Verify Party Member
Header
Header
ਤਾਜਾ ਖਬਰਾਂ

ਹਿੰਦੂਤਵ ਹਕੂਮਤ ਵੱਲੋਂ ਰਾਏ ਬੁਲਾਰ ਭੱਟੀ ਦੇ ਵੰਸ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜਾ ਦੇਣ ਤੋਂ ਇਨਕਾਰ ਕਰਨਾ ਗੈਰ-ਇਨਸਾਨੀ ਤੇ ਸਿੱਖ ਵਿਰੋਧੀ : ਮਾਨ

ਹਿੰਦੂਤਵ ਹਕੂਮਤ ਵੱਲੋਂ ਰਾਏ ਬੁਲਾਰ ਭੱਟੀ ਦੇ ਵੰਸ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜਾ ਦੇਣ ਤੋਂ ਇਨਕਾਰ ਕਰਨਾ ਗੈਰ-ਇਨਸਾਨੀ ਤੇ ਸਿੱਖ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ, 5 ਅਗਸਤ ( ) “ਸਿੱਖ ਇਤਿਹਾਸ ਵਿਚ ਰਾਏ ਬੁਲਾਰ ਭੱਟੀ ਦੇ ਮੁਸਲਿਮ ਪਰਿਵਾਰ ਨੂੰ ਸਤਿਕਾਰ ਵੱਜੋਂ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਰਾਏ ਪਰਿਵਾਰ ਦੇ ਖਾਨਦਾਨ ਦਾ ਗੁਰੂ ਸਾਹਿਬਾਨ ਨਾਲ ਡੂੰਘਾ ਸੰਬੰਧ ਤੇ ਪਿਆਰ ਸੀ ਅਤੇ ਇਹ ਪਰਿਵਾਰ ਅਤੇ ਖਾਨਦਾਨ ਸਿੱਖ ਧਰਮ ਤੇ ਸਿੱਖ ਸੋਚ ਦਾ ਪੈਰੋਕਾਰ ਤੇ ਸਰਧਾਲੂ ਚੱਲਦਾ ਆ ਰਿਹਾ ਹੈ । ਸ੍ਰੀ ਸਲੀਮ ਭੱਟੀ ਜੋ ਰਾਏ ਬੁਲਾਰ ਦੇ ਪਰਿਵਾਰ ਦੇ 15ਵੀਂ ਵੰਸ ਵਿਚੋਂ ਹਨ, ਉਹ ਆਪਣੇ ਪਰਿਵਾਰ ਸਮੇਂਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਡੂੰਘੇ ਚਾਹਵਾਨ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਤਵ ਹੁਕਮਰਾਨਾਂ ਨੇ ਮੁਤੱਸਵੀ ਸੋਚ ਦਾ ਗੁਲਾਮ ਬਣਕੇ ਸਿੱਖ ਇਤਿਹਾਸ ਦੇ ਪੰਨਿਆ ਵਿਚ ਸਤਿਕਾਰੇ ਜਾਂਦੇ ਸ੍ਰੀ ਰਾਏ ਬੁਲਾਰ ਪਰਿਵਾਰ ਦੇ ਮੈਬਰਾਂ ਨੂੰ ਇੰਡੀਆਂ ਦਾ ਵੀਜਾ ਦੇਣ ਤੋਂ ਇਨਕਾਰ ਕਰਕੇ ਉਨ੍ਹਾਂ ਦੀ ਸਿੱਖੀ ਵਿਚ ਸਰਧਾ ਅਤੇ ਸਤਿਕਾਰ ਨੂੰ ਹੀ ਡੂੰਘੀ ਠੇਸ ਨਹੀਂ ਪਹੁੰਚਾਈ, ਬਲਕਿ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਵੀ ਵਲੂੰਧਰਿਆ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਾਏ ਬੁਲਾਰ ਭੱਟੀ ਦੇ 15ਵੀਂ ਵੰਸ ਵਿਚੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ੍ਰੀ ਸਲੀਮ ਰਾਏ ਭੱਟੀ ਦੇ ਪਰਿਵਾਰ ਨੂੰ ਇੰਡੀਆਂ ਦਾ ਵੀਜਾ ਦੇਣ ਤੋਂ ਇਨਕਾਰ ਕਰਨ ਦੀ ਕਾਰਵਾਈ ਨੂੰ ਗੈਰ-ਇਨਸਾਨੀਅਤ ਤੇ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਾਲੂ ਮਹਿਤਾ ਜੀ ਰਾਏ ਬੁਲਾਰ ਭੱਟੀ ਸਟੇਟ ਵਿਚ ਬਤੌਰ ਮੁਨਸੀ ਦੀ ਸੇਵਾ ਕਰਦੇ ਸਨ । ਜਿਸਦੀ ਬਦੌਲਤ ਇਸ ਪਰਿਵਾਰ ਦਾ ਸਿੱਖ ਸੋਚ ਅਤੇ ਸਿੱਖੀ ਨਾਲ ਉਸ ਪੁਰਾਤਨ ਸਮੇਂ ਤੋ ਹੀ ਡੂੰਘਾ ਸੰਬੰਧ ਹੈ । ਇਸ ਸੰਬੰਧਾਂ ਦੀ ਬਦੌਲਤ ਹੀ ਇਸ ਪਰਿਵਾਰ ਨੇ 10 ਏਕੜ ਜਮੀਨ ਕੋਟ ਹਸਨ ਖਾਨ ਵਿਖੇ ਨਨਕਾਣਾ ਸਾਹਿਬ ਫਾਉਡੇਸ਼ਨ ਲਈ ਦਾਨ ਦਿੱਤੀ ਸੀ । ਇਨ੍ਹਾਂ ਦੇ ਬਜੁਰਗਾਂ ਦੀ 36 ਹਜ਼ਾਰ ਏਕੜ ਜਮੀਨ ਸੀ । ਜਿਸ ਵਿਚੋਂ 18 ਹਜ਼ਾਰ 750 ਏਕੜ ਦੇ ਕਰੀਬ ਜਮੀਨ ਗੁਰਦੁਆਰਾ ਨਨਕਾਣਾ ਸਾਹਿਬ ਟਰੱਸਟ ਅਤੇ ਗੁਰਦੁਆਰਾ ਬਾਲ ਲੀਲਾ ਲਈ ਦਿੱਤੀ ਗਈ ਸੀ । ਜਿਸ ਤੋਂ ਪ੍ਰਤੱਖ ਰੂਪ ਵਿਚ ਸਪੱਸਟ ਹੋ ਜਾਂਦਾ ਹੈ ਕਿ ਰਾਏ ਬੁਲਾਰ ਭੱਟੀ ਦਾ ਪਰਿਵਾਰ ਤੇ ਖਾਨਦਾਨ ਦਾ ਬਹੁਤ ਪੁਰਾਤਨ ਸਮੇਂ ਤੋਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖ ਧਰਮ ਤੇ ਸਿੱਖੀ ਵਿਚ ਅਟੁੱਟ ਵਿਸਵਾਸ ਹੈ । ਇੰਡੀਅਨ ਸਰਕਾਰ ਨੇ ਇਸ ਸਤਿਕਾਰਯੋਗ ਪਰਿਵਾਰ ਤੇ ਖਾਨਦਾਨ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ ਉਤਸਵ ਸਮੇਂ ਉਨ੍ਹਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਜਬਰੀ ਵਾਂਝੇ ਕਰਕੇ ਉਸ ਸਰਧਾਲੂ ਪਰਿਵਾਰ ਨਾਲ ਹੀ ਜ਼ਬਰ-ਜੁਲਮ ਨਹੀਂ ਕੀਤਾ, ਬਲਕਿ ਸਿੱਖੀ ਦੀ ਸਭ ਧਰਮਾਂ ਤੇ ਵਰਗਾਂ ਵਿਚ ਵੱਧਦੀ ਹੋਈ ਪ੍ਰਫੁੱਲਿਤਾ ਨਾਲ ਈਰਖਾ ਕਰਦੇ ਹੋਏ ਅਤੇ ਸਿੱਖੀ ਇਨਸਾਨੀ ਗੁਣਾਂ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਸਿੱਖ ਕੌਮ ਤੇ ਸਿੱਖ ਧਰਮ ਦੇ ਵਾਧੇ ਪ੍ਰਚਾਰ ਨੂੰ ਨਾ ਸਹਾਰਦੇ ਹੋਏ ਅਜਿਹਾ ਜ਼ਬਰ-ਜੁਲਮ ਕੀਤਾ ਹੈ । ਲੇਕਿਨ ਅਜਿਹੀਆ ਬੀਜੇਪੀ-ਆਰ.ਐਸ.ਐਸ. ਤੇ ਹੋਰ ਫਿਰਕੂ ਜਮਾਤਾਂ ਦੀਆਂ ਕਾਰਵਾਈਆ ਸਿੱਖ ਧਰਮ ਦੀਆਂ ਚੰਗਿਆਈਆ ਅਤੇ ਇਨਸਾਨੀ ਗੁਣਾਂ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰਨ ਤੇ ਪਹੁੰਚਣ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਬਣ ਸਕੇਗੀ ਅਤੇ ਸਮੁੱਚਾ ਸੰਸਾਰ ਇਕ ਦਿਨ ਗੁਰੂ ਸੋਚ ਅਨੁਸਾਰ ਇਕ ਸਟੇਟ ਵਿਚ ਬੱਝੇਗਾ ।

Webmaster

Lakhvir Singh

Shiromani Akali Dal (Amritsar)

9781222567  

About The Author

Related posts

Leave a Reply

Your email address will not be published. Required fields are marked *