Verify Party Member
Header
Header
ਤਾਜਾ ਖਬਰਾਂ

ਸ. ਹਰਮਿੰਦਰ ਸਿੰਘ ਟਿਵਾਣਾ ਮਾਧੋਪੁਰ ਦੇ ਮਾਤਾ ਬੀਬੀ ਜਸਵੀਰ ਕੌਰ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਸ. ਹਰਮਿੰਦਰ ਸਿੰਘ ਟਿਵਾਣਾ ਮਾਧੋਪੁਰ ਦੇ ਮਾਤਾ ਬੀਬੀ ਜਸਵੀਰ ਕੌਰ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 29 ਅਗਸਤ ( ) “ਸਾਨੂੰ ਇਹ ਜਾਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਸਾਡੇ ਬਹੁਤ ਹੀ ਸੂਝਵਾਨ, ਪੰਥਕ ਖਿਆਲਾ ਦੇ ਧਾਰਨੀ ਸ. ਹਰਮਿੰਦਰ ਸਿੰਘ ਟਿਵਾਣਾ ਮਾਧੋਪੁਰ ਦੇ ਸਤਿਕਾਰਯੋਗ ਮਾਤਾ ਬੀਬੀ ਜਸਵੀਰ ਕੌਰ ਬੀਤੇ ਕੁਝ ਦਿਨ ਪਹਿਲੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਟਿਵਾਣਾ ਪਰਿਵਾਰ, ਦੋਸਤਾਂ, ਮਿੱਤਰਾਂ, ਸੰਬੰਧੀਆਂ ਅਤੇ ਇਲਾਕਾ ਨਿਵਾਸੀਆ ਨੂੰ ਡੂੰਘਾਂ ਸਦਮਾ ਪਹੁੰਚਿਆ ਹੈ । ਅਸੀਂ ਇਸ ਦੁੱਖ ਦੀ ਘੜੀ ਵਿਚ ਸ. ਹਰਮਿੰਦਰ ਸਿੰਘ ਟਿਵਾਣਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰਿਕ ਮੈਬਰਾਂ ਨਾਲ ਸਰੀਕ ਹੁੰਦੇ ਹੋਏ ਅਤੇ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਾਡੇ ਤੋਂ ਵਿਛੜੀ ਨੇਕ ਪਵਿੱਤਰ ਬਜੁਰਗ ਆਤਮਾ ਮਾਤਾ ਜਸਵੀਰ ਕੌਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਣ ਅਤੇ ਟਿਵਾਣਾ ਪਰਿਵਾਰ, ਦੋਸਤਾਂ, ਸੰਬੰਧੀਆਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਤਾਂ ਕਿ ਸ. ਹਰਮਿੰਦਰ ਸਿੰਘ ਟਿਵਾਣਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਮੈਬਰ ਆਪਣੀ ਮਾਤਾ ਜੀ ਵੱਲੋਂ ਦਿੱਤੇ ਗਏ ਅਮੀਰ ਸੰਸਕਾਰਾਂ ਉਤੇ ਚੱਲਦੇ ਹੋਏ ਜਿਥੇ ਆਪੋ-ਆਪਣੇ ਕਾਰੋਬਾਰਾਂ ਵਿਚ ਤਰੱਕੀ ਕਰਨ, ਉਥੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾਂ ਕਰਨ ਵਿਚ ਵੀ ਆਪਣਾ ਯੋਗਦਾਨ ਪਾਉਦੇ ਰਹਿਣ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਈਮਾਨ ਸਿੰਘ ਮਾਨ ਸਰਪ੍ਰਸਤ ਯੂਥ ਵਿੰਗ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਲਖਵੀਰ ਸਿੰਘ ਮਹੇਸ਼ਪੁਰੀਆਂ, ਐਡਵੋਕੇਟ ਕਰਨਰਾਜ ਸਿੰਘ, ਹਿੰਮਤ ਸਿੰਘ, ਲਲਿਤ ਮੋਹਨ ਸਿੰਘ ਆਦਿ ਨੇ ਟਿਵਾਣਾ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਂਝੇ ਤੌਰ ਤੇ ਕੀਤਾ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੀਬੀ ਜਸਵੀਰ ਕੌਰ ਟਿਵਾਣਾ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਮਿਤੀ 4 ਸਤੰਬਰ 2020 ਨੂੰ 12 ਤੋਂ 1 ਵਜੇ ਤੱਕ ਪਿੰਡ ਮਾਧੋਪੁਰ ਦੇ ਗੁਰੂਘਰ ਵਿਚ ਪਾਏ ਜਾਣਗੇ । ਸਮੁੱਚੇ ਹਮਦਰਦਾਂ, ਇਲਾਕਾ ਨਿਵਾਸੀਆ ਨੂੰ ਇਸ ਅਰਦਾਸ ਸਮਾਗਮ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *