Select your Top Menu from wp menus
Header
Header
ਤਾਜਾ ਖਬਰਾਂ

ਹਿੰਦ ਦੇ ਸਦਰ ਤੇ ਨੈਬ ਸਦਰ ਚੁਣਨ ਦੇ ਸਬੰਧ ਵਿੱਚ : ਸਿਮਰਨਜੀਤ ਸਿੰਘ ਮਾਨ

ਹਿੰਦ ਦੇ ਸਦਰ ਤੇ ਨੈਬ ਸਦਰ ਚੁਣਨ ਦੇ ਸਬੰਧ ਵਿੱਚ : ਸਿਮਰਨਜੀਤ ਸਿੰਘ ਮਾਨ

ਫਤਿਹਗੜ੍ਹ ਸਾਹਿਬ 16 ਜੁਲਾਈ ( ) ਸ ਐਚ ਐਸ ਫੂਲਕਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਬਹੁਤ ਚੰਗਾ ਫੈਸਲਾ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਬੀਬੀ ਮੀਰਾ ਕੁਮਾਰ ਨੂੰ ਵੋਟ ਨਹੀਂ ਪਾਉਂਣਗੇ, ਕਿਉਂਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਨੇ ਸਾਕਾ ਨੀਲਾ ਤਾਰਾ (Operation Bluestar) ਕਰਕੇ ਉਸ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਕਰਕੇ ਸਿੱਖ ਕੌਮ ਦੇ ਉਤੇ ਬਹੁਤ ਜਬਰ ਕੀਤਾ ਹੈ। ਦੂਸਰੇ ਪਾਸੇ ਬੀਜੇਪੀ ਨੇ ਸਦਰ ਦੇ ਆਹੁਦੇ ਲਈ ਸ਼੍ਰੀ ਰਾਮਨਾਥ ਕੋਵਿੰਦ ਨੂੰ ਖੜ੍ਹਾ ਕੀਤਾ ਹੈ।

ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਹੇ ਕਿ ਸ਼੍ਰੀ ਕੋਵਿੰਦ ਆਰ ਐਸ ਐਸ ਦੇ ਦਲਿਤ ਵਿੰਗ ਦੇ ਪ੍ਰਧਾਨ ਰਹੇ ਹਨ, ਜੋ ਕਿ ਮਨੂੰਸਮਰਿਤੀ ਵਿੱਚ ਮੰਨਦੇ ਹਨ, ਜੋ ਕਿ ਇਨਸਾਨੀਅਤ ਦੇ ਅਸੂਲਾਂ ਤੋਂ ਬਾਗੀ ਹੈ। ਫਿਰ ਬੀਜੇਪੀ ਅਤੇ ਆਰ ਐਸ ਐਸ ਨੇ ਇੰਦਰਾ ਗਾਂਧੀ ਤੇ ਕਾਂਗਰਸ ਨਾਲ ਸ਼ਾਜਿਸ਼ ਕਰਕੇ ਦਰਬਾਰ ਸਾਹਿਬ ਤੇ ਸਾਕਾ ਨੀਲਾ ਤਾਰਾ (Operation Bluestar) ਕਰਵਾਇਆ ਹੈ, ਤੇ ਬਾਅਦ ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਕਰਵਾਈ ਹੈ। ਕਨੂੰਨ ਦੇ ਅਨੁਸਾਰ ਜੋ ਕਾਰਵਾਈ ਕਰਦਾ ਤੇ ਉਸ ਦੇ ਨਾਲ ਸ਼ਾਜਿਸ਼ ਵਿੱਚ ਸ਼ਾਮਲ ਹੁੰਦਾ ਹੈ ਉਸ ਨੂੰ ਵੀ ਜਬਰ ਕਰਨ ਵਾਲੇ ਦੇ ਬਰਾਬਰ ਦੀ ਸਜਾ ਹੁੰਦੀ ਹੈ ਇਸ ਕਰਕੇ ਸਾਡੀ ਪਾਰਟੀ ਸਾਰੇ ਸਿੱਖ ਐਮ ਐਲ ਏ, ਐਮ ਪੀਆਂ ਨੂੰ ਅਪੀਲ ਕਰਦੀ ਹੈ ਕਿ ਬੀਬੀ ਮੀਰਾ ਕੁਮਾਰ ਅਤੇ ਸ਼੍ਰੀ ਕੋਵਿੰਦ ਨੂੰ ਜੇ ਵੋਟ ਪਾਉਣਗੇ ਤਾਂ ਆਪਣੇ ਧਰਮ ਯੇ ਕੌਮ ਦੀ ਗਲਤੀ ਉਹਨਾਂ ਵਲੋਂ ਬਜਰ ਕੁਰਾਹਿਤ ਹੋਵੇਗੀ। ਜਿਸਦਾ ਅਕਾਲ ਤਖ਼ਤ ਸਾਹਿਬ ਨੋਟਿਸ ਲੈ ਸਕਦੇ ਹੋਣਗੇ।ਇਸ ਕਰਕੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਅਜਿਹੇ ਕੱਟੜਵਾਦੀ ਜਰਾਇਮ ਪੇਸ਼ਾ ਨੂੰ ਵੋਟਾਂ ਨਾ ਪਾਉਣ।

About The Author

Related posts

Leave a Reply

Your email address will not be published. Required fields are marked *