Select your Top Menu from wp menus
Header
Header
ਤਾਜਾ ਖਬਰਾਂ

ਹਿੰਦੂਤਵ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਠੋਸੇ ਜਾ ਰਹੇ ਹਿੰਦੂ ਫੈਸਲਿਆ ਵਿਰੁੱਧ 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕੀਤਾ ਜਾਵੇ : ਮਾਨ

ਹਿੰਦੂਤਵ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਠੋਸੇ ਜਾ ਰਹੇ ਹਿੰਦੂ ਫੈਸਲਿਆ ਵਿਰੁੱਧ 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕੀਤਾ ਜਾਵੇ : ਮਾਨ
 
ਫ਼ਤਹਿਗੜ੍ਹ ਸਾਹਿਬ, 11 ਜਨਵਰੀ ( ) “ਬੀਤੇ ਲੰਮੇਂ ਸਮੇਂ ਤੋਂ ਇੰਡੀਆਂ ਦੇ ਹਿੰਦੂਤਵ ਸੋਚ ਵਾਲੇ ਹੁਕਮਰਾਨ ਸਭ ਵਿਧਾਨਿਕ, ਸਮਾਜਿਕ, ਇਖ਼ਲਾਕੀ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢਦੇ ਹੋਏ ਨਿਰੰਤਰ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਉਤੇ ਕੇਵਲ ਹਿੰਦੂਤਵ ਪ੍ਰੋਗਰਾਮਾਂ ਨੂੰ ਜ਼ਬਰੀ ਠੋਸਣ ਦੇ ਅਮਲ ਹੀ ਨਹੀਂ ਕਰਦੇ ਆ ਰਹੇ, ਬਲਕਿ ਉਨ੍ਹਾਂ ਉਤੇ ਅਣਮਨੁੱਖੀ ਢੰਗਾਂ ਰਾਹੀ ਜ਼ਬਰ-ਜੁਲਮ ਵੀ ਕਰਦੇ ਆ ਰਹੇ ਹਨ । ਇਸੇ ਮੰਦਭਾਵਨਾ ਭਰੀ ਸੋਚ ਅਧੀਨ ਹੁਕਮਰਾਨਾਂ ਨੇ ਕੁਝ ਸਮੇਂ ਦੇ ਵਿਚ-ਵਿਚ ਹੀ ਤਿੰਨ ਐਨ.ਆਰ.ਸੀ, ਸੀ.ਏ.ਏ ਅਤੇ ਐਨ.ਪੀ.ਆਰ. ਜ਼ਾਬਰ ਕਾਨੂੰਨ ਬਣਾਏ ਹਨ । ਜਿਸ ਅਧੀਨ ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ, ਕਬੀਲਿਆ, ਲਿੰਗਾਇਤਾਂ ਆਦਿਵਾਸੀਆ ਆਦਿ ਦੇ ਜੋ ਇੰਡੀਆ ਦੇ ਨਾਗਰਿਕ ਹਨ, ਉਨ੍ਹਾਂ ਨੂੰ ਇਸ ਹੱਕ ਤੋਂ ਵਾਂਝਾ ਕਰਕੇ ਇਥੋਂ ਦੀ ਨਾਗਰਿਕਤਾ ਤੋਂ ਅਲੱਗ-ਥਲੱਗ ਕਰਦੇ ਹੋਏ ਨਾਜੀਆ ਵੱਲੋਂ ਯਹੂਦੀਆ ਉਤੇ ਜ਼ਬਰ ਕੀਤਾ ਗਿਆ ਸੀ ਅਤੇ ਮੌਤ ਦੀ ਘਾਟ ਉਤਾਰੇ ਗਏ ਸਨ, ਉਸ ਨੂੰ ਹੌਲੀ-ਹੌਲੀ ਸਭ ਘੱਟ ਗਿਣਤੀ ਕੌਮਾਂ ਉਤੇ ਲਾਗੂ ਕੀਤਾ ਜਾਵੇਗਾ । ਬੇਸ਼ੱਕ ਇਹ ਹਿੰਦੂ ਕੁਹਾੜਾ ਅੱਜ ਮੁਸਲਿਮ ਕੌਮ ਉਤੇ ਚੱਲ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਸਭ ਘੱਟ ਗਿਣਤੀ ਕੌਮਾਂ ਨੂੰ ਇਸਦੀ ਗ੍ਰਿਫ਼ਤ ਵਿਚ ਲਿਆਂਦਾ ਜਾਵੇਗਾ । ਇਸ ਲਈ ਅਸੀਂ ਸਭ ਘੱਟ ਗਿਣਤੀ ਕੌਮਾਂ ਉਪਰੋਕਤ ਤਿੰਨੇ ਜ਼ਾਬਰ ਕਾਲੇ ਕਾਨੂੰਨਾਂ ਨੂੰ ਪੂਰਨ ਤੌਰ ਤੇ ਅਪ੍ਰਵਾਨ ਕਰਦੇ ਹਾਂ । ਉਸ ਵਿਰੁੱਧ ਅਸੀਂ ਕੌਮਾਂਤਰੀ ਪੱਧਰ ਤੇ ਆਪਣਾ ਰੋਸ ਜਾਹਰ ਕਰਨ ਹਿੱਤ 25 ਜਨਵਰੀ 2020 ਨੂੰ ਬਤੌਰ ਕਾਲਾ ਦਿਵਸ ਮਨਾਉਦੇ ਹੋਏ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ । ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਭਾਰਤੀ ਮੁਕਤੀ ਪਾਰਟੀ ਅਤੇ ਹੋਰ ਸਭ ਹਮਖਿਆਲ ਜਥੇਬੰਦੀਆਂ, ਮੁਲਾਜ਼ਮ, ਵਿਦਿਆਰਥੀ, ਕਿਸਾਨ, ਮਜ਼ਦੂਰ, ਕਾਰੋਬਾਰੀ, ਮਿਹਨਤਕਸ ਸਭ ਹਿੱਸਾ ਲੈ ਰਹੇ ਹਨ । ਇਸ ਬੰਦ ਨੂੰ ਕਾਮਯਾਬ ਕਰਨ ਦੀ ਸਮੂਹਿਕ ਤੌਰ ਤੇ ਜੋਰਦਾਰ ਅਪੀਲ ਕੀਤੀ ਜਾਂਦੀ ਹੈ ।”
 
ਇਹ ਅਪੀਲ ਅੱਜ ਇਥੇ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਇਕੱਤਰ ਹੋਏ ਜਥੇਬੰਦੀਆ ਦੇ ਆਗੂਆਂ ਜਿਨ੍ਹਾਂ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਹਰਪਾਲ ਸਿੰਘ ਚੀਮਾਂ ਪ੍ਰਧਾਨ ਦਲ ਖ਼ਾਲਸਾ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਗੁਰਜੰਟ ਸਿੰਘ ਕੱਟੂ ਪੀ.ਏ. ਸ. ਮਾਨ, ਸ. ਲਖਵੀਰ ਸਿੰਘ ਸੌਟੀ ਅਗਜੈਕਟਿਵ ਮੈਂਬਰ ਅਤੇ ਹਲਕਾ ਇੰਨਚਾਰਜ ਅਮਲੋਹ, ਸ. ਕੁਲਦੀਪ ਸਿੰਘ ਪਹਿਲਵਾਨ ਹਲਕਾ ਇੰਨਚਾਰਜ ਫ਼ਤਹਿਗੜ੍ਹ ਸਾਹਿਬ, ਨਰਿੰਦਰ ਸਿੰਘ ਕਾਲਾਬੂਲਾ, ਬੀਬੀ ਮਨਦੀਪ ਕੌਰ ਲੁਧਿਆਣਾ, ਸ. ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਸ. ਧਰਮ ਸਿੰਘ ਕਲੌੜ ਅਤੇ ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ ਆਦਿ ਆਗੂਆਂ ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ 25 ਜਨਵਰੀ ਨੂੰ ਪੰਜਾਬ ਬੰਦ ਦੇ ਮਿਸ਼ਨ ਨੂੰ ਕਾਮਯਾਬ ਕਰਨ ਦੀ ਸਾਂਝੀ ਅਪੀਲ ਕੀਤੀ ।
 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *