Verify Party Member
Header
Header
ਤਾਜਾ ਖਬਰਾਂ

#06June2020khalistanDay

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ‌। ਜੋ ਹਰ ਸਮੇਂ ਸਰਬੱਤ ਦਾ ਭਲਾ ਮੰਗਦੀ ਹੈ ਅਤੇ ਆਜ਼ਾਦ ਬਾਦਸ਼ਾਹੀ ਦੀ ਮਾਲਕ ਰਹੀ ਹੈ। ਸਿੱਖ ਕੌਮ ਪਹਿਲੀ ਬਾਦਸਾਈ 1708 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਵਿੱਚ ਆਈ, ਜਿਸ ਵਖਤ ਅਸੀਂ ਸਾਰੇ ਬੇਜ਼ਮੀਨੇ, ਮੁਜਾਰੇ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੁਰਬਾਨੀਆਂ ਕਰਕੇ ਜ਼ਮੀਨਾਂ ਦੇ ਮਾਲਕ ਬਣਾਇਆ ਸੀ।ਉਸ ਤੋਂ ਬਾਅਦ ਦੂਜੀ ਬਾਦਸ਼ਾਹੀ ਸਰਦਾਰ ਬਘੇਲ ਸਿੰਘ ਜੀ ਦੇ ਰੂਪ ਵਿੱਚ ਰਹੀ ਅਤੇ ਅਗਲੀ ਤੀਜੀ ਬਾਦਸ਼ਾਹੀ 1799 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਕਾਇਮ ਰਹੀ,ਜਿਨ੍ਹਾਂ ਦੇ ਰਾਜ ਵਿੱਚ ਹਰ ਧਰਮ ਹਰ ਕੌਮ ਹਰ ਵਰਗ ਨੂੰ ਇਨਸਾਫ਼ ਮਿਲਿਆ ਇਸ ਰਾਜ ਦੌਰਾਨ ਫਾਂਸੀ ਦੀ ਸਜ਼ਾ ਨੂੰ ਖਤਮ ਕੀਤਾ ਗਿਆ ਅਤੇ ਫਾਂਸੀ ਸਿਰਫ ਉਸ ਇਨਸਾਨ ਨੂੰ ਦਿੱਤੀ ਜਾਂਦੀ ਸੀ ਜੋ ਬੀਬੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਗੁਸਤਾਖ਼ੀ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਨਾ ਹੀ ਗੁਰਦੁਆਰਾ ਸਾਹਿਬ ਉੱਤੇ, ਨਾ ਹੀ ਮੰਦਿਰ ਉੱਤੇ, ਨਾ ਹੀ ਕਿਸੇ ਮਸੀਹ ਤੇ, ਅਤੇ ਨਾ ਹੀ ਕਿਸੇ ਗਿਰਜਾਘਨ ਭਰ ਆਉਂਦਾ ਵੱਡੀਆਂ ਕੁਰਬਾਨੀਆਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ 1799 ਵਿਚ ਜੋ ਸਰਬੱਤ ਦਾ ਭਲਾ ਮੰਗਣ ਵਾਲਾ ਖ਼ਾਲਸਾ ਰਾਜ ਮਿਲਿਆ ਸੀ ਉਸ ਦਾ ਅੰਤ 2 ਦਸੰਬਰ 1849 ਵਿੱਚ ਸਿੱਖ ਕੌਮ ਦੀ ਆਪਸੀ ਫੁੱਟ ਕਾਰਨ 50 ਸਾਲ ਬਾਅਦ ਹੋ ਗਿਆ ਸੀ। ਖੁੱਸੇ ਹੋਏ ਖਾਲਸਾ ਰਾਜ ਦੀ ਤਵਾਰੀਖ ਨੂੰ ਪੜ੍ਹ ਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਭਾਵੇਂ ਖ਼ਾਲਸਾ ਰਾਜ ਸਾਡੇ ਤੋਂ ਖੁੱਸ ਗਿਆ ਸੀ। ਪਰ ਸਿੱਖ ਕੌਮ ਅੱਜ ਤੱਕ ਖਾਲਸਾ ਰਾਜ ਦੀ ਪ੍ਰਾਪਤੀ ਦੀ ਹੋਂਦ ਨੂੰ ਛੱਡਿਆ ਨਹੀਂ,ਅਤੇ ਲਗਾਤਾਰ ਅੱਜ ਤੱਕ ਜਾਰੀ ਰੱਖਿਆ ਹੈ ਭਾਵੇਂ ਸਮੇਂ ਸਮੇਂ ਦੇ ਕੁਝ ਅਖੌਤੀ ਲੀਡਰਾਂ ਨੇ ਇਸ ਨੂੰ ਦਿੱਲੀ ਹਕੂਮਤ ਨਾਲ ਰਲ ਕੇ ਸਿੱਖ ਕੌਮ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਇਸ ਨੂੰ ਕਬੂਲ ਨਹੀਂ ਕੀਤਾ ਉਸ ਵਕਤ ਤੋਂ ਹੀ ਸਿੱਖ ਕੌਮ ਅੱਜ ਤੱਕ ਸਿੱਖ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਪੈਂਤੜੇ ਲੈਂਦੀ ਆ ਰਹੀ ਹੈ ਤੇ ਮੋਰਚੇ ਲਾਉਂਦੀ ਆ ਰਹੀ ਹੈ । ਬੜੀਆਂ ਕੁਰਬਾਨੀਆਂ ਦੇ ਕੇ ਨਰੈਣੂ ਮਹੰਤ ਤੋਂ ਗੁਰੂ ਘਰਾਂ ਦਾ ਪ੍ਰਬੰਧ ਛੁਡਾ ਕੇ ਸਿੱਖ ਕੌਮ ਨੇ ਉਹ ਪ੍ਰਬੰਧ ਆਪਣੇ ਹੱਥਾਂ ਵਿੱਚ ਕਰ ਲਿਆ, 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਜਦੋਂ ਅੰਗਰੇਜ਼ਾਂ ਦੇ ਰਾਜ ਦਾ ਅੰਤ ਹੋਣ ਵਾਲਾ ਸੀ ਉਸ ਵਕਤ ਸਿੱਖ ਕੌਮ ਦੀ ਚੁਣੀ ਹੋਈ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਜਾਪਾਨ ਦੀ ਪਾਰਲੀਮੈਂਟ ਤੋਂ ਵੀ ਪੁਰਾਣੀ ਪਾਰਲੀਮੈਂਟ ਹੈ, ਨੇ 1946 ਵਿੱਚ ਬਸੰਤ ਸਿੰਘ ਕੱਕੜ ਦੀ ਅਗਵਾਈ ਵਿੱਚ ਖ਼ਾਲਿਸਤਾਨ ਇੱਕ ਵੱਖਰਾ ਦੇਸ਼ ਲੈਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਸੀ । ਸਾਡੀ ਸਿੱਖ ਕੌਮ ਦੀ ਬਦਕਿਸਮਤੀ ਅਤੇ ਉਸ ਵਕਤ ਦੇ ਸਿੱਖ ਲੀਡਰਾਂ ਦੀ ਨਾਲਾਇਕੀ ਕਾਰਣ ਸਿੱਖ ਕੌਮ ਨੂੰ ਆਪਣਾ ਘਰ ਖਾਲਿਸਤਾਨ ਨਾ ਮਿਲ ਸਕਿਆ। ਮੁਸਲਮਾਨ ਕੌਮ ਨੂੰ ਆਪਣਾ ਘਰ ਪਾਕਿਸਤਾਨ ਮਿਲ ਗਿਆ ਅਤੇ ਹਿੰਦੂ ਕੌਮ ਨੂੰ ਆਪਣਾ ਘਰ ਹਿੰਦੁਸਤਾਨ ਮਿਲ ਗਿਆ। ਇਸ ਦੇ ਨਤੀਜੇ ਵਜੋਂ ਸਿੱਖ ਕੌਮ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਨਿੱਕਲ ਕੇ ਦੋ ਹੋਰ ਕੌਮਾਂ ਦੀ ਗੁਲਾਮੀ ਵਿੱਚ ਜਕੜੀ ਗਈ, ਜਿਸ ਦਾ ਦੁੱਖ ਤੇ ਸੰਤਾਪ ਸਿੱਖ ਕੌਮ ਅੱਜ ਤੱਕ ਭੋਗ ਰਹੀ ਹੈ, ਪਰ ਫੇਰ ਵੀ ਸਾਡੇ ਦੋ ਸਿੱਖ ਵਕੀਲ ਲੀਡਰਾਂ, ਸਰਦਾਰ ਹੁਕਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਮਾਨ ਨੇ ਭਾਰਤੀ ਸੰਵਿਧਾਨ ਉੱਤੇ ਦਸਤਖਤ ਨਹੀਂ ਕੀਤੇ, ਕਹਿਣ ਤੋਂ ਭਾਵ ਹੈ ਕਿ ਭਾਰਤੀ ਸੰਵਿਧਾਨ ਨੂੰ ਉਨ੍ਹਾਂ ਨੇ ਪ੍ਰਵਾਨ ਨਹੀਂ ਕੀਤਾ। ਉਸ ਵਕਤ ਗਾਂਧੀ ਅਤੇ ਨਹਿਰੂ ਵੱਲੋਂ ਬਲਦੇਵ ਸਿੰਘ ਦੁੰਮਣਾਂ ਅਤੇ ਮਾਸਟਰ ਤਾਰਾ ਸਿੰਘ ਦੋ ਸਿੱਖ ਲੀਡਰਾਂ ਨਾਲ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਉੱਤਰੀ ਭਾਰਤ ਦਾ ਇੱਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ। ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ।ਇਨ੍ਹਾਂ ਫਰੇਬੀ ਲੀਡਰਾਂ ਵੱਲੋਂ ਆਜ਼ਾਦ ਖਿੱਤਾ ਤਾਂ ਕੀ ਦਿੱਤਾ ਜਾਣਾ ਸੀ ? ਸਗੋਂ ਉਸ ਵੇਲੇ ਦੇ ਗ੍ਰਹਿ ਮੰਤਰੀ ਪਟੇਲ ਨੇ ਸਿੱਖ ਕੌਮ ਨੂੰ ਜਰ਼ਾਇਮ ਪੇਸ਼ਾ ਕੌਮ ਅਤੇ ਚੋਰਾਂ, ਧਾੜਵੀਆਂ, ਠੱਗਾਂ ਦੀ ਕੌਮ ਕਹਿ ਕੇ ਪੁਕਾਰਿਆ ਗਿਆ ਹਿੰਦ – ਹਕੂਮਤ ਦੀਆਂ ਵਧੀਕੀਆਂ ਤੋਂ ਬਾਅਦ ਸਿੱਖ ਕੌਮ ਨੇ ਦੁਬਾਰਾ ਆਜ਼ਾਦੀ ਦਾ ਸੰਘਰਸ਼ ਵਿੱਢ ਲਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੀ ਦੇ ਸਤਿਕਾਰਯੋਗ ਪਿਤਾ ਸਰਦਾਰ ਜੋਗਿੰਦਰ ਸਿੰਘ ਜੀ ਮਾਨ ਨੇ ਸਿੱਖ ਕੌਮ ਦੇ ਆਪਣੇ ਘਰ ਦੀ ਪ੍ਰਾਪਤੀ ਲਈ ਸਰਦਾਰ ਗੰਗਾ ਸਿੰਘ ਢਿੱਲੋਂ ਅਤੇ ਸਰਦਾਰ ਜਗਜੀਤ ਸਿੰਘ ਚੌਹਾਨ ਨੂੰ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਵਿਚਾਰਾਂ ਕਰਨ ਲਈ ਅਤੇ ਤਾਲਮੇਲ ਕਰਨ ਭੇਜਿਆ। ਕਿਉਂ ਕਿ ਮਾਨ ਪਰਿਵਾਰ ਦੇ ਅੰਦਰ ਸਿੱਖ ਕੌਮ ਦੇ ਅਜ਼ਾਦ ਘਰ ਦੀ ਤੜਫ ਸੀ, ਇਸੇ ਸੋਚ ਨੂੰ ਅੱਗੇ ਤੋਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1963 ਵਿੱਚ ਖਾਲਿਸਤਾਨ ਦਾ ਨਕਸ਼ਾ ਤਿਆਰ ਕਰ ਦਿੱਤਾ। ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ 01 ਨਵੰਬਰ 1966 ਨੂੰ ਸਾਨੂੰ ਲੰਗੜਾ “ਪੰਜਾਬ ਸੂਬਾ” ਮਿਲਿਆ। ਉਸ ਤੋਂ ਬਾਅਦ ਵੀ ਸਿੱਖ ਕੌਮ ਦਾ ਸੰਘਰਸ਼ ਜਾਰੀ ਰਿਹਾ, 1978 ਸਾਡੇ 13 ਸਿੰਘਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬਾਦਲ ਦੇ ਰਾਜ ਵਿੱਚ ਪੁਲੀਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਇਨ੍ਹਾਂ ਸਿੰਘਾਂ ਦੀ ਸ਼ਹੀਦੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਦਾ ਹੀ ਇੱਕ ਅੱਲੇ ਜ਼ਖ਼ਮ ਦੇ ਵਾਂਗ ਆਪਣੇ ਦਿਲ ਤੇ ਲਾ ਕੇ ਰੱਖਿਆ। ਸਾਡੇ ਅਖੌਤੀ ਸਿੱਖ ਲੀਡਰਾਂ ਦੀ ਮਿਲੀ ਭੁਗਤ ਨਾਲ ਦਿੱਲੀ ਦੀ ਕਾਂਗਰਸ ਸਰਕਾਰ, ਬੀ ਜੇ ਪੀ – ਆਰ ਐੱਸ ਐੱਸ, ਸੋਵੀਅਤ ਰੂਸ ਅਤੇ ਬਰਤਾਨੀਆ ਮਿਲ ਕੇ ਭਾਰਤ ਦੀਆਂ ਫੌਜਾਂ ਦੁਆਰਾ 6 ਜੂਨ 1984 ਨੂੰ ਬਲਿਊ ਸਟਾਰ ਰਾਹੀਂ ਸਾਡੇ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਬੀਬੀਆਂ ਬੱਚਿਆਂ, ਬਜ਼ੁਰਗਾਂ ਅਤੇ ਸਾਡੀ ਨੌਜਵਾਨ ਲੀਡਰਸ਼ਿਪ ਨੂੰ ਸ਼ਹੀਦ ਕਰ ਦਿੱਤਾ ਗਿਆ। ਦਿੱਲੀ ਹਕੂਮਤ ਦੇ ਇਸ਼ਾਰੇ ਉੱਤੇ ਭਾਰਤੀ ਫ਼ੌਜ ਨੇ ਸਾਡੀ ਸਿੱਖ ਰੈਫਰੈਂਸ ਲਾਇਬਰੇਰੀ ਅਤੇ ਤੋਸ਼ਾਖ਼ਾਨਾ ਲੁੱਟ ਕੇ ਲੈ ਗਈ, ਜੋ ਅੱਜ ਤੱਕ ਸਿੱਖ ਕੌਮ ਨੂੰ ਵਾਪਸ ਨਹੀਂ ਦਿੱਤਾ ਗਿਆ। ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਵਚਨਾਂ ਰਾਹੀ ਸਿੱਖ ਕੌਮ ਨੂੰ ਸਿੱਖ ਕੌਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ “ਜਿਸ ਦਿਨ ਹਿੰਦ ਹਕੂਮਤ ਆਪਣੀਆਂ ਫੌਜਾਂ ਰਾਹੀਂ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰੇਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ”। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖ ਕੌਮ ਵਿੱਚ ਕਾਫੀ ਮਾਯੂਸੀ ਛਾਈ ਹੋਈ ਸੀ । ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਮਿਲਟਰੀ ਵੱਲੋਂ ਨੌਜਵਾਨਾਂ ਨੂੰ ਫੜੋ-ਫੜੀ ਕਰਕੇ ਪੰਜਾਬ ਮਾਹੌਲ ਨੂੰ ਬਹੁਤ ਖਰਾਬ ਕੀਤਾ ਗਿਆ। ਜਿਸ ਵਕਤ ਸਿੱਖ ਕੌਮ ਬੜੀ ਔਖੀ ਘੜੀ ਵਿੱਚੋਂ ਗੁਜ਼ਰ ਰਹੀ ਸੀ, ਉਸ ਵਕਤ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੜੀ ਸੋਚ ਵਿਚਾਰ ਕੇ ਹਮਲੇ ਦੇ ਰੋਸ ਵਜੋਂ ਬਰਾਬਰ ਦੇ ਦੋਸ਼ੀ ਗਿਆਨੀ ਜ਼ੈਲ ਸਿੰਘ ਨੂੰ ਇੱਕ ਦਲੀਲ ਪੂਰਵਕ ਚਿੱਠੀ ਲਿਖ ਕੇ ਬੰਬੇ ਤੋਂ ਆਪਣੇ IPS() ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸਿੱਖ ਕੌਮ ਦੇ ਹੱਕ ਵਿੱਚ ਨਿੱਤਰੇ ਹਿੰਦ- ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਰੂਪੋਛ ਹੋ ਗਏ, ਸੁੱਖੀ ਵੱਸਦਾ ਪਰਿਵਾਰ ਇੱਕ ਦਮ ਖਿੱਲਰ ਕੇ ਬੇਘਰ ਹੋ ਗਿਆ, ਜਿਸ ਨੂੰ ਬਿਆਨ ਕਰਨਾ ਬਹੁਤ ਅੌਖਾ ਹੈ। ਦੂਜੇ ਪਾਸੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਫ਼ੌਜ ਅਤੇ ਧਰਮੀ ਫੌਜੀਆਂ ਨੇ ਬਗਾਵਤ ਕਰਕੇ ਸਿੱਖ ਕੌਮ ਵਿੱਚ ਆਈ ਮਾਯੂਸੀ ਨੂੰ ਕਾਫੀ ਹੱਦ ਤੱਕ ਟਾਲਿਆ। 31ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ, ਬੱਚਿਆਂ, ਬਜ਼ੁਰਗਾਂ ਅਤੇ ਨੋਜਵਾਨਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਦਿਨ ਦਿਹਾੜੇ ਸਾੜ ਦਿੱਤਾ ਗਿਆ ਅਤੇ ਬੇਗੁਨਾਹਾਂ ਸਿੱਖਾਂ ਦਾ ਕਤਲ ਕਰਕੇ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਗਈ। ਜਿਸ ਦਾ ਇਨਸਾਫ਼ ਨਾ ਤਾਂ ਅੱਜ ਤੱਕ ਸਿੱਖ ਕੌਮ ਨੂੰ ਨਹੀਂ ਮਿਲਿਆ ਅਤੇ ਨਾ ਹੀ ਮਿਲਣਾ ਹੈ।

ਕੁਝ ਸਮਾਂ ਰੂਪੋਛ ਰਹਿਣ ਤੋਂ ਬਾਅਦ ਆਖੀਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਿਹਾਰ ਸਟੇਟ ਦੇ ਜੋਗਮਨੀ ਬਾਰਡਰ ਤੋਂ ਨੇਪਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ, ਜਾਪਦਾ ਹੈ ਕਿਸੇ ਦੀ ਵਿਸ਼ੇਸ਼ ਸੂਹ ਦੇਣ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ, ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੇ ਵੱਖ- ਵੱਖ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਪੁੱਛਗਿੱਛ ਲਈ ਅਣਮਨੁੱਖੀ ਤਰੀਕਿਆਂ ਨਾਲ ਰੱਖਿਆ ਗਿਆ ਜਿਸ ਵਿੱਚ ਸਰਦਾਰ ਮਾਨ ਨੂੰ ਬਹੁਤ ਸਾਰਾ ਮਾਨਸਿਕ ਤਸੀਹੇ ਅਤੇ ਸਰੀਰਕ ਤਸ਼ੱਦਦ ਝੱਲਣਾ ਪਿਆ ਪਰ ੳੁਹ ਡੋਲੇ ਨਹੀਂ। ਉਸ ਤੋਂ ਬਾਅਦ ੳੁਨ੍ਹਾਂ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਦਾ ਕੇਸ ਪਾ ਕੇ ਭਾਰਤ ਦੀਆਂ ਵੱਖ – ਵੱਖ ਜੇਲ੍ਹਾਂ ਭਾਗਲਪੁਰ (ਬਿਹਾਰ)ਭਰਤਪੁਰ (ਰਾਜਸਥਾਨ) ਅਤੇ ਤਿਹਾੜ ਜੇਲ੍ਹ (ਦਿੱਲੀ) ਵਿਖੇ ਪੰਜ ਸਾਲ ਦੇ ਲਈ ਬੰਦ ਰੱਖਿਆ ਗਿਆ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਸਿੱਖ ਕੌਮ ਨੂੰ ਬਲ ਮਿਲਿਆ ਅਤੇ ਸਿੱਖ ਕੌਮ ਦੀ ਨਵੀਂ ਲੀਡਰਸ਼ਿਪ ਅਤੇ ਨੌਜਵਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਉੱਤੇ ਲਾਮਬੰਦ ਹੋਣਾ ਸ਼ੁਰੂ ਹੋ ਗਈ। ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਦਮਦਮੀ ਟਕਸਾਲ ਵੱਲੋਂ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਉੱਤੇ “ਸਰਬੱਤ ਖ਼ਾਲਸਾ” ਸੱਦਿਆ ਗਿਆ ਸੀ। ਜਿਸ ਦਾ ਇਕੱਠ ਬੜਾ ਹੀ ਪ੍ਰਭਾਵਸ਼ਾਲੀ ਸੀ ਜਿਸ ਵਿੱਚ ਦਾਸ (ਜਸਕਰਨ ਸਿੰਘ ਕਾਹਨ ਸਿੰਘ ਵਾਲਾ) ਵੀ ਸ਼ਾਮਲ ਹੋਇਆ ਸੀ। ਇੱਕ ਮਤੇ ਨੂੰ ਛੱਡ ਕੇ ਬਾਕੀ ਸਾਰੇ ਮਤੇ ਸਿੱਖ ਕੌਮ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਸਨ। ਇਨ੍ਹਾਂ ਵਿੱਚ ਬਾਕੀ ਮਤਿਆਂ ਤੋਂ ਇਲਾਵਾ ਦੋ ਮਤੇ ਵਿਸ਼ੇਸ਼ ਅਤੇ ਜ਼ਿਕਰਯੋਗ ਹਨ ਪਹਿਲਾਂ ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ, ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ,ਬਲਵੰਤ ਸਿੰਘ ਖਜ਼ਾਨਾ ਮੰਤਰੀ, ਰਵੀਇੰਦਰ ਸਿੰਘ ਅਤੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਿੱਖ ਕੌਮ ਦਾ ਗੱਦਾਰ ਐਲਾਨਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਬੁੱਕਲ ਦਾ ਸੱਪ ਦੱਸਿਆ ਗਿਆ ਸੀ। ਦੂਜਾ ਮਤਾ ਇਹ ਸੀ ਕਿ ਪੰਜ ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕੀਤਾ ਗਿਆ। ਜਿਸ ਦੇ ਮੈਂਬਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਧੰਨਾ ਸਿੰਘ, ਗੁਰਦੇਵ ਸਿੰਘ ਅਸਮਾਨ ਵਾਲਾ, ਅਰੂੜ ਸਿੰਘ ਅਤੇ ਵੱਸਣ ਸਿੰਘ ਜਫਰਵਾਲ ਸਨ। ਇਸ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਰੈਜ਼ੂਲੇਸ਼ਨ ਪਾਸ ਕੀਤਾ ਸੀ ਜੋ ਸਿੱਖ ਕੌਮ ਲਈ ਇੱਕ ਚੰਗੀ ਗੱਲ ਅਤੇ ੲਿਤਿਹਾਸਕ ਕਦਮ ਸੀ (ਇਹ ਵੀ ਯਾਦ ਰਹੇ ਕਿ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਮੇਤ ਸਿੱਖ ਆਗੂਆਂ ਨੇ 10 ਨਵੰਬਰ 2015 ਨੂੰ ਚੱਬੇ ਦੀ ਧਰਤੀ ਤੇ ਜੋ ਸਰਬੱਤ ਖਾਲਸਾ ਹੋਇਆ ਸੀ। ਉਸ ਵਿੱਚ 26 ਜਨਵਰੀ 1986 ਵਿੱਚ ਹੇਏ “ਸਰਬੱਤ ਖ਼ਾਲਸਾ” ਵਿੱਚ ਪਾਸ ਕੀਤੇ ਮੱਤਿਆਂ ਨੂੰ ਮਾਨਤਾ ਦਿੱਤੀ ਗਈ ਸੀ।) ਖਾਲਿਸਤਾਨ ਦਾ ਰੈਜ਼ੂਲੇਸ਼ਨ ਪਾਸ ਕਰਨ ਤੋਂ ਬਾਅਦ ਇਹ ਆਗੂ ਰੂਪੋਸ਼ ਹੋ ਗਏ ਸਨ। ਇਹਨਾਂ ਵਿੱਚੋ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਅਰੂੜ ਸਿੰਘ ਅਤੇ ਗੁਰਦੇਵ ਸਿੰਘ ਉਸਮਾਨ ਵਾਲਾ ਸਿੱਖ ਕੌਮ ਦੇ ਖਾਲਿਸਤਾਨ ਦੀ ਅਜਾਦੀ ਲਈ ਸ਼ਹੀਦ ਹੋ ਚੁੱਕੇ ਹਨ। ਬਾਕੀ ਬਚੇ ਦੋ ਮੈਂਬਰ ਧੰਨਾ ਸਿੰਘ ਅਤੇ ਵੱਸਣ ਸਿੰਘ ਜਫ਼ਰਵਾਲ ਜ਼ਿੰਦਾ ਹਨ ਅਤੇ ਸਿੱਖ ਕੌਮ ਨੂੰ ਇਨਾਂ ਵਾਰੇ ਪੁਰੀ ਜਾਣਕਾਰੀ ਹੈ। ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੇ ਭਾਰਤੀ ਹਕੁਮਤ ਦੇ ਇਛਾਰੇ ਤੇ ਬਲੈਕ ਥੰਡਰ ਰਾਹੀਂ ਪੁਲਿਸ ਨੂੰ ਦਰਬਾਰ ਸਾਹਿਬ ਅੰਦਰ ਭੇਜ ਕੇ ਸਿਧੀਆਂ ਗੋਲੀਆ ਮਾਰੀਆਂ ਅਤੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ। ਇਸ ਸਮੇਂ ਦੌਰਾਨ ਸਿੱਖ ਕੌਮ ਦੇ ਨੋਜਵਾਨ ਜੋ ਸਿੱਖ ਕੌਮ ਦੀ ਅਜ਼ਾਦੀ ਦੀ ਲੜਾਈ ਲੜ ਰਹੇ ਸਨ ਉਨ੍ਹਾਂ ਦਾ ਪੁਲੀਸ ਅਤੇ CRPF ਵੱਲੋ ਚੂਠੇ ਮੁਕਾਬਲਿਆਂ ਵਿੱਚ ਬਹੁਤ ਭਾਰੀ ਨੁਕਸਾਨ ਕੀਤਾ ਗਿਆ, ਹਰ ਚੋਰਾਹਾ, ਪੁਲ, ਨਹਿਰਾਂ ਅਤੇ ਸੂਏ ਨੋਜਵਾਨਾਂ ਦੇ ਖੂਨ ਨਾਲ ਰੰਗੇ ਗਿਏ। ਬਿਬੀਆ, ਬੱਚਿਆਂ, ਨੋਜਵਾਨਾ, ਬਜ਼ੁਰਗਾਂ ਅਤੇ ਵਕੀਲਾਂ ਨੂੰ ਵੀ ਸੀ ਆਈ ਏ ਦੇ ਤਸੀਹਾ ਕੇਂਦਰਾਂ ਵਿੱਚ ਵੀ ਨਹੀਂ ਬਖਸ਼ਿਆ ਗਿਆ ਇਥੋਂ ਤੱਕ ਕਿ ਮੇਰੇ ਸਾਹਮਣੇ ਸੀ ਆਈ ਏ ਸਟਾਫ ਜਗਰਾਉਂ ਵਿਖੇ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਨੂੰ ਦਿਨ ਦਿਹਾੜੇ ਉਨ੍ਹਾਂ ਦੇ ਪਿੰਡ ਤੌਂ ਗੇਰ ਕਨੂੰਨੀ ਢੰਗ ਨਾਲ ਚੁੱਕ ਲਿਆਦ, SSP ਸਵਰਨ ਸਿੰਘ ਕੋਟਣਾ, DSP ਕਮਲਜੀਤ ਸਿੰਘ, DSP ਹਰਭਗਵੰਤ ਸਿੰਘ ਸੋਢੀ ਅਤੇ ੳੁਨ੍ਹਾਂ ਸਾਰਿਆਂ ਦੇ ਗੰਨਮੈਨਾ ਨੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ ਗਿਆ। ਬਾਅਦ ਵਿਚ ਸੀ ਆਈ ਸਟਾਫ ਵਿਚੋਂ ਭੱਜ ਜਾਣ ਦੀ ਮਨਘੜਤ ਚੂਠੀ ਕਹਾਣੀ ਘੜ ਦਿੱਤੀ ਗੲੀ।

ਇਹ ਸਾਰਾ ਕੁਝ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਡੀ ਜੀ ਪੀ, ਕੇ ਪੀ ਐਸ ਗਿੱਲ ਦੀ ਮਿਲੀਭੁਗਤ ਤੇ ਸਾਜਿਸ਼ ਤਹਿਤ ਹੋਇਆ। ਇਹ ਗੱਲ ਲੂੰ ਕੰਢੇ ਖੜ੍ਹੇ ਕਰ ਦੇਣ ਵਾਲੀ ਹੈ ਕਿ ਉਥੇ ਬੀਬੀਆ ੳੁਤੇ ਮਰਦ ਪੁਲਿਸ ਵੱਲੋਂ ਕੀਤਾ ਗਿਆ ਤਸਦਦ ਨਾਂ ਦਸਣ ਜੋਗ ਹੈ। ਜਦੋਂ ਇਹ ਪੰਜਾਬ ਜਬਰ ਦਾ ਕਹਿਰ ਪੰਜਾਬ ਦੇ ਨੋਜਵਾਨਾਂ ਅਤੇ ਸਮਾਜ ਦੇ ਮਾਸੂਮ ਲੋਕਾਂ ਤੇ ਹੋ ਰਿਹਾ ਸੀ ਤਾਂ ੳੁਸ ਵਕਤ ਕੋਈ ਆਖੋਤਾ ਪੰਥਕ ਲੀਡਰ ਰੋਕਣ ਲਈ ਅੱਗ਼ੇ ਨਹੀ ਆਇਆ, ਲਗਭਗ ਸਾਰੇ ਹੀ ਰੂਪੋਛ ਹੋ ਗਿਏ ਸਨ ਤਾਂ ਸਿਮਰਨਜੀਤ ਸਿੰਘ ਮਾਨ ਇਸ ਜਬਰ ਵਿਰੁੱਧ ਹਿੱਕ ਡਾਹ ਕੇ ਲੜਿਆ ਅਤੇ ਅੌਖੀ ਘੜੀ ਵਿੱਚ ਸਿੱਖਾਂ ਦੇ ਹੱਕ ਵਿੱਚ ਡੱਟ ਕੇ ਜਬਰ ਵਿਰੁੱਧ ਆਵਾਜ਼ ਉਠਾਉਂਦਾ ਰਿਹਾ। ਭਾਰਤ ਦੇ ਪਾਰਲੀਮੈਂਟ ਅੰਦਰ ਵੀ ਇਸ ਜਬਰ ਵਿਰੁੱਧ ਤੇ ਪੰਜਾਬ ਦੇ ਬਾਕੀ ਸਾਰੇ ਮਾਮਲਿਆਂ ਦੀ ਗੱਲ ਨੂੰ ਉਠਾਇਆ। ਇਥੇ ਹੀ ਬੱਸ ਨਹੀਂ ਇਸ ਜਬਰ ਵਿਰੁੱਧ ਆਵਾਜ਼ ਨੂੰ ਕੋਮਾਤਰੀ ਪੱਧਰ ਤੇ ਵੀ ਉਠਾ ਕੇ ਸਿੱਖ ਕੌਮ ਉੱਤੇ ਸਮੁੱਚੀਆ ਘੱਟ ਗਿਣਤੀਅਾਂ ਦਾ ਪੱਖ ਪੂਰੀਆਂ ਹੈ। ਇਸ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਤੇ ਸਰਕਾਰ ਅਤੇ ਪੁਲਿਸ ਵੱਲੋਂ ਕੀਤੀਆ ਗਈਆ ਵਧੀਕੀਆਂ ਦੀ ਕਨੂੰਨੀ ਚਾਰਾਜੋਈ ਕਰਕੇ ਠੱਲ ਪਾਈ ਹੈ। ਜਦੋਂ ਸਰਦਾਰ ਮਾਨ ਨੇ SGPC ਨੂੰ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਿੱਕ ਡਾਹ ਕੇ ਸਹਾਦਤ ਦਿੱਤੀ ਹੈ ਤਾਂ 6 ਜੂਨ ਨੂੰ ਇਨ੍ਹਾਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਤੇ ਨਿਸ਼ਾਨ ਦੇਹੀ ਕਰਕੇ ਦੱਸਿਆ ਕਿ ਇਸ ਜਗ੍ਹਾ ਤੇ ਸ਼ਹੀਦੀ ਯਾਦਗਾਰ ਬਣਾਈ ਜਾਵੇ। ਇਹ ਵੀ ਮੰਗ ਕੀਤੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਦਿਨ ਮਨਾਉਣ ਲਈ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਅਸੀਂ ਆਪਣੀ ਕੋਮ ਦੇ ਸ਼ਹੀਦਾਂ ਨੂੰ ਯਾਦ ਕਰ ਸਕਿਏ ਪਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿੰਦ ਹਕੂਮਤ ਦੇ ਇਸ਼ਾਰੇ ਤੇ ਸਾਫ ਇਨਕਾਰ ਕਰ ਦਿੱਤਾ। ਅਣਖ ਨੂੰ ਕਾਇਮ ਰੱਖਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੈਲਾਨ ਕੀਤਾ ਕਿ ਅਸੀਂ 4 ਜੂਨ ਨੂੰ ਅਪਣੇ ਦਫ਼ਤਰ ਜੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਸੀ ਦੇ ਵਿੱਚ ਅਖੰਡ ਪਾਠ ਆਰੰਭ ਕਰੇਗੀ ਤੇ 6 ਜੂਨ ਨੂੰ ਉਥੇ ਹੀ ਭੋਗ ਪਾਏ ਜਾਣਗੇ ਉਪਰੰਤ ਅਰਦਾਸ ਅਕਾਲ ਤਖ਼ਤ ਸਾਹਿਬ ਤੇ ਕਰੇਗੀ ਜਦੋਂ ਪਾਰਟੀ ਨੇ 4 ਜੂਨ ਨੂੰ ਪਾਠ ਆਰੰਭ ਕੀਤੇ ਤਾਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਕੂਮਤ ਨਾਲ ਮਿਲ ਕੇ ਭਾਰੀ ਫੋਰਸ ਲਾ ਦਿੱਤੀ, ਜਦੋਂ 6 ਜੂਨ ਨੂੰ ਆਪਣੇ ਦਫਤਰ ਵਿੱਚ ਭੋਗ ਪਾਏ ਅਤੇ ਅਰਦਾਸ ਕਰਨ ਲਈ ਅਕਾਲ ਤਖ਼ਤ ਸਾਹਿਬ ਤੇ ਜਾਣ ਲੱਗੇ ਤਾਂ SGPC ਦੇ ਇਸ਼ਾਰੇ ਤੇ ਪੁਲਿਸ ਵੱਲੋਂ ਖਿੱਚ ਧੂਹ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਗਿ੍ਫ਼ਤਾਰ ਕੀਤਾ ਗਿਆ । ਉਸ ਵਕਤ ਮੇਰੇ ਸਮੇਤ ਸਮੁੱਚੇ ਪਾਰਟੀ ਆਗੂਆਂ ਨੇ ੳੁਥੋ ਭੱਜ ਕੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਦੇ ਹੋਏ ਪਾਰਟੀ ਦੇ ਪ੍ਰਣ ਨੂੰ ਪੂਰਾ ਕੀਤਾ। ਸਿੱਖ ਕੌਮ ਨੂੰ ਯਾਦ ਰਹੇ ਐਨੀਆ ਮੁਸ਼ਕਲਾਂ ਦੇ ਝੱਲੁਕੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਸਿੱਖ ਕੌਮ ਦੇ ਸਹਿਯੋਗ ਨਾਲ ਸੂਰੂ ਹੋਇਆ ਹੈ।
ਜਦੋਂ ਸਿੱਖ ਕੌਮ ਦੀ ਪਕੜ ਮਜ਼ਬੂਤ ਹੋ ਗਈ ਤਾਂ 1992 ਵਿੱਚ ਸਿਮਰਨਜੀਤ ਸਿੰਘ ਮਾਨ ਨਾਲ ਮਿਲ ਕੇ ਪ੍ਰਕਾਸ਼ ਸਿੰਘ ਬਾਦਲ ਨੇ UNO ਦੇ ਸਕੱਤਰ ਜਨਰਲ ਬੁਸਰਤ ਘਾਲੀ ਨੂੰ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਲਈ ਮੇਮੋਰੈਨਡਮ ਦਿੱਤਾ ਸੀ। 1994 ਵਿੱਚ ਅੰਮ੍ਰਿਤਸਰ ਐਲਾਨਨਾਮਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਹੋਇਆ ਸੀ ਜਿਸ ਵਿੱਚ ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਗੁਰਬਚਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਭਾਈ ਮਨਜੀਤ ਸਿੰਘ , ਸੁਖਦੇਵ ਸਿੰਘ ਕਰਨਲ ਜਸਮੇਲ ਸਿੰਘ ਬਾਲਾ ਅਤੇ ਜਗਦੇਵ ਸਿੰਘ ਤਲਵੰਡੀ ਸ਼ਾਮਲ ਸਨ। ਦਿੱਲੀ ਹਕੂਮਤ ਦਾ ਇਨਾਂ ਲੀਡਰਾਂ ਤੇ ਸ਼ਿਕੰਜਾ ਕੱਸਣ ਤੋਂ ਬਾਅਦ ਬਾਰੋ – ਬਾਰ ਆਪਣੇ ਕੀਤਿਆਂ ਵਾਦਿਆ,ਪ੍ਰਣਾ ਅਤੇ ਪਾਈਆ ਸੌਂਹਾ ਤੌ ਮੁੱਕਰ ਗਏ, ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਸਿੱਖ ਕੌਮ ਦੇ ਆਪਣੇ ਘਰ ਖਾਲਿਸਤਾਨ ਜੋ ਸਮੂਹ ਪੰਜਾਬੀਆਂ ਦੇ ਹਿੱਤਾਂ ਦੀ ਕਰਜਮਾਨੀ ਕਰਦਾ ਹੈ ਤੇ ਉੱਤੇ ਅਡੋਲ ਖੜ੍ਹੇ ਹਨ ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਜਨਮ ਦਿਨ ਮਨਾ ਕੇ ਅਜਾਦੀ ਪੱਖੀ ਸੋਚ ਨੂੰ ਉਬਾਰ ਕੇ ਖਾਲਿਸਤਾਨ ਦੀ ਨੀਂਹ ਨੂੰ ਹੋਰ ਪੱਕਾ ਕਰ ਦਿੱਤਾ ਹੈ। ਤੇ 21 ਜੂਨ ਨੂੰ ਗੱਤਕਾ ਡੇਅ ਮਨਾ ਕੇ RSS ਦੀ ਯੋਗ ਦਿਵਸ ਦੀ ਸਿੱਖ ਮਾਰੂ ਨੀਤੀ ਨੂੰ ਰੱਦ ਕਰਕੇ ਕੋਮ ਵਿੱਚ ਨਵੀਂ ਇਤਿਹਾਸਕ ਰੂਹ ਫੂਕ ਦਿੱਤੀ ਹੈ। ਆਖਿਰ ਵਿੱਚ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਹਿੰਦ – ਹਕੂਮਤ ਫੋਜ਼ ਰਾਹੀ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਹਿੰਦ ਹਕੂਮਤ ਨੇ 6 ਜੂਨ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਕਹਿਣ ਤੌ ਭਾਵ 6 ਜੂਨ 1984 ਨੂੰ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੁਣ ਸੋਚਣ ਵਾਲੀ ਗੱਲ ‌ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਹੋਰ ਕਿਸੇ ਪੁਸ਼ਤ ਅਗਵਾਈ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ । ਇਸ ਲਈ ਸਿੱਖ ਕੌਮ ਤੇ ਸਮੂਹ ਪੰਜਾਬੀਆਂ ਦਾ ਪਹਿਲਾ 6 ਜੂਨ 1984 ਖਾਲਿਸਤਾਨ ਡੇਅ ਸੀ।

ਇਸ ਸਬੰਧੀ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਾਫੀ ਗੰਭੀਰ ਸੋਚ ਵਿਚਾਰ ਕਰਦਿਆਂ ਕਿ ਸਿੱਖ ਕੌਮ ਆਪਣੇ ਅਜਾਦ ਘਰ ਦੇ ਅਗਲੇ ਮਾਰਗ ਖਾਲਿਸਤਾਨ ਵਾਰੇ ਕੀ ਸੋਚੇਗੀ ? ਕਦੇ ਛੋਟਾ ਘੱਲੂਘਾਰਾ ਅਤੇ ਕਦੇ ਵੱਡਾ ਘੱਲੂਘਾਰਾ ਕਦੇ ਨਵੰਬਰ ੧੯੭੪ ਵਿਚ ਸਿੱਖ ਕੌਮ ਦੀ ਨਸਲਕੁਸ਼ੀ ਵਿਚ ਹੀ ਉਲਝ ਕੇ ਰਹਿ ਜਾਵੇਗੀ ਉਨ੍ਹਾਂ ਉਦਾਹਰਣ ਵਜੋਂ ਕਿਹਾ ਜੇਕਰ ਹਿੰਦ ਹਕੂਮਤ ਕਸ਼ਮੀਰ ਦੀ ਤਰ੍ਹਾਂ ਫਿਰ ਸਿੱਖ ਕੌਮ ਅਤੇ ਪੰਜਾਬ ਉੱਤੇ ਜਬਰ ਅਤੇ ਅੱਤਿਆਚਾਰ ਕਰ ਦਵੇ ਕਿ ਅਸੀਂ 36 ਸਾਲ ਫਿਰ ਇਸ ਘਟਨਾਂ ਵਾਰੇ ਰੋਈ ਕੁਰਲਾਂਈ ਅਤੇ ਪਛਤਾਈ ਜਾਵਾਂਗੇ। ੳਨਾ ਕਿਹਾ ਨਹੀ, ਸਾਨੂੰ ਅਗਲੇ ਖਾਲਿਸਤਾਨ ਪ੍ਰਾਪਤੀ ਦੇ ਰਸਤੇ ਨੂੰ ਤਹਿ ਕਰਨਾ ਚਾਹੀਦਾ ਹੈ।ਇਸ ਲਈ ਖਾਲਿਸਤਾਨ ਡੇਅ ਮਨਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ੳੁਨ੍ਹਾਂ ਦੇਸ਼ਾਂ ਵਿਦੇਸ਼ਾਂ ਵਿਚ ਵਸਦੀ ਸਿੱਖ ਕੌਮ ਤੇ ਸਮੂਹ ਪੰਜਾਬੀਆਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ,! ਆਉ ਸਾਰੇ ਅੱਜ 29 ਅਪ੍ਰੈਲ 1986 ਦੇ
ਐਲਾਨ ਨਾਮਾ ਦਿਵਸ ਨੂੰ ਯਾਦ ਕਰਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਕਹੇ ਵਚਨਾ “ਜਿਸ ਦਿਨ ਹਿੰਦ – ਹਕੂਮਤ ਫੋਜ਼ ਰਾਹੀ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ” ਤੇ ਪਹਿਰਾ ਦਿੰਦਿਆਂ
36ਵੇ ਖਾਲਿਸਤਾਨ ਡੇਅ 6 ਜੂਨ 2020 ਨੂੰ ਮਨਾਇਏ।
#6june2020khalistanDay

ਲੇਖਕ – ਜਸਕਰਨ ਸਿੰਘ ਕਾਹਨ ਸਿੰਘ ਵਾਲਾ,
ਪ੍ਰਧਾਨ ਕਿਸਾਨ ਵਿੰਗ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ।

9914940000

About The Author

Related posts

Leave a Reply

Your email address will not be published. Required fields are marked *