Select your Top Menu from wp menus
Header
Header
ਤਾਜਾ ਖਬਰਾਂ

ਹਿੰਦੂ ਧਰਮ ਦੀਆਂ ਤਿੰਨ ਮਾਤਾਵਾਂ ਖਤਰੇ ਵਿੱਚ: ਮਾਨ

ਹਿੰਦੂ ਧਰਮ ਦੀਆਂ ਤਿੰਨ ਮਾਤਾਵਾਂ ਖਤਰੇ ਵਿੱਚ: ਮਾਨ

ਫਤਿਹਗੜ੍ਹ ਸਾਹਿਬ 16 ਜੁਲਾਈ ( )ਇਸ ਹਿੰਦੂ ਰਾਸ਼ਟਰ ਵਿੱਚ ਜੋ ਬੱਸ, ਟਰੱਕ, ਕਾਰ ਆਦਿ ਦੇ ਡਰਾਈਵਰ ਹਨ, ਜੇ ਉਹਨਾਂ ਕੋਲੋਂ ਨਸ਼ੇ ਵਿੱਚ ਡਰਾਈਵਰੀ ਕਰਦੇ ਸਮੇਂ ਕੋਈ ਵਾਹਨ ਦੇ ਥੱਲੇ ਆ ਕੇ ਮਰ ਜਾਵੇ, ਤਾਂ ਕਨੂੰਨ ਵਲੋਂ ਉਹਨਾਂ ਨੂੰ ਸ 2 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਜਾਂਦਾ ਹੈ। ਪਰ ਜੇਕਰ ਕੋਈ ਗਾਂ ਮਾਰ ਦਿੱਤੀ ਜਾਵੇ ਤਾਂ 12 ਤੋਂ 15 ਸਾਲ ਦੀ ਕੈਦ ਹੋ ਸਕਦੀ ਹੈ।

ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ ਕਿ ਹੁਣ ਪੰਜਾਬ ਸਰਕਾਰ ਦੇ ਨਵੇਂ ਆਰਡਰ ਦੇ ਅਨੁਸਾਰ ਕੋਈ ਵੀ ਪਰਮਿਟ ਹਾਸਲ ਕਰਕੇ ਜੰਗਲੀ ਸੂਰ ਮਾਰ ਸਕਦਾ ਹੈ। ਸਿੱਖ ਧਰਮ ਦੇ ਵਿੱਚ ਗਾਂ, ਸੂਰ ਅਤੇ ਮਨੁੱਖ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਹੁਕਮ ਹੈ ਸਭਨਾਂ ਜੀਆਂ ਕਾ ਏਕ ਦਾਤਾ ਫਿਰ ਸੰਵਿਧਾਨ ਦੀ ਆਰਟੀਕਲ 14 ਦਾ ਆਦੇਸ਼ ਹੈ ਕਿ ਕਨੂੰਨ ਅੱਗੇ ਸਾਰੇ ਬਰਾਬਰ ਹਨ। ਫਿਰ ਜੰਗਲੀ ਸੂਰ ਨੂੰ ਮਾਰ ਦੇਣਾ ਤੇ ਗਾਂ ਨੂੰ ਮਾਰਨ ਵਾਲੇ ਤੇ 12 ਤੋਂ 15 ਸਾਲ ਦੀ ਸਜਾ ਕਿਉਂ? ਇਹ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਹੈ। ਕੀ ਸੂਝਵਾਨ ਲੋਕ ਇਸ ਕਮਲ ਨੂੰ ਸੁਧਾਰ ਸਕਦੇ ਹਨ?

ਸ ਮਾਨ ਨੇ ਚੀਨ ਅਤੇ ਭਾਰਤ ਵਿੱਚ ਪੈਦਾ ਹੋ ਰਹੇ ਟਕਰਾਅ ਬਾਰੇ ਗਲ ਕਰਦਿਆਂ ਕਿਹਾ ਕਿ ਆਰ ਐਸ ਐਸ ਦੇ ਪ੍ਰਧਾਨ ਮੋਹਨ ਭਾਰਗਵ, ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ, ਰਾਮ ਦੇਵ ਅਤੇ ਗਉ ਰਕਸ਼ੱਕਾ ਨੂੰ ਅਪੀਲ ਕੀਤੀ ਕਿ ਹੁਣ ਇਨ੍ਹਾਂ ਦੀ ਭਾਰਤ ਮਾਤਾ ਖਤਰੇ ਵਿੱਚ ਹੈ ਉਹ ਹੁਣ ਬਾਰਡਰ ਤੇ ਜਾ ਕੇ ਭਾਰਤੀ ਫੌਜ ਦੀ ਮੱਦਦ ਕਰਨ ਅਤੇ ਰੈਡ ਕਰਾਸ ਦੇ ਕੈਂਪ ਲਾਉਣ ਤਾਂ ਜੋ ਉਹ ਫੌਜ ਦੀ ਸੇਵਾ ਕਰ ਸਕਣ, ਕਿਉਂਕਿ ਚੀਨ ਦੇ ਲੋਕ ਬੀਫ (ਗਉ ਦਾ ਮਾਸ) ਖਾਣ ਦੇ ਸ਼ੌਕੀਨ ਹੁੰਦੇ ਹਨ ਜੇਕਰ ਉਹ ਭਾਰਤ ਦੇ ਅੰਦਰ ਆ ਗਏ ਤਾਂ ਉਹ ਗਉਆਂ ਦਾ ਬਹੁਤ ਨੁਕਸਾਨ ਕਰਨਗੇ।

ਸ ਮਾਨ ਨੇ ਹਿੰਦੂ ਹੁਕਮਰਾਨਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਗੰਗਾ ਨੂੰ ਮਾਤਾ ਕਿਹਾ ਜਾਂਦਾ ਹੈ। ਜੇ ਉਹ ਮਾਤਾ ਹੈ ਤਾਂ ਦੇਸ਼ ਦੀ ਬਹੁ ਗਿਣਤੀ ਹਿੰਦੂ ਆਪਣੇ ਪੇਟ ਦੀ ਗੰਦਗੀ, ਸ਼ਹਿਰਾਂ ਦੀ ਗੰਦਗੀ, ਇੰਡਸਟਰੀ ਦੀ ਗੰਦਗੀ ਅਤੇ ਮਰੇ ਹੋਏ ਡੰਗਰ ਗੰਗਾ ਦੇ ਵਿੱਚ ਕਿਉਂ ਸਿੱਟਦੇ ਹਨ। ਅਸੀਂ ਸਮਝਦੇ ਹਾਂ ਕਿ ਜੋ ਬੀਫ ਖਾਂਦੇ ਹਨ ਉਹ ਤਾਂ ਹਿੰਦੂ ਨਹੀਂ ਹੈ ਤੇ ਉਹਨਾਂ ਨੂੰ ਗਉ ਰਕਸ਼ੱਕ ਜਾਨੋਂ ਮਾਰ ਦਿੰਦੇ ਹਨ। ਜੇ ਗਉ ਮਾਤਾ ਤਾਂ ਗੰਗਾ ਵੀ ਮਾਤਾ ਹੈ ਫਿਰ ਹਿੰਦੂ ਧਰਮ ਦੇ ਉਪਾਸ਼ਕ ਆਪਣੀ ਮਾਤਾ ਦੀ ਗੋਦ ਵਿੱਚ ਗੰਦਗੀ ਕਿਉਂ ਸਿੱਟਦੇ ਸਨ? ਜਦ ਅੰਗਰੇਜ਼ਾਂ ਦਾ ਰਾਜ ਸੀ 1947 ਤੱਕ ਗੰਗਾ ਦਾ ਪਾਣੀ ਬਨਾਰਸ ਤੋਂ ਇਲਾਹਾਬਾਦ ਤੱਕ ਲੋਕ ਸਿੱਧਾ ਪੀ ਲੈਂਦੇ ਸਨ, ਹੁਣ ਸਵਾਲ ਇਹ ਹੈ ਕਿ ਜੋ ਹੁਣ ਅੰਗਰੇਜ਼ ਚਲੇ ਗਏ ਹਨ, ਹਿੰਦੂਆਂ ਦਾ ਰਾਜ ਹੈ ਫਿਰ ਹਿੰਦੂਆਂ ਨੇ ਗੰਗਾ ਦਾ ਪਾਣੀ ਕਿਉਂ ਭ੍ਰਿਸ਼ਟ ਕਰ ਦਿੱਤਾ ਹੈ? ਇਹ ਸਾਡੀ ਪਾਰਟੀ ਨੂੰ ਹਿੰਦੂ ਧਰਮ ਦੇ ਸ਼ੰਕਰ ਅਚਾਰੀਆ, ਆਰ ਐਸ ਐਸ ਦੇ ਪ੍ਰਧਾਨ ਮੋਹਨ ਭਾਰਗਵ, ਪ੍ਰਾਇਮ ਮਨਿਸਟਰ ਨਰਿੰਦਰ ਮੋਦੀ, ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਰਾਮ ਦੇਵ ਸਾਨੂੰ ਸਮਝਾਉਣ ਕਿ ਹਿੰਦੂ ਆਪਣੀ ਗੰਗਾ ਮਾਤਾ ਜਲ ਖੁਦ ਹੀ ਕਿਉਂ ਅਪਵਿੱਤਰ ਕਰੀ ਜਾ ਰਹੇ ਹਨ?

About The Author

Related posts

Leave a Reply

Your email address will not be published. Required fields are marked *