Verify Party Member
Header
Header
ਤਾਜਾ ਖਬਰਾਂ

ਹਿੰਦੂਤਵ ਜਮਾਤਾਂ ਗੁਰਦਾਸਪੁਰ ਦੇ ਇਲਾਕੇ ਨੂੰ ਕਿਸੇ ਸਮੇਂ ਮੰਦਭਾਵਨਾ ਅਧੀਨ ਹਿਮਾਚਲ ਜਾਂ ਹਰਿਆਣੇ ਵਿਚ ਸ਼ਾਮਿਲ ਕਰਨ ਦੀ ਸਾਜਿ਼ਸ ਨਾ ਰਚਣ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰਦਾਸਪੁਰ ਜਿਮਨੀ ਚੋਣ ਜ਼ਰੂਰ ਲੜੇਗਾ : ਮਾਨ

ਹਿੰਦੂਤਵ ਜਮਾਤਾਂ ਗੁਰਦਾਸਪੁਰ ਦੇ ਇਲਾਕੇ ਨੂੰ ਕਿਸੇ ਸਮੇਂ ਮੰਦਭਾਵਨਾ ਅਧੀਨ ਹਿਮਾਚਲ ਜਾਂ ਹਰਿਆਣੇ ਵਿਚ ਸ਼ਾਮਿਲ ਕਰਨ ਦੀ ਸਾਜਿ਼ਸ ਨਾ ਰਚਣ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰਦਾਸਪੁਰ ਜਿਮਨੀ ਚੋਣ ਜ਼ਰੂਰ ਲੜੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) “ਬੀਤੇ ਸਮੇਂ ਵਿਚ ਹਿੰਦੂਤਵ ਜਮਾਤਾਂ ਵੱਲੋਂ ਮੰਦਭਾਵਨਾ ਅਧੀਨ ਪੰਜਾਬ ਸੂਬੇ ਦੇ ਅਧਿਕਾਰਿਤ ਖੇਤਰ ਪੰਜਾਬੀ ਬੋਲਦੇ ਇਲਾਕਿਆ ਨੂੰ ਹਿਮਾਚਲ ਜਾਂ ਹਰਿਆਣੇ ਵਿਚ ਜ਼ਬਰੀ ਧਕੇਲਣ ਦੀ ਕਾਰਵਾਈ ਹੁੰਦੀ ਰਹੀ ਹੈ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲੋ ਕੱਢਕੇ ਹਰਿਆਣੇ ਜਾਂ ਹਿਮਾਚਲ ਨਾਲ ਜੋੜ ਦਿੱਤੇ ਗਏ ਹਨ । ਜਿਸ ਨਾਲ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ । ਅੱਜ ਵੀ ਅਸੀਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੇ ਖੋਹੇ ਗਏ ਜ਼ਬਰੀ ਪਾਣੀਆਂ, ਪੰਜਾਬੀ ਬੋਲੀ, ਸਿੱਖਾਂ ਦੀ ਫ਼ੌਜ ਵਿਚ ਭਰਤੀ ਦੇ ਘਟਾਏ ਗਏ ਕੋਟੇ, ਪੰਜਾਬ ਦੀਆਂ ਸਰਹੱਦਾਂ ਤੇ ਲਗਾਈ ਗਈ ਕੰਡਿਆਲੀ ਤਾਰ ਨੂੰ ਖੋਲ੍ਹਕੇ ਵਪਾਰਿਕ ਅਤੇ ਕਿਸਾਨੀ ਉਤਪਾਦਾਂ ਨੂੰ ਦੂਸਰੇ ਮੁਲਕਾਂ ਵਿਚ ਭੇਜਣ ਲਈ, ਚੀਨ-ਪਾਕਿਸਤਾਨ ਦੇ ਬਣ ਰਹੇ ਕੋਰੀਡੋਰ ਦਾ ਪੰਜਾਬ ਨੂੰ ਹਿੱਸਾ ਬਣਾਉਣ ਸੰਬੰਧੀ, ਉਦਯੋਗਿਕ ਤੌਰ ਤੇ ਪੰਜਾਬ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਸੰਘਰਸ਼ ਕਰਦੇ ਆ ਰਹੇ ਹਾਂ । ਤਾਂ ਕਿ ਹਿੰਦੂਤਵ ਜਮਾਤਾਂ ਇਨ੍ਹਾਂ ਸਾਜਿ਼ਸਾਂ ਵਿਚ ਸਫ਼ਲ ਨਾ ਹੋ ਸਕਣ । ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰਦਾਸਪੁਰ ਦੀ ਆ ਰਹੀ ਲੋਕ ਸਭਾ ਦੀ ਜਿਮਨੀ ਚੋਣ ਜ਼ਰੂਰ ਲੜੇਗਾ । ਗੁਰਦਾਸਪੁਰ, ਡੇਰਾ ਬਾਬਾ ਨਾਨਕ, ਦੀਨਾਨਗਰ, ਬੋਹਾ, ਸੁਜਾਨਪੁਰ ਆਦਿ ਜੋ ਸਰਹੱਦਾਂ ਤੇ ਸਥਿਤ ਹਨ, ਉਨ੍ਹਾਂ ਸਰਹੱਦੀ ਨਿਵਾਸੀਆ ਨੂੰ ਲਾਮਬੰਦ ਕਰਦੇ ਹੋਏ ਇਸ ਜਿਮਨੀ ਚੋਣ ਵਿਚ ਜਿੱਤ ਯਕੀਨੀ ਹੋ ਸਕੇ, ਆਪਣੀਆ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਜਿੰਮੇਵਾਰੀਆਂ ਤੋ ਸੁਚੇਤ ਕਰਦੇ ਹੋਏ ਪਾਰਟੀ ਦੀ ਸੋਚ ਤੋ ਵੀ ਇਨ੍ਹਾਂ ਇਲਾਕਿਆ ਨੂੰ ਜਾਣੂ ਕਰਵਾਏਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਹੋ ਰਹੀ ਜਿਮਨੀ ਚੋਣ ਪਾਰਟੀ ਵੱਲੋਂ ਲੜਨ ਦੇ ਸੰਕੇਤ ਦਿੰਦੇ ਹੋਏ ਅਤੇ ਆਉਣ ਵਾਲੇ ਕੱਲ੍ਹ ਮਿਤੀ 21 ਸਤੰਬਰ ਨੂੰ ਗੁਰਦਾਸਪੁਰ ਵਿਖੇ ਪਾਰਟੀ ਉਮੀਦਵਾਰ ਦੇ ਨਾਮਜਦਗੀ ਕਾਗਜ ਦਾਖਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੱਲ੍ਹ ਜਦੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ ਪਾਰਟੀ ਉਮੀਦਵਾਰ ਵੱਲੋਂ ਕਾਗਜ ਦਾਖਲ ਕੀਤੇ ਜਾਣਗੇ, ਤਾਂ ਦਾਸ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿ਼ਪ ਮਾਝੇ ਦੇ ਇਲਾਕੇ ਦੇ ਪਾਰਟੀ ਨਾਲ ਸੰਬੰਧਤ ਸਮੁੱਚੇ ਆਗੂ ਹਾਜ਼ਰ ਹੋਣਗੇ । ਇਸ ਮੌਕੇ ਤੇ ਵਰਕਰਾਂ ਤੇ ਸਮਰਥਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।

About The Author

Related posts

Leave a Reply

Your email address will not be published. Required fields are marked *