Select your Top Menu from wp menus
Header
Header

01 ਮਈ 2017 ਨੂੰ ‘ਅੰਮ੍ਰਿਤਸਰ ਐਲਾਨਨਾਮੇ’ ਦੀ ਅੰਮ੍ਰਿਤਸਰ ਵਿਖੇ ਦਫ਼ਤਰ ਉਦਘਾਟਨ ਸਮੇਂ 24ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾਵੇਗੀ : ਮਾਨ

01 ਮਈ 2017 ਨੂੰ ‘ਅੰਮ੍ਰਿਤਸਰ ਐਲਾਨਨਾਮੇ’ ਦੀ ਅੰਮ੍ਰਿਤਸਰ ਵਿਖੇ ਦਫ਼ਤਰ ਉਦਘਾਟਨ ਸਮੇਂ 24ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ ( ) “ਅੱਜ ਜਲੰਧਰ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਇਕੱਤਰ ਹੋਈ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਜਿਸ ਵਿਚ ਬਰਤਾਨੀਆ ਅਤੇ ਅਮਰੀਕਾ ਦੇ ਅਹੁਦੇਦਾਰਾਂ ਨੇ ਵੀ ਹੁੰਮ-ਹਮਾਕੇ ਹਿੱਸਾ ਲਿਆ । ਜਿਸ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਸ ਦਿਨ 01 ਮਈ 1994 ਨੂੰ ਅੰਮ੍ਰਿਤਸਰ ਐਲਾਨਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਂਦ ਵਿਚ ਆਇਆ ਸੀ, ਜਿਸ ਨੂੰ 01 ਮਈ 2017 ਨੂੰ 24 ਵਰ੍ਹੇ ਪੂਰੇ ਹੋ ਜਾਣਗੇ । ਪਾਰਟੀ ਉਸ ਦਿਨ ਅੰਮ੍ਰਿਤਸਰ ਵਿਖੇ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ ਜਾਵੇਗਾ ਉਸ ਸਮੇਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ 20ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾਵੇਗੀ ।”

ਇਹ ਜਾਣਕਾਰੀ ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਟੈਲੀਫੋਨ ਉਤੇ ਹੋਈ ਗੱਲਬਾਤ ਅਤੇ ਮੀਟਿੰਗ ਵਿਚ ਹੋਏ ਫੈਸਲਿਆ ਬਾਰੇ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਦਿੱਤੀ । ਉਨ੍ਹਾਂ ਕਿਹਾ ਕਿ ਇਸ 24ਵੀਂ ਵਰ੍ਹੇਗੰਢ ਸਮੇਂ ਪਾਰਟੀ ਦੇ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਕਪੂਰਥਲਾ, ਤਰਨਤਾਰਨ, ਪੱਟੀ ਦੇ ਸਮੁੱਚੇ ਅਹੁਦੇਦਾਰ ਤੇ ਵਰਕਰ ਅੰਮ੍ਰਿਤਸਰ ਵਿਖੇ 24ਵੀਂ ਵਰ੍ਹੇਗੰਢ ਸਮੇਂ ਪਹੁੰਚਣਗੇ ਅਤੇ ਬਾਕੀ ਜਿ਼ਲ੍ਹੇ ਜਿਨ੍ਹਾਂ ਵਿਚ ਹੁਸਿਆਰਪੁਰ, ਰੋਪੜ੍ਹ, ਫਤਹਿਗੜ੍ਹ ਸਾਹਿਬ, ਮੋਹਾਲੀ, ਚੰਡੀਗੜ੍ਹ, ਪਟਿਆਲਾ, ਸੰਗਰੂਰ, ਬਰਨਾਲਾ, ਜਲੰਧਰ, ਮੋਗਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫ਼ਰੀਦਕੋਟ, ਅਬਹੋਰ, ਮੁਕਤਸਰ, ਹਰਿਆਣਾ, ਹਿਮਾਚਲ ਅਤੇ ਦਿੱਲੀ, ਜੰਮੂ-ਕਸ਼ਮੀਰ ਅਤੇ ਹੋਰ ਸੂਬਿਆਂ ਦੇ ਸਿੱਖ ਆਪੋ-ਆਪਣੇ ਤੌਰ ਤੇ ਆਪੋ-ਆਪਣੇ ਜਿ਼ਲ੍ਹਿਆਂ ਅਤੇ ਕਸਬਿਆ ਵਿਚ ਅੰਮ੍ਰਿਤਸਰ ਐਲਾਨਨਾਮੇ ਦੀ 24ਵੀਂ ਵਰ੍ਹੇਗੰਢ ਮਨਾਉਣਗੇ ।

ਸ. ਟਿਵਾਣਾ ਨੇ ਕਿਹਾ ਕਿ ਸਿੱਖ ਕੌਮ ਅਤੇ ਹੁਕਮਰਾਨਾਂ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ 01 ਮਈ 1994 ਨੂੰ ਸਮੁੱਚੀ ਪੰਥਕ ਲੀਡਰਸਿ਼ਪ ਨੇ ਇਕਮਤ ਤੇ ਇਕ ਵਿਚਾਰਧਾਰਾਂ ਨਾਲ ਸਹਿਮਤ ਹੁੰਦੇ ਹੋਏ ਸਮੁੱਚੀਆਂ ਪੰਥਕ ਤੇ ਧਾਰਮਿਕ ਸਖਸ਼ੀਅਤਾਂ ਦੀ ਸਹਿਮਤੀ ਨਾਲ ਸਿੱਖ ਕੌਮ ਦੀ ਸੰਪੂਰਨ ਤੌਰ ਤੇ ਆਜ਼ਾਦੀ ਪ੍ਰਾਪਤ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਬੈਠਕੇ ‘ਅੰਮ੍ਰਿਤਸਰ ਐਲਾਨਨਾਮੇ’ ਦੀ ਸ਼ਬਦਾਵਲੀ ਤਿਆਰ ਕੀਤੀ ਸੀ । ਜੋ ਕਿ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਦੀ ਹਾਜ਼ਰੀ ਵਿਚ ਇਹ ਸਿੱਖ ਕੌਮ ਦਾ ਇਤਿਹਾਸਿਕ ਦਸਤਾਵੇਜ ਤਿਆਰ ਕੀਤਾ ਗਿਆ ਸੀ । ਪੰਥਕ ਲੀਡਰਸਿ਼ਪ ਵਿਚ ਕੈਪਟਨ ਅਮਰਿੰਦਰ ਸਿੰਘ, ਸ. ਗੁਰਚਰਨ ਸਿੰਘ ਟੋਹੜਾ, ਸ. ਸਿਮਰਨਜੀਤ ਸਿੰਘ ਮਾਨ, ਸੁਰਜੀਤ ਸਿੰਘ ਬਰਨਾਲਾ, ਜਗਦੇਵ ਸਿੰਘ ਤਲਵੰਡੀ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਭੂਰਾਕੋਨਾ ਸਭ ਹਾਜਰ ਹੋਏ ਸਨ ਅਤੇ ਦਸਤਖ਼ਤ ਕੀਤੇ ਸਨ । ਜਿਸ ਦੀ ਨਿਮਨ ਫੋਟੋਗ੍ਰਾਂਫ ਦਿੱਤੀ ਜਾ ਰਹੀ ਹੈ । ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਾਹਰਲੇ ਮੁਲਕਾਂ ਵਿਚ ਕੌਮਾਂਤਰੀ ਪੱਧਰ ਤੇ ਭਾਰਤ ਵਿਚ ਪੰਜਾਬ ਤੋ ਬਾਹਰਲੇ ਸੂਬਿਆਂ ਅਤੇ ਪੰਜਾਬ ਵਿਚ ਸਮੁੱਚੀ ਸਿੱਖ ਕੌਮ 24ਵੀਂ ਵਰ੍ਹੇਗੰਢ ਨੂੰ ਧੂਮਧਾਮ ਨਾਲ ਮਨਾਵੇ ਅਤੇ ਅੰਮ੍ਰਿਤਸਰ ਐਲਾਨਨਾਮੇ ਦੇ ਪ੍ਰਣ ਨੂੰ ਫਿਰ ਤੋ ਦੁਹਰਾਏ ।

About The Author

Related posts

Leave a Reply

Your email address will not be published. Required fields are marked *