Verify Party Member
Header
Header
ਤਾਜਾ ਖਬਰਾਂ

ਹਿੰਦੂਤਵ ਸਟੇਟ ਗਾਂਧੀ ਨੂੰ ਬੇਸ਼ੱਕ ‘ਫ਼ਾਦਰ ਆਫ਼ ਨੇਸ਼ਨ’ ਕਹੇ, ਪਰ ਸਿੱਖ ਕੌਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ : ਮਾਨ

ਹਿੰਦੂਤਵ ਸਟੇਟ ਗਾਂਧੀ ਨੂੰ ਬੇਸ਼ੱਕ ‘ਫ਼ਾਦਰ ਆਫ਼ ਨੇਸ਼ਨ’ ਕਹੇ, ਪਰ ਸਿੱਖ ਕੌਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 2 ਅਕਤੂਬਰ ( ) “ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਜਿਸ ਬੀਜੇਪੀ ਅਤੇ ਆਰ.ਐਸ.ਐਸ. ਦੇ ਆਗੂਆਂ ਦੀ ਸਾਜਿ਼ਸ ਨਾਲ ‘ਗਾਂਧੀ’ ਦਾ ਕਤਲ ਹੋਇਆ, ਅੱਜ ਉਹ ਜਮਾਤਾਂ ਗਾਂਧੀ ਨੂੰ ‘ਫ਼ਾਦਰ ਆਫ਼ ਨੇਸ਼ਨ’ ਕਹਿਕੇ ਅਖ਼ਬਾਰਾਂ ਵਿਚ ਇਸਤਿਹਾਰ ਦੇ ਰਹੀਆ ਹਨ ਅਤੇ ਗਾਂਧੀ ਜਯੰਤੀ ਮਨਾ ਰਹੀਆ ਹਨ । ਜਿਨ੍ਹਾਂ ਜਮਾਤਾਂ ਨੇ ਗਾਂਧੀ ਨੂੰ ਕਤਲ ਕਰਵਾਇਆ, ਉਨ੍ਹਾਂ ਦਾ ਫ਼ਾਦਰ ਆਫ਼ ਨੇਸ਼ਨ ਕਿਵੇ ਹੋ ਸਕਦਾ ਹੈ ? ਅਜਿਹਾ ਕਰਕੇ ਇਹ ਹੁਕਮਰਾਨ ਤੇ ਹਿੰਦੂਤਵ ਜਮਾਤਾਂ ਪੇਸ਼ ਕੁਝ ਕਰ ਰਹੀਆ ਹਨ ਅਤੇ ਅਮਲ ਇਨ੍ਹਾਂ ਦੇ ਹੋਰ ਹਨ । ਹਿੰਦੂਤਵ ਸਟੇਟ ਅਤੇ ਹਿੰਦੂ ਬੇਸ਼ੱਕ ਗਾਂਧੀ ਨੂੰ ਫ਼ਾਦਰ ਆਫ਼ ਨੇਸ਼ਨ ਪੁਕਾਰਨ, ਪਰ ਸਿੱਖ ਕੌਮ ਉਸ ਗਾਂਧੀ ਜਿਸਨੇ ਨਹਿਰੂ, ਪਟੇਲ ਅਤੇ ਜਿਨਾਹ ਨਾਲ ਮਿਲਕੇ ਸਾਡੇ ਪੰਜਾਬ ਦੇ ਦੋ ਟੁਕੜੇ ਕੀਤੇ ਅਤੇ 1947 ਵਿਚ ਸਿੱਖ ਕੌਮ ਦੀ ਨਸ਼ਲਕੁਸੀ ਕਰਵਾਕੇ ਹਿੰਦੂ ਆਗੂਆਂ ਨੇ ਆਪਣਾ ਭਾਰਤ ਮੁਲਕ ਬਣਾਇਆ ਅਤੇ ਮੁਸਲਿਮ ਆਗੂ ਜਿਨਾਹ ਨੇ ਪਾਕਿਸਤਾਨ ਬਣਾਇਆ । ਜਿਨ੍ਹਾਂ ਗਦਰੀ ਬਾਬਿਆ ਅਤੇ ਸਿੱਖਾਂ ਨੇ 90% ਫ਼ਾਂਸੀਆ ਪ੍ਰਾਪਤ ਕੀਤੀਆ, ਕਾਲੇ-ਪਾਣੀ ਦੀ ਸਜ਼ਾ, ਬਜਬਜ ਘਾਟ ਉਤਾਰੇ ਗਏ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆ, ਉਨ੍ਹਾਂ ਸਿੱਖਾਂ ਵੱਲੋਂ ਜਿਸ ਮਕਸਦ ਲਈ ਇਹ ਕੁਰਬਾਨੀਆ ਕੀਤੀਆ, ਉਹ ਤਾਂ ਉਨ੍ਹਾਂ ਨੂੰ ਸਾਜ਼ਸੀ ਹਿੰਦੂ ਤੇ ਮੁਸਲਿਮ ਆਗੂਆਂ ਨੇ ਪੂਰਨ ਨਹੀਂ ਹੋਣ ਦਿੱਤੀ । ਇਸ ਲਈ ਗਾਂਧੀ ਸਿੱਖ ਕੌਮ ਦੇ ਫ਼ਾਦਰ ਆਫ਼ ਨੇਸ਼ਨ ਨਹੀਂ ਹਨ, ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ । ਅਸੀਂ ਗਾਂਧੀ ਨੂੰ ਆਪਣਾ ਪਿਤਾ ਬਿਲਕੁਲ ਪ੍ਰਵਾਨ ਨਹੀਂ ਕਰਦੇ। ਜੋ ਪੰਜਾਬ ਦੀ ਕੈਪਟਨ ਹਕੂਮਤ ਵੱਲੋਂ ਗਾਂਧੀ ਬਾਰੇ ਇਸਤਿਹਾਰਬਾਜੀ ਕੀਤੀ ਗਈ ਹੈ, ਇਹ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਆਪਣੇ ਕੌਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਤੇ ਸਮਾਜ ਪੱਖੀ ਅਗਵਾਈ ਤੋਂ ਮੂੰਹ ਮੋੜਨ ਦੇ ਤੁੱਲ ਅਮਲ ਹਨ । ਜੋ ਪੰਜਾਬ ਅਸੈਬਲੀ ਵਿਚ ਗਾਂਧੀ ਦੀ ਫੋਟੋ ਲਗਾਈ ਗਈ ਹੈ, ਪੰਜਾਬ ਦੀ ਕੈਪਟਨ ਹਕੂਮਤ ਉਸ ਨੂੰ ਵੀ ਖ਼ਤਮ ਕਰੇ ਅਤੇ ਗਾਂਧੀ ਨੂੰ ਫਾਦਰ ਆਫ਼ ਨੇਸ਼ਨ ਪ੍ਰਵਾਨ ਕਰਨ ਤੋ ਤੋਬਾ ਕਰੇ ਤਾਂ ਕੈਪਟਨ ਸਰਕਾਰ ਲਈ ਬਿਹਤਰ ਹੋਵੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ 1947 ਵਿਚ ਸਿੱਖ ਕੌਮ ਦੀ ਨਸ਼ਲਕੁਸੀ ਕਰਵਾਉਣ ਵਾਲੇ ਅਤੇ ਗਾਂਧੀ ਦਾ ਕਤਲ ਕਰਵਾਉਣ ਵਾਲੇ ਹਿੰਦੂ ਆਗੂਆਂ ਵੱਲੋਂ ਗਾਂਧੀ ਨੂੰ ਫ਼ਾਦਰ ਆਫ਼ ਨੇਸ਼ਨ ਕਹਿਕੇ ਉਸ ਦੀਆਂ ਜਯੰਤੀਆ ਮਨਾਉਣ ਅਤੇ ਅਖ਼ਬਾਰਾਂ ਵਿਚ ਇਸਤਿਹਾਰਬਾਜੀ ਕਰਨ ਦੇ ਅਮਲਾਂ ਨੂੰ ਪਾਖੰਡ ਕਰਾਰ ਦਿੰਦੇ ਹੋਏ ਅਤੇ ਗਾਂਧੀ ਨੂੰ ਸਿੱਖ ਕੌਮ ਵੱਲੋਂ ਫ਼ਾਦਰ ਆਫ਼ ਨੇਸ਼ਨ ਬਿਲਕੁਲ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਦੂ ਆਗੂਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਨਾ ਤਾਂ ਮੁਗਲ ਹੁਕਮਰਾਨਾਂ, ਨਾ ਅਫ਼ਗਾਨਾਂ ਅਤੇ ਨਾ ਅੰਗਰੇਜ਼ਾਂ ਅਤੇ ਨਾ ਹੀ ਅੱਜ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ । ਪਰ ਸਿੱਖਾਂ ਨੇ ਲੰਮਾਂ ਸੰਘਰਸ਼ ਅਤੇ ਸ਼ਹਾਦਤਾਂ ਦਿੱਤੀਆ ਹਨ, ਉਹ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਸਟੇਟ ਕਾਇਮ ਕਰਨ ਲਈ ਦਿੱਤੀਆ ਹਨ । ਨਾ ਕਿ ਇਨ੍ਹਾਂ ਦੀ ਗੁਲਾਮੀਅਤ ਥੱਲ੍ਹੇ ਰਹਿਣ ਜਾਂ ਇਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਕੀਤੀਆ ਜਾਂਦੀਆ ਆ ਰਹੀਆ ਬੇਇਨਸਾਫ਼ੀਆ ਤੇ ਜ਼ਬਰ-ਜੁਲਮਾਂ ਨੂੰ ਸਹਿਣ ਲਈ ਕੀਤੀਆ ਹਨ।
ਸ. ਮਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਬੇਅਦਬੀਆ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਤੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਜੋ ਐਸ.ਜੀ.ਪੀ.ਸੀ. ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਹਿਯੋਗ ਕਰਨ ਤੋਂ ਨਾਹ ਕਰ ਦਿੱਤੀ ਗਈ ਹੈ, ਇਹ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਨ ਲਈ ਖੁਦ ਹੀ ਰੁਕਾਵਟ ਖੜ੍ਹੀ ਕੀਤੀ ਜਾ ਰਹੀ ਹੈ । ਜੇਕਰ ਸ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਐਸ.ਜੀ.ਪੀ.ਸੀ. ਆਪ ਇਸ ਗੱਲ ਦੀ ਪੈਰਵੀ ਨਹੀਂ ਕਰ ਸਕਦੇ, ਤਾਂ ਉਨ੍ਹਾਂ ਨੂੰ ਐਸ.ਜੀ.ਪੀ.ਸੀ. ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਐਸ.ਜੀ.ਪੀ.ਸੀ. ਦਾ ਨੁਮਾਇੰਦਾ ਭੇਜਣਾ ਤਾਂ ਹੋਰ ਵੀ ਜ਼ਰੂਰੀ ਹੈ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦਾ ਸੱਚ ਸਾਹਮਣੇ ਆ ਸਕੇ । ਉਨ੍ਹਾਂ ਜਸਟਿਸ ਰਣਜੀਤ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਐਸ.ਜੀ.ਪੀ.ਸੀ. ਵਿਚ ਹਰ ਪੱਖੋ ਬਹੁਤ ਵੱਡੀ ਗਿਰਾਵਟ ਆ ਚੁੱਕੀ ਹੈ ਅਤੇ ਬਾਦਲ ਦਲ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਨਿਯੁਕਤ ਕੀਤੇ ਗਏ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੇ ਕਾਤਲ ਅਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਮੁਆਫ਼ ਕਰਨ ਦੀ ਬਦੌਲਤ ਹੀ 2015 ਵਾਲਾ ਸਰਬੱਤ ਖ਼ਾਲਸਾ ਹੋਇਆ ਸੀ, ਜਿਸ ਨੇ ਮੌਜੂਦਾ ਐਸ.ਜੀ.ਪੀ.ਸੀ. ਦੇ ਸਮੁੱਚੇ ਦੋਸ਼ਪੂਰਨ ਪ੍ਰਬੰਧ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਕੌਮ ਵਿਰੋਧੀ ਕਾਰਵਾਈਆ ਨੂੰ ਰੱਦ ਕਰਦੇ ਹੋਏ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਕੀਤੀਆ ਸਨ ਅਤੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਉਦਮ ਕੀਤਾ ਸੀ । ਇਸ ਲਈ ਜਸਟਿਸ ਰਣਜੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸਤਿਕਾਰ ਸਹਿਤ ਸੱਦਾ-ਪੱਤਰ ਭੇਜਣ, ਤਾਂ ਕਿ ਉਹ ਆਪ ਜਾਂ ਤਖ਼ਤ ਸਾਹਿਬਾਨ ਵੱਲੋਂ ਕੋਈ ਨੁਮਾਇੰਦਾ ਭੇਜਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਅਪਮਾਨਿਤ ਕਾਰਵਾਈਆ ਸੰਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਤੱਥਾਂ ਤੋਂ ਜਾਣੂ ਕਰਵਾ ਸਕਣ ਅਤੇ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕਰ ਸਕੇ ।

ਸ. ਮਾਨ ਨੇ ਸੁੱਚਾ ਸਿੰਘ ਲੰਗਾਹ ਦੇ ਕਾਲੇ-ਕਾਰਨਾਮਿਆ ਸੰਬੰਧੀ ਪ੍ਰਕਾਸਿ਼ਤ ਹੋਈਆ ਖ਼ਬਰਾਂ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨਾਲ ਸਮੁੱਚੇ ਬਾਦਲ ਦਲ ਅਤੇ ਮੌਜੂਦਾ ਐਸ.ਜੀ.ਪੀ.ਸੀ. ਦਾ ਸਿਰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਹੈ ਕਿ ਜਿਸ ਐਸ.ਜੀ.ਪੀ.ਸੀ. ਨੂੰ ਸਮਾਜਿਕ, ਇਖ਼ਲਾਕੀ ਅਤੇ ਧਾਰਮਿਕ ਅੱਛੀਆ ਪਿਰਤਾ ਤੇ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਹੋਂਦ ਵਿਚ ਲਿਆਂਦਾ ਗਿਆ ਸੀ, ਅੱਜ ਉਹ ਐਸ.ਜੀ.ਪੀ.ਸੀ. ਅਤੇ ਬਾਦਲ ਦਲ ਉਤੇ ਕਾਲਾ ਥੱਬਾ ਲੱਗ ਚੁੱਕਾ ਹੈ । ਕੁਝ ਕੁ ਗਿਣਤੀ ਦੇ ਮੈਬਰਾਂ ਨੂੰ ਛੱਡਕੇ ਅਤੇ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਨੂੰ ਛੱਡਕੇ ਸਮੁੱਚੀ ਐਸ.ਜੀ.ਪੀ.ਸੀ. ਇਸ ਦਿਸ਼ਾ ਵੱਲ ਦਾਗੋ-ਦਾਗ ਹੋਈ ਪਈ ਹੈ । ਫਿਰ ਜਿਸ ਐਸ.ਜੀ.ਪੀ.ਸੀ. ਦੀ ਮਿਆਦ ਕਾਫ਼ੀ ਸਮਾਂ ਪਹਿਲੇ ਖ਼ਤਮ ਹੋ ਚੁੱਕੀ ਹੈ ਅਤੇ ਜਿਸ ਐਸ.ਜੀ.ਪੀ.ਸੀ. ਦੇ ਦੋਸ਼ਪੂਰਨ ਪ੍ਰਬੰਧ ਨੂੰ ਸਿੱਖ ਕੌਮ ਬਦਲਣਾ ਚਾਹੁੰਦੀ ਹੈ, ਉਸ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਹਕੂਮਤ ਜਮਹੂਰੀਅਤ ਢਾਚਾ ਕਾਇਮ ਕਰਨ ਤੋ ਕਿਉਂ ਭੱਜ ਰਹੀ ਹੈ? ਉਨ੍ਹਾਂ ਮੰਗ ਕੀਤੀ ਕਿ ਐਸ.ਜੀ.ਪੀ.ਸੀ. ਦੀਆਂ ਤੁਰੰਤ ਬਿਨ੍ਹਾਂ ਦੇਰੀ ਤੋ ਅਤੇ ਹਰ ਤਰ੍ਹਾਂ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਤੋ ਤੋਬਾ ਕਰਕੇ ਮੋਦੀ ਹਕੂਮਤ ਤੇ ਕੈਪਟਨ ਹਕੂਮਤ ਐਸ.ਜੀ.ਪੀ.ਸੀ. ਦੀਆਂ ਤਾਜਾ ਜਰਨਲ ਚੋਣਾਂ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਆਪਣਾ ਜਮਹੂਰੀਅਤ ਤਰੀਕੇ ਫਤਵਾ ਦੇਣ ਦਾ ਪ੍ਰਬੰਧ ਕਰੇ ਨਾ ਕਿ ਬਾਦਲ ਦਲੀਆ ਤੇ ਸੁੱਚਾ ਸਿੰਘ ਲੰਗਾਹ ਵਰਗੇ ਗੈਰ-ਇਖ਼ਲਾਕੀ ਐਸ.ਜੀ.ਪੀ.ਸੀ. ਮੈਬਰਾਂ ਤੇ ਮੌਜੂਦਾ ਐਸ.ਜੀ.ਪੀ.ਸੀ. ਦਾ ਪੱਖ ਪੂਰਕੇ ਸਿੱਖ ਕੌਮ ਵਿਚ ਆਪਣੇ ਪ੍ਰਤੀ ਹੋਰ ਵੱਡਾ ਰੋਹ ਅਤੇ ਬ਼ਗਾਵਤ ਨੂੰ ਸੱਦਾ ਨਾ ਦੇਵੇ ਅਤੇ ਨਵਾਂ ਪ੍ਰਬੰਧ ਕਾਇਮ ਕਰਨ ਵਿਚ ਸਹਿਯੋਗ ਕਰੇ ।

About The Author

Related posts

Leave a Reply

Your email address will not be published. Required fields are marked *