Select your Top Menu from wp menus
Header
Header
ਤਾਜਾ ਖਬਰਾਂ

ਹਰਿਆਣੇ ਦੇ ਮੁੱਖ ਮੰਤਰੀ ਖੱਟਰ ਵੱਲੋਂ ਕਸ਼ਮੀਰੀ ਅਤੇ ਬਿਹਾਰੀ ਧੀਆਂ-ਭੈਣਾਂ ਸੰਬੰਧੀ ਵਰਤੇ ਗਏ ਅਪਮਾਨਜ਼ਨਕ ਸ਼ਬਦਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੋ, ਨੀਤੀਸ ਕੁਮਾਰ ਨੂੰ ਲਿਖੇ ਗਏ ਪੱਤਰ ਵਿਚ ਮੰਗ ਕੀਤੀ ਗਈ

ਹਰਿਆਣੇ ਦੇ ਮੁੱਖ ਮੰਤਰੀ ਖੱਟਰ ਵੱਲੋਂ ਕਸ਼ਮੀਰੀ ਅਤੇ ਬਿਹਾਰੀ ਧੀਆਂ-ਭੈਣਾਂ ਸੰਬੰਧੀ ਵਰਤੇ ਗਏ ਅਪਮਾਨਜ਼ਨਕ ਸ਼ਬਦਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੋ, ਨੀਤੀਸ ਕੁਮਾਰ ਨੂੰ ਲਿਖੇ ਗਏ ਪੱਤਰ ਵਿਚ ਮੰਗ ਕੀਤੀ ਗਈ 

6548/ਸਅਦਅ/2019                                             12 ਅਗਸਤ 2019
ਸਤਿਕਾਰਯੋਗ ਸ੍ਰੀ ਨੀਤੀਸ ਕੁਮਾਰ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਆਪ ਜੈਸੇ ਨੇਕ ਇਮਾਨਦਾਰ ਇਨਸਾਫ ਪਸੰਦ ਇਨਸਾਨਾਂ ਦੀਆਂ ਸੁਭ ਇਛਾਵਾਂ, ਗੁਰੂ ਸਾਹਿਬਾਨ ਜੀ ਦੀਆਂ ਅਪਾਰ ਕ੍ਰਿਪਾ ਅਤੇ ਬਖ਼ਸਿਸ਼ਾਂ ਸਦਕਾ ਅਸੀਂ ਇਸ ਸਥਾਨ ਪਰ ਪੂਰਨ ਚੜ੍ਹਦੀ ਕਲਾ ਵਿਚ ਹਾਂ । ਆਪ ਜੀ ਦੀ, ਮਹਾਰਾਜਾ ਸਾਹਿਬ ਜੀ ਦੀ ਅਤੇ ਸਮੁੱਚੇ ਪਰਿਵਾਰ ਦੇ ਮੈਬਰਾਂ ਦੀ ਅਤੇ ਆਪ ਜੀ ਦੇ ਉੱਚੇ-ਸੁੱਚੇ ਖਿਆਲਤਾ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਤਹਿ ਦਿਲੋਂ ਅਰਦਾਸ ਕਰਦੇ ਹਾਂ । ਉਮੀਦ ਹੈ ਆਪ ਜੀ ਪੂਰਨ ਚੜ੍ਹਦੀ ਕਲਾ ਵਿਚ ਵਿਚਰ ਰਹੇ ਹੋਵੋਗੇ ।

ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਬੀਤੇ ਦਿਨੀਂ ਅਖ਼ਬਾਰਾਂ ਵਿਚ ਬਹੁਤ ਹੀ ਗੈਰ-ਇਖ਼ਲਾਕੀ ਅਤੇ ਅਤਿ ਸ਼ਰਮਨਾਕ ਬਿਆਨਬਾਜੀ ਕਰਦੇ ਹੋਏ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਦੀਆਂ ਕੁੜੀਆਂ ਨਾਲ ਹੁਣ 370 ਧਾਰਾ ਖਤਮ ਹੋਣ ਉਪਰੰਤ ਹਰਿਆਣਵੀ ਮੁੰਡਿਆ ਨਾਲ ਵਿਆਹ ਕਰਕੇ ਲਿਆਂਦੀਆ ਜਾਣਗੀਆ । ਜੋ ਕਿ ਕਸ਼ਮੀਰੀ ਧੀਆਂ-ਭੈਣਾਂ ਦੀ ਤੋਹੀਨ ਕਰਨ ਦੇ ਤੁੱਲ ਦੁੱਖਦਾਇਕ ਅਮਲ ਹਨ । ਜਦੋਂਕਿ ਧੀਆਂ-ਭੈਣਾਂ ਚਾਹੇ ਕਿਸੇ ਵੀ ਕੌਮ, ਧਰਮ, ਫਿਰਕੇ ਨਾਲ ਸੰਬੰਧਤ ਹੋਣ, ਉਹ ਸਭ ਦੀਆਂ ਸਾਂਝੀਆ ਇੱਜ਼ਤ ਹੁੰਦੀਆ ਹਨ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਇਨਸਾਨੀਅਤ ਗੁਣਾਂ ਨੂੰ ਉਜਾਗਰ ਕਰਨ ਦੇ ਬਰਾਬਰ ਹੁੰਦਾ ਹੈ । ਦੂਸਰਾ ਉਨ੍ਹਾਂ ਨੇ ਇਹ ਵੀ ਬਿਆਨਬਾਜੀ ਕੀਤੀ ਹੈ ਕਿ ਇਸ ਤੋਂ ਪਹਿਲਾ ਹਰਿਆਣਵੀ ਮੁੰਡਿਆ ਲਈ ਬਿਹਾਰ ਦੀਆਂ ਕੁੜੀਆ ਲਿਆਂਦੀਆ ਜਾਂਦੀਆ ਸਨ, ਹੁਣ ਕਸ਼ਮੀਰ ਦੀਆਂ ਲਿਆਇਆ ਕਰਾਂਗੇ । ਅਜਿਹੇ ਸ਼ਬਦ ਵਰਤਕੇ ਸ੍ਰੀ ਖੱਟਰ ਨੇ ਸਮੁੱਚੇ ਬਿਹਾਰ ਸੂਬੇ ਅਤੇ ਉਥੋਂ ਦੀਆਂ ਧੀਆਂ-ਭੈਣਾਂ ਦਾ ਅਪਮਾਨ ਕੀਤਾ ਹੈ । ਕਿਉਂਕਿ ਆਪ ਜੀ ਇਖਲਾਕੀ ਕਦਰਾ-ਕੀਮਤਾ ਉਤੇ ਪਹਿਰਾ ਦੇਣ ਵਾਲੇ ਇਨਸਾਨ ਹੋ ਅਤੇ ਬਿਹਾਰ ਦੇ ਮੁੱਖ ਮੰਤਰੀ ਹੋ । ਇਸ ਲਈ ਆਪ ਜੀ ਨੂੰ ਇਨਸਾਨੀਅਤ ਦੇ ਨਾਤੇ ਇਹ ਬੇਨਤੀ ਕਰਨੀ ਚਾਹਵਾਂਗੇ ਕਿ ਜਦੋਂ ਹੁਣ ਆਪ ਜੀ ਦਾ ਐਨ.ਡੀ.ਏ. ਨਾਲ ਕੋਈ ਸੰਬੰਧ ਨਹੀਂ ਹੈ, ਫਿਰ ਆਪ ਜੀ ਬਿਹਾਰ ਸੂਬੇ ਦੀ ਰਾਜਸੀ ਤੇ ਇਖ਼ਲਾਕੀ ਅਗਵਾਈ ਕਰਦੇ ਹੋ । ਇਸ ਸਮੇਂ ਇਹ ਆਪ ਜੀ ਦਾ ਫਰਜ ਬਣ ਜਾਂਦਾ ਹੈ ਕਿ ਉਪਰੋਕਤ ਸ੍ਰੀ ਖੱਟਰ ਵੱਲੋਂ ਬਿਹਾਰੀ ਧੀਆਂ-ਭੈਣਾਂ ਦਾ ਅਪਮਾਨ ਕਰਦੇ ਹੋਏ ਜੋ ਬਿਆਨਬਾਜੀ ਕੀਤੀ ਗਈ ਹੈ, ਉਸਦਾ ਤੁਰੰਤ ਸਖ਼ਤ ਨੋਟਿਸ ਲੈਦੇ ਹੋਏ ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਅਦਾਲਤ ਵਿਚ ਖੜ੍ਹਾ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਜੋ ਬਣਦੀ ਸਜ਼ਾ ਹੈ, ਉਸਦਾ ਪ੍ਰਬੰਧ ਕਰਦੇ ਹੋਏ ਸਮੁੱਚੇ ਬਿਹਾਰ ਨਿਵਾਸੀਆ ਅਤੇ ਉਥੋਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਬਹਾਲ ਕਰਨ ਦੇ ਉਦਮ ਕੀਤੇ ਜਾਣ ਤਾਂ ਕਿ ਕੋਈ ਵੀ ਹੁਕਮਰਾਨ ਕਿਸੇ ਵੀ ਸੂਬੇ ਜਾਂ ਕਿਸੇ ਵੀ ਧਰਮ ਨਾਲ ਸੰਬੰਧਤ ਧੀਆਂ-ਭੈਣਾਂ ਦੇ ਸਤਿਕਾਰ-ਮਾਣ ਨੂੰ ਠੇਸ ਪਹੁੰਚਾਉਣ ਦੇ ਦੁੱਖਦਾਇਕ ਅਮਲ ਨਾ ਕਰ ਸਕਣ ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਆਪਣੇ ਸੂਬੇ ਦੇ ਨਿਵਾਸੀਆ ਤੇ ਧੀਆਂ-ਭੈਣਾਂ ਉਤੇ ਹੋਏ ਅਸਹਿ ਤੇ ਅਕਹਿ ਹਮਲੇ ਦੇ ਦੋਸ਼ੀ ਸ੍ਰੀ ਖੱਟਰ ਵਿਰੁੱਧ ਜਿਥੇ ਸਖ਼ਤ ਸਟੈਂਡ ਲੈਦੇ ਹੋਏ ਕਾਨੂੰਨੀ ਕਾਰਵਾਈ ਕਰੋਗੇ, ਉਥੇ ਸਮੁੱਚੇ ਬਿਹਾਰੀਆਂ ਨੂੰ ਸ੍ਰੀ ਖੱਟਰ ਵੱਲੋਂ ਨਿਸ਼ਾਨਾਂ ਬਣਾਉਣ ਲਈ ਸਮੁੱਚੇ ਮੁਲਕ ਵਿਚ ਇਖਲਾਕੀ ਤੌਰ ਤੇ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਆਪਣੇ ਤੋਂ ਹੋਈ ਗਲਤੀ ਦਾ ਅਹਿਸਾਸ ਕਰਵਾਉਗੇ । ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਸ੍ਰੀ ਨੀਤੀਸ ਕੁਮਾਰ,
ਮੁੱਖ ਮੰਤਰੀ,
ਮੁੱਖ ਮੰਤਰੀ ਹਾਊਂਸ ਪਟਨਾ,
ਬਿਹਾਰ ।

About The Author

Related posts

Leave a Reply

Your email address will not be published. Required fields are marked *