Verify Party Member
Header
Header
ਤਾਜਾ ਖਬਰਾਂ

ਹਰਚਰਨਜੀਤ ਸਿੰਘ ਧਾਮੀ ਦੇ ਸਤਿਕਾਰਯੋਗ ਮਾਤਾ ਦੇ ਹੋਏ ਅਕਾਲ ਚਲਾਣੇ ਨਾਲ ਪੰਥਕ ਖਿਆਲਾ ਦੇ ਧਾਰਨੀ ਮਾਤਾ ਦਾ ਵਿਛੋੜਾ ਖ਼ਾਲਸਾ ਪੰਥ ਲਈ ਅਸਹਿ : ਮਾਨ

ਹਰਚਰਨਜੀਤ ਸਿੰਘ ਧਾਮੀ ਦੇ ਸਤਿਕਾਰਯੋਗ ਮਾਤਾ ਦੇ ਹੋਏ ਅਕਾਲ ਚਲਾਣੇ ਨਾਲ ਪੰਥਕ ਖਿਆਲਾ ਦੇ ਧਾਰਨੀ ਮਾਤਾ ਦਾ ਵਿਛੋੜਾ ਖ਼ਾਲਸਾ ਪੰਥ ਲਈ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ ( ) “ਸ. ਹਰਚਰਨਜੀਤ ਸਿੰਘ ਧਾਮੀ ਦੇ ਜੇਕਰ ਹੁਣ ਤੱਕ ਦੇ ਜੀਵਨ ਉਤੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਵੱਲੋਂ ਖ਼ਾਲਸਾ ਪੰਥ ਦੀ ਆਜ਼ਾਦੀ ਦੇ ਮਿਸ਼ਨ ਲਈ ਅਤੇ ਖ਼ਾਲਸਾ ਪੰਥ ਨੂੰ ਦਰਪੇਸ਼ ਆ ਰਹੇ ਮਸਲਿਆ ਉਤੇ ਸਮੇਂ-ਸਮੇਂ ਤੇ ਲਏ ਗਏ ਦ੍ਰਿੜਤਾ ਪੂਰਵਕ ਸਟੈਂਡ ਤੋਂ ਸਪੱਸਟ ਹੋ ਜਾਂਦਾ ਹੈ ਕਿ ਉਸ ਪੂਜਨੀਕ ਮਾਤਾ ਦੀ ਹੀ ਦੇਣ ਹੈ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਬਚਪਨ ਤੋਂ ਹੀ ‘ਬਬਾਣੀਆ ਕਹਾਣੀਆ, ਪੁੱਤ ਸਪੁੱਤ ਕਰੇਨ’ ਦੇ ਰਾਹੀ ਪੰਥਕ, ਸਿੱਖੀ ਅਤੇ ਮਨੁੱਖੀ ਕਦਰਾ-ਕੀਮਤਾ ਦੀ ਭਰਪੂਰ ਜਾਣਕਾਰੀ ਦੇ ਕੇ ਇਸ ਕਾਬਲ ਬਣਾਇਆ ਕਿ ਉਹ ਹਰ ਪੰਥਕ ਮੁੱਦੇ ਉਤੇ ਆਪਣੀ ਆਤਮਾ ਨਾਲ ਵਿਚਾਰ ਕਰਕੇ ਸਿਧਾਤਿਕ ਸੋਚ ਉਤੇ ਅਡੋਲਤਾ ਨਾਲ ਅੱਜ ਵੀ ਪਹਿਰਾ ਦਿੰਦੇ ਆ ਰਹੇ ਹਨ । ਸ.ਹਰਚਰਨਜੀਤ ਸਿੰਘ ਧਾਮੀ ਦੀ ਸਖਸ਼ੀਅਤ ਨੂੰ ਪਹਿਚਾਨਣ ਵਾਲੇ ਉਨ੍ਹਾਂ ਵਿਚੋਂ ਹੀ ਉਨ੍ਹਾਂ ਦੀ ਮਾਤਾ ਦੇ ਦਰਸ਼ਨ ਅੱਜ ਵੀ ਕਰ ਸਕਦੇ ਹਨ । ਫਿਰ ਕਿਸੇ ਘਰ, ਮੁਹੱਲੇ, ਪਿੰਡ, ਸ਼ਹਿਰ, ਸੂਬੇ ਤੇ ਮੁਲਕ ਦੀ ਪਹਿਚਾਣ ਉਸ ਸਥਾਂਨ ਤੇ ਵੱਸਣ ਵਾਲੇ ਇਨਸਾਨਾਂ ਦੀ ਤਹਿਜੀਬ ਅਤੇ ਸਲੀਕੇ ਤੋਂ ਹੀ ਹੁੰਦੀ ਹੈ ਇਹ ਤਹਿਜੀਬ ਤੇ ਸਲੀਕਾ ਪਹਿਲੇ ਮਾਤਾ ਤੋਂ ਪ੍ਰਾਪਤ ਹੁੰਦਾ ਹੈ, ਫਿਰ ਅਧਿਆਪਕ ਤੋਂ । ਜਿਸ ਅੱਛੇ ਗੁਣਾਂ ਵਾਲੀ ਤਹਿਜੀਬ ਅਤੇ ਸਲੀਕੇ ਦੇ ਮਾਲਕ ਸ.ਹਰਚਰਨਜੀਤ ਸਿੰਘ ਧਾਮੀ ਹਨ, ਉਸ ਸਖਸ਼ੀਅਤ ਦੀ ਅਸਲ ਨਿਰਦੇਸ਼ਕ ਤਾਂ ਸਾਡੇ ਸਵਰਗਵਾਸੀ ਪੂਜਨੀਕ ਮਾਤਾ ਜੀ ਹਨ । ਜੋ ਅੱਜ ਬੇਸ਼ੱਕ ਸਾਡੇ ਵਿਚ ਨਹੀਂ ਹਨ, ਪਰ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਦਿੱਤੀ ਗਈ ਅਗਵਾਈ ਦੀ ਬਦੌਲਤ ਉਹ ਸਾਡੇ ਵਿਚ ਹਮੇਸ਼ਾਂ ਪ੍ਰਤੱਖ ਰੂਪ ਵਿਚ ਜੀਵਤ ਰਹਿਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸ.ਹਰਚਰਨਜੀਤ ਸਿੰਘ ਧਾਮੀ ਜੀ ਦੇ ਸਤਿਕਾਰਯੋਗ ਖ਼ਾਲਸਾ ਪੰਥ ਦੇ ਧਾਰਨੀ ਖਿਆਲਾਤਾਂ ਦੇ ਮਾਲਕ ਮਾਤਾ ਜੀ ਦੇ ਹੋਏ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਅਤੇ ਸਮੁੱਚੇ ਧਾਮੀ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿਚ ਸਮੂਲੀਅਤ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਵਿਛੜੀ ਪਵਿੱਤਰ ਬਜੁਰਗ ਆਤਮਾ ਦੀ ਸ਼ਾਂਤੀ ਲਈ ਜਿਥੇ ਆਤਮਿਕ ਤੌਰ ਤੇ ਅਰਦਾਸ ਕੀਤੀ, ਉਥੇ ਖ਼ਾਲਸਾ ਪੰਥ ਅਤੇ ਧਾਮੀ ਪਰਿਵਾਰ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਲਈ ਅਰਦਾਸ ਕੀਤੀ । ਉਨ੍ਹਾਂ ਇਹ ਅਰਜੋਈ ਕੀਤੀ ਕਿ ਗੁਰੂ ਸਾਹਿਬਾਨ ਸਾਨੂੰ ਸੱਚ ਅਤੇ ਧਰਮ ਉਤੇ ਚੱਲਣ ਦਾ ਬਲ ਬਖ਼ਸਣ ਤਾਂ ਕਿ ਅਸੀਂ ਸਭ ਇਕ-ਦੂਸਰੇ ਨੂੰ ਸਮਝਦੇ ਹੋਏ ਅਤੇ ਸਤਿਕਾਰ ਕਰਦੇ ਹੋਏ ਖ਼ਾਲਸਾ ਪੰਥ ਦੀ ਸੇਵਾ ਵਿਚ ਹਾਜ਼ਰ ਰਹਿ ਸਕੀਏ ਅਤੇ ਇਕੱਤਰ ਹੋ ਕੇ ਖ਼ਾਲਸਾ ਪੰਥ ਦੀ ਆਜ਼ਾਦੀ ਦੀ ਮੰਜਿ਼ਲ ਨੂੰ ਪ੍ਰਾਪਤ ਕਰਦੇ ਹੋਏ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਮੁੱਚੀ ਮਨੁੱਖਤਾ ਦੀ ਸੇਵਾ ਕਰ ਸਕੀਏ । ਇਹੋ ਹੀ ਸਾਡੇ ਸਤਿਕਾਰਯੋਗ ਮਾਤਾ ਨੂੰ ਸਹੀ ਰੂਪ ਵਿਚ ਸਰਧਾ ਦੇ ਫੁੱਲ ਭੇਟ ਹੋਣਗੇ ।

About The Author

Related posts

Leave a Reply

Your email address will not be published. Required fields are marked *