Verify Party Member
Header
Header
ਤਾਜਾ ਖਬਰਾਂ

ਹਿੰਦੂਤਵ ਹੁਕਮਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਉਤੇ ਰੋਕ ਨਹੀਂ ਲਗਾ ਸਕਦੈ : ਮਾਨ

ਹਿੰਦੂਤਵ ਹੁਕਮਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਉਤੇ ਰੋਕ ਨਹੀਂ ਲਗਾ ਸਕਦੈ : ਮਾਨ

ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “ਇੰਡੀਆ ਵਿਧਾਨ, ਸਭ ਧਰਮਾਂ, ਕੌਮਾਂ, ਕਬੀਲਿਆ, ਫਿਰਕਿਆ ਦੀ ਧਾਰਮਿਕ ਆਜ਼ਾਦੀ ਦੀ ਪੂਰੀ ਤਰ੍ਹਾਂ ਖੁੱਲ੍ਹ ਪ੍ਰਦਾਨ ਕਰਦਾ ਹੈ । ਇਸ ਲਈ ਕੋਈ ਵੀ ਇੰਡੀਅਨ ਹੁਕਮਰਾਨ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਦੀਆਂ ਹੋਣ ਵਾਲੀ ਯਾਤਰਾਵਾਂ ਉਤੇ ਰੋਕ ਨਹੀਂ ਲਗਾ ਸਕਦੈ । ਦੂਸਰਾ ਜਦੋਂ ਹਿੰਦੂ ਆਪਣੇ ਧਾਰਮਿਕ ਸਥਾਨਾਂ ਮਾਨਸਰੋਵਰ, ਕੈਲਾਸ ਪਰਬਤ ਦੀ ਯਾਤਰਾ ਅਤੇ ਮੁਸ਼ਲਿਮ ਕੌਮ ਆਪਣੇ ਮੱਕਾ-ਮਦੀਨਾ ਧਾਰਮਿਕ ਸਥਾਂਨ ਦੀ ਯਾਤਰਾ ਉਤੇ ਬਿਨ੍ਹਾਂ ਕਿਸੇ ਤਰ੍ਹਾਂ ਦੀ ਰੋਕ-ਟੋਕ ਦੇ ਆ-ਜਾ ਸਕਦੇ ਹਨ, ਫਿਰ ਸਿੱਖ ਕੌਮ ਆਪਣੇ ਪਾਕਿਸਤਾਨ ਵਿਚ ਸਥਿਤ ਧਾਰਮਿਕ ਸਥਾਨਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਿਉਂ ਨਹੀਂ ਕਰ ਸਕਦੇ ? ਉਨ੍ਹਾਂ ਨੂੰ ਮੰਦਭਾਵਨਾ ਅਧੀਨ ਬਹਾਨੇ ਬਣਾਕੇ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਿਚ ਹੁਕਮਰਾਨ ਕਿਉਂ ਰੁਕਾਵਟਾਂ ਖੜ੍ਹੀਆ ਕਰਦੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਆਪਣੇ ਹੀ ਇੰਡੀਅਨ ਵਿਧਾਨ ਵੱਲੋਂ ਇਥੋਂ ਦੇ ਨਿਵਾਸੀਆ ਨੂੰ ਦਿੱਤੀ ਗਈ ਧਾਰਮਿਕ ਆਜ਼ਾਦੀ ਦੇ ਨਿਯਮ ਅਤੇ ਅਸੂਲਾਂ ਦੀ ਉਲੰਘਣਾ ਕਰਕੇ ਸਿੱਖ ਕੌਮ ਵਿਰੋਧੀ ਮੰਦਭਾਵਨਾ ਭਰੀ ਸੋਚ ਉਤੇ ਅਮਲ ਕਰਕੇ ਸਿੱਖ ਕੌਮ ਨੂੰ ਆਪਣੇ ਪਾਕਿਸਤਾਨ ਵਿਚ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ-ਦੀਦਾਰੇ ਕਰਨ ਉਤੇ ਜ਼ਬਰੀ ਰੋਕਾਂ ਲਗਾਉਣ ਦੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਅਜਿਹੀਆ ਕਾਰਵਾਈਆ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਹਿਲੇ ਇਨ੍ਹਾਂ ਹੁਕਮਰਾਨਾਂ ਨੇ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਸ੍ਰੀ ਇਮਰਾਨ ਖਾਨ ਹਕੂਮਤ ਵੱਲੋਂ ਖੁੱਲ੍ਹਦਿਲੀ ਨਾਲ ਖੋਲ੍ਹੇ ਗਏ ਲਾਂਘੇ ਉਤੇ ਕਰੋਨਾ ਦਾ ਬਹਾਨਾ ਬਣਾਕੇ ਰੋਕ ਲਗਾਈ । ਫਿਰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਂਨ ਸ੍ਰੀ ਨਨਕਾਣਾ ਸਾਹਿਬ ਜੀ ਦੀ ਸਤਾਬਦੀ ਸਮਾਗਮ ਸਮੇਂ ਵੀ ਜ਼ਬਰੀ ਰੋਕਾਂ ਲਗਾਈਆ ਗਈਆ, ਫਿਰ ਪੰਜਾ ਸਾਹਿਬ ਅਤੇ ਪਾਕਿਸਤਾਨ ਵਿਚ ਸਥਿਤ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ-ਦੀਦਾਰਿਆ ਉਤੇ ਹੁਕਮਰਾਨ ਰੋਕਾ ਕਿਵੇਂ ਲਗਾ ਸਕਦੇ ਹਨ ? ਸ. ਮਾਨ ਨੇ ਫਿਰਕੂ ਹੁਕਮਰਾਨਾਂ ਨੂੰ ਅਜਿਹੀਆ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਤੋਂ ਤੋਬਾ ਕਰਨ ਦੀ ਗੱਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਜੇਕਰ ਆਪਣੇ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਵਿਚ ਵਿਸ਼ਵਾਸ ਤੇ ਸਰਧਾ ਰੱਖਦੀ ਹੈ ਤਾਂ ਦੂਸਰੇ ਧਰਮਾਂ, ਕੌਮਾਂ ਦੀਆਂ ਭਾਵਨਾਵਾਂ ਨੂੰ ਵੀ ਕਿਸੇ ਤਰ੍ਹਾਂ ਦੀ ਕਦੀ ਠੇਸ ਨਹੀਂ ਪਹੁੰਚਾਉਦੀ । ਫਿਰ ਸਿੱਖ ਕੌਮ ਨੂੰ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਰੋਕਣਾ ਵਿਧਾਨਿਕ, ਜਮਹੂਰੀ, ਇਖ਼ਲਾਕੀ ਅਤੇ ਧਾਰਮਿਕ ਲੀਹਾਂ ਦਾ ਘਾਣ ਕਰਨ ਦੇ ਤੁੱਲ ਅਮਲ ਹਨ । ਜੋ ਕਿ ਸਰਬੱਤ ਦਾ ਭਲਾ ਲੋੜਨ ਵਾਲੀ, ਹਰ ਦੀਨ-ਦੁੱਖੀ, ਮਜ਼ਲੂਮ, ਲੋੜਵੰਦ, ਬੇਸਹਾਰਾ, ਯਤੀਮਾ ਦੇ ਔਖੇ ਸਮੇਂ ਵਿਚ ਮਦਦ ਕਰਨ ਵਾਲੀ ਸਿੱਖ ਕੌਮ ਦੀਆਂ ਧਾਰਮਿਕ ਯਾਤਰਾਵਾ ਉਤੇ ਹਕੂਮਤੀ ਰੋਕਾਂ ਲਗਾਉਣਾ ਸਮੁੱਚੀ ਸਿੱਖ ਕੌਮ ਦੇ ਮਨਾਂ-ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਅਮਲ ਹਨ ਜੋ ਤੁਰੰਤ ਬੰਦ ਹੋਣੇ ਚਾਹੀਦੇ ਹਨ । ਸਿੱਖ ਕੌਮ ਅਜਿਹਾ ਵਿਤਕਰੇ ਭਰਿਆ ਜਾਲਮਨਾਂ ਕਾਰਵਾਈਆ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ ।

ਸ. ਮਾਨ ਨੇ ਹੁਕਮਰਾਨਾਂ ਵੱਲੋਂ ਸਿੱਖੀ ਸਿਧਾਤਾਂ ਅਤੇ ਨਿਯਮਾਂ ਦਾ ਉਲੰਘਣ ਕਰਕੇ ਸਿੱਖ ਕੌਮ ਦੇ ਧਾਰਮਿਕ ਉਦਮਾਂ ਵਿਚ ਜ਼ਬਰੀ ਦਖਲ ਅੰਦਾਜੀ ਕਰਕੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਉਤੇ ਦਿੱਲੀ ਵਿਖੇ ਜਿਥੇ ਉਨ੍ਹਾਂ ਦਾ ਬੁੱਤ ਲਗਾਉਣ ਦੀ ਗੱਲ ਕਰਕੇ ਸਿੱਖ ਮਨਾਂ ਨੂੰ ਜਖ਼ਮੀ ਕਰਨ ਦੀ ਦੁੱਖਦਾਇਕ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਸਾਡੇ ਗੁਰੂ ਸਾਹਿਬਾਨ ਵੱਲੋਂ ਮੂਰਤੀ ਪੂਜਾ, ਬੁੱਤ ਪੂਜਾ ਵਿਰੁੱਧ ਦਿੱਤੇ ਗਏ ਮਨੁੱਖਤਾ ਪੱਖੀ ਸੰਦੇਸ਼ ਦੇ ਸੱਚ  ਨੂੰ ਸੱਟ ਮਾਰਨ ਦੀ ਵੱਡੀ ਗੁਸਤਾਖੀ ਕੀਤੀ ਹੈ ਜੋ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗੀ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਦੀ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਤਾ ਜਗੀਰ ਕੌਰ ਵੱਲੋਂ ਇਸ ਅਤਿ ਗੰਭੀਰ ਵਿਸ਼ੇ ਤੇ ਕੋਈ ਵੀ ਸਖਤ ਸਟੈਂਡ ਨਹੀਂ ਲਿਆ ਜਾ ਰਿਹਾ । ਜੋ ਕਿ ਹੁਕਮਰਾਨਾਂ ਨੂੰ ਸਿੱਖ ਵਿਰੋਧੀ ਕਾਰਵਾਈਆ ਕਰਨ ਲਈ ਰੋਕਣ ਦੀ ਬਜਾਇ ਉਤਸਾਹਿਤ ਹੀ ਕਰਦਾ ਹੈ, ਜਦੋਂਕਿ ਇਨ੍ਹਾਂ ਦੋਵਾਂ ਮੁੱਖ ਅਹੁਦਿਆ ਦੀ ਇਹ ਧਾਰਮਿਕ ਜਿ਼ੰਮੇਵਾਰੀ ਬਣਦੀ ਹੈ ਕਿ ਜਦੋਂ ਵੀ ਹੁਕਮਰਾਨ ਮੰਦਭਾਵਨਾ ਅਧੀਨ ਸਿੱਖ ਵਿਰੋਧੀ ਅਜਿਹਾ ਅਮਲ ਕਰੇ ਤਾਂ ਤੁਰੰਤ ਸਿੱਖ ਕੌਮ ਦੇ ਬਿਨ੍ਹਾਂ ਤੇ ਆਪਣੇ ਅਹੁਦਿਆ ਦੀਆਂ ਜਿ਼ੰਮੇਵਾਰੀਆਂ ਨੂੰ ਮੁੱਖ ਰੱਖਦੇ ਹੋਏ ਸਖਤੀ ਨਾਲ ਹੁਕਮਰਾਨਾਂ ਨੂੰ ਅਜਿਹਾ ਕਰਨ ਤੋਂ ਵਰਜੇ ਅਤੇ ਕੌਮ ਨੂੰ ਅਜਿਹੇ ਸਮਿਆ ਤੇ ਇਕ ਤਾਕਤ ਹੋ ਕੇ ਹੁਕਮਰਾਨਾਂ ਦੀਆਂ ਸਾਜਿ਼ਸਾਂ ਨੂੰ ਅਸਫਲ ਬਣਾਉਣ ਲਈ ਲਾਮਬੰਦ ਕਰੇ ।

About The Author

Related posts

Leave a Reply

Your email address will not be published. Required fields are marked *