Verify Party Member
Header
Header
ਤਾਜਾ ਖਬਰਾਂ

ਹਿੰਦ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਤੇ ਮੁਸਲਿਮ ਕੌਮ ਵੱਲੋਂ ਆਪਣੇ ਹੱਕ-ਹਕੂਕਾਂ ਅਤੇ ਸਵੈਮਾਨ ਲਈ ਇਕੱਤਰ ਹੋਣਾ ਅਤਿ ਜ਼ਰੂਰੀ : ਮਾਨ

ਹਿੰਦ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਤੇ ਮੁਸਲਿਮ ਕੌਮ ਵੱਲੋਂ ਆਪਣੇ ਹੱਕ-ਹਕੂਕਾਂ ਅਤੇ ਸਵੈਮਾਨ ਲਈ ਇਕੱਤਰ ਹੋਣਾ ਅਤਿ ਜ਼ਰੂਰੀ : ਮਾਨ

ਫ਼ਤਹਿਗੜ੍ਹ ਸਾਹਿਬ, 5 ਜੁਲਾਈ ( ) “ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ ਅਤੇ ਸਿੱਖਾਂ ਦਾ ਕਤਲੇਆਮ ਅਤੇ ਨਸ਼ਲਕੁਸੀ ਕਰਨ ਲਈ ਹਿੰਦੂਤਵ ਹੁਕਮਰਾਨ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ ਜਾਂ ਕੋਈ ਹੋਰ ਕਿਸੇ ਰੂਪ ਵਿਚ ਹੋਣ, ਉਹ ਘੱਟ ਗਿਣਤੀ ਕੌਮਾਂ ਨੂੰ ਮਿਲੇ ਸਭ ਵਿਧਾਨਿਕ, ਸਮਾਜਿਕ, ਇਖਲਾਕੀ ਹੱਕ-ਹਕੂਕਾ ਨੂੰ ਕੁੱਚਲਕੇ ਇਨ੍ਹਾਂ ਦੋਵਾਂ ਕੌਮਾਂ ਉਤੇ ਨਿਰੰਤਰ ਅੱਤਿਆਚਾਰ, ਜ਼ਬਰ-ਜੁਲਮ ਤੇ ਘੋਰ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ। ਜਿਵੇ ਇਨ੍ਹਾਂ ਹੁਕਮਰਾਨਾਂ ਨੇ ਸ੍ਰੀ ਨਰਸਿਮਾ ਰਾਓ ਦੀ ਕਾਂਗਰਸ ਹਕੂਮਤ ਸਮੇਂ ਬੀਜੇਪੀ, ਆਰ.ਐਸ.ਐਸ. ਨਾਲ ਮਿਲੀਭੁਗਤ ਕਰਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਕੇ ਸੁਨੇਹਾ ਦਿੱਤਾ ਕਿ ਉਹ ਹਿੰਦੂ ਸੋਚ ਨਾਲ ਚੱਲਕੇ ਹੀ ਭਾਰਤ ਵਿਚ ਰਹਿ ਸਕਦੇ ਹਨ । ਇਸੇ ਤਰ੍ਹਾਂ 1984 ਵਿਚ ਇਨ੍ਹਾਂ ਸਭ ਫਿਰਕੂ ਤਾਕਤਾਂ ਨੇ ਇਕ ਹੋ ਕੇ ਸਿੱਖ ਕੌਮ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਢਹਿ-ਢੇਰੀ ਕੀਤੇ ਅਤੇ ਉਥੇ ਪਹੁੰਚੇ ਨਿਹੱਥੇ 25 ਹਜ਼ਾਰ ਦੇ ਕਰੀਬ ਸਰਧਾਲੂਆਂ, ਜਿਨ੍ਹਾਂ ਵਿਚ ਬੱਚੇ-ਬੀਬੀਆਂ, ਨੌਜ਼ਵਾਨ ਅਤੇ ਬਜੁਰਗ ਸਨ ਸ਼ਹੀਦ ਕਰ ਦਿੱਤੇ ਗਏ । ਅਕਤੂਬਰ 1984 ਵਿਚ ਇਕ ਡੂੰਘੀ ਸਾਜਿ਼ਸ ਤਹਿਤ ਸਮੁੱਚੇ ਭਾਰਤ ਵਿਚ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ । ਇਸ ਤੋਂ ਬਾਅਦ ਦੇ ਦਹਾਕੇ ਦੌਰਾਨ 25 ਹਜ਼ਾਰ ਅਣਪਛਾਤੀਆ ਲਾਸਾ ਕਹਿਕੇ ਸਿੱਖ ਨੌਜ਼ਵਾਨਾਂ ਦੇ ਜਾਂ ਤਾਂ ਜ਼ਬਰੀ ਸੰਸਕਾਰ ਕਰ ਦਿੱਤੇ ਗਏ ਜਾਂ ਫਿਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਬੇਪਛਾਣ ਕਰਕੇ ਨਦੀਆਂ, ਨਹਿਰਾਂ ਵਿਚ ਰੋੜ੍ਹ ਦਿੱਤੇ ਗਏ । ਵੱਡੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆ ਵਿਚ ਸਿੱਖ ਨੌਜ਼ਵਾਨਾਂ ਨੂੰ ਮਾਰਿਆ ਗਿਆ । 2000 ਵਿਚ ਚਿੱਠੀ ਸਿੰਘ ਪੁਰਾ (ਕਸ਼ਮੀਰ) ਵਿਚ 43 ਬੇਕਸੂਰ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਮਾਰ ਦਿੱਤਾ ਗਿਆ । 2002 ਵਿਚ ਗੁਜਰਾਤ ਵਿਚ ਸ੍ਰੀ ਮੋਦੀ ਨੇ ਬਤੌਰ ਮੁੱਖ ਮੰਤਰੀ ਹੁੰਦੇ ਹੋਏ 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ ਅਤੇ ਉਨ੍ਹਾਂ ਦੀਆਂ ਬੀਬੀਆਂ ਨੂੰ ਨਗਨ ਕਰਕੇ ਬਲਾਤਕਾਰ ਕਰਦੇ ਹੋਏ ਵੀਡੀਓਜ ਬਣਾਈਆ ਗਈਆਂ । 2013 ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਸ੍ਰੀ ਮੋਦੀ ਨੇ ਗੁਜਰਾਤ ਵਿਚੋ ਪੂਰਨ ਤੌਰ ਤੇ ਬੇਘਰ ਅਤੇ ਬੇਜ਼ਮੀਨੇ ਕਰ ਦਿੱਤਾ । ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਉਨ੍ਹਾਂ ਦੀਆਂ ਫ਼ੌਜਾਂ ਵਿਚ ਸਹਿਯੋਗੀ ਸਨ ਅਤੇ ਜੋ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਬਤੌਰ ਸਿੱਖ ਸਿਕਲੀਗਰ ਦੇ ਤੌਰ ਤੇ ਵਿਚਰ ਰਹੇ ਹਨ, ਉਨ੍ਹਾਂ ਨੂੰ ਸਿੱਖੀ ਤੋਂ ਦੂਰ ਕਰਨ ਅਤੇ ਹਿੰਦੂਤਵ ਵਿਚ ਮੁਲੀਨ ਕਰਨ ਲਈ ਅੱਤਿਆਚਾਰ ਜੋਰਾਂ ਤੇ ਹੈ । ਰੰਘਰੇਟਿਆਂ ਅਤੇ ਮਜ਼ਲੂਮਾਂ ਨਾਲ ਵੀ ਹੁਕਮਰਾਨ ਅਜਿਹਾ ਹੀ ਗੈਰ-ਕਾਨੂੰਨੀ ਵਰਤਾ ਕਰ ਰਹੇ ਹਨ । ਇਸ ਲਈ ਕੌਮਾਂਤਰੀ ਤੇ ਭਾਰਤੀ ਪੱਧਰ ਤੇ ਹੋ ਰਹੇ ਜ਼ਬਰ-ਜੁਲਮਾਂ ਦੀ ਬਦੌਲਤ ਬਦਲ ਦੀਆਂ ਪ੍ਰਸਥਿਤੀਆਂ ਇਸ ਗੱਲ ਦੀ ਜੋਰਦਾਰ ਮੰਗ ਕਰਦੀਆ ਹਨ ਕਿ ਕੇਵਲ ਭਾਰਤੀ ਪੱਧਰ ਉਤੇ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਉਤੇ ਸਿੱਖ ਅਤੇ ਮੁਸਲਿਮ ਕੌਮ ਇਕੱਤਰ ਹੋਵੇ । ਜਿੰਨੀ ਜਲਦੀ ਇਹ ਦੋਵਾਂ ਕੌਮਾਂ ਦੇ ਆਗੂ ਇਕੱਤਰ ਹੋ ਕੇ ਆਪਣੀ ਅਗਲੀ ਰਣਨੀਤੀ ਬਣਾ ਲੈਣਗੇ, ਉਨਾ ਹੀ ਇਨ੍ਹਾਂ ਦੋਵਾਂ ਕੌਮਾਂ ਦੀ ਹਿਫਾਜਤ ਅਤੇ ਸਵੈਮਾਨ ਲਈ ਬਿਹਤਰ ਹੋਵੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਜ਼ਰਾਇਲ ਵਿਚ ਯਹੂਦੀਆਂ ਨਾਲ ਸ੍ਰੀ ਮੋਦੀ ਦੀ ਹੋ ਰਹੀ ਮੁਲਾਕਾਤ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ, ਭਾਰਤ ਵਿਚ ਮੁਸਲਿਮ ਅਤੇ ਸਿੱਖ ਕੌਮ ਉਤੇ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਜ਼ਬਰ-ਜੁਲਮਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਇਨ੍ਹਾਂ ਦੋਵਾਂ ਕੌਮਾਂ ਨੂੰ ਇਕ ਪਲੇਟਫਾਰਮ ਉਤੇ ਇਕੱਤਰ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਦੂਸਰੀ ਸੰਸਾਰ ਜੰਗ ਸਮੇਂ ਜਿਸ ਸਿੱਖ ਕੌਮ ਨੇ ਅੰਗਰੇਜ਼ਾਂ ਨਾਲ ਰਲਕੇ ਜ਼ਾਬਰ ਜਰਮਨੀ ਹੁਕਮਰਾਨਾਂ ਨੂੰ ਹਰਾਇਆ ਅਤੇ ਜਿਨ੍ਹਾਂ ਜਰਮਨਾਂ ਨੇ 60 ਲੱਖ ਯਹੂਦੀਆਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ ਅਤੇ ਜਿਨ੍ਹਾਂ ਸਿੱਖਾਂ ਨੇ ਯਹੂਦੀਆਂ ਲਈ ਕੁਰਬਾਨੀਆਂ ਦਿੱਤੀਆ, ਅੱਜ ਉਹੀ ਯਹੂਦੀ ਅਤੇ ਇਜ਼ਰਾਇਲ ਮੁਲਕ ਮੁਸਲਿਮ ਅਤੇ ਸਿੱਖ ਕੌਮ ਦੇ ਕਾਤਲ ਸ੍ਰੀ ਮੋਦੀ ਨੂੰ ਜੀ-ਆਇਆ ਕਹਿ ਰਿਹਾ ਹੈ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅੱਜ ਵੀ ਭਾਰਤ ਵਿਚ ਮੁਸਲਿਮ ਅਤੇ ਸਿੱਖ ਕੌਮ ਉਤੇ ਇਹ ਜ਼ਬਰ-ਜੁਲਮ ਜਾਰੀ ਹੈ । ਕਸ਼ਮੀਰੀਆਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਜਦੋਂਕਿ ਅਸੀਂ ਇਸ ਜ਼ਬਰ-ਜੁਲਮ ਵਿਰੁੱਧ ਬੀਤੇ ਸਮੇਂ ਦੇ ਭਾਰਤ ਦੇ ਸਦਰ ਸ੍ਰੀ ਅਬਦੁਲ ਕਲਾਮ ਆਜ਼ਾਦ ਅਤੇ ਜੰਮੂ ਕਸ਼ਮੀਰ ਦੇ ਗਵਰਨਰ ਸ੍ਰੀ ਐਨ.ਐਨ. ਵੋਹਰਾਂ ਨੂੰ ਇਹ ਜ਼ਬਰ-ਜੁਲਮ ਬੰਦ ਕਰਨ ਲਈ ਨਿਰੰਤਰ ਲਿਖਦੇ ਰਹੇ ਹਾਂ । ਪਰ ਇਸ ਦਿਸ਼ਾ ਵੱਲ ਕੋਈ ਸੁਧਾਰ ਨਹੀਂ ਹੋਇਆ ਬਲਕਿ ਸਰਕਾਰੀ ਦਹਿਸਤਗਰਦੀ ਹੋਰ ਵੱਧ ਗਈ ਹੈ ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਸਿੱਖ ਅਤੇ ਮੁਸਲਿਮ ਕੌਮ ਸੰਬੰਧੀ ਭਾਰਤੀ ਹੁਕਮਰਾਨਾਂ ਦੀ ਸੋਚ ਅਤੇ ਅਮਲ ਦੁਨੀਆਂ ਸਾਹਮਣੇ ਹਨ, ਤਾਂ ਜਿਨ੍ਹਾਂ ਸਿੱਖਾਂ ਨੇ ਬੀਤੀਆਂ ਪੰਜਾਬ ਦੀਆਂ ਅਸੈਬਲੀ ਚੋਣਾਂ ਵਿਚ ਆਮ ਆਦਮੀ ਪਾਰਟੀ, ਬੀਜੇਪੀ-ਬਾਦਲ ਦਲ, ਕਾਂਗਰਸ ਨੂੰ ਵੋਟਾਂ ਪਾਈਆ ਹਨ ਉਹ ਹੁਣ ਸਿੱਖ ਕੌਮ ਅਤੇ ਮਨੁੱਖਤਾ ਨੂੰ ਜੁਆਬ ਦੇਣ ਕਿ ਉਨ੍ਹਾਂ ਨੇ ਇਨ੍ਹਾਂ ਸਿੱਖ, ਮੁਸਲਿਮ ਅਤੇ ਪੰਜਾਬ ਵਿਰੋਧੀ ਪਾਰਟੀਆਂ ਨੂੰ ਵੋਟਾਂ ਪਾ ਕੇ ਉਹ ਕਿਹੋ ਜਿਹਾ ਪ੍ਰਬੰਧ ਤੇ ਸੰਦੇਸ਼ ਦੇਣਾ ਚਾਹੁੰਦੇ ਹਨ ? ਕਿਸੇ ਵੀ ਪਾਰਟੀ ਜਾਂ ਸੰਗਠਨ ਵਿਚ ਜਿਥੇ ਸਿੱਖ ਅਤੇ ਮੁਸਲਿਮ ਵਿਚਰ ਰਿਹਾ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੱਕ-ਹਕੂਕਾਂ, ਸਵੈਰੱਖਿਆ, ਸਵੈਮਾਨ ਅਤੇ ਅਣਖ਼-ਗੈਰਤ ਨੂੰ ਕਾਇਮ ਰੱਖਣ ਲਈ ਇਕ ਹੋ ਕੇ ਵਿਚਰਨ । ਅਜਿਹਾ ਉਦਮ ਕਰਕੇ ਹੀ ਮੁਸਲਿਮ ਅਤੇ ਸਿੱਖ ਕੌਮ ਨਸ਼ਲਕੁਸੀ ਜਾਂ ਕਤਲੇਆਮ ਨੂੰ ਰੋਕ ਸਕਦੇ ਹਨ, ਹੋਰ ਦੂਸਰਾ ਕੋਈ ਰਾਹ ਨਹੀਂ ।

About The Author

Related posts

Leave a Reply

Your email address will not be published. Required fields are marked *