Select your Top Menu from wp menus
Header
Header
ਤਾਜਾ ਖਬਰਾਂ

ਹਿੰਦੂਤਵ ਹੁਕਰਮਾਨਾਂ ਵੱਲੋਂ ਸਿੱਖ ਕੌਮ ਨਾਲ ਬੇਇਨਸਾਫ਼ੀਆਂ ਅਤੇ ਜਿਆਦਤੀਆਂ ਦੀ ਇਕ ਦਾਸਤਾਨ….

ਹਿੰਦੂਤਵ ਹੁਕਰਮਾਨਾਂ ਵੱਲੋਂ ਸਿੱਖ ਕੌਮ ਨਾਲ ਬੇਇਨਸਾਫ਼ੀਆਂ ਅਤੇ ਜਿਆਦਤੀਆਂ ਦੀ ਇਕ ਦਾਸਤਾਨ….

ਲੇਖਕ ਗੁਰਜੰਟ ਸਿੰਘ ਕੱਟੂ,
94171-73530
 
ਲਾਹੌਰ ਦਰਬਾਰ ਦੀਆਂ ਫ਼ੌਜਾਂ ਨੇ ਅਫ਼ਗਾਨੀਸਤਾਨ ਤੋਂ 1819 ਵਿਚ ਕਸ਼ਮੀਰ ਫ਼ਤਹਿ ਕੀਤਾ ਅਤੇ ਇਸੇ ਤਰ੍ਹਾਂ 1834 ਵਿਚ ਲਦਾਖ ਫ਼ਤਹਿ ਕਰਕੇ ਇਕ ਸ਼ਾਨਦਾਰ ਅਤੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ । ਇਹ ਹਿੱਸਾ ਅੱਧਾ ਪਾਕਿਸਤਾਨ, ਅੱਧਾ ਇੰਡੀਆ ਹਿੱਸੇ ਆਇਆ । ਜਦੋਂ 1947 ਵਿਚ ਪਾਕਿਸਤਾਨ ਅਤੇ ਇੰਡੀਆਂ ਹੋਂਦ ਵਿਚ ਆਇਆ ਇਸ ਤੋਂ ਬਾਅਦ ਨਾ ਮੁਸਲਮਾਨਾਂ ਦੀ ਸਟੇਟ ਪਾਕਿਸਤਾਨ ਅਤੇ ਨਾ ਹਿੰਦੂਆਂ ਦੀ ਸਟੇਟ ਇੰਡੀਆਂ ਕਸ਼ਮੀਰ ਨੂੰ ਪੂਰਾ ਰੱਖ ਸਕੀ । ਪਰ 1962 ਵਿਚ ਇੰਡੀਆਂ ਨੇ ਇਸ ਲਦਾਖ ਦੇ 39 ਹਜ਼ਾਰ ਸਕੇਅਰ ਕਿਲੋਮੀਟਰ ਕਸ਼ਮੀਰ ਸਟੇਟ ਦੇ ਖੇਤਰਫ਼ਲ ਵਿਚੋਂ ਚੀਨ ਨੂੰ ਦੇ ਦਿੱਤਾ । ਇਸ ਇਲਾਕੇ ਦੇ ਲੁੱਟਾਏ ਜਾਣ ਦਾ ਇਕ ਕਾਰਨ ਇਹ ਵੀ ਹੈ ਕਿ ਹਿੰਦ ਹਕੂਮਤ ਨੇ ਜੋ ਸਿੱਖ ਕੌਮ ਨਾਲ ਲੰਮੇਂ ਸਮੇਂ ਤੋਂ ਨਾ-ਬਰਾਬਰੀ ਵਾਲਾ ਸਲੂਕ ਰੱਖਿਆ ਹੋਇਆ ਹੈ । ਅੰਗਰੇਜ਼ ਹਕੂਮਤ ਸਮੇਂ ਫ਼ੌਜ ਵਿਚ ਸਿੱਖ ਕੌਮ ਦੀ ਭਰਤੀ ਦਾ ਕੋਟਾ 32% ਪ੍ਰਤੀਸਤ ਸੀ, 1947 ਵਿਚ ਜਦੋਂ ਹਿੰਦੂ ਸਟੇਟ ਬਣਿਆ ਤਾਂ ਇਹ ਕੋਟਾ ਘਟਾਕੇ ਹਿੰਦੂ ਹੁਕਮਰਾਨਾਂ ਨੇ ਸਿਰਫ਼ 2% ਪ੍ਰਤੀਸਤ ਕਰ ਦਿੱਤਾ । ਫਿਰ ਮਾਰਸ਼ਲ ਸਿੱਖ ਕੌਮ ਤੋਂ ਬਿਨ੍ਹਾਂ ਇੰਡੀਆਂ ਆਪਣੇ ਦੁਸ਼ਮਣ ਮੁਲਕਾਂ ਦੇ ਨਾਲ ਜੰਗ ਵਿਚ ਜਿੱਤ ਕਿਵੇ ਪ੍ਰਾਪਤ ਕਰ ਸਕਦੀ ਹੈ ? ਇਹੀ ਕਾਰਨ ਹੈ ਕਿ ਹੁਣ ਇੰਡੀਆਂ ਇਕੋ ਸਮੇਂ ਪਾਕਿਸਤਾਨ ਤੇ ਚੀਨ ਦੇ ਖਿਲਾਫ਼ ਦੋ ਫਰੰਟਾਂ ਤੇ ਲੜਨ ਦੇ ਕਾਬਲ ਨਹੀਂ ਰਿਹਾ ।
 
ਅੰਗਰੇਜ਼ੀ ਟ੍ਰਿਬਿਊਨ ਮਿਤੀ 10 ਦਸੰਬਰ ਦੇ ਪਹਿਲੇ ਸਫੇ ਤੇ ਪ੍ਰਕਾਸਿ਼ਤ ਹੋਈ ਇਹ ਤਸਵੀਰ ਹੇਠਾਂ ਦਿੱਤੀ ਜਾ ਰਹੀ ਹੈ, ਜੋ ਹੁਣੇ ਮਿਲਟਰੀ ਵੱਲੋ ਜਾਰੀ ਕੀਤੀ ਗਈ ਹੈ ਕਿ ਦੇਹਰਾਦੂਨ ਦੀ ਅਕੈਡਮੀ ਵਿਚ ਜੋ ਫ਼ੌਜੀ ਅਫ਼ਸਰ ਬਣੇ ਹਨ, ਇਸ ਵਿਚ ਵੀ ਇਕ ਵੀ ਸਿੱਖ ਅਫ਼ਸਰ ਨਜ਼ਰ ਨਹੀਂ ਆਉਦਾ, ਇਸ ਤੋਂ ਸਪੱਸਟ ਹੈ ਕਿ ਸਿੱਖਾਂ ਦਾ ਇਥੇ 0% ਵੀ ਕੋਟਾ ਨਹੀਂ ਰਿਹਾ । ਇਹ ਵਿਤਕਰਾ ਅਤੇ ਨਾ-ਬਰਾਬਰੀ ਬਾਰੇ ਸਿੱਖ ਕੌਮ ਕਦੋ ਸੁਚੇਤ ਹੋਵੇਗੀ ? ਹੁਣ ਪਿਆਰੇ ਖ਼ਾਲਸਾ ਜੀ, ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਆਦਿ ਦੀਆਂ ਪਾਰਟੀਆਂ ਜੋ ਪੰਜਾਬ ਅਸੈਬਲੀ ਵਿਚ ਮੁੱਖ ਧਿਰਾ ਹਨ ਜਿਨ੍ਹਾਂ ਦੇ ਹੱਥ ਸਿੱਖ ਕੌਮ ਨੇ ਅਤੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਸਿੱਖ ਰਾਜ ਅਤੇ ਆਪਣੀ ਲਗਾਮ ਇਨ੍ਹਾਂ ਕੌਮ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਫੜਾ ਦਿੱਤੀ ਹੈ, ਜੋ ਹਿੰਦੂਤਵਾਂ ਦੇ ਦਲਾਲ ਬਣਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਨੂੰ ਨਜ਼ਰ ਅੰਦਾਜ ਕਰਕੇ ਵਿਚਰਦੇ ਹਨ । ਸਿੱਖ ਕੌਮ ਨੂੰ ਪੁਲਿਸ ਅਤੇ ਮਿਲਟਰੀ ਤੋਂ ਕੁੱਟਣ-ਮਰਵਾਉਣ ਵਿਚ ਸਰੀਕ ਹੋ ਕੇ ਆਪਣੀਆ ਨਿੱਜੀ ਗਰਜਾਂ ਵਿਚ ਉਲਝ ਕੇ ਰਹਿ ਗਏ ਹਨ । ਬਰਤਾਨੀਆ ਵਿਚ ਵੱਸਦੇ ਸਿੱਖ ਅੱਜ ਸ. ਜਗਜੀਤ ਸਿੰਘ ਜੌਹਲ ਦੇ ਮਸਲੇ ਤੇ ਪੰਜਾਬ ਵੱਲ ਵੇਖ ਰਹੇ ਹਨ । ਫਿਰ ਹੁਣ ਸਿੱਖ ਕੌਮ ਦੱਸੇ ਕਿ ਅਜਿਹੇ ਹਾਲਾਤਾਂ ਦੇ ਜਿੰਮੇਵਾਰ ਇਨ੍ਹਾ ਨੂੰ ਵੋਟਾਂ ਪਾਉਣ ਵਾਲੇ ਹਨ ਜਾਂ ਇਹ ਲੀਡਰ? ਜਾਂ ਉਹ ਐਨ.ਆਰ.ਆਈ. ਸਿੱਖ ਜਿੰਮੇਵਾਰ ਹਨ ਜਿਹੜੇ 2017 ਦੀਆਂ ਪੰਜਾਬ ਅਸੈਬਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸਪੋਟ ਕਰਨ ਲਈ ਕਾਫਲਿਆ ਦੇ ਰੂਪ ਵਿਚ ਪਹੁੰਚਕੇ ਮਾਇਆ ਦੇ ਗੱਫੇ ਵੀ ਇਨ੍ਹਾਂ ਪਾਰਟੀਆਂ ਨੂੰ ਦੇਕੇ ਗਏ, ਕੀ ਉਹ ਵੀ ਸਿੱਖ ਕੌਮ ਨੂੰ ਜੁਆਬ ਦੇਣਗੇ ? ਸਿੱਖਾਂ ਦੀਆਂ ਵੋਟਾਂ ਨਾਲ ਬਣੀਆਂ ਹਕੂਮਤਾਂ ਸਿੱਖਾਂ ਦੀਆਂ ਵੈਰੀ ਕਿਉਂ ਬਣ ਗਈਆ ਹਨ ?
 
ਅੱਜ ਪੰਜਾਬ ਦੀ ਸਿਆਸਤ ਪੰਜਾਬ ਅਸੈਬਲੀ ਵਿਚ ਤਰਸਯੋਗ ਬਣੀ ਹੋਈ ਹੈ । ਇਹ ਤਿੰਨੇ ਪ੍ਰਮੁੱਖ ਧਿਰਾਂ ਇਕ ਦੂਜੇ ਨੂੰ ਤਾਹਨੇ-ਮੇਹਣੇ ਅਤੇ ਦੂਸ਼ਣਬਾਜੀ ਕਰਕੇ ਪੰਜਾਬ ਦੇ ਵੋਟਰਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਰ ਰਹੀਆ ਹਨ । ਪੰਜਾਬ ਅਸੈਬਲੀ ਹਾਊਸ ਦਾ ਲੀਡਰ ਕੈਪਟਨ ਅਮਰਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਉਤੇ ਇਹ ਇਲਜਾਮ ਲਗਾ ਰਹੇ ਹਨ ਕਿ ਇਨ੍ਹਾਂ ਦੇ ਪਾਕਿਸਤਾਨ ਵਿਚਲੇ ਸਮੱਗਲਰਾਂ ਨਾਲ ਸੰਬੰਧ ਹਨ । ਜਿਸ ਬਦਲੇ ਸ. ਸੁਖਪਾਲ ਸਿੰਘ ਖਹਿਰਾ ਖਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ ਅਤੇ ਦੂਸਰੇ ਪਾਸੇ ਪੰਜਾਬ ਅਸੈਬਲੀ ਦੇ ਵਿਰੋਧੀ ਧਿਰ ਦੇ ਲੀਡਰ ਸ. ਸੁਖਪਾਲ ਸਿੰਘ ਖਹਿਰਾ, ਕੈਪਟਨ ਅਮਰਿੰਦਰ ਸਿੰਘ ਤੇ ਇਹ ਇਲਜਾਮ ਤਰਾਸੀ ਕਰ ਰਹੇ ਹਨ ਕਿ ਇਨ੍ਹਾਂ ਦੇ ਸੰਬੰਧ ਪਾਕਿਸਤਾਨੀ ਬੀਬੀ ਨਾਲ ਹਨ ਜੋ ਏਜੰਸੀਆ ਦੀ ਜਾਸੂਸ ਹੈ ਜੋ ਇੰਡੀਆਂ ਲਈ ਖ਼ਤਰੇ ਦੀ ਘੰਟੀ ਹੈ ।
 
ਸਿੱਖਾਂ ਨਾਲ ਜ਼ਬਰ-ਜੁਲਮ ਦੀ ਹੋਰ ਉਦਾਹਰਣ ਦਾ ਜਿਕਰ ਇਥੇ ਕਰਨਾ ਬਣਦਾ ਹੈ ਕਿ ਜਦੋਂ ਜਗਜੀਤ ਸਿੰਘ ਜੱਗੀ ਜੌਹਲ ਦੇ ਮਸਲੇ ਤੇ ਬ੍ਰਿਟਿਸ ਹਾਈਕਮਿਸ਼ਨ ਦੇ ਅਧਿਕਾਰੀ ਕੁਝ ਦਿਨ ਪਹਿਲਾ ਮੁਲਾਕਾਤ ਲਈ ਜੱਗੀ ਜੌਹਲ ਨੂੰ ਮਿਲੇ ਤਾਂ ਉਸ ਮੌਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ । ਫਿਰ ਇਥੇ ਜਿਕਰ ਕਰਨਾ ਬਣਦਾ ਹੈ ਕਿ ਜਿਨ੍ਹਾਂ ਪੰਜਾਬ ਪੁਲਿਸ ਦੇ ਅਫ਼ਸਰਾਂ ਨੇ ਜੱਗੀ ਜੌਹਲ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤਸੱਦਦ ਕੀਤਾ ਕੀ ਜੱਗੀ ਜੌਹਲ ਇਨ੍ਹਾਂ ਪੁਲਿਸ ਅਧਿਕਾਰੀਆਂ ਦੇ ਹੁੰਦਿਆ ਆਪਣੇ ਉਤੇ ਹੋਏ ਜੁਲਮ ਦੀ ਦਾਸਤਾਨ ਬ੍ਰਿਟਿਸ ਅਧਿਕਾਰੀਆਂ ਨੂੰ ਬਿਆਨ ਕਰ ਸਕਦਾ ਸੀ ? ਸਪੱਸਟ ਹੈ ਕਿ ਹਿੰਦ ਹਕੂਮਤ ਦੇ ਇਸਾਰਿਆ ਤੇ ਸਿੱਖ ਕੌਮ ਨੂੰ ਪੰਜਾਬ ਸਰਕਾਰ ਜ਼ਲੀਲ ਕਰ ਰਹੀ ਹੈ ।
 
ਕੁਝ ਸਮਾਂ ਪਹਿਲਾ ਕੈਨੇਡਾ ਵਿਚ ਵੱਸਦੇ ਸੂਝਵਾਨ ਸਿੱਖਾਂ ਨੇ ਆਪਣੇ ਅਸਰ-ਰਸੂਖ ਰਾਹੀ ਅਮਨਮਈ ਅਤੇ ਜਮਹੂਰੀਅਤ ਤਰੀਕੇ ਨਾਲ ਆਪ੍ਰੇਸ਼ਨ ਬਲਿਊ ਸਟਾਰ ਅਤੇ ਸਿੱਖ ਕੌਮ ਤੇ ਹੋਈ ਨਸ਼ਲਕੁਸੀ ਦੇ ਵਿਰੁੱਧ ਓਟਾਰੀਓ ਦੀ ਅਸੈਬਲੀ ਵਿਚ ਮਤਾ ਪਾਸ ਕਰਵਾ ਲਿਆ ਹੈ । ਜਿਸ ਬਦਲੇ ਇਹ ਸਿੱਖ ਕੌਮ ਨਾਲ ਦਰਦ ਰੱਖਣ ਵਾਲੇ ਇਹ ਐਨ.ਆਰ.ਆਈ. ਵੀਰ ਵਧਾਈ ਦੇ ਪਾਤਰ ਹਨ । ਪਰ ਇਥੇ ਦੁੱਖ ਅਤੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 2017 ਦੀਆਂ ਪੰਜਾਬ ਅਸੈਬਲੀ ਚੋਣਾਂ ਮੌਕੇ ਇਹੀ ਵਿਦੇਸ਼ੀ ਸਿੱਖ ਧਾੜ੍ਹਾ ਬੰਨ੍ਹਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਪ੍ਰਚਾਰ ਵਿਚ ਸਾਮਿਲ ਹੋਏ । ਹੈਰਾਨੀ ਹੈ ਕਿ ਜਿਥੇ ਉਹ ਰਹਿ ਰਹੇ ਹਨ, ਉਥੇ ਤਾਂ ਉਨ੍ਹਾਂ ਨੇ ਓਟਾਰੀਓ ਦੀ ਅਸੈਬਲੀ ਵਿਚ ਸਿੱਖ ਨਸ਼ਲਕੁਸੀ ਦੇ ਖਿਲਾਫ਼ ਮਤਾ ਤਾਂ ਪਾਸ ਕਰਵਾ ਲਿਆ, ਪਰ ਆਪਣੇ ਪੇਕੇ ਘਰ ਪੰਜਾਬ ਵਿਚ ਪੰਥ ਵਿਰੋਧੀ ਅਤੇ ਕੌਮ ਵਿਰੋਧੀ ਤਾਕਤਾਂ ਨੂੰ ਤਕੜਾ ਕਰਨ ਦੀ ਦੋਗਲੀ ਨੀਤੀ ਸਾਡੀ ਸਮਝ ਤੋਂ ਬਾਹਰ ਹੈ । ਕੈਨੇਡਾ, ਅਮਰੀਕਾ, ਇੰਗਲੈਡ ਅਤੇ ਯੂਰਪ ਦੇ ਮੁਲਕਾਂ ਵਿਚ ਕੌਮੀਅਤ ਕਿਉਂ ਜਿੰਦਾ ਹੈ ਅਤੇ ਇਹ ਪੰਜਾਬ ਆ ਕੇ ਕੌਮੀਅਤ ਖ਼ਤਮ ਕਿਉਂ ਹੋ ਜਾਂਦੀ ਹੈ ? ਇਸ ਬਾਰੇ ਵੀ ਸਮੁੱਚੀ ਸਿੱਖ ਕੌਮ ਇਨ੍ਹਾਂ ਐਨ.ਆਈ.ਆਰ. ਵੀਰਾਂ ਤੋਂ ਪੁੱਛਣਾ ਚਾਹੁੰਦੀ ਹੈ ।
 
ਇਹੀ ਮੁੱਖ ਵਜਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸਿੱਖ ਕੌਮ ਦਾ ਆਪਣਾ ਆਜ਼ਾਦ ਘਰ ਬਣਾਉਣ ਲਈ ਸੁਹਿਰਦਤਾ ਤੇ ਦ੍ਰਿੜਤਾ ਨਾਲ ਯਤਨਸ਼ੀਲ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਿੱਖ ਵਸੋਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਵਿਚ ਵੱਸਦੀ ਹੈ, ਜੋ ਕਿ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕ ਕਾਉਮਨਿਸਟ ਚੀਨ, ਹਿੰਦੂ ਭਾਰਤ ਅਤੇ ਇਸਲਾਮਿਕ ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਬਤੌਰ ਬਫ਼ਰ ਸਟੇਟ ਨੂੰ ਆਜ਼ਾਦ ਕਰਵਾਉਣ ਲਈ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੇ ਅਧੀਨ ਆਪਣੀ ਜੱਦੋਂ-ਜ਼ਹਿਦ ਕਰ ਰਿਹਾ ਹੈ । ਜਿਸ ਵਿਚ ਕੌਮਾਂਤਰੀ ਪੱਧਰ ਤੇ ਕਾਰਵਾਈਆ ਕਰਨ ਵਾਲੇ ਗੁਰਸਿੱਖਾਂ ਨੂੰ ਸੰਜ਼ੀਦਗੀ ਨਾਲ ਚਾਹੀਦਾ ਹੈ ਕਿ ਉਹ ਇਸ ਕੌਮੀ ਮਿਸ਼ਨ ਵਿਚ ਯੋਗਦਾਨ ਪਾਉਦੇ ਹੋਏ ਫ਼ਤਹਿ ਪ੍ਰਾਪਤ ਕਰਨ ਵਿਚ ਭੂਮਿਕਾ ਨਿਭਾਉਣ ।

About The Author

Related posts

Leave a Reply

Your email address will not be published. Required fields are marked *