਮਾਨ

14-15 ਅਗਸਤ ਸਿੱਖ ਕੌਮ ਲਈ ਵੱਡੀ ਨਮੋਸੀ ਵਾਲਾ ਦਿਨ, 21 ਅਗਸਤ ਨੂੰ ਸਿੱਖ ਕੌਮ ਬਾਹਰਲੇ ਮੁਲਕਾਂ ਦੀਆਂ ਅਬੈਸੀਆ ਵਿਚ ਯਾਦ-ਪੱਤਰ ਦਿੰਦੇ ਹੋਏ “ਖ਼ਾਲਿਸਤਾਨ ਡੇ” ਮਨਾਏਗੀ : ਮਾਨ

 

ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਅੰਗਰੇਜ਼ ਹਕੂਮਤ ਸਮੇਂ ਜਦੋਂ ਪੂਰਬੀ ਪੰਜਾਬ, ਪੱਛਮੀ ਪੰਜਾਬ ਇਕ ਮੁਲਕ ਸੀ, ਤਾਂ 14 ਅਗਸਤ ਨੂੰ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਅੰਗਰੇਜ਼ਾਂ ਨਾਲ ਸਮਝੋਤਾ ਕਰਕੇ ਪਾਕਿਸਤਾਨ ਮੁਲਕ ਬਣਵਾ ਲਿਆ ਅਤੇ ਆਜ਼ਾਦ ਕਰਵਾ ਲਿਆ । 15 ਅਗਸਤ ਨੂੰ ਹਿੰਦੂ ਆਗੂਆਂ ਨੇ ਅੰਗਰੇਜ਼ਾਂ ਨਾਲ ਸਾਠ-ਗਾਠ ਕਰਕੇ ਆਪਣਾ ਹਿੰਦੂ ਮੁਲਕ ਇੰਡੀਆ ਬਣਾ ਲਿਆ । ਜਦੋਂਕਿ ਤੀਜੀ ਮੁੱਖ ਧਿਰ ਜੋ ਸਿੱਖ ਕੌਮ ਸੀ, ਉਸ ਨਾਲ ਅੰਗਰੇਜ਼ਾਂ, ਮੁਸਲਿਮ ਆਗੂ ਜਿਨਾਹ ਅਤੇ ਹਿੰਦੂ ਆਗੂ ਨਹਿਰੂ ਅਤੇ ਗਾਂਧੀ ਨੇ ਧੋਖਾ ਕਰਕੇ ਸਿੱਖ ਕੌਮ ਦਾ ਆਜ਼ਾਦ ਮੁਲਕ ਨਾ ਐਲਾਨਿਆ । ਇਸ ਲਈ 14 ਅਗਸਤ ਅਤੇ 15 ਅਗਸਤ ਸਿੱਖ ਕੌਮ ਲਈ ਬਹੁਤ ਵੱਡੇ ਨਮੋਸ਼ੀ ਵਾਲੇ ਦਿਨ ਹਨ । ਕਿਉਂਕਿ ਇਸ ਦਿਨ ਸਿੱਖ ਕੌਮ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਕਲਕੇ ਸਾਜ਼ਸੀ ਢੰਗ ਨਾਲ ਹਿੰਦੂਆਂ ਦੀ ਗੁਲਾਮ ਬਣਾਈ ਗਈ ਅਤੇ ਉਨ੍ਹਾਂ ਨੂੰ ਆਪਣੀ ਆਜ਼ਾਦੀ ਦਾ ਨਿੱਘ ਮਾਨਣ ਦੇ ਹੱਕ ਨਾ ਦਿੱਤੇ ਗਏ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ 21 ਅਗਸਤ ਨੂੰ ਅਮਰੀਕਾ, ਕੈਨੇਡਾ, ਬਰਤਾਨੀਆ, ਫਰਾਂਸ, ਜਰਮਨ, ਨਿਊਜੀਲੈਡ, ਆਸਟ੍ਰੇਲੀਆ ਆਦਿ ਸਭ ਮੁਲਕਾਂ ਵਿਚ ਉਨ੍ਹਾਂ ਦੀਆਂ ਅਬੈਸੀਆ ਅੱਗੇ ਵੱਡੇ ਇਕੱਠ ਕਰਕੇ ਸਿੱਖ ਕੌਮ ਦੀ ਆਜ਼ਾਦੀ ਖ਼ਾਲਿਸਤਾਨ ਸੰਬੰਧੀ ਜਿਥੇ ਯਾਦ-ਪੱਤਰ ਦਿੱਤੇ ਜਾਣਗੇ, ਉਥੇ ਇਸ ਦਿਨ ਨੂੰ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖ ਬਤੌਰ ਖ਼ਾਲਿਸਤਾਨ-ਡੇ ਦੇ ਮਨਾਉਣਗੇ । ਇਸੇ ਦਿਨ ਹੀ ਇਨ੍ਹਾਂ ਬਾਹਰਲੇ ਮੁਲਕਾਂ ਦੀਆਂ ਅਬੈਸੀਆ ਨੂੰ ਸਿੱਖ ਕੌਮ ਵੱਲੋਂ ਉਸ ਸਮੇਂ ਦੇ ਯੂ.ਐਨ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਦਿੱਲੀ ਪਹੁੰਚਣ ਤੇ ਖ਼ਾਲਿਸਤਾਨ ਕਾਇਮ ਕਰਨ ਸੰਬੰਧੀ ਜੋ ਯਾਦ-ਪੱਤਰ ਦਿੱਤਾ ਗਿਆ ਸੀ, ਉਹ ਯਾਦ-ਪੱਤਰ ਵੀ ਇਨ੍ਹਾਂ ਬਾਹਰਲੇ ਮੁਲਕਾਂ ਦੀਆਂ ਅਬੈਸੀਆ ਨੂੰ ਪੇਸ਼ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਤੋਂ ਸਿੱਖ ਕੌਮ ਦੀ ਗੁਲਾਮੀਅਤ ਨੂੰ ਖ਼ਤਮ ਕਰਨ ਲਈ ਇਹ ਯਾਦ-ਪੱਤਰ ਵੀ ਦਿੱਤੇ ਜਾਣਗੇ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੇ ਮੈਬਰਾਂ ਦੀ ਇਕ ਹੋਈ ਗੰਭੀਰਤਾ ਭਰੀ ਇਕੱਤਰਤਾ ਵਿਚ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਵਿਚ ਉਭਰਕੇ ਸਾਹਮਣੇ ਆਏ । ਇਸ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਤਿੰਨ ਕੌਮੀ ਮੁੱਖ ਮਕਸਦਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇਣਾ, ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲ ਪੁਲਿਸ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਸਜ਼ਾਂ ਦੇਣਾ ਅਤੇ ਜੇਲ੍ਹਾਂ ਵਿਚ ਬੰਦੀ ਸਜ਼ਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਦੀ ਬਿਨ੍ਹਾਂ ਸ਼ਰਤ ਤੁਰੰਤ ਰਿਹਾਈ ਨੂੰ ਹੁਕਮਰਾਨਾਂ ਨੇ ਜਮਹੂਰੀਅਤ ਤੇ ਅਮਨਮਈ ਤਰੀਕੇ ਚੱਲ ਰਹੇ ਇਸ ਬਰਗਾੜੀ ਸੰਘਰਸ਼ ਦੀਆਂ ਮੰਗਾਂ ਨੂੰ ਪੂਰਨ ਨਾ ਕੀਤਾ ਤਾਂ 250 ਦੇ ਕਰੀਬ ਪੰਥ ਦਰਦੀ ਸਿੱਖਾਂ ਅਤੇ 100 ਦੇ ਕਰੀਬ ਬੀਬੀਆਂ ਨੇ ਆਪਣੀਆ ਸ਼ਹਾਦਤਾਂ ਪਾਉਣ ਲਈ ਮੋਰਚੇ ਦੀ ਅਗਵਾਈ ਕਰ ਰਹੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਾਮ ਦੇ ਦਿੱਤੇ ਹਨ । ਇਨ੍ਹਾਂ ਵਿਚ ਦੋ ਪੂਰੇ ਦੇ ਪੂਰੇ ਪਰਿਵਾਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੀਆ ਅਹੁਤੀਆ ਦੇਣ ਦਾ ਪ੍ਰਣ ਕੀਤਾ ਹੈ । ਇਸ ਲਈ ਅਸੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਸੈਂਟਰ ਦੀ ਮੋਦੀ ਸਰਕਾਰ ਨੂੰ ਇਸ ਪਾਰਟੀ ਦੇ ਫੈਸਲੇ ਰਾਹੀ ਖ਼ਬਰਦਾਰ ਕਰਦੇ ਹਾਂ ਕਿ ਜੇਕਰ ਇਨ੍ਹਾਂ ਦੋਵਾਂ ਸਰਕਾਰਾਂ ਨੇ ਬਰਗਾੜੀ ਇਨਸਾਫ਼ ਮੋਰਚੇ ਨੂੰ ਗੰਭੀਰਤਾ ਨਾਲ ਨਾ ਲੈਦੇ ਹੋਏ ਉਪਰੋਕਤ ਤਿੰਨੇ ਕੌਮੀ ਮੰਗਾਂ ਨੂੰ ਪ੍ਰਵਾਨ ਕਰਕੇ ਸਿੱਖ ਮਨਾਂ ਦੀ ਸੰਤੁਸਟੀ ਨਾ ਕੀਤੀ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਭਾਈ ਗੁਰਬਖਸ ਸਿੰਘ ਖ਼ਾਲਸਾ ਹਰਿਆਣਾ ਦੀ ਤਰ੍ਹਾਂ ਸਿੱਖ ਕੌਮ ਵਿਚ ਇਹ ਸ਼ਹੀਦੀਆਂ ਦਾ ਸਿਲਸਿਲਾ ਨਿਰੰਤਰ ਸੁਰੂ ਹੋ ਜਾਵੇ ਅਤੇ ਇਸਦੇ ਨਿਕਲਣ ਵਾਲੇ ਮੁਲਕੀ ਤੇ ਸੂਬੇ ਦੇ ਭਿਆਨਕ ਨਤੀਜਿਆ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਮੁਤੱਸਵੀ ਬੀਜੇਪੀ ਦੀ ਮੋਦੀ ਹਕੂਮਤ ਉਤੇ ਵੀ ਇਨ੍ਹਾਂ ਸ਼ਹਾਦਤਾਂ ਦੇ ਕਾਲੇ ਦਾਗ ਸਦਾ ਲਈ ਲੱਗ ਜਾਣ ਅਤੇ ਇਥੋਂ ਦਾ ਮਾਹੌਲ ਬੇਕਾਬੂ ਹੋ ਜਾਵੇ ।

ਅੱਜ ਦੀ ਇਸ ਮੀਟਿੰਗ ਵਿਚ ਸਿੱਖ ਫਾਰ ਜਸਟਿਸ ਵੱਲੋਂ ਸਿੱਖ ਕੌਮ ਦੇ ਰੈਫਰੈਡਮ 2020 ਸੰਬੰਧੀ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਰੈਫਰੈਡਮ ਦੇ ਹਮੇਸ਼ਾਂ ਹੱਕ ਵਿਚ ਰਹੀ ਹੈ । ਪਰ ਸਿੱਖ ਫਾਰ ਜਸਟਿਸ ਵੱਲੋਂ ਇਸ ਹੋਣ ਵਾਲੇ ਰੈਫਰੈਡਮ ਦੀ ਸਮੁੱਚੀ ਕਾਨੂੰਨੀ ਪ੍ਰਮਾਣਿਕਤਾ ਸੰਬੰਧੀ ਸਿੱਖ ਕੌਮ ਨੂੰ ਜਾਣਕਾਰੀ ਨਾ ਦੇਣ ਦੀ ਕਾਰਵਾਈ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਤੇ 29-30 ਸਾਲਾ ਤੋਂ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਕਾਇਮ ਕਰਨ ਸੰਬੰਧੀ ਰਾਏਸੁਮਾਰੀ ਕਰਵਾਉਣ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਨੂੰ ਬਤੌਰ ਬਫ਼ਰ ਸਟੇਟ ਪ੍ਰਵਾਨ ਕਰਕੇ ਖ਼ਾਲਿਸਤਾਨ ਕਾਇਮ ਕਰਨ ਦੀ ਬਾਦਲੀਲ ਅਤੇ ਕੌਮਾਂਤਰੀ ਕਾਨੂੰਨਾਂ ਦੀ ਦੇਖਰੇਖ ਹੇਠ ਦ੍ਰਿੜਤਾ ਪੂਰਵਕ ਸੰਘਰਸ਼ ਕਰਦਾ ਆ ਰਿਹਾ ਹੈ । ਸਿੱਖ ਫਾਰ ਜਸਟਿਸ 2020 ਵਿਚ ਰੈਫਰੈਡਮ ਕਰਵਾਉਣ ਦੀ ਗੱਲ ਕਰਨ ਦੇ ਨਾਲ-ਨਾਲ, ਇਸ ਪ੍ਰਕਿਰਿਆ ਨੂੰ ਨਿੱਜੀ ਤੌਰ ਤੇ ਕਰਵਾਉਣ ਦੀ ਗੱਲ ਕਰ ਰਹੀ ਹੈ, ਜਿਸ ਨੂੰ ਕੌਮਾਂਤਰੀ ਜਾਂ ਮੁਲਕੀ ਪੱਧਰ ਤੇ ਕਾਨੂੰਨੀ ਮਾਨਤਾ ਜਾਂ ਪ੍ਰਵਾਨਗੀ ਮਿਲਣੀ ਅਸੰਭਵ ਹੈ । ਅਸੀਂ ਸਿੱਖ ਫਾਰ ਜਸਟਿਸ ਨੂੰ ਅੱਜ ਦੀ ਮੀਟਿੰਗ ਰਾਹੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਪੀਲ ਕਰਦੇ ਹਾਂ ਕਿ ਜੇਕਰ ਉਹ ਵਾਅਕਿਆ ਹੀ ਰੈਫਰੈਡਮ ਜਾਂ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਸੁਹਿਰਦ ਹਨ ਤਾਂ 2019 ਵਿਚ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆ ਹਨ, ਅਸੀਂ ਇਹ ਚੋਣਾਂ ਖ਼ਾਲਿਸਤਾਨੀ ਨਿਸ਼ਾਨੇ ਨੂੰ ਮੁੱਖ ਰੱਖਕੇ ਹੀ ਲੜਨ ਜਾ ਰਹੇ ਹਾਂ । ਸਿੱਖ ਫਾਰ ਜਸਟਿਸ ਇਸ ਫੈਸਲੇ ਲਈ 2020 ਤੱਕ ਇੰਤਜਾਰ ਕਰੇ ਉਸ ਤੋਂ ਪਹਿਲੇ ਹੀ ਉਹ ਆਪਣੇ ਉਦਮ ਨੇਕ-ਨੀਤੀ ਨਾਲ ਕਰਕੇ ਖ਼ਾਲਿਸਤਾਨੀ ਉਮੀਦਵਾਰਾਂ ਨੂੰ ਤਨੋ-ਮਨੋ ਅਤੇ ਧਨੋ ਮਦਦ ਕਰਕੇ ਹਿੰਦੂਤਵ ਤਾਕਤਾਂ ਨੂੰ ਹਰਾਉਣ ਅਤੇ ਖ਼ਾਲਿਸਤਾਨੀਆ ਨੂੰ ਜਿਤਾਉਣ । ਇਹ ਪ੍ਰਕਿਰਿਆ ਸਿੱਖ ਕੌਮ ਦਾ ਖ਼ਾਲਿਸਤਾਨ ਉਤੇ ਰੈਫਰੈਡਮ ਹੀ ਹੋਵੇਗਾ । ਅੱਜ ਦੀ ਮੀਟਿੰਗ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਖ਼ਾਲਿਸਤਾਨ ਤੇ ਰੈਫਰੈਡਮ ਬਾਰੇ ਸਿੱਖ ਕੌਮ ਵਿਚ ਹੋਰ ਭਰਮ-ਭੁਲੇਖੇ ਪੈਦਾ ਕਰਨ ਦੀ ਬਜਾਇ 2019 ਵਿਚ ਹੋਣ ਵਾਲੇ ਉਪਰੋਕਤ ਰੈਫਰੈਡਮ ਵਿਚ ਮੋਹਰੀ ਕਤਾਰਾ ਵਿਚ ਖੜ੍ਹੇ ਹੋ ਕੇ ਸਹਿਯੋਗ ਕਰਨਗੇ। ਅੱਜ ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ. ਜਸਕਰਨ ਸਿੰਘ, ਪ੍ਰੋ. ਮਹਿੰਦਰਪਾਲ ਸਿੰਘ, ਅਮਰੀਕ ਸਿੰਘ ਬੱਲੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ (ਸਾਰੇ ਜਰਨਲ ਸਕੱਤਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਗੁਰਜੰਟ ਸਿੰਘ ਕੱਟੂ ਅਤੇ ਨਵਦੀਪ ਸਿੰਘ ਬਾਜਵਾ (ਦੋਵੇ ਪੀ.ਏ.), ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਹਰਭਜਨ ਸਿੰਘ ਕਸ਼ਮੀਰੀ, ਅਵਤਾਰ ਸਿੰਘ ਖੱਖ, ਗੁਰਚਰਨ ਸਿੰਘ ਭੁੱਲਰ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਘੇੜਾ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ, ਰਣਦੇਵ ਸਿੰਘ ਦੇਬੀ (ਸਾਰੇ ਪੀ.ਏ.ਸੀ ਮੈਂਬਰ), ਰਣਜੀਤ ਸਿੰਘ ਚੀਮਾਂ ਕਾਰਜਕਾਰੀ ਮੈਬਰ ਆਦਿ ਆਗੂਆਂ ਨੇ ਸਮੂਲੀਅਤ ਕੀਤੀ ।

Webmaster

Lakhvir Singh
Shiromani Akali Dal (Amritsar)
9781222567

About The Author

Related posts

Leave a Reply

Your email address will not be published. Required fields are marked *