Verify Party Member
Header
Header
ਤਾਜਾ ਖਬਰਾਂ

12 ਸਤੰਬਰ ਤੋਂ ਬਾਅਦ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

12 ਸਤੰਬਰ ਤੋਂ ਬਾਅਦ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 10 ਸਤੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ ਬੀਤੇ 69ਵੇਂ ਜਥੇ ਦੀ ਗ੍ਰਿਫ਼ਤਾਰੀ ਉਪਰੰਤ 12 ਸਤੰਬਰ ਤੱਕ ਦੇ ਜਥਿਆਂ ਦਾ ਐਲਾਨ ਪਹਿਲੀ ਸੂਚੀ ਵਿਚ ਕੀਤਾ ਗਿਆ ਸੀ । 13 ਸਤੰਬਰ ਨੂੰ ਮਾਨਸਾ ਜਿ਼ਲ੍ਹੇ ਦੇ ਚੌਕੇ ਪਿੰਡ ਦਾ ਜਥਾ ਸ. ਬਲਵੀਰ ਸਿੰਘ ਬੱਛੋਆਣਾ, 14 ਸਤੰਬਰ ਨੂੰ ਫਿਰ ਸ. ਬਲਵੀਰ ਸਿੰਘ ਬੱਛੋਆਣਾ ਜਥੇ ਨੂੰ ਤੋਰਨਗੇ । 15 ਸਤੰਬਰ ਨੂੰ ਫ਼ਰੀਦਕੋਟ ਜਿ਼ਲ੍ਹੇ ਦੇ ਸ. ਗੁਰਦੀਪ ਸਿੰਘ ਢੁੱਡੀ ਦੀ ਅਗਵਾਈ ਵਿਚ, 16 ਸਤੰਬਰ ਨੂੰ ਧੂਰੀ ਤੋਂ ਸ. ਹਰਬੰਸ ਸਿੰਘ ਸਲੇਮਪੁਰ, 17 ਸਤੰਬਰ ਨੂੰ ਸ. ਸੋਭਾ ਸਿੰਘ ਯੂਥ ਆਗੂ ਦੀ ਅਗਵਾਈ ਵਿਚ ਰਾਜਪੁਰੇ ਦਾ ਜਥਾ, 18 ਸਤੰਬਰ ਨੂੰ ਸੰਭੂ ਮੋਰਚੇ ਦੀ ਟੀਮ ਵੱਲੋਂ, 19 ਸਤੰਬਰ ਨੂੰ ਪਟਿਆਲਾ ਤੋਂ ਸਰਬਜੀਤ ਸਿੰਘ ਘੜਾਮ ਦੀ ਅਗਵਾਈ ਵਿਚ, 20 ਸਤੰਬਰ ਨੂੰ ਬਰਨਾਲਾ ਤੋਂ ਮਨਜੀਤ ਸਿੰਘ ਸੰਘੇੜਾ ਦੀ ਅਗਵਾਈ ਵਿਚ, 21 ਸਤੰਬਰ ਨੂੰ ਲਹਿਰਾਗਾਗਾ ਤੋਂ ਜਗਮੀਤ ਸਿੰਘ ਮੋਤਾ, 22 ਸਤੰਬਰ ਨੂੰ ਮਾਨਸਾ ਤੋਂ ਮੱਖਣ ਸਿੰਘ ਸਮਾਓ ਦੀ ਅਗਵਾਈ ਵਿਚ, 23 ਸਤੰਬਰ ਨੂੰ ਬਰਨਾਲਾ ਤੋਂ ਗੁਰਮੀਤ ਸਿੰਘ ਖੂੰਡੀ ਦੀ ਅਗਵਾਈ ਵਿਚ, 24 ਸਤੰਬਰ ਨੂੰ ਫਿਰੋਜ਼ਪੁਰ ਤੋਂ ਜਤਿੰਦਰ ਸਿੰਘ ਥਿੰਦ ਦੀ ਅਗਵਾਈ ਵਿਚ, 25 ਸਤੰਬਰ ਨੂੰ ਹੁਸਿਆਰਪੁਰ ਤੋਂ ਸੰਦੀਪ ਸਿੰਘ ਟਾਡਾ ਦੀ ਅਗਵਾਈ, 26 ਨੂੰ ਫਿਰ ਬਰਨਾਲਾ ਤੋਂ ਹਰਿੰਦਰ ਸਿੰਘ ਹਰੀਗੜ੍ਹ ਦੀ ਅਗਵਾਈ ਵਿਚ, 27 ਸਤੰਬਰ ਨੂੰ ਫਿਰੋਜ਼ਪੁਰ ਤੋਂ ਤਜਿੰਦਰ ਸਿੰਘ ਦਿਓਲ ਦੀ ਅਗਵਾਈ ਵਿਚ, 28 ਸਤੰਬਰ ਨੂੰ ਸੰਗਰੂਰ ਤੋਂ ਜਗਮੀਤ ਸਿੰਘ ਮੋਤਾ, 29 ਸਤੰਬਰ ਨੂੰ ਜਤਿੰਦਰਬੀਰ ਸਿੰਘ ਪੰਨੂੰ ਗੁਰਦਾਸਪੁਰ ਤੋਂ ਯੂਥ ਦਾ ਜਥਾ, 30 ਸਤੰਬਰ ਨੂੰ ਲੁਧਿਆਣਾ ਤੋਂ ਹਰਕਮਲ ਸਿੰਘ ਦੀ ਅਗਵਾਈ ਵਿਚ ਜਥੇ ਜਾਣਗੇ । ਸਾਰੇ ਜਥਿਆਂ ਦੇ ਆਗੂਆਂ ਅਤੇ ਪਾਰਟੀ ਦੇ ਯੂਥ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਇਹ ਅਪੀਲ ਹੈ ਕਿ 5 ਮੈਬਰਾਂ ਤੋਂ ਵੱਧ ਜਥੇ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ । ਨਾਲ ਜਾਣ ਵਾਲੇ ਭਾਵੇ 20-25 ਕਿਉਂ ਨਾ ਹੋਣ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਜਥੇ ਆਪੋ-ਆਪਣੀ ਵਾਰੀ ਅਨੁਸਾਰ ਸਮੇਂ ਨਾਲ ਪਹੁੰਚਕੇ ਗ੍ਰਿਫ਼ਤਾਰੀ ਵੀ ਦੇਣਗੇ ਅਤੇ ਬਰਗਾੜੀ ਮੋਰਚੇ ਦੇ ਮਕਸਦ ਨੂੰ ਵੀ ਆਪੋ-ਆਪਣੇ ਇਲਾਕਿਆ ਵਿਚ ਉਜਾਗਰ ਕਰਦੇ ਹੋਏ ਪਾਰਟੀ ਜਿ਼ੰਮੇਵਾਰੀ ਨੂੰ ਨਿਰੰਤਰ ਨਿਭਾਉਦੇ ਰਹਿਣਗੇ ।

About The Author

Related posts

Leave a Reply

Your email address will not be published. Required fields are marked *