Verify Party Member
Header
Header
ਤਾਜਾ ਖਬਰਾਂ

ਹਊਮੈਂ ਵਿਚ ਗ੍ਰਸਤ ਆਪ-ਹੁਦਰੀਆਂ ਕਾਰਵਾਈਆਂ ਕਰਨ ਵਾਲੇ ਥਾਣਾ ਮੂਲੇਪੁਰ ਦੇ ਐਸ.ਐਚ.ਓ. ਸਮਸ਼ੇਰ ਸਿੰਘ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਨੱਥ ਪਾਈ ਜਾਵੇ : ਮਾਨ

ਹਊਮੈਂ ਵਿਚ ਗ੍ਰਸਤ ਆਪ-ਹੁਦਰੀਆਂ ਕਾਰਵਾਈਆਂ ਕਰਨ ਵਾਲੇ ਥਾਣਾ ਮੂਲੇਪੁਰ ਦੇ ਐਸ.ਐਚ.ਓ. ਸਮਸ਼ੇਰ ਸਿੰਘ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਨੱਥ ਪਾਈ ਜਾਵੇ : ਮਾਨ
ਪੁਲਿਸ ਦੇ ਕਿਸੇ ਤਰ੍ਹਾਂ ਦੇ ਜ਼ਬਰ-ਜੁਲਮ ਨੂੰ ਨਾ ਅਸੀਂ ਕਦੇ ਬਰਦਾਸਤ ਕੀਤਾ ਹੈ ਅਤੇ ਨਾ ਹੀ ਕਰਾਂਗੇ

ਫ਼ਤਹਿਗੜ੍ਹ ਸਾਹਿਬ, 12 ਜੂਨ ( ) “ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਮੁੱਖੀਆਂ ਵੱਲੋਂ ਬੇਸ਼ੱਕ ਅਜਿਹੀਆਂ ਕੋਸਿ਼ਸ਼ਾਂ ਅਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿਕੇ, ਸਲੀਕੇ ਤੇ ਤਹਿਜੀਬ ਨਾਲ ਜਨਤਾ ਨਾਲ ਪੇਸ਼ ਆਉਣ ਦੇ ਹੁਕਮ ਕੀਤੇ ਗਏ ਹਨ ਅਤੇ ਪੁਲਿਸ ਨੂੰ ਸਹੀ ਢੰਗ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ । ਪਰ ਇਸਦੇ ਬਾਵਜੂਦ ਵੀ ਕਈ ਪੁਲਿਸ ਅਧਿਕਾਰੀ ਜੋ ਉਪਰਲੀ ਅਫ਼ਸਰਸ਼ਾਹੀ ਨੂੰ ਖੁਸ਼ ਕਰਕੇ ਜਾਂ ਰਿਸ਼ਵਤਾਂ ਰਾਹੀ ਉਨ੍ਹਾਂ ਲਈ ਜ਼ਮੀਨ-ਜ਼ਾਇਦਾਦਾਂ ਬਣਾਉਣ ਵਿਚ ਮਸਰੂਫ ਹਨ, ਅਜਿਹੀ ਦਾਗੀ ਅਫ਼ਸਰਸ਼ਾਹੀ ਅੱਜ ਵੀ ਹਊਮੈਂ ਵਿਚ ਗ੍ਰਸਤ ਹੋਈ ਪਈ ਹੈ । ਜਿਨ੍ਹਾਂ ਨੂੰ ਸਲੀਕੇ ਅਤੇ ਤਹਿਜੀਬ ਦਾ ਕੋਈ ਗਿਆਨ ਨਹੀਂ । ਅਜਿਹੀ ਇਕ ਪ੍ਰਤੱਖ ਜ਼ਬਰ-ਜੁਲਮ ਦੀ ਉਦਾਹਰਣ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਨਚਾਰਜ ਅਤੇ ਜਿਨ੍ਹਾਂ ਨੇ ਹੁਣੇ ਹੀ 2017 ਦੀਆਂ ਅਸੈਬਲੀ ਚੋਣਾਂ ਵਿਚ ਪਾਰਟੀ ਵੱਲੋਂ ਐਮ.ਐਲ.ਏ. ਦੀ ਚੋਣ ਲੜੀ ਹੈ ਅਤੇ ਜੋ ਸਾਡੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕਾਈ ਦੇ ਜਰਨਲ ਸਕੱਤਰ ਦੇ ਅਹਿਮ ਅਹੁਦੇ ਤੇ ਹਨ, ਉਨ੍ਹਾਂ ਨਾਲ ਥਾਣਾ ਮੂਲੇਪੁਰ ਦੇ ਮੌਜੂਦਾ ਇੰਨਚਾਰਜ ਸ. ਸਮਸ਼ੇਰ ਸਿੰਘ ਵੱਲੋਂ ਬਹੁਤ ਹੀ ਬੇਹੁੱਦਾ ਅਤੇ ਅਪਮਾਨਜ਼ਨਕ ਢੰਗ ਨਾਲ ਧਮਕੀਆ ਭਰੇ ਲਹਿਜੇ ਵਿਚ ਪੇਸ਼ ਆਇਆ ਗਿਆ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ । ਅਜਿਹੀ ਅਫ਼ਸਰਸ਼ਾਹੀ ਨੂੰ ਅਸੀਂ ਖੁੱਲ੍ਹੇਆਮ ਚੁਣੋਤੀ ਦਿੰਦੇ ਹਾਂ ਅਤੇ ਖ਼ਬਰਦਾਰ ਕਰਦੇ ਹਾਂ ਕਿ ਜੇਕਰ ਉਨ੍ਹਾਂ ਨੇ ਆਪਣੀ ਵਰਦੀ ਦੇ ਦਾਇਰੇ ਚੋ ਬਾਹਰ ਨਿਕਲਕੇ ਜਨਤਾ ਨਾਲ ਜਾਂ ਸਾਡੇ ਕਿਸੇ ਅਹੁਦੇਦਾਰ ਨਾਲ ਅਜਿਹਾ ਵਿਵਹਾਰ ਕੀਤਾ ਤਾਂ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਕਾਨੂੰਨੀ ਤੇ ਜਮਹੂਰੀਅਤ ਲੜਾਈ ਲੜਦੀ ਹੋਈ ਅਜਿਹੇ ਅਫ਼ਸਰਾਂ ਨੂੰ ਬੀਤੇ ਸਮੇਂ ਵਿਚ ਵੀ ਸਬਕ ਸਿਖਾਉਦੀ ਆਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਤੋ ਪਿੱਛੇ ਨਹੀਂ ਹੱਟੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਉਪਰੋਕਤ ਅਹੁਦੇਦਾਰ ਨਾਲ ਐਸ.ਐਚ.ਓ. ਸਮਸ਼ੇਰ ਸਿੰਘ ਵੱਲੋਂ ਕੀਤੀ ਗਈ ਅਪਮਾਨਜ਼ਨਕ ਕਾਰਵਾਈ ਸੰਬੰਧੀ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਜਸਟਿਸ ਆਸੂਤੋਸ ਮਹੰਤਾ ਨੂੰ ਇਕ ਗੰਭੀਰ ਪੱਤਰ ਲਿਖਦੇ ਹੋਏ ਅਤੇ ਸ. ਸਮਸੇ਼ਰ ਸਿੰਘ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਅਤੇ ਬਣਦੀ ਸਜ਼ਾ ਦਿਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਪੱਤਰ ਵਿਚ ਜਾਣਕਾਰੀ ਦਿੱਤੀ ਕਿ ਬਿਨ੍ਹਾਂ ਕਿਸੇ ਵਾਰੰਟਾਂ ਜਾਂ ਸੰਮਨਾਂ ਤੋਂ ਸਾਡੇ ਉਪਰੋਕਤ ਅਹੁਦੇਦਾਰ ਕੁਲਦੀਪ ਸਿੰਘ ਪਹਿਲਵਾਨ ਨੂੰ 3 ਜੂਨ ਨੂੰ ਫੋਨ ਤੇ ਉਪਰੋਕਤ ਐਸ.ਐਚ.ਓ. ਦੀ ਕਾਲ ਆਈ ਕਿ ਉਹ ਥਾਣੇ ਆਵੇ । ਨਾ ਤਾਂ ਉਸ ਨੂੰ ਦੱਸਿਆ ਗਿਆ ਕਿ ਕਿਸ ਕਾਰਨ ਬੁਲਾਇਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਲਿਖਤੀ ਵਾਰੰਟ ਜਾਂ ਸੰਮਨ ਭੇਜੇ ਗਏ । ਵਿਧਾਨ ਦੀ ਸੀ.ਆਰ.ਪੀ.ਸੀ. ਪੁਲਿਸ ਨਿਯਮ ਤਹਿਤ ਕਿਸੇ ਵੀ ਨਾਗਰਿਕ ਨੂੰ ਕੋਈ ਥਾਣੇਦਾਰ ਜਾਂ ਪੁਲਿਸ ਅਧਿਕਾਰੀ ਫੋਨ ਉਤੇ ਜਾਂ ਸਿਪਾਹੀ ਭੇਜਕੇ ਥਾਣੇ ਵਿਚ ਬੁਲਾਉਣ ਦਾ ਬਿਲਕੁਲ ਅਧਿਕਾਰ ਨਹੀਂ ਰੱਖਦਾ ਅਤੇ ਨਾ ਹੀ ਕੋਈ ਨਾਗਰਿਕ ਅਤੇ ਸਾਡੀ ਪਾਰਟੀ ਦਾ ਅਹੁਦੇਦਾਰ ਅਜਿਹੇ ਗੈਰ-ਕਾਨੂੰਨੀ ਹੁਕਮਾਂ ਨੂੰ ਮੰਨੇਗਾ । ਕਿਉਂਕਿ ਸ. ਕੁਲਦੀਪ ਸਿੰਘ ਪਹਿਲਵਾਨ 3 ਜੂਨ ਨੂੰ ਸਰੀਰਕ ਤੌਰ ਤੇ ਠੀਕ ਨਹੀਂ ਸਨ । 4,5 ਅਤੇ 6 ਜੂਨ ਨੂੰ ਪਾਰਟੀ ਦੇ ਪਹਿਲੋ ਹੀ ਰੱਖੇ ਗਏ ਪ੍ਰੋਗਰਾਮ ਸਨ । ਜਿਨ੍ਹਾਂ ਵਿਚ ਸ. ਕੁਲਦੀਪ ਸਿੰਘ ਸਾਮਿਲ ਹੋਏ ਹਨ । ਉਪਰੰਤ 11 ਜੂਨ ਨੂੰ ਸ. ਕੁਲਦੀਪ ਸਿੰਘ ਨੇ ਐਸ.ਐਚ.ਓ. ਸਮਸ਼ੇਰ ਸਿੰਘ ਨੂੰ ਫੋਨ ਕਰਕੇ ਗੱਲਬਾਤ ਪੁੱਛਣ ਲਈ ਕਿਹਾ ਜਦੋਂ ਸ. ਕੁਲਦੀਪ ਸਿੰਘ ਥਾਣੇ ਪਹੁੰਚੇ ਤਾਂ ਉਪਰੋਕਤ ਐਸ.ਐਚ.ਓ. ਨੇ ਧਮਕੀ ਭਰੇ ਅਤੇ ਅਪਮਾਨਜ਼ਨ ਭਰੇ ਲਹਿਜੇ ਵਿਚ ਕਿਹਾ ਕਿ ਤੂੰ ਕਿਉਂ ਨਹੀਂ ਆਇਆ । ਸਾਨੂੰ ਫਿਰ ਚੁੱਕ ਕੇ ਲਿਆਉਣਾ ਆਉਦਾ ਹੈ । ਤੇਰੀ ਪਾਰਟੀ ਦੇ ਦਫ਼ਤਰ ਸਕੱਤਰ ਸ. ਰਣਜੀਤ ਸਿੰਘ ਚੀਮਾਂ ਦੇ ਗੋਡੇ ਵੀ ਮੈਂ ਹੀ ਸਿੱਧੇ ਕੀਤੇ ਹਨ ਅਤੇ ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਨੂੰ ਵੀ ਮੈ ਹੀ ਸਿੱਧਾ ਕੀਤਾ ਹੈ । ਇਸ ਲਈ ਥਾਣੇ ਵਿਚ ਗੇੜਾ ਮਾਰਦੇ ਰਿਹਾ ਕਰੋ । ਜੇਕਰ ਅਜਿਹਾ ਨਾ ਕੀਤਾ ਤਾਂ ਮੈਂ ਕੇਸ ਰਜਿ਼ਸਟਰਡ ਕਰ ਦੇਵਾਂਗਾ । ਇਹ ਗੱਲ ਇਲਾਕੇ ਦੇ ਥਾਣੇ ਵਿਚ ਹਾਜਰ ਕਿਸੇ ਹੋਰ ਕੰਮ ਲਈ ਆਏ ਮੁਅੱਜਜਦਾਰ ਸਖਸ਼ੀਅਤਾਂ ਸਾਹਮਣੇ ਕੀਤੀ ਗਈ । ਜੋ ਕਿ ਇਕ ਬੇਇੱਜ਼ਤੀ ਭਰਿਆ ਵਿਵਹਾਰ ਹੈ । ਜਦੋਂਕਿ ਸ. ਕੁਲਦੀਪ ਸਿੰਘ ਪਹਿਲਵਾਨ ਉਤੇ ਅੱਜ ਤੱਕ ਕਦੀ ਵੀ ਕੋਈ ਕਿਸੇ ਵੀ ਥਾਣੇ ਵਿਚ ਨਾ ਤਾਂ ਕੋਈ ਕੇਸ ਦਰਜ ਹੋਇਆ ਹੈ, ਨਾ ਹੀ ਕਿਸੇ ਗੈਰ-ਕਾਨੂੰਨੀ ਕੰਮ ਵਿਚ ਸਾਮਲ ਹੋਏ ਹਨ । ਬਲਕਿ ਦਿਨ-ਰਾਤ ਸਮਾਂ ਕੱਢਕੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਐਸ.ਐਸ.ਪੀ. ਦਫਤਰ, ਡਿਪਟੀ ਕਮਿਸ਼ਨਰ ਦਫਤਰ ਅਤੇ ਹੋਰ ਅਫ਼ਸਰਾਨ ਨਾਲ ਮਿਲਕੇ ਹੱਲ ਕਰਵਾਉਦੇ ਆ ਰਹੇ ਹਨ ਅਤੇ ਬਹੁਤ ਇੱਜ਼ਤ ਦੇ ਮਾਲਕ ਹਨ ।

ਸ. ਮਾਨ ਨੇ ਇਸ ਪੱਤਰ ਵਿਚ ਜਸਟਿਸ ਆਸੂਤੋਸ ਮਹੰਤਾ ਕੋਲੋ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਇਸ ਗੰਭੀਰ ਵਿਸ਼ੇ ਵੱਲ ਤੁਰੰਤ ਜਾਂਚ ਕਰਵਾਉਦੇ ਹੋਏ ਸ. ਸਮਸ਼ੇਰ ਸਿੰਘ ਨੂੰ ਜਲਦੀ ਕਾਨੂੰਨੀ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਨਿਭਾਉਣਗੇ ਤਾਂ ਕਿ ਕੋਈ ਵੀ ਉੱਚ ਤੋ ਉੱਚ ਪੁਲਿਸ ਅਧਿਕਾਰੀ ਕਿਸੇ ਵੀ ਇੱਜ਼ਤਦਾਰ ਸਖਸ਼ੀਅਤ ਜਾਂ ਆਮ ਨਾਗਰਿਕ ਨਾਲ ਅਜਿਹਾ ਅਪਮਾਨਜ਼ਨਕ ਵਿਹਾਰ ਕਰਨ ਦੀ ਗੁਸਤਾਖੀ ਨਾ ਕਰ ਸਕੇ । ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਮੂਲੇਪੁਰ ਥਾਣੇ ਦਾ ਘਿਰਾਓ ਕਰਕੇ ਇਸ ਹੋਈ ਜਿਆਦਤੀ ਦੇ ਦੋਸ਼ੀ ਸਮਸ਼ੇਰ ਸਿੰਘ ਵਿਰੁੱਧ ਉੱਚ ਅਫ਼ਸਰਾਂ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਕਰਨ ਤੋ ਪਿੱਛੇ ਨਹੀਂ ਹੱਟੇਗੀ ।

About The Author

Related posts

Leave a Reply

Your email address will not be published. Required fields are marked *