Verify Party Member
Header
Header
ਤਾਜਾ ਖਬਰਾਂ

ਹਿੰਦੂਤਵ ਹਕੂਮਤ ਦੀ ‘ਭੋਜਨ ਸੇਵਾ ਯੋਜਨਾ’ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀਂ ਅਤੇ ਨਾ ਹੀ ਸਿੱਖੀ ਮਰਿਯਾਦਾ ਵਿਚ ਕੋਈ ਸ਼ਬਦ ਹੈ, ਜੀ.ਐਸ.ਟੀ. ਸਿੱਖ ਕੌਮ ਦੇ ਲੰਗਰਾਂ ਉਤੇ ਜ਼ਜੀਆ ਟੈਕਸ : ਮਾਨ

ਹਿੰਦੂਤਵ ਹਕੂਮਤ ਦੀ ‘ਭੋਜਨ ਸੇਵਾ ਯੋਜਨਾ’ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀਂ ਅਤੇ ਨਾ ਹੀ ਸਿੱਖੀ ਮਰਿਯਾਦਾ ਵਿਚ ਕੋਈ ਸ਼ਬਦ ਹੈ, ਜੀ.ਐਸ.ਟੀ. ਸਿੱਖ ਕੌਮ ਦੇ ਲੰਗਰਾਂ ਉਤੇ ਜ਼ਜੀਆ ਟੈਕਸ : ਮਾਨ

ਫ਼ਤਹਿਗੜ੍ਹ ਸਾਹਿਬ, 8 ਜੂਨ ( ) “ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਨੇ ਗੁਰੂ ਸਾਹਿਬਾਨ ਵੱਲੋਂ ਸਮੁੱਚੀ ਮਨੁੱਖਤਾ ਲਈ ਚਲਾਈ ਲੰਗਰ ਦੀ ਮਹਾਨ ਮਰਿਯਾਦਾ ਨੂੰ ਠੇਸ ਪਹੁੰਚਾਉਣ ਲਈ ਹੀ ਗੁਰੂਘਰਾਂ ਦੇ ਲੰਗਰਾਂ ਉਤੇ ਜ਼ਬਰੀ ਜੀ.ਐਸ.ਟੀ. ਥੋਪਿਆ ਹੈ । ਤਾਂ ਕਿ ਗੁਰੂ ਦੇ ਲੰਗਰਾਂ ਦੀ ਮਹਾਨ ਮਰਿਯਾਦਾ ਨੂੰ ਭੋਜਨ ਸੇਵਾ ਯੋਜਨਾ ਵਿਚ ਜ਼ਜਬ ਕਰਕੇ ਇਸ ਲੰਗਰ ਸ਼ਬਦ ਨੂੰ ਖ਼ਤਮ ਕਰਕੇ ਸਿੱਖ ਕੌਮ ਦੀ ਇਸ ਮਹਾਨ ਮਰਿਯਾਦਾ ਨੂੰ ਖ਼ਤਮ ਕੀਤਾ ਜਾ ਸਕੇ । ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਸੈਂਟਰ ਦੀ ਭੋਜਨ ਸੇਵਾ ਯੋਜਨਾ ਦੀ ਮੰਦਭਾਵਨਾ ਨੂੰ ਵਾਚਣ ਤੋਂ ਬਗੈਰ ਹੀ ਸਮੁੱਚੇ ਬਾਦਲ ਦਲੀਆ, ਸਾਬਕਾ ਜਥੇਦਾਰ ਗੁਰਬਚਨ ਸਿੰਘ, ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਅਤੇ ਟਕਸਾਲ ਦੇ ਸ. ਹਰਨਾਮ ਸਿੰਘ ਧੂੰਮਾ ਵੱਲੋਂ ਹਿੰਦੂਤਵ ਸੋਚ ਵਾਲੇ ਸ਼ਬਦ ‘ਭੋਜਨ ਸੇਵਾ ਯੋਜਨਾ’ ਤਹਿਤ ਗੁਰੂ ਕੇ ਲੰਗਰਾਂ ਉਤੇ ਜੀ.ਐਸ.ਟੀ. ਨੂੰ ਪਹਿਲੇ ਜਮ੍ਹਾ ਕਰਵਾਉਣ, ਫਿਰ ਵਾਪਸ ਪ੍ਰਾਪਤ ਕਰਨ ਲਈ ਐਸ.ਜੀ.ਪੀ.ਸੀ. ਵੱਲੋਂ ਬੇਨਤੀ ਕਰਨ ਵਾਲੇ ਸਿੱਖ ਮਰਿਯਾਦਾ ਵਿਰੋਧੀ ਅਮਲਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ । ਜਦੋਂਕਿ ਗੁਰੂ ਸਾਹਿਬਾਨ ਨੇ ਲੰਗਰ ਦੀ ਮਰਿਯਾਦਾ ਵਿਚ ਕਿਸੇ ਵੱਡੇ ਤੋ ਵੱਡੇ ਰਾਜੇ-ਬਾਦਸ਼ਾਹ ਦੀ ਕਿਸੇ ਤਰ੍ਹਾਂ ਦੀ ਵੀ ਦਖਲ ਅੰਦਾਜੀ ਹੋਣ ਦੇਣ ਦੀਆਂ ਕਾਰਵਾਈਆ ਨੂੰ ਮੁੱਢੋ ਹੀ ਰੱਦ ਕਰਕੇ ਗੁਰੂ ਦੇ ਲੰਗਰ ਸਿੱਖ ਕੌਮ ਦੇ ਦਸਵੰਧ ਨਾਲ ਹੀ ਚੱਲਦੇ ਰਹਿਣ ਦੀ ਰਵਾਇਤ ਨੂੰ ਮਾਨਤਾ ਦਿੱਤੀ ਹੈ, ਨਾ ਕਿ ਕਿਸੇ ਤਰ੍ਹਾਂ ਦੀ ਖੈਰਾਤ ਜਾਂ ਜਗੀਰਾਂ ਨਾਲ । ਇਸ ਲਈ ਸੈਂਟਰ ਵੱਲੋਂ ਲੰਗਰ ਮਰਿਯਾਦਾ ਉਤੇ ਲਗਾਇਆ ਗਿਆ ਜੀ.ਐਸ.ਟੀ. ਮੁਗਲ ਹੁਕਮਰਾਨਾਂ ਦੀ ਤਰ੍ਹਾਂ ਲਗਾਏ ਜ਼ਜੀਆ ਟੈਕਸ ਦੀ ਤਰ੍ਹਾਂ ਹੈ । ਜਿਸ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ਅਤੇ ਨਾ ਹੀ ਇਸ ਮਹਾਨ ਲੰਗਰ ਮਰਿਯਾਦਾ ਵਿਚ ਇਨ੍ਹਾਂ ਹੁਕਮਰਾਨਾਂ ਦੇ ਕਿਸੇ ਤਰ੍ਹਾਂ ਦੀ ਦਖਲਅੰਦਾਜੀ ਨੂੰ ਸਹਿਣ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਸਿੱਖ ਕੌਮ ਦੀ ਮਹਾਨ ਲੰਗਰ ਮਰਿਯਾਦਾ ਨੂੰ ਹਿੰਦੂਤਵ ਭੋਜਨ ਸੇਵਾ ਯੋਜਨਾ ਵਿਚ ਜ਼ਜਬ ਕਰਨ ਅਤੇ ਇਸੇ ਬਹਾਨੇ ਸਿੱਖੀ ਮਰਿਯਾਦਾਵਾ ਦਾ ਘਾਣ ਕਰਨ ਦੀਆਂ ਸਾਜਿ਼ਸਾਂ ਉਤੇ ਕੀਤੇ ਜਾ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਪਰੋਕਤ ਪੰਥਕ ਸੰਗਠਨਾਂ ਤੇ ਆਗੂਆਂ ਵੱਲੋਂ ਬਿਨ੍ਹਾਂ ਸੋਚੇ-ਸਮਝੇ ਮੁਤੱਸਵੀ ਹੁਕਮਰਾਨਾਂ ਦੇ ਖ਼ਾਲਸਾ ਪੰਥ ਵਿਰੋਧੀ ਅਮਲਾਂ ਦਾ ਸਵਾਗਤ ਕਰਨ ਦੀਆਂ ਕਾਰਵਾਈਆ ਉਤੇ ਦੁੱਖ ਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਦੀਆਂ ਬਹੁਤ ਵੱਡੀਆ ਜ਼ਮੀਨਾਂ-ਜ਼ਾਇਦਾਦਾ ਹਨ । ਜਿਸ ਨੂੰ ਐਸ.ਜੀ.ਪੀ.ਸੀ. ਦੇ ਅਧਿਕਾਰੀ ਨਾ ਮਾਤਰ 2-2 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੇ ਰਿਸਤੇਦਾਰਾਂ ਅਤੇ ਚਿਹਤਿਆ ਨੂੰ ਠੇਕੇ ਦੇ ਕੇ ਗੁਰੂਘਰਾਂ ਨਾਲ ਅਤੇ ਸਿੱਖ ਕੌਮ ਨਾਲ ਵੱਡਾ ਧੋਖਾ ਕਰਦੇ ਆ ਰਹੇ ਹਨ । ਜਦੋਂਕਿ ਇਨ੍ਹਾਂ ਕੌਮੀ ਜਮੀਨਾਂ ਦਾ ਠੇਕਾ ਬਜਾਰ ਦੀ ਕੀਮਤ ਨੂੰ ਮੁੱਖ ਰੱਖਕੇ ਦੇਣਾ ਬਣਦਾ ਹੈ ਅਤੇ ਫਿਰ ਜੋ ਆਮਦਨ ਇਨ੍ਹਾਂ ਕੌਮੀ ਜਮੀਨਾਂ ਤੋ ਹੋਵੇ ਉਸ ਆਮਦਨ ਨੂੰ ਆਪਣੀ ਗੁਰ ਮਰਿਯਾਦਾ ਅਨੁਸਾਰ ਲੰਗਰਾਂ ਵਿਚ ਵਰਤੋਂ ਹੋਣੀ ਚਾਹੀਦੀ ਹੈ । ਤਾਂ ਕਿ ਗੁਰੂਘਰਾਂ ਤੇ ਲੰਗਰਾਂ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਦੇ ਰਹਿਣ । ਬੇਸ਼ੱਕ ਐਸ.ਜੀ.ਪੀ.ਸੀ. ਦੇ ਅਧਿਕਾਰੀ ਸਭ ਤਰ੍ਹਾਂ ਦੇ ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਕਦਰਾ-ਕੀਮਤਾ ਨੂੰ ਨਜਰ ਅੰਦਾਜ ਕਰਕੇ ਅਜਿਹੇ ਅਮਲ ਕਰਦੇ ਆ ਰਹੇ ਹਨ, ਪਰ ਰੱਬ ਦੀ ਦਰਗਾਹ ਵਿਚ ਇਨ੍ਹਾਂ ਨੂੰ ਕਤਈ ਮੁਆਫ਼ੀ ਨਹੀਂ ਮਿਲਣੀ । ਕਿਉਂਕਿ ਇਹ ਸਿੱਖ ਕੌਮ ਅਤੇ ਉਨ੍ਹਾਂ ਦੇ ਕੌਮੀ ਸਾਧਨਾਂ ਨੂੰ ਆਪਣੇ ਸਵਾਰਥੀ ਹਿੱਤਾ ਲਈ ਵੇਚਕੇ ਉਸੇ ਤਰ੍ਹਾਂ ਪੂਰਨ ਕਰ ਰਹੇ ਹਨ ਜਿਵੇਂ 1947 ਵਿਚ ਸਿੱਖ ਲੀਡਰਸਿ਼ਪ ਨੇ ਹਿੰਦੂਤਵ ਨਹਿਰੂ, ਗਾਂਧੀ ਤੇ ਪਟੇਲ ਵਰਗੇ ਆਗੂਆ ਕੋਲ ਸਿੱਖ ਕੌਮ ਨੂੰ ਵੇਚ ਦਿੱਤਾ ਸੀ ।

ਸ. ਮਾਨ ਨੇ ਕਿਹਾ ਕਿ ਅਸੀਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹਵਾਂਗੇ ਕਿ ਪੰਜਾਬ ਦੇ ਨਾਲ ਲੱਗਦੇ ਗੁਆਢੀ ਸੂਬਿਆਂ ਹਰਿਆਣਾ, ਹਿਮਾਚਲ, ਯੂਪੀ, ਰਾਜਸਥਾਂਨ, ਜੰਮੂ-ਕਸ਼ਮੀਰ ਜਿਥੇ ਬੀਜੇਪੀ ਤੇ ਆਰ.ਐਸ.ਐਸ. ਦੀਆਂ ਹਕੂਮਤਾਂ ਹਨ ਉਥੇ ਤਾਂ ਕਿਸਾਨ ਜਾਂ ਖੇਤ-ਮਜ਼ਦੂਰ ਦੀ ਖੁਦਕਸੀ ਦੀ ਖਬਰ ਨਹੀਂ ਆਈ । ਇਸੇ ਤਰ੍ਹਾਂ ਗੁਆਢੀ ਮੁਲਕ ਪਾਕਿਸਤਾਨ ਜਿਥੇ ਮੁਸਲਿਮ ਹਕੂਮਤ ਹੈ, ਉਥੋਂ ਵੀ ਅਜਿਹੀ ਕੋਈ ਖ਼ਬਰ ਨਹੀਂ ਆਈ । ਫਿਰ ਪੰਜਾਬ ਵਿਚ ਰੋਜ਼ਾਨਾ ਹੀ 3-4 ਕਿਸਾਨ ਜਾਂ ਖੇਤ-ਮਜ਼ਦੂਰਾਂ ਦੀਆਂ ਖੁਦਕਸੀਆ ਕਿਉਂ ਹੋ ਰਹੀਆ ਹਨ ? ਉਪਰੋਕਤ ਸੂਬਿਆਂ ਵਿਚ ਹਿੰਦੂਆਂ ਦੀਆ ਆਪਣੀਆ ਹਕੂਮਤਾਂ ਹਨ, ਉਨ੍ਹਾਂ ਨੂੰ ਆਪਣੀ ਕੌਮ ਨਾਲ ਹਮਦਰਦੀ ਹੈ, ਤਦੇ ਹੀ ਇਹ ਸਰਕਾਰਾਂ ਉਨ੍ਹਾਂ ਦਾ ਖਿਆਲ ਰੱਖਦੀਆ ਹਨ ਅਤੇ ਖੁਦਕਸੀਆ ਵਾਲਾ ਮਾਹੌਲ ਨਹੀਂ ਬਣਨ ਦਿੰਦੀਆ । ਜਦੋਂਕਿ ਬੀਤੇ ਸਮੇਂ ਵਿਚ ਪੰਜਾਬ ਵਿਚ ਜਦੋਂ ਬਾਦਲ ਸਰਕਾਰ ਸੀ, ਉਸ ਸਮੇਂ ਤੋਂ ਹੀ ਇਹ ਖੁਦਕਸੀਆ ਸੁਰੂ ਹੋਈਆ ਅਤੇ ਅੱਜ ਵੀ ਜਾਰੀ ਹਨ । ਜੇਕਰ ਬਾਦਲ ਪਰਿਵਾਰ ਚਾਹੇ ਤਾਂ ਇਹ ਖੁਦਕਸੀਆ ਵੀ ਬੰਦ ਹੋ ਸਕਦੀਆ ਹਨ ਅਤੇ ਗੁਰੂਘਰਾਂ ਉਤੇ ਲੱਗੇ ਜੀ.ਐਸ.ਟੀ. ਵੀ ਖ਼ਤਮ ਹੋ ਸਕਦਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪੰਜਾਬ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਹੋਏ । ਬਰਗਾੜੀ ਵਿਖੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ । ਉਸ ਸਮੇਂ ਪੰਜਾਬ ਵਿਚ ਬਾਦਲ ਦਲ ਦੇ ਗ੍ਰਹਿ ਵਜ਼ੀਰ ਸ. ਸੁਖਬੀਰ ਸਿੰਘ ਬਾਦਲ ਸਨ ਅਤੇ ਡੀਜੀਪੀ ਸ੍ਰੀ ਸੁਮੇਧ ਸੈਣੀ ਸਨ । ਜਿਸ ਲਈ ਇਹ ਦੋਵੇ ਜਿੰਮੇਵਾਰ ਹਨ । ਕੈਪਟਨ ਦੀ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਤੁਰੰਤ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੀ ਸੁਮੇਧ ਸੈਣੀ ਦੇ ਨਾਮ ਐਫ.ਆਈ.ਆਰ. ਦਰਜ ਕਰਕੇ ਕਾਰਵਾਈ ਕਰੇ ਤੇ ਸਿੱਖ ਕੌਮ ਨੂੰ ਇਨਸਾਫ਼ ਦੇਵੇ । ਦੂਸਰਾ ਇਨਸਾਫ਼ ਪ੍ਰਾਪਤ ਕਰਨ ਲਈ ਖ਼ਾਲਸਾ ਪੰਥ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਵਿਖੇ ਇਨਸਾਫ਼ ਮੋਰਚਾ ਸੁਰੂ ਕੀਤਾ ਹੈ । ਜੇਕਰ ਵਾਅਕਿਆ ਹੀ ਬਾਦਲ ਪਰਿਵਾਰ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਸੁਹਿਰਦ ਹੈ ਤਾਂ ਉਹ ਬਿਨ੍ਹਾਂ ਜਿਝਕ ਖ਼ਾਲਸਾ ਪੰਥ ਦੇ ਇਸ ਮੋਰਚੇ ਵਿਚ ਸੁਹਿਰਦਤਾ ਨਾਲ ਸਮੂਲੀਅਤ ਕਰਕੇ ਕੌਮੀ ਏਕਤਾ ਦਾ ਸਬੂਤ ਦੇਣ ਦਾ ਫਰਜ ਬਣਦਾ ਹੈ । ਕਰਤਾਰਪੁਰ ਜੋ ਕਿ ਗੁਰੂ ਸਾਹਿਬਾਨ ਨਾਲ ਸੰਬੰਧਤ ਸਥਾਂਨ ਹੈ, ਉਸ ਦੇ ਲਈ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਿਰਫ਼ ਇਕ ਨੁਕਤੀ ਪ੍ਰੋਗਰਾਮ ਤੇ ਸੰਘਰਸ਼ ਕਰਦੇ ਰਹੇ ਹਨ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚਾਹੁੰਦਾ ਹੈ ਕਿ ਕਰਤਾਰਪੁਰ ਦੇ ਲਾਘੇ ਦੇ ਨਾਲ-ਨਾਲ ਹੁਸੈਨੀਵਾਲਾ ਅਤੇ ਵਾਹਗਾ ਸਰਹੱਦਾਂ ਨੂੰ ਵੀ ਪਾਕਿਸਤਾਨ ਹਕੂਮਤ ਅਤੇ ਹਿੰਦੂਸਤਾਨ ਹਕੂਮਤ ਸਾਂਝੇ ਤੌਰ ਤੇ ਖੋਲੇ ਤਾਂ ਕਿ ਜੋ ਪੰਜਾਬ ਸੂਬਾ, ਪੰਜਾਬੀ, ਸਿੱਖ ਕੌਮ ਅਤਿ ਮੰਦੀ ਮਾਲੀ ਹਾਲਤ ਵਿਚੋ ਗੁਜਰ ਰਹੇ ਹਨ, ਉਹ ਇਨ੍ਹਾਂ ਸਰਹੱਦਾਂ ਰਾਹੀ ਆਪਣੇ ਵਪਾਰ ਨੂੰ ਵਧਾਕੇ ਮਾਲੀ ਤੌਰ ਤੇ ਮਜਬੂਤ ਹੋ ਸਕਣ ਅਤੇ 46 ਹਜ਼ਾਰ ਦੀ ਬੇਰੁਜਗਾਰੀ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਨਾਨਕਸਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਏਗਾ ਅਤੇ ਸਾਡੀ ਸਾਰਿਆ ਪੰਥਕ ਸੰਗਠਨਾਂ, ਆਗੂਆਂ, ਸੰਪਰਦਾਵਾਂ, ਟਕਸਾਲਾ, ਡੇਰੇਦਾਰਾ ਆਦਿ ਨੂੰ ਅਪੀਲ ਹੈ ਕਿ ਉਹ ਵੀ ਸ਼ਹੀਦੀ ਦਿਹਾੜੇ ਨੂੰ 16 ਜੂਨ ਨੂੰ ਮਨਾਉਦੇ ਹੋਏ ਕੌਮੀ ਨਾਨਕਸਾਹੀ ਕੈਲੰਡਰ ਉਤੇ ਪਹਿਰਾ ਦੇਣ ।

webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *