Verify Party Member
Header
Header
ਤਾਜਾ ਖਬਰਾਂ

ਸ. ਹਰਿੰਦਰ ਸਿੰਘ ਖ਼ਾਲਸਾ ਜੋ ਫਾਰਨ ਸਰਵਿਸ ਦੀ ਯਾਤਰਾ ਵਿਚ ਰਹੇ ਹਨ, ਉਨ੍ਹਾਂ ਦੀ ਯਾਤਰਾ ਅੱਜ ਤੱਕ ਖ਼ਤਮ ਨਹੀਂ ਹੋਈ : ਮਾਨ

ਸ. ਹਰਿੰਦਰ ਸਿੰਘ ਖ਼ਾਲਸਾ ਜੋ ਫਾਰਨ ਸਰਵਿਸ ਦੀ ਯਾਤਰਾ ਵਿਚ ਰਹੇ ਹਨ, ਉਨ੍ਹਾਂ ਦੀ ਯਾਤਰਾ ਅੱਜ ਤੱਕ ਖ਼ਤਮ ਨਹੀਂ ਹੋਈ : ਮਾਨ

ਫ਼ਤਹਿਗੜ੍ਹ ਸਾਹਿਬ, 29 ਦਸੰਬਰ ( ) “ਜਿੰਨੇ ਵੀ ਅਫ਼ਸਰ ਆਈ.ਐਫ.ਐਸ. ਹੁੰਦੇ ਹਨ ਉਹ ਅਕਸਰ ਹੀ ਇਕ ਮੁਲਕ ਤੋਂ ਦੂਸਰੇ ਮੁਲਕ ਦੀ ਯਾਤਰਾ ਤੇ ਆਉਦੇ-ਜਾਂਦੇ ਰਹਿੰਦੇ ਹਨ ਅਤੇ ਉਹ ਇਹ ਯਾਤਰਾ ਕਰਦੇ ਅਤੇ ਵੱਖ-ਵੱਖ ਮੁਲਕਾਂ ਵਿਚ ਸੇਵਾ ਕਰਕੇ ਖੁਸ਼ ਰਹਿੰਦੇ ਹਨ । ਸ. ਹਰਿੰਦਰ ਸਿੰਘ ਖ਼ਾਲਸਾ ਨੇ ਜਦੋਂ ਆਪਣੇ ਇਸ ਨਾਰਵੇ ਦੇ ਰਾਜਦੂਤ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਉਸ ਸਮੇਂ ਇੰਡੀਅਨ ਹੁਕਮਰਾਨ ਨੇ 1984 ਵਿਚ ਸੋਵੀਅਤ ਯੂਨੀਅਨ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਰਲਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਸਾਡੇ ਗੁਰਧਾਮ ਹੀ ਢਹਿ-ਢੇਰੀ ਨਹੀਂ ਕੀਤੇ, ਬਲਕਿ ਸਟੇਟਲੈਸ ਸਿੱਖ ਕੌਮ ਦੀ ਨਸ਼ਲਕੁਸੀ, ਨਸ਼ਲੀ ਸਫ਼ਾਈ, ਕਤਲੇਆਮ ਵੀ ਕੀਤਾ ਸੀ । ਜਿਸਦੇ ਰੋਸ ਵੱਜੋ ਹੀ ਅਸਤੀਫਾ ਦਿੱਤਾ ਗਿਆ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਨ੍ਹਾਂ ਬਾਦਲ ਦਲੀਆ ਨੇ ਉਸ ਸਮੇਂ ਦੀ ਮਰਹੂਮ ਇੰਦਰਾ ਗਾਂਧੀ ਦੀ ਹਕੂਮਤ ਨਾਲ ਸਾਂਠ-ਗਾਂਠ ਕਰਕੇ ਇਹ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਦੀ ਪ੍ਰਵਾਨਗੀ ਦਿੱਤੀ, ਸ. ਹਰਿੰਦਰ ਸਿੰਘ ਖ਼ਾਲਸਾ ਨੇ ਉਸ ਬਾਦਲ ਦਲ ਨੂੰ ਜੁਆਇਨ ਕਰ ਲਿਆ । ਜਿਵੇਂ ਉਹ ਫਾਰਨ ਸਰਵਿਸ ਵਿਚ ਵੱਖ-ਵੱਖ ਮੁਲਕਾਂ ਵਿਚ ਘੁੰਮਦੇ ਰਹੇ, ਉਸੇ ਤਰ੍ਹਾਂ ਉਹ ਅਸਤੀਫਾ ਦੇਣ ਤੋਂ ਬਾਅਦ ਕਦੀ ਬਾਦਲ ਦਲ, ਕਦੀ ਆਮ ਆਦਮੀ ਪਾਰਟੀ, ਕਦੀ ਬੀਜੇਪੀ ਪਾਰਟੀ ਅਤੇ ਫਿਰ ਅਸਤੀਫਾ, ਇਹ ਘੁੰਮਣ ਦਾ ਆਪਣਾ ਸੌਕ ਹੀ ਪੂਰਾ ਕਰ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਾਰਨ ਸਰਵਿਸ ਵਿਚ ਵੱਖ-ਵੱਖ ਮੁਲਕਾਂ ਵਿਚ ਉੱਚ ਅਹੁਦਿਆ ਤੇ ਰਹਿਣ ਵਾਲੇ ਸ. ਹਰਿੰਦਰ ਸਿੰਘ ਖ਼ਾਲਸਾ ਦੀ ਉਸੇ ਸੋਚ ਅਨੁਸਾਰ ਵੱਖ-ਵੱਖ ਪਾਰਟੀਆ ਵਿਚ ਘੁੰਮਣ ਦੇ ਸੌਕ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਬਾਦਲ ਦੀ ਪਾਰਟੀ ਵਿਚ ਜਾਣ ਤੋਂ ਪਹਿਲੇ ਇਨ੍ਹਾਂ ਨੇ ਇਹ ਵੀ ਸੋਚ-ਵਿਚਾਰ ਨਹੀਂ ਕੀਤੀ ਕਿ ਜਿਸ ਗੁਰਾਂ ਦੀ ਸੋਚ ਸਥਾਨਾਂ ਉਤੇ ਹਮਲਾ ਹੋਣ ਤੇ ਸ. ਖ਼ਾਲਸਾ ਨੇ ਅਸਤੀਫਾ ਦਿੱਤਾ ਸੀ, ਉਨ੍ਹਾਂ ਬਾਦਲ ਪਰਿਵਾਰ ਨੇ ਤਾਂ 1996 ਵਿਚ ਮੋਗਾ ਵਿਖੇ ਕੀਤੇ ਅਕਾਲੀ ਦਲ ਦੇ ਇਜਲਾਸ ਵਿਚ 1920 ਵਾਲੀ ਅਕਾਲੀ ਦਲ ਦੀ ਪਹਿਚਾਣ ਨੂੰ ਖਤਮ ਕਰਕੇ ਪੰਜਾਬੀ ਪਾਰਟੀ ਬਣਾ ਲਈ ਸੀ । ਫਿਰ ਉਸ ਪਾਰਟੀ ਨੂੰ ਸ. ਖ਼ਾਲਸਾ ਨੇ ਕਿਸ ਦਲੀਲ ਤੇ ਪ੍ਰਵਾਨ ਕੀਤਾ ? ਉਨ੍ਹਾਂ ਕਿਹਾ ਕਿ ਸ. ਖ਼ਾਲਸਾ ਨੇ 5 ਸਾਲ ਬਾਦਲ ਦਲ ਵਿਚ ਆਨੰਦ ਮਾਣਿਆ, ਫਿਰ ਆਮ ਆਦਮੀ ਪਾਰਟੀ ਵਿਚ ਸਾਮਿਲ ਹੋ ਗਏ । ਉਨ੍ਹਾਂ ਦੀ ਪਾਰਟੀ ਵਿਚ ਰਹਿਕੇ ਵੀ ਉਹ 5 ਸਾਲ ਐਮ.ਪੀ. ਦੇ ਅਹੁਦੇ ਦਾ ਆਨੰਦ ਮਾਣਦੇ ਰਹੇ । ਫਿਰ ਆਮ ਆਦਮੀ ਪਾਰਟੀ ਨੂੰ ਛੱਡਕੇ ਉਹ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਤੇ ਜੁਲਮ ਕਰਨ ਵਾਲੀ ਉਹ ਪਾਰਟੀ ਜਿਸ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਲਈ ਮਰਹੂਮ ਇੰਦਰਾ ਗਾਂਧੀ ਨੂੰ ਉਕਸਾਇਆ ਵੀ ਸੀ ਅਤੇ ਹਮਲਾ ਹੋਣ ਤੋਂ ਬਾਅਦ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸਨਮਾਨਿਆ ਵੀ ਸੀ ਅਤੇ ਇਸਦੇ ਆਗੂ ਸ੍ਰੀ ਅਡਵਾਨੀ ਦਾ ਕਹਿਣਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਸ੍ਰੀ ਅਡਵਾਨੀ ਵੱਲੋਂ ਲਿਖੀ ਆਪਣੀ ਕਿਤਾਬ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਗਏ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੂੰ ਭਸਮਾਸੁਰ (ਦੈਂਤ) ਦਾ ਨਾਮ ਦੇ ਕੇ ਅਪਮਾਨਿਤ ਕਰਨ ਵਾਲੀ ਬੀਜੇਪੀ ਪਾਰਟੀ ਸੀ । ਫਿਰ ਇਨ੍ਹਾਂ ਨੂੰ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੀਆਂ ਸਿੱਖ ਵਿਰੋਧੀ ਕਾਰਵਾਈਆ ਅਤੇ ਅਮਲਾਂ ਦੀ ਯਾਦ ਕਿਉਂ ਨਾ ਆਈ ? ਉਨ੍ਹਾਂ ਕਿਹਾ 5 ਸਾਲ ਭਾਰਤੀ ਜਨਤਾ ਪਾਰਟੀ ਦੇ ਅਹੁਦਿਆ ਦਾ ਆਨੰਦ ਮਾਨਣ ਤੋਂ ਬਾਅਦ ਅੱਜ ਉਸ ਨੂੰ ਵੀ ਅਲਵਿਦਾ ਕਹਿ ਗਏ । ਅਗਲਾ ਨਿਸ਼ਾਨਾਂ ਕੀ ਹੈ ਅਤੇ ਕਿਹੜੇ ਸਿਧਾਤ ਤੇ ਸੋਚ ਵਾਲਾ ਹੈ, ਉਹ ਸਾਇਦ ਸ. ਖ਼ਾਲਸਾ ਵੀ ਨਾ ਜਾਣਦੇ ਹੋਣ ।

ਜੋ ਸਿੱਖ ਅਫ਼ਸਰ ਫਾਰਨ ਸੇਵਾਵਾਂ ਵਿਚ ਹੁੰਦੇ ਹਨ, ਉਨ੍ਹਾਂ ਤੋਂ ਸਿੱਖ ਕੌਮ ਇਹ ਉਮੀਦ ਰੱਖਦੀ ਹੈ ਕਿ ਉਹ ਇਨ੍ਹਾਂ ਅਹੁਦਿਆ ਦੀਆਂ ਜਿ਼ੰਮੇਵਾਰੀਆ ਨਿਭਾਉਣ ਦੇ ਨਾਲ-ਨਾਲ ਸਿੱਖੀ ਵਿਚਾਰਧਾਰਾ, ਸਿੱਖ ਧਰਮ ਨੂੰ ਵੀ ਆਪਣੇ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਪ੍ਰਚਾਰਨ ਦੀਆਂ ਜਿ਼ੰਮੇਵਾਰੀਆ ਨਿਭਾਉਦੇ ਰਹਿਣਗੇ ਤਾਂ ਕਿ ਖ਼ਾਲਸਾ ਪੰਥ ਤੇ ਮਨੁੱਖਤਾ ਦੀ ਸਹੀ ਦਿਸ਼ਾ ਵੱਲ ਸੇਵਾ ਹੋ ਸਕੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਫਾਰਨ ਸਰਵਿਸ ਵਿਚ ਰਹਿਣ ਵਾਲੇ ਸ. ਖ਼ਾਲਸਾ ਨੇ ਆਪਣੀ ਬਾਕੀ ਰਹਿੰਦੀ ਜਿੰਦਗੀ ਨੂੰ ਤੀਰਥ ਯਾਤਰਾ ਵਾਂਗ ਬਿਤਾ ਰਹੇ ਹਨ । ਲੇਕਿਨ ਫਿਰ ਵੀ ਅਸੀਂ ਸ. ਖਾਲਸਾ ਦੀ ਇਸ ਗੱਲੋ ਪ੍ਰਸ਼ੰਸ਼ਾਂ ਕਰਦੇ ਹਾਂ ਕਿ ਆਖਿਰਕਾਰ ਜਿਸ ਮੁਤੱਸਵੀ ਭਾਰਤੀ ਜਨਤਾ ਪਾਰਟੀ ਨੇ ਅਤੇ ਹਿੰਦੂ ਸਟੇਟ ਨੇ ਆਪ੍ਰੇਸ਼ਨ ਬਲਿਊ ਸਟਾਰ ਦੀ ਬਜਰ ਗੁਸਤਾਖੀ ਕੀਤੀ ਹੈ, ਉਸ ਜਾਲਮ ਮਨੁੱਖਤਾ ਵਿਰੋਧੀ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਹੈ । ਕਿਉਂਕਿ ਬਲਿਊ ਸਟਾਰ ਦੇ ਹਮਲੇ ਨੂੰ ਨਾ ਤਾਂ ਸਿੱਖ ਕਦੀ ਭੁਲਾ ਸਕਦੇ ਹਨ ਅਤੇ ਨਾ ਹੀ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਹੁਕਮਰਾਨਾਂ ਅਤੇ ਪਾਰਟੀਆ ਨੂੰ ਮੁਆਫ਼ ਕਰ ਸਕਦੇ ਹਨ ।

About The Author

Related posts

Leave a Reply

Your email address will not be published. Required fields are marked *