Verify Party Member
Header
Header
ਤਾਜਾ ਖਬਰਾਂ

ਹਿੰਦੂਸਤਾਨੀ ਕਾਨੂੰਨ ਪ੍ਰਣਾਲੀ ਅੰਗਰੇਜ਼ਾਂ ਦੇ ਕਾਨੂੰਨ ‘ਤੇ ਅਧਾਰਿਤ ਹੈ, ਕਿਸੇ ਵੀ ਜੁਰਮ ਵਿਚ ਕਿਸੇ ਨੂੰ ਦੋ ਵਾਰੀ (Double Jeopardy) ਸਜ਼ਾਂ ਨਹੀਂ ਮਿਲ ਸਕਦੀ : ਮਾਨ

ਹਿੰਦੂਸਤਾਨੀ ਕਾਨੂੰਨ ਪ੍ਰਣਾਲੀ ਅੰਗਰੇਜ਼ਾਂ ਦੇ ਕਾਨੂੰਨ ‘ਤੇ ਅਧਾਰਿਤ ਹੈ, ਕਿਸੇ ਵੀ ਜੁਰਮ ਵਿਚ ਕਿਸੇ ਨੂੰ ਦੋ ਵਾਰੀ (Double Jeopardy) ਸਜ਼ਾਂ ਨਹੀਂ ਮਿਲ ਸਕਦੀ : ਮਾਨ

ਫ਼ਤਹਿਗੜ੍ਹ ਸਾਹਿਬ, 19 ਜੁਲਾਈ ( ) “ਭਾਰਤ ਦੇ ਹੁਕਮਰਾਨ ਸਿੱਖ ਕੌਮ ਨਾਲ ਕਿਸ ਤਰੀਕੇ ਮੰਦਭਾਵਨਾ ਅਧੀਨ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕਰਨ ਦੇ ਆਦੀ ਹਨ, ਉਸਦੀ ਉਦਾਹਰਣ ਅੱਜ ਦੇ ਅਖ਼ਬਾਰਾਂ ਵਿਚ ਦਲ ਖ਼ਾਲਸਾ ਦੇ ਸਿੱਖ ਆਗੂਆਂ ਭਾਈ ਸਤਨਾਮ ਸਿੰਘ ਪਾਊਟਾ ਸਾਹਿਬ ਅਤੇ ਸ. ਤਜਿੰਦਰਪਾਲ ਸਿੰਘ ਉਤੇ ਇਕੋ ਕੇਸ ਵਿਚ ਦੂਜੀ ਵਾਰ ਸਜ਼ਾ ਦਿਵਾਉਣ ਦੇ ਰੁਝਾਨ ਤੋਂ ਸਪੱਸਟ ਹੁੰਦੀ ਹੈ । ਜੋ ਕਿ ਡਬਲ ਜੋਪਾਰਡੀ ਵਾਲੀ ਜ਼ਾਲਮ ਨੀਤੀ ਹੈ ਅਤੇ ਜੋ ਬਹੁਤ ਖ਼ਤਰਨਾਕ ਹੁੰਦੀ ਹੈ । ਜਦੋਂ ਉਪਰੋਕਤ ਦੋਵੇ ਸਿੱਖ ਜ਼ਹਾਜ ਅਗਵਾਹ ਦੇ ਮਾਮਲੇ ਵਿਚ ਆਪਣੀ ਸਜ਼ਾ ਪਾਕਿਸਤਾਨ ਵਿਚ ਪੂਰੀ ਕਰ ਚੁੱਕੇ ਹਨ ਅਤੇ ਹੋਰ ਕਾਨੂੰਨੀ ਸਜ਼ਾਵਾਂ ਭੁਗਤ ਚੁੱਕੇ ਹਨ ਅਤੇ ਪੂਰੇ ਕਾਨੂੰਨ ਦੀ ਪ੍ਰਣਾਲੀ ਵਿਚੋਂ ਨਿਕਲਕੇ ਰਿਹਾਅ ਹੋਏ ਹਨ, ਤਾਂ ਉਨ੍ਹਾਂ ਉਤੇ ਫਿਰ ਤੋਂ ਪੁਰਾਣੇ ਕੇਸ ਨੂੰ ਖੋਲ੍ਹਕੇ ਕਾਨੂੰਨੀ ਕਾਰਵਾਈ ਕਰਨ ਦੇ ਅਮਲ ਭਾਰਤੀ ਹੁਕਮਰਾਨਾਂ, ਅਦਾਲਤਾਂ ਦੀ ਦੋਹਰੀ ਨਫ਼ਰਤਭਰੀ ਕਾਰਵਾਈ ਹੈ । ਕਿਸੇ ਵੀ ਇਨਸਾਨ ਨੂੰ ਇਕੋ ਕੇਸ ਵਿਚ ਦੋ ਵਾਰੀ ਸਜ਼ਾ ਮਿਲਣ ਦੀ ਕੋਈ ਵੀ ਕਾਨੂੰਨ ਇਥੋ ਤੱਕ ਕੌਮਾਂਤਰੀ ਕਾਨੂੰਨ ਵੀ ਇਜ਼ਾਜਤ ਨਹੀ ਦਿੰਦਾ । ਇਸ ਲਈ ਭਾਰਤ ਦੀ ਹਕੂਮਤ ਵੱਲੋਂ ਤੇ ਅਦਾਲਤ ਕਿਸੇ ਵੀ ਇਨਸਾਨ ਨੂੰ ਇਕੋ ਕੇਸ ਵਿਚ ਦੋ ਵਾਰੀ ਸਜ਼ਾ ਮਿਲਣ ਦੀ ਕੋਈ ਵੀ ਕਾਨੂੰਨ ਇਥੋ ਤੱਕ ਕੌਮਾਂਤਰੀ ਕਾਨੂੰਨ ਵੀ ਇਜ਼ਾਜਤ ਨਹੀ ਦਿੰਦਾ । ਇਸ ਲਈ ਭਾਰਤ ਦੀ ਹਕੂਮਤ ਵੱਲੋਂ ਤੇ ਅਦਾਲਤਾਂ ਵੱਲੋਂ ਭਾਈ ਸਤਨਾਮ ਸਿੰਘ ਪਾਊਟਾ ਅਤੇ ਸ. ਤਜਿੰਦਰਪਾਲ ਸਿੰਘ ਉਤੇ ਦੂਸਰੀ ਵਾਰ ਕੇਸ ਖੋਲ੍ਹਕੇ ਅਦਾਲਤਾ ਦੇ ਚੱਕਰ ਵਿਚ ਫਸਾਉਣ ਅਤੇ ਸਿੱਖ ਕੌਮ ਪ੍ਰਤੀ ਵੈਰ-ਵਿਰੋਧ ਰੱਖਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਜਿਥੇ ਅਸੀਂ ਨਿੰਦਾ ਕਰਦੇ ਹਾਂ, ਉਥੇ ਭਾਰਤੀ ਹੁਕਮਰਾਨਾਂ, ਮੁਤੱਸਵੀ ਸੋਚ ਵਾਲੀਆਂ ਅਦਾਲਤਾਂ ਤੇ ਜੱਜਾਂ ਨੂੰ ਅਜਿਹਾ ਕਰਨ ਤੇ ਖ਼ਬਰਦਾਰ ਵੀ ਕਰਦੇ ਹਾਂ । ਜਿਸ ਦੇ ਨਤੀਜੇ ਕਦੀ ਵੀ ਭਾਰਤ ਦੇ ਹੁਕਮਰਾਨਾਂ ਲਈ ਲਾਹੇਵੰਦ ਸਾਬਤ ਨਹੀਂ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਸਤਨਾਮ ਸਿੰਘ ਪਾਊਟਾ ਸਾਹਿਬ ਅਤੇ ਸ. ਤਜਿੰਦਰਪਾਲ ਸਿੰਘ ਵਰਗੇ ਸਿੱਖਾਂ ਉਤੇ ਇਕੋ ਕੇਸ ਨੂੰ ਦੂਸਰੀ ਵਾਰ ਖੋਲ੍ਹਕੇ ਕਾਨੂੰਨੀ ਕਾਰਵਾਈ ਕਰਨ ਦੇ ਮੰਦਭਾਵਨਾ ਭਰੇ ਭਾਰਤੀ ਹੁਕਮਰਾਨਾਂ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਰਮਾਨਾਂ ਤੇ ਅਦਾਲਤਾਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਪਹਿਲੇ ਹੀ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਤਰੀਕੇ ਬੀਤੇ ਸਮੇਂ ਵਿਚ ਬਹੁਤ ਵੱਡੇ ਜ਼ਬਰ-ਜੁਲਮ ਕੀਤੇ ਗਏ ਹਨ । ਨਿਰਦੋਸਾਂ ਨੂੰ ਗਲਾ ਵਿਚ ਟਾਈਰ ਪਾ ਕੇ, ਮਾਸੂਮ ਬੱਚਿਆਂ ਤੇ ਔਰਤਾਂ ਨੂੰ ਜੋ ਕਿ ਨਿਹੱਥੇ ਸਨ, ਉਨ੍ਹਾਂ ਨੂੰ ਬਹੁਤ ਬੇਰਹਿੰਮੀ ਨਾਲ ਕਤਲ ਕੀਤਾ ਹੈ । ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦਿਖਾਕੇ ਵੱਡੀ ਗਿਣਤੀ ਵਿਚ ਉਨ੍ਹਾਂ ਦੀਆਂ ਜਾਨਾਂ ਜ਼ਬਰੀ ਲਈਆ ਗਈਆ ਹਨ । ਸਿੱਖ ਨੌਜ਼ਵਾਨਾਂ ਦੀਆਂ ਲਾਸਾ ਨੂੰ ਅਣਪਛਾਤੀਆ ਗਰਦਾਨਕੇ ਨਹਿਰਾਂ ਤੇ ਦਰਿਆਵਾਂ ਵਿਚ ਰੋੜ੍ਹਿਆ ਗਿਆ ਹੈ ਅਤੇ 25 ਹਜ਼ਾਰ ਦੇ ਕਰੀਬ ਲਾਸਾ ਦੇ ਗੈਰ-ਸਮਾਜਿਕ ਤਰੀਕੇ ਜ਼ਬਰੀ ਸੰਸਕਾਰ ਕੀਤੇ ਗਏ ਹਨ । ਸਿੱਖਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਬਹੁਗਿਣਤੀ ਕੌਮ ਨਾਲ ਸੰਬੰਧਤ ਬਦਮਾਸਾਂ ਤੇ ਲੁਟੇਰਿਆ ਵੱਲੋਂ ਲੁੱਟਿਆ ਗਿਆ ਤੇ ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗਾਂ ਲਗਾਈਆ ਗਈਆ । ਜਿਸ ਦੀ ਦੁਨੀਆਂ ਦਾ ਕੋਈ ਵੀ ਕਾਨੂੰਨ ਤੇ ਅਦਾਲਤ ਇਜ਼ਾਜਤ ਨਹੀਂ ਦਿੰਦੀ । ਭਾਰਤੀ ਹੁਕਮਰਾਨਾਂ ਉਤੇ ਇਹ ਕਾਲਾ ਧੱਬਾ ਲੱਗਿਆ ਹੋਇਆ ਹੈ । ਜੇਕਰ ਹੁਕਮਰਾਨਾਂ ਨੇ ਫਿਰ ਤੋ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਅਤੇ ਉਨ੍ਹਾਂ ਉਤੇ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਤਰੀਕੇ ਜ਼ਬਰ-ਜੁਲਮ ਕਰਨਾ ਬੰਦ ਨਾ ਕੀਤਾ ਤਾਂ ਭਾਰਤ ਵਿਚ ਫੈਲਣ ਵਾਲੀ ਬਦਅਮਨੀ ਅਤੇ ਅਸਾਤੀ ਲਈ ਹੁਕਮਰਾਨ ਜਿੰਮੇਵਾਰ ਹੋਣਗੇ, ਨਾ ਕਿ ਸਿੱਖ ਕੌਮ । ਇਸ ਲਈ ਅਸੀਂ ਇਨਸਾਨੀਅਤ ਤੇ ਕਾਨੂੰਨੀ ਆਵਾਜ਼ ਦੇ ਨਾਤੇ ਭਾਰਤੀ ਹੁਕਰਮਾਨਾਂ ਨੂੰ ਸਿੱਖਾਂ ਉਤੇ ਜ਼ਬਰ-ਜੁਲਮ ਬੰਦ ਕਰਨ ਅਤੇ ਸਿੱਖਾਂ ਦੇ ਖੋਹੇ ਹੋਏ ਹੱਕ ਵਾਪਸ ਕਰਨ ਦੀ ਜਿਥੇ ਮੰਗ ਕਰਦੇ ਹਾਂ, ਉਥੇ ਸਿੱਖਾਂ ਦੇ ਕਾਤਲਾਂ ਨੂੰ ਤੁਰੰਤ ਸਜ਼ਾ ਦੇਣ ਦੀ ਮੰਗ ਵੀ ਕਰਦੇ ਹਾਂ ।

About The Author

Related posts

Leave a Reply

Your email address will not be published. Required fields are marked *