Select your Top Menu from wp menus
Header
Header
ਤਾਜਾ ਖਬਰਾਂ

13 ਅਗਸਤ ਨੂੰ ਬੰਦ ਦਾ ਸੱਦਾ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਨੂੰ ਕਾਮਯਾਬ ਕਰਨ ਲਈ ਆਪਣਾ ਪੂਰਨ ਸਹਿਯੋਗ ਦੇਵੇਗਾਂ

ਜੋ ਭਗਤ ਰਵੀਦਾਸ ਜੀ ਦਾ ਮੰਦਿਰ ਦਿੱਲੀ ਵਿਖੇ 500 ਸਾਲ ਪੁਰਾਤਨ ਸੀ, ਉਹ ਕੇਜਰੀਵਾਲ ਅਤੇ ਜੇ,ਡੀ,ਏ ਹਕੂਮਤ ਨੇ ਢਾਹਿਆ ਹੈ, ਉਹ ਬਹੁਤ ਹੀ ਅਫ਼ਸੋਸਨਾਕ ਹੈ ਅਤੇ ਇਹ ਸਿੱਧੇ ਤੌਰ ਤੇ ਸਿੱਖ ਧਰਮ ਤੇ ਹਮਲਾ ਹੈ। ਜਿਸਨੂੰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਸਮਝਦੇ ਹਾਂ, ਕਿਉਕਿ ਭਗਤ ਰਵੀਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਕਿਉਕਿ ਰਵੀਦਾਸ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭਗਤ ਹੋਏ ਹਨ। ਜੋ ਇਹਨਾਂ ਹਕੂਮਤਾਂ ਨੇ ਭਗਤ ਰਵੀਦਾਸ ਜੀ ਦਾ 500 ਸਾਲ ਪੁਰਾਤਨ ਮੰਦਿਰ ਢਾਹਿਆਂ ਹੈ, ਉਸਦੇ ਰੋਸ ਵੱਜੋ ਕੱਲੵ ਮਿਤੀ 13 ਅਗਸਤ ਨੂੰ ਬੰਦ ਦਾ ਸੱਦਾ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਨੂੰ ਕਾਮਯਾਬ ਕਰਨ ਲਈ ਆਪਣਾ ਪੂਰਨ ਸਹਿਯੋਗ ਦੇਵੇਗਾਂ। ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੱਲੵ ਬੰਦ, ਸੱਦੇ ਦੇ ਪਰੋਗਰਾਮ ਵਿਚ ਸ਼ਾਮਿਲ ਹੋ ਕੇ ਇਸਨੂੰ ਕਾਮਯਾਬ ਕਰਨ । ਜੋ ਹੁਕਮਰਾਨਾਂ ਨੇ ਇਹ ਕਾਰਵਾਈ ਕੀਤੀ ਹੈ, ਉਸਦੀ ਸੱਚਾਈ ਦੁਨੀਆਂ ਸਾਹਮਣੇ ਉਜਾਗਰ ਹੋ ਸਕੇ।

ਅਪੀਲ ਕਰਤਾ,
ਸ. ਸਿਮਰਨਜੀਤ ਸਿੰਘ ਮਾਨ,
ਪ੍ਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

About The Author

Related posts

Leave a Reply

Your email address will not be published. Required fields are marked *