Select your Top Menu from wp menus
Header
Header
ਤਾਜਾ ਖਬਰਾਂ

ਹੈਦਰਾਬਾਦ ਦੇ ਕਰੀਮਨਗਰ ਦੇ ਮੇਅਰ ਸ. ਰਵਿੰਦਰ ਸਿੰਘ ਦੇ ਮਨੁੱਖਤਾ ਪੱਖੀ ਕੀਤੇ ਜਾ ਰਹੇ ਉਦਮ ਪ੍ਰਸ਼ੰਸ਼ਾਂਯੋਗ : ਮਾਨ

ਹੈਦਰਾਬਾਦ ਦੇ ਕਰੀਮਨਗਰ ਦੇ ਮੇਅਰ ਸ. ਰਵਿੰਦਰ ਸਿੰਘ ਦੇ ਮਨੁੱਖਤਾ ਪੱਖੀ ਕੀਤੇ ਜਾ ਰਹੇ ਉਦਮ ਪ੍ਰਸ਼ੰਸ਼ਾਂਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 22 ਮਈ ( ) “ਸਿੱਖ ਕੌਮ ਬਿਨ੍ਹਾਂ ਕਿਸੇ ਊਚ-ਨੀਚ, ਭੇਦਭਾਵ, ਅਮੀਰ-ਗਰੀਬ ਦੀਆਂ ਵਲਗਣਾਂ ਤੋਂ ਉਪਰ ਉੱਠਕੇ ਹੀ ਉਸ ਸਮੇਂ ਤੋਂ ਹੀ ਵਿਚਰਦੀ ਆ ਰਹੀ ਹੈ ਜਦੋਂ ਤੋਂ ਸਿੱਖ ਕੌਮ ਦਾ ਜਨਮ ਹੋਇਆ ਹੈ। ਦੂਸਰਾ ਸਿੱਖ ਕੌਮ ਬਰਾਬਰਤਾ ਅਤੇ ਸਰਬੱਤ ਦੇ ਭਲੇ ਦੇ ਮਨੁੱਖਤਾ ਪੱਖੀ ਅਸੂਲਾਂ ਉਤੇ ਵੀ ਪਹਿਰਾ ਦੇਣਾ ਆਪਣਾ ਇਖ਼ਲਾਕੀ ਫਰਜ ਸਮਝਦੀ ਹੈ । ਇਹੀ ਵਜਹ ਹੈ ਕਿ ਸ. ਰਵਿੰਦਰ ਸਿੰਘ ਮੇਅਰ ਜੋ ਕਿ ਹੈਦਰਾਬਾਦ ਦੇ ਕਰੀਮਨਗਰ ਮਿਊਸੀਪਲ ਕਾਰਪੋਰੇਸ਼ਨ ਦੇ ਮੇਅਰ ਹਨ, ਉਨ੍ਹਾਂ ਨੇ ਸਿੱਖੀ ਅਸੂਲਾਂ ਉਤੇ ਪਹਿਰਾ ਦਿੰਦੇ ਹੋਏ ਹੀ ਇਹ ਐਲਾਨ ਕੀਤਾ ਹੈ ਕਿ ਜਿਸ ਵੀ ਲੋੜਵੰਦ ਅਤੇ ਗਰੀਬ ਪਰਿਵਾਰ ਕੋਲ ਆਪਣੇ ਪਰਿਵਾਰਿਕ ਮੈਂਬਰ ਦੇ ਸੰਸਕਾਰ ਲਈ ਕੋਈ ਸਾਧਨ ਖ਼ਰਚ ਨਹੀਂ ਹੋਵੇਗਾ, ਉਸਦਾ ਸਮੁੱਚੇ ਸੰਸਕਾਰ ਦਾ ਖ਼ਰਚ ਕੇ.ਐਮ.ਸੀ. ਦੇ ਪ੍ਰਬੰਧ ਹੇਠ ਕੀਤਾ ਜਾਵੇਗਾ । ਅਜਿਹੇ ਉਦਮ ਜਿਥੇ ਸ. ਰਵਿੰਦਰ ਸਿੰਘ ਵਰਗੇ ਗੁਰਸਿੱਖਾਂ ਲਈ ਇਕ ਤਾਕਤ ਹਨ, ਉਥੇ ਸਮੁੱਚੀ ਮਨੁੱਖਤਾ ਨੂੰ ਵੀ ਚੰਗੇਰੇ ਕੰਮਾਂ ਲਈ ਪ੍ਰੇਰਣਾ ਦੇਣ ਲਈ ਇਕ ਮਾਰਗ ਦਰਸਕ ਵੀ ਹਨ । ਜਿਸਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਥੋੜੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੈਦਰਾਬਾਦ ਦੇ ਕਰੀਮਨਗਰ ਦੇ ਗੁਰਸਿੱਖ ਮੇਅਰ ਸ. ਰਵਿੰਦਰ ਸਿੰਘ ਵੱਲੋਂ ਸਿੱਖੀ ਅਸੂਲਾਂ, ਨਿਯਮਾਂ ਤੇ ਪਹਿਰਾ ਦਿੰਦੇ ਹੋਏ ਜੋ ਗਰੀਬ, ਲੋੜਵੰਦ ਪਰਿਵਾਰਾਂ ਦੇ ਕਿਸੇ ਮੈਂਬਰ ਦੀ ਮੌਤ ਹੋਣ ਤੇ ਉਸਦੇ ਸੰਸਕਾਰ ਉਤੇ ਹੋਣ ਵਾਲੇ ਸਮੁੱਚੇ ਖ਼ਰਚ ਦੀ ਜਿ਼ੰਮੇਵਾਰੀ ਕਰੀਮਨਗਰ ਮਿਊਸੀਪਲ ਕਾਰਪੋਰੇਸ਼ਨ ਦੀ ਚੁੱਕੀ ਹੈ, ਦੇ ਉਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਹੈਦਰਾਬਾਦ ਨਾਲ ਸਿੱਖ ਕੌਮ ਦਾ ਇਤਿਹਾਸਿਕ ਸੰਬੰਧ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ ਸਮੇਂ ਵਿਚ ਹੈਦਰਾਬਾਦ ਦਾ ਨਵਾਬ ਸੀ, ਉਸ ਨੂੰ ਉਸ ਸਮੇਂ ਭਾਰੀ ਮੁਸ਼ਕਿਲ ਪੈ ਗਈ ਸੀ, ਲੇਕਿਨ ਲਾਹੌਰ ਦਰਬਾਰ ਦੇ ਖ਼ਾਲਸਾ ਦਰਬਾਰ ਦੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨਵਾਬ ਦੀ ਸੁਰੱਖਿਆ ਅਤੇ ਮੁਸ਼ਕਿਲ ਲਈ ਆਪਣੀ ਫ਼ੌਜ ਦੀ ਤੁਕੜੀ ਉਥੇ ਭੇਜੀ ਸੀ । ਜਿਸਦੀ ਬਦੌਲਤ ਹੈਦਰਾਬਾਦ ਵਿਚ ਉਸ ਸਮੇਂ ਤੋਂ ਹੀ ਵੱਡੀ ਗਿਣਤੀ ਵਿਚ ਸਿੱਖ ਵੱਸੇ ਹੋਏ ਹਨ ਅਤੇ ਹੈਦਰਾਬਾਦ ਦੇ ਪੁਰਾਤਨ ਸਿੱਖ ਇਤਿਹਾਸ ਨੂੰ ਰੋਸ਼ਨ ਕਰਦੇ ਆ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਰਵਿੰਦਰ ਸਿੰਘ ਮੇਅਰ ਨੇ ਇਹ ਜਿ਼ੰਮੇਵਾਰੀ ਕੇਵਲ ਮੇਅਰ ਬਣਨ ਤੋਂ ਬਾਅਦ ਹੀ ਨਹੀਂ ਚੁੱਕੀ, ਬਲਕਿ ਉਹ ਪਿਛਲੇ 10 ਸਾਲਾ ਤੋਂ ਆਪਣੇ ਸਾਧਨਾਂ ਅਤੇ ਆਪਣੀ ਆਮਦਨ ਵਿਚੋਂ ਗਰੀਬ ਅਤੇ ਲੋੜਵੰਦ ਇਨਸਾਨਾਂ ਦੇ ਸੰਸਕਾਰ ਲਈ ਇਹ ਆਪਣਾ ਇਖ਼ਲਾਕੀ ਫਰਜ ਸਮਝਦੇ ਹੋਏ ਨਿਰੰਤਰ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਸ. ਰਵਿੰਦਰ ਸਿੰਘ ਵੱਲੋਂ ਉਥੇ ਵੱਸਣ ਵਾਲੀ ਹਿੰਦੂ ਕੌਮ ਵਿਚ ਵੀ ਆਪਣੀ ਅਜਿਹੀਆ ਇਨਸਾਨੀ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੇ ਉਦਮਾਂ ਦੀ ਵੀ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਸ. ਰਵਿੰਦਰ ਸਿੰਘ ਹੈਦਰਾਬਾਦ ਦੇ ਨਿਵਾਸੀਆ ਲਈ ਹੀ ਨਹੀਂ, ਬਲਕਿ ਦੂਸਰੀਆ ਕੌਮਾਂ ਲਈ ਵੀ ਸਿੱਖੀ ਦਾ ਇਕ ਮਾਡਲ ਹਨ । ਜੋ ਦ੍ਰਿੜਤਾ ਨਾਲ ਸਿੱਖੀ ਮਰਿਯਾਦਾਵਾਂ ਉਤੇ ਪਹਿਰਾ ਦਿੰਦੇ ਹੋਏ ਮਨੁੱਖਤਾ ਦੀ ਸੇਵਾ ਕਰਦੇ ਆ ਰਹੇ ਹਨ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *