Verify Party Member
Header
Header
ਤਾਜਾ ਖਬਰਾਂ

ਹਿੰਦੂ ਇੰਡੀਆਂ ਵੱਲੋਂ ਇਹ ਕਹਿਣਾ ਕਿ ਲਦਾਖ ਵਿਚ ਚੀਨ ਪਿੱਛੇ ਨਹੀਂ ਹੱਟਦਾ, ਉਸੇ ਤਰ੍ਹਾਂ ਦੇ ਅਮਲ ਹਨ ਜਿਵੇਂ ਦਿੱਲੀ ਵਿਖੇ 4 ਮਹੀਨਿਆ ਤੋਂ ਬੈਠੇ ਕਿਸਾਨਾਂ ਨਾਲ ਹੁਕਮਰਾਨ ਕਰ ਰਹੇ ਹਨ : ਮਾਨ

ਹਿੰਦੂ ਇੰਡੀਆਂ ਵੱਲੋਂ ਇਹ ਕਹਿਣਾ ਕਿ ਲਦਾਖ ਵਿਚ ਚੀਨ ਪਿੱਛੇ ਨਹੀਂ ਹੱਟਦਾ, ਉਸੇ ਤਰ੍ਹਾਂ ਦੇ ਅਮਲ ਹਨ ਜਿਵੇਂ ਦਿੱਲੀ ਵਿਖੇ 4 ਮਹੀਨਿਆ ਤੋਂ ਬੈਠੇ ਕਿਸਾਨਾਂ ਨਾਲ ਹੁਕਮਰਾਨ ਕਰ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ ( ) “ਹਿੰਦੂ ਇੰਡੀਆਂ ਵੱਲੋਂ ਚੀਨ ਤੋਂ ਇਹ ਉਮੀਦ ਕਰਨਾ ਕਿ ਉਹ ਲਦਾਖ ਵਿਚ ਪਿੱਛੇ ਹੱਟ ਜਾਵੇਗਾ, ਇੰਡੀਆ ਵੱਲੋਂ ਆਪਣੇ-ਆਪ ਨੂੰ ਹਨ੍ਹੇਰੇ ਵਿਚ ਰੱਖਣ ਦੇ ਤੁੱਲ ਕਾਰਵਾਈ ਹੋਵੇਗੀ । ਕਿਉਂਕਿ ਜੋ ਤਕੜਾ ਅਤੇ ਮਜ਼ਬੂਤ ਹੋਵੇਗਾ, ਉਹ ਆਪਣੀ ਗੱਲ ਪੂਰਨ ਕਰਨ ਤੋਂ ਬਿਨ੍ਹਾਂ ਅਜਿਹਾ ਨਹੀਂ ਕਰੇਗਾ । ਜੇਕਰ ਇੰਡੀਆ, ਪੰਜਾਬ, ਹਰਿਆਣੇ ਆਦਿ ਸੂਬਿਆਂ ਦੇ ਕਿਸਾਨ-ਮਜ਼ਦੂਰ 4 ਮਹੀਨਿਆ ਤੋਂ ਦਿੱਲੀ ਵਿਖੇ ਕਿਸਾਨ-ਮਜ਼ਦੂਰ ਮਾਰੂ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਲਈ ਬੈਠੇ ਹਨ ਅਤੇ ਦ੍ਰਿੜਤਾ ਨਾਲ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾ ਨਾਲ ਇੰਡੀਆ ਦੇ ਅੰਨ੍ਹੇ, ਬੋਲੇ ਅਤੇ ਗੂੰਗੇ ਹੁਕਮਰਾਨ ਜਦੋਂ ਨਿਰੰਤਰ ਖਿਲਵਾੜ ਕਰਦੇ ਆ ਰਹੇ ਹਨ, ਫਿਰ ਚੀਨ ਵੱਲੋਂ ਆਪਣੀਆ ਹੱਦਾਂ ਤੋਂ ਪਿੱਛੇ ਹੱਟ ਜਾਣ ਦੀ ਆਸ ਕਰਨਾ ਮੂਰਖਤਾ ਵਾਲੀ ਸੋਚ ਨਹੀਂ ਤਾਂ ਹੋਰ ਕੀ ਹੈ ? ਦੂਸਰਾ ਇੰਡੀਆ ਦੀ ਫ਼ੌਜ ਵਿਚ 90% ਫੌ਼ਜੀਆਂ ਤੇ ਅਫ਼ਸਰਾਂ ਦੀ ਭਰਤੀ ਇੰਡੀਆ ਦੇ ਦਿਹਾਤੀ ਉਨ੍ਹਾਂ ਇਲਾਕਿਆ ਵਿਚੋਂ ਹੈ, ਜਿਨ੍ਹਾਂ ਦੇ ਮਾਂ-ਬਾਪ ਅਤੇ ਪਰਿਵਾਰ ਦਿੱਲੀ ਵਿਖੇ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ । ਫਿਰ ਇੰਡੀਆ ਇਹ ਕਿਵੇਂ ਉਮੀਦ ਕਰ ਸਕੇਗਾ ਕਿ ਉਨ੍ਹਾਂ ਦੇ ਪੁੱਤਰ, ਭਰਾ ਜੋ ਫ਼ੌਜ ਵਿਚ ਹਨ, ਉਹ ਇਸ ਤਰ੍ਹਾਂ ਦਿੱਲੀ ਦੀਆਂ ਸੜਕਾਂ ਉਤੇ ਸਰਦੀ-ਗਰਮੀ ਵਿਚ ਸਰਕਾਰ ਵੱਲੋਂ ਜ਼ਲੀਲ ਕੀਤੇ ਜਾਣ । ਫਿਰ ਚੀਨ ਵੀ ਇਸ ਸੱਚ ਨੂੰ ਅੱਛੀ ਤਰ੍ਹਾਂ ਸਮਝਦਾ ਹੈ । ਇਸ ਲਈ ਹਿੰਦੂਤਵ ਹੁਕਮਰਾਨ ਦਿੱਲੀ ਵਿਖੇ ਬੈਠੇ ਲੱਖਾਂ ਦੀ ਗਿਣਤੀ ਵਿਚ ਕਿਸਾਨ-ਮਜ਼ਦੂਰਾਂ ਦੇ ਮਸਲੇ ਨੂੰ ਸੰਜ਼ੀਦਗੀ ਨਾਲ ਫੌਰੀ ਹੱਲ ਕਰਨ ਤੋਂ ਬਿਨ੍ਹਾਂ ਅਤੇ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨ੍ਹਾਂ ਨਾ ਤਾਂ ਆਪਣੇ ਚੀਨ-ਲਦਾਖ-ਇੰਡੀਆ ਦੇ ਬਾਹਰਲੇ ਸਰਹੱਦੀ ਮਸਲੇ ਨੂੰ ਹੱਲ ਕਰ ਸਕਣਗੇ ਅਤੇ ਨਾ ਹੀ ਹੁਕਮਰਾਨਾਂ ਦੀਆਂ ਗਲਤ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਅੰਦਰੂਨੀ ਇੰਡੀਆ ਦੀ ਡਾਵਾਡੋਲ ਹੋਈ ਆਰਥਿਕਤਾ ਨੂੰ ਲੜ-ਖੜਾਉਣ ਤੋਂ ਬਚਾਅ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋਂ ਲਦਾਖ-ਚੀਨ ਦੀ ਸਰਹੱਦ ਉਤੇ ਚੀਨ ਵੱਲੋਂ ਪਹਿਲੇ ਨਾਲੋ ਵੀ ਮਜ਼ਬੂਤੀ ਨਾਲ ਡੱਟੇ ਰਹਿਣ ਦੀ ਗੱਲ ਉਤੇ ਪ੍ਰਗਟਾਈ ਚਿੰਤਾ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਹ ਮਸਲੇ ਮੁਲਕ ਦੇ ਕਿਸਾਨ-ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤਵਰ ਮੁਲਕ, ਸੰਸਥਾਂ, ਫ਼ੌਜ, ਗਰੁੱਪ, ਇਨਸਾਨ ਆਪਣੀ ਗੱਲ ਤੋਂ ਕਦੀ ਵੀ ਪਿੱਛੇ ਨਹੀਂ ਹੱਟਦਾ । ਜਦੋਂ ਚੀਨ ਫ਼ੌਜੀ ਤਾਕਤ ਵੱਜੋ ਅਤੇ ਇੰਡੀਆ ਦੀ ਅੰਦਰੂਨੀ ਕੰਮਜੋਰ ਸਥਿਤੀ ਦੀ ਬਦੌਲਤ ਇੰਡੀਆ ਤੋਂ ਹਰ ਪੱਖੋ ਵਧੇਰੇ ਮਜ਼ਬੂਤ ਹੈ ਅਤੇ ਇਰਾਦੇ ਵਿਚ ਵੀ ਪੱਕਾ ਹੈ, ਫਿਰ ਉਸ ਕੋਲੋ ਇਹ ਆਸ ਰੱਖਣੀ ਕਿ ਉਹ ਆਪਣੇ ਮਕਸਦ ਦੀ ਪੂਰਤੀ ਕਰੇ ਬਿਨ੍ਹਾਂ ਪਿੱਛੇ ਹੱਟ ਜਾਵੇਗਾ, ਇਹ ਮੂਰਖਾਨਾ ਸੋਚ ਹੈ । ਸ. ਮਾਨ ਨੇ ਕੌਮਾਂਤਰੀ ਪੱਧਰ ਦੇ ਇਕ ਹੋਰ ਗੰਭੀਰ ਮੁੱਦੇ ਉਤੇ ਸੰਸਾਰ ਤੇ ਇੰਡੀਆ ਦੇ ਬੁੱਧੀਜੀਵੀਆ, ਵਿਦਵਾਨਾਂ ਦਾ ਧਿਆਨ ਕੇਂਦਰਿਤ ਕਰਦੇ ਹੋਏ ਕਿਹਾ ਕਿ ਰੂਸ, ਚੀਨੀ ਫ਼ੌਜੀਆਂ ਨੂੰ ਭਾਰਤ ਵਿਰੁੱਧ ਪਹਾੜਾਂ ਵਿਚ ਲੜਨ ਦੀ ਸਿਖਲਾਈ ਦੇਵੇਗਾ, ਦੇ ਆਏ ਬਿਆਨ ਤੋਂ ਇੰਡੀਆ ਦੇ ਹੁਕਮਰਾਨਾਂ ਨੂੰ ਚਾਂਨਣ ਹੋ ਜਾਣਾ ਚਾਹੀਦਾ ਹੈ ਕਿ ਕੌਮਾਂਤਰੀ ਸਥਿਤੀ ਇੰਡੀਆ ਦੇ ਵਿਰੁੱਧ ਜਾ ਰਹੀ ਹੈ । ਇਸ ਲਈ ਇੰਡੀਆ ਦੇ ਕੱਟੜਵਾਦੀ ਬੀਜੇਪੀ-ਆਰ.ਐਸ.ਐਸ. ਮੋਦੀ ਹਕੂਮਤ ਵਾਲਿਆ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੀਆ ਸਰਹੱਦਾਂ ਉਤੇ ਦ੍ਰਿੜਤਾ ਅਤੇ ਮਜ਼ਬੂਤੀ ਨੂੰ ਪ੍ਰਪੱਕ ਕਰਨ ਲਈ ਫੌਰੀ ਤੌਰ ਤੇ ਦਿੱਲੀ ਵਿਖੇ ਲੱਖਾਂ ਦੀ ਗਿਣਤੀ ਵਿਚ ਬੈਠੇ ਇੰਡੀਆ ਦੇ ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਗੱਲ ਨੂੰ ਪ੍ਰਵਾਨ ਕਰਕੇ ਆਪਣੇ ਅੰਦਰੂਨੀ ਹਾਲਾਤਾਂ ਵਿਚ ਸੰਤੁਲਨ ਲਿਆਉਣ ਦੀ ਜਿ਼ੰਮੇਵਾਰੀ ਲਿਆਵੇ ਤਾਂ ਕਿ ਇੰਡੀਆ ਦੇ ਹੁਕਮਰਾਨ ਅਤੇ ਜਿਨ੍ਹਾਂ ਕਿਸਾਨਾਂ ਦੇ 90% ਬੱਚੇ, ਪਰਿਵਾਰਿਕ ਮੈਬਰ ਇੰਡੀਅਨ ਫ਼ੌਜ ਵਿਚ ਹਨ, ਉਹ ਸਾਰੇ ਆਪਣੀਆ ਸਰਹੱਦਾਂ ਦੇ ਗੰਭੀਰ ਮੁੱਦੇ ਲਈ ਸੰਜ਼ੀਦਾ ਹੋ ਸਕਣ ਅਤੇ ਸਭ ਦਾ ਧਿਆਨ ਸਰਹੱਦਾਂ ਦੀ ਰਾਖੀ ਵੱਲ ਕੇਦਰਿਤ ਹੋ ਸਕੇ । ਅਜਿਹਾ ਅਮਲ ਕਰਕੇ ਹੀ ਇਹ ਹੁਕਮਰਾਨ ਆਪਣੇ ਅੰਦਰੂਨੀ ਅਰਥਚਾਰੇ ਦੇ ਡਾਵਾਡੋਲ ਹੋਣ ਅਤੇ ਬਾਹਰੀ ਸਰਹੱਦਾਂ ਉਤੇ ਰਾਖੀ ਕਰਨ ਦੇ ਮੁੱਦੇ ਨੂੰ ਹੱਲ ਕਰ ਸਕਣਗੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਪਾਲਸੀ ਬਿਆਨ ਵਿਚ ਸਾਡੇ ਵੱਲੋਂ ਨਿਰਪੱਖਤਾ ਨਾਲ ਅੰਦਰੂਨੀ ਅਤੇ ਬਾਹਰੀ ਸਥਿਤੀ ਦੀ ਦਿੱਤੀ ਗਈ ਸਹੀ ਜਾਣਕਾਰੀ ਨੂੰ ਮੁੱਖ ਰੱਖਕੇ ਮੋਦੀ ਹਕੂਮਤ ਅਤੇ ਕੱਟੜਵਾਦੀ ਜਮਾਤਾਂ ਮੁਲਕ ਦੇ ਕਿਸਾਨਾਂ ਨਾਲ ਹੱਠੀ ਸੋਚ ਅਧੀਨ ਕੀਤੇ ਜਾ ਰਹੇ ਦੁਰਵਿਵਹਾਰ ਤੋਂ ਤੋਬਾ ਕਰਕੇ ਜਿਥੇ ਮੁਲਕ ਨਿਵਾਸੀਆ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਵਪਾਰੀਆ ਨੂੰ ਸੰਤੁਸਟ ਕਰਨਗੇ, ਉਥੇ ਲਦਾਖ ਵਿਚ ਇਨ੍ਹਾਂ ਕਿਸਾਨਾਂ ਤੇ ਇਨ੍ਹਾਂ ਦੇ ਪਰਿਵਾਰਾਂ ਦੀ ਮਦਦ ਨਾਲ ਸਰਹੱਦੀ ਮਸਲੇ ਨੂੰ ਵੀ ਸਹਿਜੇ ਹੀ ਹੱਲ ਕਰ ਸਕਣਗੇ ।

About The Author

Related posts

Leave a Reply

Your email address will not be published. Required fields are marked *