Verify Party Member
Header
Header
ਤਾਜਾ ਖਬਰਾਂ

ਹੁਕਮਰਾਨਾਂ ਦੀਆਂ ਦਿਸ਼ਾਹੀਣ ਅਤੇ ਕੰਮਜੋਰ ਨੀਤੀਆਂ ਦੀ ਬਦੌਲਤ ਹੀ ਕਸ਼ਮੀਰ ਅਤੇ ਲਦਾਂਖ ਵਿਚ ਹਾਲਾਤ ਅਤਿ ਵਿਸਫੋਟਕ ਬਣੇ ਹੋਏ ਹਨ : ਮਾਨ

ਹੁਕਮਰਾਨਾਂ ਦੀਆਂ ਦਿਸ਼ਾਹੀਣ ਅਤੇ ਕੰਮਜੋਰ ਨੀਤੀਆਂ ਦੀ ਬਦੌਲਤ ਹੀ ਕਸ਼ਮੀਰ ਅਤੇ ਲਦਾਂਖ ਵਿਚ ਹਾਲਾਤ ਅਤਿ ਵਿਸਫੋਟਕ ਬਣੇ ਹੋਏ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 07 ਅਗਸਤ ( ) “ਕਿਉਂਕਿ ਕਸ਼ਮੀਰ ਅਤੇ ਲਦਾਂਖ ਦੇ ਇਲਾਕਿਆ ਨੂੰ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਕ੍ਰਮਵਾਰ 1819 ਅਤੇ 1834 ਵਿਚ ਫ਼ਤਹਿ ਕਰਕੇ ਖ਼ਾਲਸਾ ਰਾਜ ਦਰਬਾਰ ਦਾ ਹਿੱਸਾ ਬਣਾਇਆ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹੁਕਮਰਾਨਾਂ ਦੀ ਕੰਮਜੋਰ ਅਤੇ ਦਿਸ਼ਾਹੀਣ ਨੀਤੀਆਂ ਅਤੇ ਅਮਲਾਂ ਦੀ ਬਦੌਲਤ 1962 ਵਿਚ ਹੋਈ ਚੀਨ-ਇੰਡੀਆਂ ਜੰਗ ਸਮੇਂ ਉਪਰੋਕਤ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ ਬਿਨ੍ਹਾਂ ਕਿਸੇ ਹਿਚਕਚਾਹਟ ਦੇ ਚੀਨ ਦੇ ਸਪੁਰਦ ਕਰ ਦਿੱਤਾ ਸੀ । ਜਿਸ ਨੂੰ ਅੱਜ ਤੱਕ ਹਿੰਦੂਤਵ ਹੁਕਮਰਾਨ ਅਤੇ ਫ਼ੌਜਾਂ ਵਾਪਿਸ ਹੀ ਨਹੀਂ ਲੈ ਸਕੀਆ । ਹੁਣ ਹੁਕਮਰਾਨਾਂ ਨੇ ਕਸ਼ਮੀਰ ਵਿਚ ਗੈਰ-ਵਿਧਾਨਿਕ ਕਾਰਵਾਈ ਕਰਦੇ ਹੋਏ ਆਰਟੀਕਲ 370 ਅਤੇ ਧਾਰਾ 35ਏ ਨੂੰ ਤੋੜਕੇ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਨੂੰ ਜ਼ਬਰੀ ਖ਼ਤਮ ਕਰਕੇ ਕਸ਼ਮੀਰੀਆਂ ਦੇ ਵੇਹੜੇ ਵਿਚ ਭਾਬੜ ਬਾਲਣ ਦੀ ਬਜਰ ਗੁਸਤਾਖੀ ਕੀਤੀ ਹੈ । ਉਸ ਖੋਹੇ ਹੋਏ ਇਲਾਕੇ ਨੂੰ ਸਿੱਖ ਕੌਮ ਦੇ ਸਹਿਯੋਗ ਤੋਂ ਬਿਨ੍ਹਾਂ ਨਾ ਤਾਂ ਇਹ ਹੁਕਮਰਾਨ ਵਾਪਿਸ ਲੈ ਸਕਦੇ ਹਨ ਅਤੇ ਨਾ ਹੀ ਕਸ਼ਮੀਰ ਦੇ ਅਮਨ ਚੈਨ ਨੂੰ ਲਗਾਏ ਲਾਬੂ ਨੂੰ ਇਹ ਬੁਝਾਅ ਸਕਦੇ ਹਨ । ਅੱਜ ਵੀ ਲਦਾਂਖ ਵਿਚ ਚੀਨ ਦੀਆਂ ਫ਼ੌਜਾਂ ਹਾਵੀ ਹਨ ਅਤੇ ਇਕ ਵੀ ਇੰਚ ਪਿੱਛੇ ਨਹੀਂ ਹਟੀਆ । ਦੂਸਰਾ ਉਥੇ ਹੁਕਮਰਾਨਾਂ ਨੇ ਕਸ਼ਮੀਰ ਵਿਚ ਸ੍ਰੀ ਮਨੋਜ ਸਿਨ੍ਹਾ ਵਰਗੇ ਆਰ.ਐਸ.ਐਸ. ਦੇ ਕੱਟੜ ਪੈਰੋਕਾਰ ਨੂੰ ਕਸ਼ਮੀਰ ਦਾ ਲੈਫ. ਗਵਰਨਰ ਬਣਾਕੇ ਬਲਦੀ ਉਤੇ ਤੇਲ ਪਾਉਣ ਦੀ ਗੁਸਤਾਖੀ ਕੀਤੀ ਹੈ । ਜਦੋਂਕਿ ਉਥੇ ਅਜਿਹੇ ਹਾਲਾਤਾਂ ਨੂੰ ਸੂਝਵਾਨਤਾ ਅਤੇ ਅਮਨ ਮਈ ਢੰਗ ਨਾਲ ਕਾਬੂ ਪਾਉਣ ਲਈ ਕਿਸੇ ਸਿੱਖ ਨੂੰ ਇਹ ਜਿ਼ੰਮੇਵਾਰੀ ਦੇਣੀ ਬਣਦੀ ਸੀ । ਇਸੇ ਤਰ੍ਹਾਂ ਲਦਾਖ ਵਿਚ ਵੀ ਕੱਟੜਪੰਥੀ ਆਰ.ਕੇ. ਮਾਥੁਰ ਨੂੰ ਲਗਾਕੇ ਹੁਕਮਰਾਨਾਂ ਨੇ ਆਪਣੀ ਮੁਤੱਸਵੀ ਸੋਚ ਦਾ ਪ੍ਰਗਟਾਵਾਂ ਕਰਦੇ ਹੋਏ ਇਨ੍ਹਾਂ ਸਰਹੱਦੀ ਇਲਾਕਿਆ ਦੀ ਕੌਮਾਂਤਰੀ ਸਥਿਤੀ ਪਹਿਲੇ ਨਾਲੋ ਵੀ ਬਦਤਰ ਅਤੇ ਵਿਸਫੋਟਕ ਬਣਾ ਦਿੱਤੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੇ ਹਿੰਦੂ ਸੋਚ ਵਾਲੇ ਹੁਕਮਰਾਨਾਂ ਵੱਲੋਂ ਕਸ਼ਮੀਰ ਅਤੇ ਲਦਾਖ ਵਿਚ ਲਾਗੂ ਕੀਤੀਆ ਜਾ ਰਹੀਆ ਦਿਸ਼ਾਹੀਣ ਨੀਤੀਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਫਿਰ ਇਨ੍ਹਾਂ ਦੋਵਾਂ ਸਥਾਨਾਂ ਤੇ ਆਰ.ਐਸ.ਐਸ. ਦੇ ਪੈਰੋਕਾਰਾਂ ਸ੍ਰੀ ਮਨੋਜ ਸਿਨ੍ਹਾ ਨੂੰ ਕਸ਼ਮੀਰ ਵਿਚ ਅਤੇ ਆਰ.ਕੇ. ਮਾਥੁਰ ਨੂੰ ਲਦਾਂਖ ਵਿਚ ਲੈਫ. ਗਵਰਨਰ ਅਤੇ ਗਵਰਨਰ ਲਗਾਉਣ ਦੇ ਅਮਲਾਂ ਨੂੰ ਬਲਦੀ ਉਤੇ ਤੇਲ ਪਾਉਣ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਅਫ਼ਸੋਸਨਾਕ ਕਾਰਵਾਈ ਹੋ ਰਹੀ ਹੈ ਕਿ ਹੁਕਮਰਾਨਾਂ ਵੱਲੋਂ ਇਨ੍ਹਾਂ ਸਰਹੱਦੀ ਇਲਾਕਿਆ ਵਿਚ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਅਫਸਪਾ ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਇਨ੍ਹਾਂ ਸਰਹੱਦੀ ਇਲਾਕਿਆ ਵਿਚ ਨਸ਼ਲੀ ਵਿਤਕਰੇ ਅਤੇ ਬੇਇਨਸਾਫ਼ੀਆਂ ਦੀ ਗਿਣਤੀ ਵੱਧਣ ਦੀ ਬਦੌਲਤ ਹਾਲਾਤ ਵਿਸਫੋਟਕ ਸਥਿਤੀ ਵੱਲ ਜਾ ਰਹੇ ਹਨ । ਜਿਸਦੇ ਨਤੀਜੇ ਕਦੀ ਵੀ ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਲਈ ਲਾਹੇਵੰਦ ਨਹੀਂ ਰਹਿਣਗੇ । ਇਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਸਰਹੱਦੀ ਇਲਾਕਿਆ ਅਤੇ ਘੱਟ ਗਿਣਤੀ ਵਸੋਂ ਵਾਲੇ ਸਥਾਨਾਂ ਦੇ ਮੁੱਖ ਅਹੁਦਿਆ ਉਤੇ ਸਿੱਖ ਸਖਸ਼ੀਅਤਾਂ ਨੂੰ ਸੇਵਾ ਦੇ ਕੇ ਉਥੋਂ ਦੇ ਬਣੇ ਅਤਿ ਬਦਤਰ ਹਾਲਾਤਾਂ ਉਤੇ ਕਾਬੂ ਪਾਇਆ ਜਾਵੇ । ਨਾ ਕਿ ਮੁਤੱਸਵੀ ਸੋਚ ਅਧੀਨ ਕੱਟੜਵਾਦੀ ਲੋਕਾਂ ਨੂੰ ਉਥੇ ਭੇਜਕੇ ਨਸਲੀ ਵਿਤਕਰੇ ਅਤੇ ਕਤਲੇਆਮ ਕਰਨ ਵਾਲੇ ਹਾਲਾਤ ਪੈਦਾ ਕੀਤੇ ਜਾਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅੱਜ ਤੱਕ ਇਨ੍ਹਾਂ ਦੋਵਾਂ ਸਥਾਨਾਂ ਉਤੇ ਕਦੀ ਵੀ ਇਮਾਨਦਾਰ ਤੇ ਦ੍ਰਿੜਤਾ ਭਰੀ ਸੋਚ ਰੱਖਣ ਵਾਲੇ ਕਾਬਲ ਸਿੱਖ ਸਖਸ਼ੀਅਤਾਂ ਨੂੰ ਕਦੀ ਨਹੀਂ ਲਗਾਇਆ ਗਿਆ । ਜੋ ਹੁਕਮਰਾਨਾਂ ਦੀ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਤੇ ਅਮਲਾਂ ਨੂੰ ਪ੍ਰਤੱਖ ਕਰਦੇ ਹਨ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *