Verify Party Member
Header
Header
ਤਾਜਾ ਖਬਰਾਂ

ਹਿੰਦੂਤਵ ਹੁਕਮਰਾਨ ਅਤੇ ਮੀਡੀਏ ਵੱਲੋਂ ਸਿੱਖ ਕੌਮ ਦੇ ਫਖ਼ਰ ਵਾਲੇ ਕਾਰਨਾਮਿਆ ਨੂੰ ਛੁਪਾਉਣ ਤੋਂ ਸਪੱਸਟ ਹੋ ਜਾਂਦਾ ਹੈ ਕਿ ਇਹ ਸੌੜੀ ਸੋਚ ਦੇ ਮਾਲਕ ਹਨ : ਟਿਵਾਣਾ

ਹਿੰਦੂਤਵ ਹੁਕਮਰਾਨ ਅਤੇ ਮੀਡੀਏ ਵੱਲੋਂ ਸਿੱਖ ਕੌਮ ਦੇ ਫਖ਼ਰ ਵਾਲੇ ਕਾਰਨਾਮਿਆ ਨੂੰ ਛੁਪਾਉਣ ਤੋਂ ਸਪੱਸਟ ਹੋ ਜਾਂਦਾ ਹੈ ਕਿ ਇਹ ਸੌੜੀ ਸੋਚ ਦੇ ਮਾਲਕ ਹਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਜੂਨ ( ) “ਜਦੋਂ ਦੁਨੀਆਂ ਦੇ ਹਰ ਮੁਲਕ ਦੇ ਨਿਵਾਸੀ ਅਤੇ ਉਥੋਂ ਦੇ ਹੁਕਮਰਾਨ ਅੱਜ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਨਿਰਪੱਖਤਾ ਵਾਲੀ ਸੋਚ, ਸੇਵਾ-ਭਾਵ ਅਤੇ ਸੱਚ-ਹੱਕ ਤੇ ਡੱਟਕੇ ਪਹਿਰਾ ਦੇਣ ਦੇ ਕੌਮੀ ਗੁਣਾਂ ਦੀ ਬਦੌਲਤ ਹਰ ਪੱਧਰ ‘ਤੇ ਪ੍ਰਸ਼ੰਸ਼ਾਂ ਕਰ ਰਹੇ ਹਨ ਕਿ ਜਿਸ ਨਾਲ ਦੁਨੀਆਂ ਵਿਚ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਦੀ ਅੱਜ ਹਰ ਕੋਨੇ ਵਿਚ ਗੱਲ ਹੋ ਰਹੀ ਹੈ, ਤਾਂ ਉਸ ਸਮੇਂ ਹਿੰਦੂਤਵ ਹੁਕਮਰਾਨ ਕੇਵਲ ਸਾਡੇ ਕੌਮੀ ਇਤਿਹਾਸ, ਵਿਰਸੇ-ਵਿਰਾਸਤ ਅਤੇ ਹੋਰ ਫਖ਼ਰ ਵਾਲੇ ਉਦਮਾਂ ਨੂੰ ਛੁਪਾਉਣ ਦੀ ਅਸਫ਼ਲ ਕੋਸਿ਼ਸ਼ ਕਰ ਰਹੀ ਹੈ । ਜਿਸ ਤੋਂ ਹੁਕਮਰਾਨਾਂ ਅਤੇ ਇਥੋਂ ਦੇ ਮੀਡੀਏ ਵੱਲੋਂ ਸਿੱਖ ਕੌਮ ਵਿਰੋਧੀ ਅਪਣਾਈ ਗਈ ਸੋਚ ਅਤੇ ਨੀਤੀ ਸਪੱਸਟ ਹੋ ਜਾਂਦੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਦਿਨੀਂ ਜਦੋਂ ਇੰਡੀਆਂ ਦੀਆਂ ਫ਼ੌਜਾਂ ਅਤੇ ਚੀਨ ਦੀਆਂ ਫ਼ੌਜ਼ਾਂ ਲਦਾਖ ਸਰਹੱਦ ਤੇ ਝੜਪਾ ਹੋਈਆ ਅਤੇ ਜਿਸ ਵਿਚ ਕੋਈ 20 ਦੇ ਕਰੀਬ ਫ਼ੌਜੀ ਜਵਾਨ ਸ਼ਹੀਦ ਹੋਏ, ਜਿਨ੍ਹਾਂ ਵਿਚ 4 ਸਿੱਖ ਫ਼ੌਜੀ ਵੀ ਸਨ । ਉਸ ਸਮੇਂ ਚੀਨੀ ਦੀ ਪੀ.ਐਲ.ਏ. ਫ਼ੌਜ ਨੇ ਇੰਡੀਆਂ ਦੇ ਕਈ ਜਵਾਨ ਗ੍ਰਿਫ਼ਤਾਰ ਕਰ ਲਏ ਸਨ । ਲੇਕਿਨ ਸਿੱਖ ਰੈਜਮੈਟ ਨੇ ਫੌਰੀ ਕਾਰਵਾਈ ਕਰਦੇ ਹੋਏ ਚੀਨ ਦੇ ਇਕ ਕਰਨਲ ਨੂੰ ਕੇਵਲ ਅਗਵਾਹ ਹੀ ਨਹੀਂ ਕੀਤਾ, ਬਲਕਿ ਆਪਣੇ ਕਈ ਫ਼ੌਜੀ ਵੀ ਛੁਡਵਾਏ । ਇਸ ਉਪਰੰਤ ਕਰਨਲ ਨੂੰ ਛੁਡਵਾਉਣ ਲਈ ਚੀਨ ਫ਼ੌਜ ਨੂੰ ਇੰਡੀਅਨ ਫੌ਼ਜੀਆਂ ਨੂੰ ਰਿਹਾਅ ਕਰਨਾ ਪਿਆ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਐਨੀ ਬਹਾਦਰੀ ਵਾਲੇ ਸਿੱਖ ਰੈਜਮੈਟ ਦੇ ਫਖ਼ਰ ਵਾਲੇ ਕਾਰਨਾਮੇ ਨੂੰ ਨਾ ਤਾਂ ਹਿੰਦੂਤਵ ਹੁਕਮਰਾਨਾਂ ਅਤੇ ਨਾ ਹੀ ਇਥੋਂ ਦੇ ਮੀਡੀਏ ਤੇ ਚੈਨਲਾਂ ਨੇ ਕਿਤੇ ਵੀ ਨਸਰ ਨਹੀਂ ਕੀਤਾ । ਤਾਂ ਕਿ ਸਿੱਖ ਕੌਮ ਦੀ ਸ਼ਾਨ ਵਿਚ ਹੋਰ ਵਾਧਾ ਨਾ ਹੋ ਸਕੇ । ਜਿਸ ਤੋਂ ਹੁਕਮਰਾਨਾਂ ਅਤੇ ਮੀਡੀਏ ਦੀ ਸਿੱਖ ਕੌਮ ਵਿਰੋਧੀ ਮੰਦਭਾਵਨਾ ਭਰੀ ਸੋਚ ਪ੍ਰਤੱਖ ਰੂਪ ਵਿਚ ਨਜ਼ਰ ਆ ਜਾਂਦੀ ਹੈ । ਇੰਡੀਆਂ ਦੇ ਹੁਕਮਰਾਨਾਂ ਦੀ ਇਸ ਸਿੱਖ ਵਿਰੋਧੀ ਸੋਚ, ਦੀ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿੰਦਾ ਕਰਦਾ ਹੈ, ਉਥੇ ਉਨ੍ਹਾਂ ਨੂੰ ਇਸ ਗੱਲੋਂ ਖ਼ਬਰਦਾਰ ਵੀ ਕਰਦਾ ਹੈ ਕਿ ਉਹ ਅਜਿਹੇ ਅਮਲ ਜਿੰਨੇ ਮਰਜੀ ਕਰ ਲੈਣ ਲੇਕਿਨ ਸਿੱਖ ਕੌਮ ਦੇ ਬੀਤੇ ਸਮੇਂ ਦੇ ਇਤਿਹਾਸ ਅਤੇ ਅਜੋਕੇ ਸਮੇਂ ਦੇ ਮਨੁੱਖਤਾ ਪੱਖੀ ਉਦਮਾਂ ਤੋਂ ਉਹ ਕਿਸੇ ਤਰ੍ਹਾਂ ਵੀ ਦੁਨੀਆਂ ਨੂੰ ਗੁੰਮਰਾਹ ਨਹੀਂ ਕਰ ਸਕਣਗੇ ਅਤੇ ਨਾ ਹੀ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਤੇ ਕਾਰਨਾਮਿਆ ਨੂੰ ਛੁਪਾਉਣ ਵਿਚ ਕਾਮਯਾਬ ਹੋ ਸਕਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੀ ਸੈਂਟਰ ਹਕੂਮਤ, ਰਾਜਭਾਗ ਵਿਚ ਸਾਮਿਲ ਬੀਜੇਪੀ-ਆਰ.ਐਸ.ਐਸ ਅਤੇ ਹੋਰ ਹਿੰਦੂਤਵ ਜਮਾਤਾਂ, ਮੀਡੀਏ ਵੱਲੋਂ ਸਿੱਖ ਕੌਮ ਪ੍ਰਤੀ ਅਪਣਾਈ ਜਾ ਰਹੀ ਮੰਦਭਾਵਨਾ ਭਰੀ ਨੀਤੀ ਅਤੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਉਨ੍ਹਾਂ ਦੀਆਂ ਅਜਿਹੀਆਂ ਕੋਝੀਆ ਤੇ ਸ਼ਰਮਨਾਕ ਹਰਕਤਾਂ ਦੇ ਬਾਵਜੂਦ ਵੀ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਅਤੇ ਕਾਰਨਾਮਿਆ ਨੂੰ ਕਿਸੇ ਤਰ੍ਹਾਂ ਵੀ ਆਂਚ ਪਹੁੰਚਾਉਣ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੇ ਇੰਡੀਆਂ ਦੀਆਂ ਹੋਈਆ ਜੰਗਾਂ ਅਤੇ ਉਸ ਤੋਂ ਪਹਿਲੇ ਅਫ਼ਗਾਨਾਂ, ਮੁਗਲਾਂ, ਅੰਗਰੇਜ਼ਾਂ ਨਾਲ ਹੋਈਆ ਜੰਗਾਂ ਅਤੇ ਸਿੱਖ ਕੌਮ ਵੱਲੋਂ ਆਪਣੇ ਜਨਮ ਤੋਂ ਲੈਕੇ ਅੱਜ ਤੱਕ ਪੂਰਨ ਕੀਤੀਆ ਜਾ ਰਹੀਆ ਮਨੁੱਖਤਾ ਪੱਖੀ ਜਿ਼ੰਮੇਵਾਰੀਆਂ ਸੰਸਾਰ ਪੱਧਰ ਤੇ ਇਹ ਪ੍ਰਤੱਖ ਰੂਪ ਵਿਚ ਸਪੱਸਟ ਕਰਦੀਆ ਹਨ ਕਿ ਸਿੱਖ ਕੌਮ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਜਾਂ ਈਰਖਾਂ ਆਦਿ ਤੋਂ ਰਹਿਤ ਰਹਿਕੇ ਨਿਰੰਤਰ ਮਨੁੱਖਤਾ ਪੱਖੀ ਅਮਲ ਕਰਦੀ ਆ ਰਹੀ ਹੈ । ਇਹ ਇੰਡੀਆਂ ਦੇ ਮੁਤੱਸਵੀ ਫਿਰਕੂ ਹੁਕਮਰਾਨ ਹਨ ਜੋ ਅਕਸਰ ਹੀ ਆਪਣੀਆ ਸਾਜ਼ਸੀ ਕਾਰਵਾਈਆ ਰਾਹੀ ਸਿੱਖ ਕੌਮ ਦੀ ਛਬੀ ਨੂੰ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਦਾਗੀ ਕਰਨ ਦੀਆਂ ਅਸਫ਼ਲ ਕੋਸਿ਼ਸ਼ਾਂ ਕਰਦੇ ਰਹਿੰਦੇ ਹਨ ਅਤੇ ਆਪਣੇ ਮੀਡੀਏ ਦੀ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਗੈਰ-ਇਨਸਾਨੀਅਤ ਅਤੇ ਗੈਰ-ਸਮਾਜਿਕ ਅਮਲ ਕਰਦੇ ਰਹਿੰਦੇ ਹਨ। ਜਦੋਂਕਿ ਸਿੱਖ ਕੌਮ ਵੱਲੋਂ ਨਿਭਾਈਆ ਗਈਆ ਇਨਸਾਨੀ ਜਿ਼ੰਮੇਵਾਰੀਆਂ ਦੀ ਬਦੌਲਤ ਅੱਜ ਸਮੁੱਚੇ ਸੰਸਾਰ ਵਿਚ ਆਨ-ਸ਼ਾਨ ਅਤੇ ਸਤਿਕਾਰ ਕਾਇਮ ਹੈ ਅਤੇ ਕਾਇਮ ਰਹੇਗਾ । ਲੇਕਿਨ ਦੁੱਖ ਅਤੇ ਅਫ਼ਸੋਸ ਉਸ ਸਮੇਂ ਹੁੰਦਾ ਹੈ ਕਿ 2% ਵਾਲੀ ਕੌਮ ਜਿਸਦੇ ਹਿੱਸੇ ਵੱਡੀਆਂ ਕੁਰਬਾਨੀਆਂ, ਸ਼ਹੀਦੀਆਂ ਦਾ ਹਿੱਸਾ 90% ਹੈ, ਮੁਲਕ ਦੇ ਹੁਕਮਰਾਨ ਸਿੱਖ ਕੌਮ ਨੂੰ ਬਣਦਾ ਮਾਣ-ਸਨਮਾਨ ਦੇਣ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦੇਣ, ਫ਼ੌਜ, ਸਿਵਲ ਆਦਿ ਨੌਕਰੀਆਂ ਵਿਚ ਬਣਦਾ ਕੋਟਾ ਪ੍ਰਦਾਨ ਕਰਨ ਅਤੇ ਬਰਾਬਰਤਾ ਦੇ ਆਧਾਰ ਤੇ ਹਰ ਪੱਖੋ ਮੌਕੇ ਪ੍ਰਦਾਨ ਕਰਨ ਤੋਂ ਹੁਕਮਰਾਨ ਸਾਜਿ਼ਸਾਂ ਰਾਹੀ ਸਿੱਖ ਕੌਮ ਨਾਲ ਧੋਖਾ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਅੱਜ ਕੇਵਲ ਪੰਜਾਬ, ਇੰਡੀਆਂ ਜਾਂ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਦਾ 90% ਹਿੱਸਾ ‘ਖ਼ਾਲਿਸਤਾਨ’ ਸਟੇਟ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਵਿਚ ਡੂੰਘੀ ਦਿਲਚਸਪੀ ਰੱਖਦਾ ਹੈ ਅਤੇ ਆਪਣੇ ਕੌਮਾਂਤਰੀ ਪੱਧਰ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਦ੍ਰਿੜ ਹੈ ।

ਸ. ਟਿਵਾਣਾ ਨੇ ਮੁਤੱਸਵੀ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਹੁਣ ਤੱਕ ਦੇ ਇਤਿਹਾਸ ਉਤੇ ਨਜ਼ਰ ਮਾਰ ਲੈਣ । ਇੰਡੀਆਂ ਦੀਆਂ ਸਰਹੱਦਾਂ ਅਤੇ ਹੋਰ ਵੱਡੇ ਕੰਮਾਂ ਵਿਚ ਸਿੱਖ ਕੌਮ ਨੂੰ ਜੇਕਰ ਵੱਖਰਾ ਕਰ ਦਿੱਤਾ ਜਾਵੇ ਤਾਂ ਇਨ੍ਹਾਂ ਬਹੁਗਿਣਤੀ ਸਾਜਿ਼ਸਕਾਰਾਂ ਦੇ ਹਿੱਸੇ ਕਿਸੇ ਵੀ ਖੇਤਰ ਵਿਚ ਕੋਈ ਮਾਰਕੇ ਵਾਲਾ ਉਦਮ ਨਜ਼ਰ ਨਹੀਂ ਆਉਦਾ । ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਇਹ ਮੁਤੱਸਵੀ ਹੁਕਮਰਾਨ ਮਨਫ਼ੀ ਕਰਕੇ ਨਾ ਤਾਂ ਇੰਡੀਆਂ ਦੇ ਕੌਮਾਂਤਰੀ ਸਤਿਕਾਰ ਵਿਚ ਕੋਈ ਵਾਧਾ ਕਰ ਸਕਦੇ ਹਨ ਅਤੇ ਨਾ ਹੀ ਇਨ੍ਹਾਂ ਦੀਆਂ ਫ਼ੌਜਾਂ ਅਤੇ ਹਥਿਆਰ ਕਿਸੇ ਫ਼ਤਹਿ ਨੂੰ ਪ੍ਰਾਪਤ ਕਰ ਸਕਦੇ ਹਨ । ਇਸ ਲਈ ਇਹ ਬਿਹਤਰ ਹੋਵੇਗਾ ਕਿ ਸਿੱਖ ਕੌਮ ਦੇ ਮਨੁੱਖਤਾ ਪੱਖੀ ਉਦਮਾਂ ਨੂੰ ਹੁਕਮਰਾਨ ਅਤੇ ਮੀਡੀਆ ਨਾ ਤਾਂ ਛੁਪਾਉਣ ਦੀ ਕੋਸਿ਼ਸ਼ ਕਰੇ ਅਤੇ ਨਾ ਹੀ ਉਨ੍ਹਾਂ ਦੇ ਖ਼ਾਲਿਸਤਾਨ ਸਟੇਟ ਦੀ ਉੱਠੀ ਕੌਮਾਂਤਰੀ ਆਵਾਜ਼ ਨੂੰ ਸਾਜਿ਼ਸਾਂ ਰਾਹੀ ਦਬਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸਿ਼ਸ਼ ਕਰੇ । ਕਿਉਂਕਿ ਸਿੱਖ ਕੌਮ ਉਤੇ ਉਸ ਅਕਾਲ ਪੁਰਖ ਦੀ ਐਨੀ ਕਿਰਪਾ ਹੈ ਕਿ ‘ਫ਼ਤਹਿ’ ਦਾ ਸੰਕਲਪ ਸਿੱਖ ਕੌਮ ਦੇ ਹਿੱਸੇ ਵਿਚ ਹੈ । ਖ਼ਾਲਿਸਤਾਨ ਸਟੇਟ ਨੂੰ ਜੇਕਰ ਜਮਹੂਰੀਅਤ ਅਤੇ ਅਮਨਮਈ ਤਰੀਕੇ ਹੁਕਮਰਾਨ ਖੁਦ ਪ੍ਰਵਾਨ ਕਰਕੇ ਤਿੰਨੇ ਦੁਸ਼ਮਣ ਮੁਲਕਾਂ ਇਸਲਾਮਿਕ-ਪਾਕਿਸਤਾਨ, ਕਾਉਮਨਿਸਟ-ਚੀਨ, ਹਿੰਦੂ-ਇੰਡੀਆਂ ਦੀ ਤ੍ਰਿਕੋਣ ਦੇ ਵਿਚਕਾਰ ਇਮਾਨਦਾਰੀ ਨਾਲ ਸਿੱਖ ਕੌਮ ਨਾਲ ਬੀਤੇ ਸਮੇਂ ਵਿਚ ਕੀਤੇ ਗਏ ਵਾਅਦਿਆ ਨੂੰ ਪੂਰਾ ਕਰਨ ਦੇ ਅਮਲ ਕਰਨ ਤਾਂ ਇਸ ਵਿਚ ਸਭ ਕੌਮਾਂ, ਧਰਮਾਂ, ਫਿਰਕਿਆ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਜਿਥੇ ਬਲ ਮਿਲੇਗਾ, ਉਥੇ ਬਤੌਰ ਬਫ਼ਰ ਸਟੇਟ ਦੇ ਵਿਚਰਦੇ ਹੋਏ ਸਿੱਖ ਕੌਮ ਤਿੰਨੇ ਦੁਸ਼ਮਣ ਮੁਲਕਾਂ ਦੀ ਦੁਸ਼ਮਣੀ ਨੂੰ ਸਦਾ ਲਈ ਖ਼ਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਏਗੀ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *