Select your Top Menu from wp menus
Header
Header
ਤਾਜਾ ਖਬਰਾਂ

ਸ. ਹਾਕਮ ਸਿੰਘ ਅਥਲੀਟ ਬਹੁਤ ਹੀ ਮਿਲਾਪੜੇ ਸੁਭਾਅ ਵਾਲੇ ਅਤੇ ਦੀਨ-ਦੁੱਖੀ ਦੇ ਕੰਮ ਆਉਣ ਵਾਲੇ ਨੇਕ ਇਨਸਾਨ ਸਨ : ਮਾਨ

ਸ. ਹਾਕਮ ਸਿੰਘ ਅਥਲੀਟ ਬਹੁਤ ਹੀ ਮਿਲਾਪੜੇ ਸੁਭਾਅ ਵਾਲੇ ਅਤੇ ਦੀਨ-ਦੁੱਖੀ ਦੇ ਕੰਮ ਆਉਣ ਵਾਲੇ ਨੇਕ ਇਨਸਾਨ ਸਨ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਗਸਤ ( ) “ਸ. ਹਾਕਮ ਸਿੰਘ ਭੱਠਲ ਜਿਨ੍ਹਾਂ ਨੇ ਅਥਲੀਟ ਦੀਆਂ ਖੇਡਾਂ ਵਿਚ ਇੰਡੀਆਂ ਅਤੇ ਪੰਜਾਬ ਦਾ ਨਾਮ ਦੁਨੀਆਂ ਵਿਚ ਰੌਸਨ ਕੀਤਾ ਹੈ, ਉਨ੍ਹਾਂ ਨੇ ਫ਼ੌਜ ਵਿਚ ਰਹਿੰਦੇ ਹੋਏ ਵੀ ਇੰਡੀਆ ਦੀ ਵੱਡੀ ਸੇਵਾ ਕੀਤੀ ਹੈ । ਉਹ 6 ਸਿੱਖ ਰੈਜੀਮੈਟ ਵਿਚ ਬਤੌਰ ਨਾਈਕ ਦੇ ਅਹੁਦੇ ਤੇ ਸੇਵਾ ਕਰਦੇ ਰਹੇ ਹਨ । ਉਨ੍ਹਾਂ ਨੇ 1978 ਵਿਚ ਬੈਕਾਂਕ ਵਿਚ ਹੋਈਆ ਏਸੀਆਈ ਖੇਡਾਂ ਦੌਰਾਨ 20 ਕਿਲੋਮੀਟਰ ‘ਵਾਕ’ ਵਿਚ ਸੋਨ ਤਗਮਾ ਜਿੱਤਕੇ ਇੰਡੀਆਂ ਤੇ ਪੰਜਾਬ ਸੂਬੇ ਦੇ ਮਾਣ ਵਿਚ ਢੇਰ ਸਾਰਾ ਵਾਧਾ ਕੀਤਾ । ਫਿਰ ਦੂਸਰੀ ਵਾਰ 1979 ਵਿਚ ਜੋ ਟੋਕੀਓ ਵਿਚ ਏਸੀਅਨ ਖੇਡਾਂ ਹੋਈਆ ਤਾਂ ਉਥੇ ਉਨ੍ਹਾਂ ਨੇ ਫੀਲਡ ਚੈਪੀਅਨਸਿ਼ਪ ਲਈ ਸੋਨ ਤਗਮਾ ਪ੍ਰਾਪਤ ਕੀਤਾ ਅਤੇ ਇੰਡੀਆਂ ਤੇ ਪੰਜਾਬ ਸੂਬੇ ਦੀ ਧੌਣ ਉੱਚੀ ਕੀਤੀ । 1987 ਵਿਚ ਜਦੋਂ ਉਹ ਫ਼ੌਜ ਵਿਚੋਂ ਰਿਟਾਇਰ ਹੋਏ ਤਾਂ 2008 ਤੱਕ ਉਨ੍ਹਾਂ ਨੇ ਮਾਲੀ ਅਤੇ ਪਰਿਵਾਰਿਕ ਤੌਰ ਤੇ ਵੱਡੇ ਸੰਕਟ ਵਿਚ ਸਮਾਂ ਗੁਜਾਰਿਆ । ਪਰ ਕਦੀ ਵੀ ਆਪਣੀ ਜਿੰਦਗੀ ਦੇ ਹੌਸਲੇ ਅਤੇ ਇਰਾਦਿਆ ਨੂੰ ਪਿੱਠ ਨਾ ਦਿੱਤੀ ਅਤੇ ਮਰਦਾਂ ਦੀ ਤਰ੍ਹਾਂ ਔਖੀ ਘੜੀ ਵਿਚ ਵੀ ਸ਼ਾਨ ਨਾਲ ਜੀਵਨ ਗੁਜਾਰਿਆ । 2008 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਬਤੌਰ ਐਥਲੈਟਿਕ ਕੋਚ ਦਾ ਅਹੁਦਾ ਦੇ ਕੇ ਕਾਂਸਟੇਬਲ ਭਰਤੀ ਕੀਤਾ । 29 ਅਗਸਤ 2008 ਨੂੰ ਉਸ ਸਮੇਂ ਦੀ ਹਿੰਦ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤੀਭਾ ਪਾਟਿਲ ਤੋਂ ਉਨ੍ਹਾਂ ਨੇ ਧਿਆਨ ਚੰਦ ਲਾਈਫ਼ ਅਚੀਵਮੈਂਟ ਅਵਾਰਡ ਪ੍ਰਾਪਤ ਕਰਦੇ ਹੋਏ ਸਨਮਾਨ ਪ੍ਰਾਪਤ ਕੀਤਾ । 2014 ਵਿਚ ਉਹ ਆਪਣੇ ਅਹੁਦੇ ਤੋਂ ਰਿਟਾਇਰ ਹੋਣ ਉਪਰੰਤ ਆਪਣੇ ਪਿੰਡ ਭੱਠਲ ਆ ਗਏ ਜੋ ਕਿ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਦਾ ਪਿੰਡ ਹੈ । ਉਥੇ ਰਹਿਕੇ ਵੀ ਉਨ੍ਹਾਂ ਨੇ ਸਮਾਜ ਸੇਵਾ ਕਰਦੇ ਹੋਏ ਪਿੰਡ ਦੀ ਨੌਜ਼ਵਾਨੀ ਨੂੰ ਖੇਡਾਂ ਨਾਲ ਜੋੜਿਆ ਅਤੇ ਇਕ ਖੇਡ ਗਰਾਊਡ ਬਣਾਕੇ ਇਸ ਦਿਸ਼ਾ ਵੱਲ ਨੌਜ਼ਵਾਨੀ ਨੂੰ ਉਤਸਾਹਿਤ ਕੀਤਾ । ਅਜਿਹੀ ਮਹਾਨ ਸਖਸ਼ੀਅਤ ਦੇ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਜਾਣ ਤੇ ਹਰ ਇਨਸਾਨ ਨੂੰ ਗਹਿਰਾ ਦੁੱਖ ਹੋਣਾ ਕੁਦਰਤੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੇ ਹੋਏ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਵੱਲੋਂ ਫ਼ੌਜ ਅਤੇ ਖੇਡ ਦੇ ਖੇਤਰ ਵਿਚ ਦਿੱਤੀਆ ਵੱਡੀਆ ਸੇਵਾਵਾਂ ਲਈ ਸਲਿਊਟ ਕਰਦਾ ਹੈ।”

ਇਹ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਦੇ ਹੋਏ ਜਿਥੇ ਸ. ਹਾਕਮ ਸਿੰਘ ਭੱਠਲ ਅਥਲੀਟ ਵੱਲੋਂ ਨਿਭਾਈਆ ਗਈਆ ਆਪਣੀਆ ਵੱਡੀਆ ਸੇਵਾਵਾਂ ਦੀ ਪ੍ਰਸ਼ੰਸ਼ਾਂ ਕੀਤੀ, ਉਥੇ ਉਨ੍ਹਾਂ ਦੇ ਚਲੇ ਜਾਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਇਕ ਪ੍ਰਸ਼ੰਸ਼ਾਂਯੋਗ ਉਦਮ ਹੈ ਕਿ ਪੰਜਾਬ ਦੀ ਸਰਕਾਰ ਨੇ ਉਸ ਸਰਵੋਤਮ ਖਿਡਾਰੀ ਦੇ ਪਰਿਵਾਰ ਨੂੰ ਮਾਇਕ ਤੌਰ ਤੇ 5 ਲੱਖ ਰੁਪਏ ਅਤੇ ਸੈਂਟਰ ਦੇ ਖੇਡ ਮੰਤਰੀ ਰਾਜਵਰਧਨ ਰਾਠੌੜ ਵੱਲੋਂ 10 ਲੱਖ ਰੁਪਏ ਇਲਾਜ ਲਈ ਜਾਰੀ ਕੀਤੇ ਗਏ ਸਨ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੇਸ਼ੱਕ ਇਨ੍ਹਾਂ ਦੋਵਾਂ ਹਕੂਮਤਾਂ ਦਾ ਧੰਨਵਾਦ ਕਰਦਾ ਹੈ, ਪਰ ਇਸਦੇ ਨਾਲ ਇਹ ਵੀ ਜੋਰਦਾਰ ਮੰਗ ਕਰਦਾ ਹੈ ਕਿ ਉਨ੍ਹਾਂ ਦੇ ਦੋਵੇ ਸਪੁੱਤਰ ਸ. ਸੁਖਜੀਤ ਸਿੰਘ ਅਤੇ ਸ. ਮਨਪ੍ਰੀਤ ਸਿੰਘ ਜਿਨ੍ਹਾਂ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ, ਉਨ੍ਹਾਂ ਦੋਵਾਂ ਨੂੰ ਪੰਜਾਬ ਸਰਕਾਰ ਚੰਗੇ ਮਹਿਕਮਿਆ ਵਿਚ ਨੌਕਰੀਆ ਦੇਣ ਦਾ ਐਲਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਧਰਮ ਸਪਤਨੀ ਬੀਬੀ ਬੇਅੰਤ ਕੌਰ ਨੂੰ ਸਦਾ ਲਈ ਯੋਗ ਪੈਨਸ਼ਨ ਦੇਣ ਦਾ ਐਲਾਨ ਕਰੇ ਤਾਂ ਕਿ ਜਿਸ ਪਰਿਵਾਰ ਨੇ ਹਿੰਦ ਅਤੇ ਪੰਜਾਬ ਸੂਬੇ ਦੇ ਨਾਮ ਨੂੰ ਰੌਸਨ ਕਰਨ ਵਿਚ ਵੱਡਾ ਵਾਧਾ ਕੀਤਾ ਹੈ, ਉਹ ਪਰਿਵਾਰ ਮਾਲੀ ਤੌਰ ਤੇ ਮਜ਼ਬੂਤ ਹੋ ਸਕੇ ਅਤੇ ਉਹ ਆਪਣੀ ਜਿੰਦਗੀ ਸਹੀ ਢੰਗ ਨਾਲ ਬਤੀਤ ਕਰ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਜਲਦੀ ਹੀ ਉਨ੍ਹਾਂ ਦੋਵਾਂ ਬੱਚਿਆਂ ਨੂੰ ਨੌਕਰੀ ਅਤੇ ਉਨ੍ਹਾਂ ਦੀ ਸਪਤਨੀ ਨੂੰ ਪੈਨਸਨ ਲਗਾਉਣ ਦਾ ਭੋਗ ਤੋਂ ਪਹਿਲੇ-ਪਹਿਲੇ ਪ੍ਰਬੰਧ ਕਰ ਦੇਵੇਗੀ । ਸ. ਮਾਨ ਨੇ ਸ. ਹਾਕਮ ਸਿੰਘ ਭੱਠਲ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ, ਉਥੇ ਪਰਿਵਾਰ ਨੂੰ ਭਾਣੇ ਵਿਚ ਰਹਿਣ ਲਈ ਗੁਰੂ ਸਾਹਿਬ ਵੱਲੋਂ ਬਲ ਬਖਸਣ ਦੀ ਅਰਜੋਈ ਵੀ ਕੀਤੀ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *