Verify Party Member
Header
Header
ਤਾਜਾ ਖਬਰਾਂ

12 ਫਰਵਰੀ ਨੂੰ ਸਮੁੱਚੀ ਸਿੱਖ ਕੌਮ, ਜਥੇਬੰਦੀਆਂ, ਸੰਤ-ਮਹਾਪੁਰਖ, ਦਮਦਮੀ ਟਕਸਾਲ ਸਭ ਵਰਗ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ‘ਤੇ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ : ਮਾਨ

12 ਫਰਵਰੀ ਨੂੰ ਸਮੁੱਚੀ ਸਿੱਖ ਕੌਮ, ਜਥੇਬੰਦੀਆਂ, ਸੰਤ-ਮਹਾਪੁਰਖ, ਦਮਦਮੀ ਟਕਸਾਲ ਸਭ ਵਰਗ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ‘ਤੇ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ : ਮਾਨ
 
ਫ਼ਤਹਿਗੜ੍ਹ ਸਾਹਿਬ, 10 ਫਰਵਰੀ ( ) “20ਵੀਂ ਸਦੀਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਗਏ ‘ਮਹਾਨ ਸਿੱਖ’ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਮਨੁੱਖਤਾ ਤੇ ਕੌਮ ਪੱਖੀ ਉਦਮਾਂ ਨੂੰ ਨਤਮਸਤਕ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ 12 ਫਰਵਰੀ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਉਤੇ ਉਨ੍ਹਾਂ ਦਾ ਜਨਮ ਦਿਹਾੜਾ ਲੰਮੇਂ ਸਮੇਂ ਤੋਂ ਨਿਰੰਤਰ ਮਨਾਉਦੇ ਆ ਰਹੇ ਹਾਂ । ਇਸ ਸਾਲ ਵੀ 73ਵਾਂ ਜਨਮ ਦਿਹਾੜਾ ਪੂਰੀ ਸ਼ਾਨੋਂ-ਸੌਂਕਤ, ਸਰਧਾ ਅਤੇ ਸਤਿਕਾਰ ਸਹਿਤ ਮਨਾਉਣ ਜਾ ਰਹੇ ਹਾਂ । ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿੱਖ ਕੌਮ ਦੀ ਮੰਜਿ਼ਲ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਸੰਘਰਸ਼ ਕਰਦੀ ਆ ਰਹੀ ਜਥੇਬੰਦੀ ਵੱਲੋਂ ਸਮੁੱਚੇ ਸੰਤ-ਮਹਾਪੁਰਖਾਂ, ਡੇਰਿਆ ਦੇ ਮੁੱਖੀਆਂ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਦਮਦਮੀ ਟਕਸਾਲ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਕਿਸਾਨ, ਮਜ਼ਦੂਰ, ਮੁਲਾਜ਼ਮ ਯੂਨੀਅਨਾਂ, ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ ਅਤੇ ਹੋਰ ਸਿਆਸੀ ਪਾਰਟੀਆਂ ਵਿਚ ਬੈਠੇ ਪੰਥ ਦਰਦੀਆਂ ਨੂੰ ਇਹ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਜਿੰਦਗੀ ਦੇ ਰੁਝੇਵਿਆ ਵਿਚੋਂ ਕੌਮੀ ਅਤੇ ਮਨੁੱਖਤਾ ਪੱਖੀ ਸੋਚ ਦੀ ਪੂਰਤੀ ਲਈ 12 ਫਰਵਰੀ ਨੂੰ ਸਮਾਂ ਕੱਢਕੇ ਆਪਣੇ ਸਾਥੀਆਂ, ਪਿੰਡ ਅਤੇ ਨਗਰ ਨਿਵਾਸੀਆ ਨੂੰ ਨਾਲ ਲੈਕੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਦੇ ਮਨਾਏ ਜਾ ਰਹੇ ਜਨਮ ਦਿਹਾੜੇ ਤੇ ਪਹੁੰਚਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਨ ।”
 
ਇਹ ਅਪੀਲ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਇਕ ਪ੍ਰੈਸ ਰੀਲੀਜ਼ ਵਿਚ ਸਭਨਾਂ ਵਰਗਾਂ ਨੂੰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਸਿੱਖ ਧਰਮ ਤੇ ਸਿੱਖ ਕੌਮ ਅਸਲੀਅਤ ਵਿਚ ਮਨੁੱਖਤਾ ਪੱਖੀ, ਬਰਾਬਰਤਾ ਦੀ ਸੋਚ ਤੇ ਪਹਿਰਾ ਦੇਣ ਵਾਲੀ ਅਤੇ ਹਰ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਤੇ ਨਿਰਭੈਤਾ ਨਾਲ ਆਵਾਜ਼ ਬੁਲੰਦ ਕਰਨ ਵਾਲੀ ਕੌਮ ਹੈ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਜੋ ਵੀ ਸੰਘਰਸ਼ ਕੀਤਾ, ਕੌਮ ਤੇ ਮਨੁੱਖਤਾ ਨੂੰ ਅਗਵਾਈ ਦਿੱਤੀ ਉਹ ਸਭਨਾਂ ਵਰਗਾਂ ਦੀ ਬਿਹਤਰੀ ਲਈ ਅਤੇ ਅਮਨ-ਚੈਨ ਵਾਲੇ ਜਮਹੂਰੀਅਤ ਪਸ਼ੰਦ ਖ਼ਾਲਿਸਤਾਨ ਸਟੇਟ ਕਾਇਮ ਕਰਨ ਲਈ ਕੀਤਾ ਅਤੇ ਆਪਣੀ ਮਹਾਨ ਸ਼ਹਾਦਤ ਦਿੱਤੀ । ਅਸੀਂ ਬੀਤੇ ਕਈ ਸਾਲਾਂ ਤੋਂ ਉਨ੍ਹਾਂ ਦਾ 12 ਫਰਵਰੀ ਨੂੰ ਜਨਮ ਦਿਨ ਇਸ ਲਈ ਮਨਾਉਦੇ ਆ ਰਹੇ ਹਾਂ ਤਾਂ ਕਿ ਮਨੁੱਖਤਾ ਅਤੇ ਕੌਮ ਆਪਣੇ ਅੱਛੇ ਮਿਸ਼ਨ ਨੂੰ ਯਾਦ ਰੱਖਦੀ ਹੋਈ ਆਪਣੀ ਮੰਜਿ਼ਲ ਵੱਲ ਵੱਧਦੀ ਰਹੇ ਅਤੇ ਮਨੁੱਖਤਾ ਦੀ ਭਲਾਈ ਕਰਦੀ ਰਹੇ । ਇਸ ਮਹਾਨ ਸਮਾਗਮ ਤੇ ਵੱਖ-ਵੱਖ ਜਥੇਬੰਦੀਆਂ ਭਾਵੇ ਉਹ ਧਾਰਮਿਕ ਹੋਣ, ਭਾਵੇ ਸਮਾਜਿਕ, ਭਾਵੇ ਰਾਜਨੀਤਿਕ ਸਭ ਜਥੇਬੰਦੀਆਂ ਦੇ ਆਗੂਆਂ ਨੂੰ ਅਸੀਂ ਇਸ ਸਮੇਂ ਪਹੁੰਚਣ ਲਈ ਖੁੱਲ੍ਹਾ ਹਾਰਦਿਕ ਸੱਦਾ ਦਿੱਤਾ ਹੈ । ਤਾਂ ਕਿ ਇੰਡੀਆ ਦੀ ਮੋਦੀ ਮੁਤੱਸਵੀ ਹਕੂਮਤ ਵੱਲੋਂ ਜੋ ਫਿਰਕੂ ਸੋਚ ਅਧੀਨ ਇਥੇ ਜ਼ਾਬਰ ਅਤੇ ਕਾਲੇ ਕਾਨੂੰਨ ਲਾਗੂ ਕਰਕੇ ਸਮੁੱਚੀਆ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਅਤੇ ਉਨ੍ਹਾਂ ਦੇ ਸਭ ਵਿਧਾਨਿਕ, ਸਮਾਜਿਕ ਅਤੇ ਇਖਲਾਕੀ ਹੱਕਾਂ ਨੂੰ ਕੁੱਚਲਣ ਲਈ ਹਿੰਦੂਤਵ ਕਾਰਵਾਈਆ ਹੋ ਰਹੀਆ ਹਨ, ਉਨ੍ਹਾਂ ਨੂੰ ਅਸੀਂ ਸਭ ਵਰਗ ਅਤੇ ਕੌਮਾਂ ਮਜ਼ਬੂਤੀ ਨਾਲ ਚੁਣੋਤੀ ਵੀ ਦੇ ਸਕੀਏ ਅਤੇ ਉਨ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਇਕ ਅਜਿਹਾ ਸਰਬਸਾਂਝਾ, ਬਰਾਬਰਤਾ ਦੇ ਹੱਕ ਦੇਣ ਵਾਲਾ, ਇਨਸਾਫ਼ ਵਾਲਾ ਸਾਫ-ਸੁਥਰਾ ਰਾਜ ਪ੍ਰਬੰਧ ਦੇ ਸਕੀਏ, ਜਿਸ ਵਿਚ ਸਭ ਕੌਮਾਂ, ਵਰਗ ਆਪਣੀ ਅਣਖ਼-ਇੱਜ਼ਤ ਨੂੰ ਕਾਇਮ ਰੱਖਦੇ ਹੋਏ ਅਤੇ ਆਪੋ-ਆਪਣੇ ਧਰਮਾਂ ਵਿਚ ਵਿਚਰਦੇ ਹੋਏ ਬਰਾਬਰਤਾ ਦੇ ਆਧਾਰ ਤੇ ਬਿਨ੍ਹਾਂ ਕਿਸੇ ਡਰ ਭੈ ਦੇ ਆਪਣੇ ਸਟੇਟ ਵਿਚ ਵਿਚਰ ਸਕਣ ਅਤੇ ਭਗਤ ਰਵੀਦਾਸ ਜੀ ਦੇ ਗੁਰਬਾਣੀ ਵਿਚ ਪ੍ਰਗਟਾਏ ਅਤਿ ਮਹੱਤਵਪੂਰਨ ਅਤੇ ਮਨੁੱਖਤਾ ਪੱਖੀ ਵਿਚਾਰਾਂ ਨੂੰ ਅਸੀਂ ਸਭ ਮਿਲਕੇ ਇਸ ਖ਼ਾਲਿਸਤਾਨ ਸਟੇਟ ਵਿਚ ਲਾਗੂ ਕਰਕੇ ਸਮੁੱਚੇ ਸੰਸਾਰ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾ ਸਕੀਏ।
 
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖ਼ਾਲਿਸਤਾਨ ਸਟੇਟ ਦੇ ਮਨੁੱਖਤਾ ਪੱਖੀ ਨਾਮ ਤੋਂ ਕਿਸੇ ਤਰ੍ਹਾਂ ਦੀ ਗਲਤਫਹਿਮੀ ਨਾ ਰੱਖਦੇ ਹੋਏ ਅਤੇ ਨਾ ਹੀ ਉਸ ਪ੍ਰਤੀ ਕੋਈ ਨਫ਼ਰਤ ਰੱਖਦੇ ਹੋਏ 12 ਫਰਵਰੀ 2020 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਸਮਾਗਮ ਤੇ ਪਹੁੰਚਕੇ ਜਿਥੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰੋਗੇ, ਉਥੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ (ਖ਼ਾਲਿਸਤਾਨ) ਨੂੰ ਆਉਣ ਵਾਲੇ ਸਮੇਂ ਵਿਚ ਸਾਕਾਰ ਕਰਨ ਵਿਚ ਆਪਣਾ ਵੱਡਾ ਯੋਗਦਾਨ ਜ਼ਰੂਰ ਪਾਉਗੇ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *