Verify Party Member
Header
Header
ਤਾਜਾ ਖਬਰਾਂ

ਹਰਮਿੰਦਰ ਸਿੰਘ ਦਿੱਲੀ ਸਿੱਖ ਕੌਮ ਨੂੰ ਗੁਮਰਾਹ ਕਰਨ ਤੋਂ ਸੰਕੋਚ ਕਰਨ: ਪ੍ਰੋ ਮਹਿੰਦਰਪਾਲ ਸਿੰਘ/ ਮਾਸਟਰ ਨਾਰੀਕੇ 

ਹਰਮਿੰਦਰ ਸਿੰਘ ਦਿੱਲੀ ਸਿੱਖ ਕੌਮ ਨੂੰ ਗੁਮਰਾਹ ਕਰਨ ਤੋਂ ਸੰਕੋਚ ਕਰਨ: ਪ੍ਰੋ ਮਹਿੰਦਰਪਾਲ ਸਿੰਘ/ ਮਾਸਟਰ ਨਾਰੀਕੇ

ਫਤਿਹਗੜ੍ਹ ਸਾਹਿਬ 1 ਮਾਰਚ () ਸਿੱਖ ਕੌਮ ਦੀ ਹਮੇਸ਼ਾ ਹੀ ਇਹ ਤਰਾਸਦੀ ਰਹੀ ਹੈ ਕਿ ਕੁਝ ਲੋਕ ਪੰਥਕ ਮਖੋਟਾ ਪਹਿਣ ਕੇ ਸਿੱਖ ਕੌਮ ਵਿੱਚ ਭੰਬਲਭੂਸਾ ਪੈਦਾ ਕਰਕੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕਰਦੇ ਰਹੇ ਹਨ ਜਿਸ ਕਾਰਨ ਕੌਮ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਹੁਣ ਇਸੇ ਤਰ੍ਹਾਂ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਆਪਣੇ ਆਪ ਨੂੰ ਮੁੱਖ ਬੁਲਾਰਾ ਦੱਸਕੇ ਸ ਹਰਮਿੰਦਰ ਸਿੰਘ ਦਿੱਲੀ ਆਪਣੇ ਆਪ ਹੀ ਜਥੇਦਾਰ ਸਾਹਿਬ ਦੇ ਨਾਮ ਹੇਠ ਪੰਥ ਵਿਰੁੱਧੀ ਪ੍ਰੈੱਸ ਬਿਆਨ ਦੇ ਕੇ ਸਿੱਖ ਕੌਮ ਨੂੰ ਲੰਬੇ ਸਮੇਂ ਤੋਂ ਗੁੰਮਰਾਹ ਕਰ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਜਰਨਲ ਸਕੱਤਰ ਪ੍ਰੋ ਮਹਿੰਦਰਪਾਲ ਸਿੰਘ ਅਤੇ ਮਾਸਟਰ ਕਰਨੈਲ ਸਿੰਘ ਨਾਰੀਕੇ ਨੇ ਮੁੱਖ ਦਫਤਰ ਕਿੱਲਾ ਸ ਹਰਨਾਮ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਤੋ ਜਾਰੀ ਇਕ ਬਿਆਨ ਵਿੱਚ ਕੀਤਾ। ਜਦਕਿ ਕਈ ਵਾਰ ਸਿੰਘ ਸਾਹਿਬ ਭਾਈ ਹਵਾਰਾ ਸਾਹਿਬ ਨੇ ਆਪਣੇ ਵਲੋਂ ਜਾਰੀ ਕੀਤੇ ਪ੍ਰੈੱਸ ਬਿਆਨਾ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਸ ਹਰਮਿੰਦਰ ਸਿੰਘ ਦਿੱਲੀ ਨਾਲ ਮੇਰਾ ਕਿਸੇ ਵੀ ਤਰ੍ਹਾਂ ਦਾ ਕੋਈ ਸੰਬੰਧ ਨਹੀਂ। ਦੋ ਹਫਤੇ ਪਹਿਲਾਂ ਜਦੋਂ ਪਾਰਟੀ ਦੇ ਜਰਨਲ ਸਕੱਤਰ ਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸਿੰਘ ਸਾਹਿਬ ਭਾਈ ਹਵਾਰਾ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਵਕਤ ਵੀ ਸਿੰਘ ਸਾਹਿਬ ਨੇ ਸ ਜਸਕਰਨ ਸਿੰਘ ਨੂੰ ਵੀ ਕਿਹਾ ਸੀ ਕਿ ਮੇਰਾ ਹਰਮਿੰਦਰ ਸਿੰਘ ਵਲੋਂ ਕੀਤੀਆਂ ਜਾ ਰਹੀਆਂ ਹਨ ਗਤੀਵਿਧੀਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ, ਇਥੇ ਇਹ ਦੱਸਣਾ ਵਾਜਬ ਰਹੇਗਾ ਕਿ ਡੇਢ ਸਾਲ ਪਹਿਲਾਂ ਹੋਈਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ ਪਰ ਚੋਣ ਜਿੱਤਣ ਵਿੱਚ ਅਸਫਲ ਰਿਹਾ। ਆਮ ਆਦਮੀ ਪਾਰਟੀ ਉਹ ਹੈ ਜੋ ਨਿਰੰਕਾਰੀਆਂ ਦੇ ਮੁੱਖੀ ਨੂੰ ਆਪਣਾ ਆਦਰਸ਼ ਮੰਨਦੀ ਹੈ। ਸ਼੍ਰੀ ਅਰਵਿੰਦ ਕੇਜਰੀਵਾਲ ਆਪਣੀ ਸਾਰੀ ਕੈਬਨਿਟ ਨੂੰ ਲੈ ਕੇ ਨਿਰੰਕਾਰੀ ਮੁੱਖੀ ਤੋਂ ਅਸ਼ੀਰਵਾਦ ਲੈ ਵੀ ਪਹੁੰਚਿਆ ਅਤੇ ਅਖਬਾਰੀ ਬਿਆਨਬਾਜ਼ੀ ਰਾਹੀਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਸਰਕਾਰ ਬਣਨ ਤੇ ਨਿਰੰਕਾਰੀ ਮੁੱਖੀ ਗੁਰਬਚਨ ਸਿਉਂ ਦਾ 300 ਫੁੱਟ ਉੱਚਾ ਬੁੱਤ ਵੀ ਸਥਾਪਿਤ ਕੀਤਾ ਜਾਵੇਗਾ। ਸਿੱਖ ਕੌਮ ਯਾਦ ਹੋਵੇ ਕੇ ਨਿਰੰਕਾਰੀਆਂ ਨੇ ਕੀਰਤਨੀਏ ਜਥੇ ਦੇ ਭਾਈ ਫੌਜਾ ਸਿੰਘ ਸਮੇਤ 13 ਸਿੰਘਾਂ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਸ਼ਹੀਦ ਕਰ ਦਿੱਤਾ ਸੀ। ਪਰ ਹੁਣ ਕੀਰਤਨੀਏ ਜਥੇ ਆਰ ਪੀ ਸਿੰਘ ਵੀ ਆਮ ਆਦਮੀ ਪਾਰਟੀ ਇੱਕ ਬੁਲਾਰਾ ਬਣਕੇ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਕੇਜਰੀਵਾਲ ਨੂੰ ਸਿਰੋਪਾਓ ਵੀ ਭੇਟ ਕਰ ਰਿਹਾ ਹੈ। ਇਸੇ ਹੀ ਪਾਰਟੀ ਦਾ ਇਕ ਮੁੱਖ ਆਗੂ ਕੁਮਾਰ ਵਿਸ਼ਵਾਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਸਮਾ ਸੁਰ ਦੈਂਤ ਕਹਿ ਕੇ ਸਿੱਖ ਕੌਮ ਨੂੰ ਅਪਮਾਨਿਤ ਕਰਦਾ ਹੈ ਫਿਰ ਅਜਿਹੀਆਂ ਪੰਥ ਅਤੇ ਕੌਮ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਕੇ ਹਰਮਿੰਦਰ ਸਿੰਘ ਦਿੱਲੀ ਜਾਂ ਆਰ ਪੀ ਸਿੰਘ ਵਰਗੇ ਕੌਮ ਨੂੰ ਕੀ ਸੇਧ ਦੇ ਸਕਦੇ ਹਨ।
ਇਨ੍ਹਾਂ ਆਗੂਆਂ ਅੱਗੇ ਕਿਹਾ ਕਿ ਸਿੰਘ ਸਾਹਿਬ ਭਾਈ ਹਵਾਰਾ ਨੇ ਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਮੁਲਾਕਾਤ ਦੌਰਾਨ ਇਹ ਵੀ ਕਿਹਾ ਸੀ ਕਿ ਸਿੱਖ ਪਾਰਲੀਮੈਂਟ ਬਣਾਉਣ ਸਮੇਂ ਜਥੇਦਾਰ ਸਾਹਿਬਾਨ ਨਾਲ ਸਲਾਹ ਮਸ਼ਵਰੇ ਅਤੇ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਸਥਾਪਿਤ ਕੀਤਾ ਜਾਵੇਗਾ।

About The Author

Related posts

Leave a Reply

Your email address will not be published. Required fields are marked *