Verify Party Member
Header
Header
ਤਾਜਾ ਖਬਰਾਂ

06 ਅਪ੍ਰੈਲ ਨੂੰ ਦਿੱਲੀ ਪਾਰਲੀਮੈਂਟ ਵਿਖੇ ਗ੍ਰਿਫ਼ਤਾਰੀ ਦੇਣ ਲਈ ਸੱਤਵਾਂ ਜਥਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਅਰਦਾਸ ਕਰਕੇ ਸ. ਸਿਮਰਨਜੀਤ ਸਿੰਘ ਮਾਨ ਰਵਾਨਾ ਕਰਨਗੇ : ਟਿਵਾਣਾ

06 ਅਪ੍ਰੈਲ ਨੂੰ ਦਿੱਲੀ ਪਾਰਲੀਮੈਂਟ ਵਿਖੇ ਗ੍ਰਿਫ਼ਤਾਰੀ ਦੇਣ ਲਈ ਸੱਤਵਾਂ ਜਥਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਅਰਦਾਸ ਕਰਕੇ ਸ. ਸਿਮਰਨਜੀਤ ਸਿੰਘ ਮਾਨ ਰਵਾਨਾ ਕਰਨਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 03 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਦਿੱਲੀ ਪਾਰਲੀਮੈਂਟ ਵਿਖੇ ਆਪਣੇ ਕੌਮੀ ਤੇ ਕਿਸਾਨੀ ਮਕਸਦ ਲਈ ਗ੍ਰਿਫ਼ਤਾਰੀਆਂ ਦੇਣ ਦਾ ਸਿਲਸਿਲਾ ਸੁਰੂ ਕੀਤਾ ਹੋਇਆ ਹੈ, ਇਸ ਲੜੀ ਦਾ 7ਵਾਂ ਜਥਾਂ 06 ਅਪ੍ਰੈਲ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰਵਾਨਾ ਕਰਨਗੇ । ਇਸ ਜਥੇ ਨੂੰ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਪ੍ਰਧਾਨ ਕਿਸਾਨ ਯੂਨੀਅਨ ਲੈਕੇ ਦਿੱਲੀ ਪਹੁੰਚਣਗੇ ।”

ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਦੇ ਦਸਤਖਤਾਂ ਹੇਠ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਦਿੱਤੀ ਗਈ । ਉਨ੍ਹਾਂ ਕਿਹਾ ਕਿ ਪਾਰਟੀ ਨੇ ਸਮੁੱਚੀ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ 26 ਜਨਵਰੀ 2021 ਨੂੰ ਦਿੱਲੀ ਵਿਖੇ ਬਿਨ੍ਹਾਂ ਕਿਸੇ ਵਜਹ ਦੇ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਦੇ ਮੁੱਦੇ ਨੂੰ ਉਛਾਲਕੇ ਕਿਸਾਨਾਂ-ਮਜ਼ਦੂਰਾਂ ਦੀਆਂ ਵੱਡੀ ਗਿਣਤੀ ਵਿਚ ਗ੍ਰਿਫ਼ਤਾਰੀਆਂ ਕੀਤੀਆ ਗਈਆ ਸਨ, ਜਦੋਂ ਤੱਕ ਇਹ ਸਮੁੱਚੇ ਕਿਸਾਨ-ਮਜ਼ਦੂਰਾਂ ਨੂੰ ਮੋਦੀ ਹਕੂਮਤ ਬਾਇੱਜਤ ਰਿਹਾਅ ਨਹੀਂ ਕਰਦੀ, ਉਸ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਰੰਤਰ ਆਪਣੇ ਪਾਰਟੀ ਦੇ ਜਥਿਆ ਨੂੰ ਹਰ ਹਫਤੇ ਦਿੱਲੀ ਪਾਰਲੀਮੈਟ ਵਿਖੇ ਰੋਸ਼ ਵੱਜੋ ਗ੍ਰਿਫ਼ਤਾਰੀ ਦੇਣ ਲਈ ਰਵਾਨਾ ਕਰਦਾ ਰਹੇਗਾ । ਉਸੇ ਲੜੀ ਤਹਿਤ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਮਹਾਨ ਤਪ ਅਸਥਾਂਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਤੋਂ ਇਹ ਜਥਾਂ ਖ਼ਾਲਸਾ ਪੰਥ ਦੇ ਜੈਕਾਰਿਆ ਦੀ ਗੂੰਜ ਵਿਚ ਰਵਾਨਾ ਹੋਵੇਗਾ । ਇਸ ਜਥੇ ਦਾ ਸਵਾਗਤ ਜਲੰਧਰ, ਫਗਵਾੜਾ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ, ਕਰਨਾਲ ਵਿਖੇ ਸਾਨੋ-ਸੌਂਕਤ ਨਾਲ ਪਾਰਟੀ ਵਰਕਰ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਦੀ ਸੋਚ ਰੱਖਣ ਵਾਲੇ ਸਿੱਖ ਕਰਨਗੇ । ਜਿ਼ਲ੍ਹਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਪੁਲਿਸ ਜਿ਼ਲ੍ਹਾ ਮਜੀਠਾ, ਹੁਸਿਆਰਪੁਰ ਦੇ ਸਮੁੱਚੇ ਅਹੁਦੇਦਾਰਾਂ, ਸਮਰੱਥਕਾਂ, ਵਰਕਰਾਂ ਨੂੰ 06 ਅਪ੍ਰੈਲ ਨੂੰ ਜਿਥੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।

About The Author

Related posts

Leave a Reply

Your email address will not be published. Required fields are marked *