Verify Party Member
Header
Header
ਤਾਜਾ ਖਬਰਾਂ

ਸ. ਹਰਬੀਰ ਸਿੰਘ ਸੰਧੂ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਮੁੱਖ ਸੰਪਾਦਕ ਪੰਜਾਬ ਵਰਲਡ ਟਾਈਮਜ਼ ਮੈਗਜੀਨ ਦੀ ਪਤਨੀ ਵੱਡੀ ਪੀੜਾਂ ‘ਚ ਮੁੰਬਈ ਵਿਖੇ ਇਲਾਜ ਅਧੀਨ, ਪੰਥ ਦਰਦੀ ਅਰਦਾਸਾਂ ਦੇ ਨਾਲ ਸਹਾਇਤਾ ਵੀ ਕਰਨ : ਮਾਨ

ਸ. ਹਰਬੀਰ ਸਿੰਘ ਸੰਧੂ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਮੁੱਖ ਸੰਪਾਦਕ ਪੰਜਾਬ ਵਰਲਡ ਟਾਈਮਜ਼ ਮੈਗਜੀਨ ਦੀ ਪਤਨੀ ਵੱਡੀ ਪੀੜਾਂ ‘ਚ ਮੁੰਬਈ ਵਿਖੇ ਇਲਾਜ ਅਧੀਨ, ਪੰਥ ਦਰਦੀ ਅਰਦਾਸਾਂ ਦੇ ਨਾਲ ਸਹਾਇਤਾ ਵੀ ਕਰਨ : ਮਾਨ

ਅੰਮ੍ਰਿਤਸਰ, 31 ਮਾਰਚ ( ) “ਸ. ਹਰਬੀਰ ਸਿੰਘ ਸੰਧੂ ਜੋ ਲੰਮੇ ਸਮੇਂ ਤੋਂ ਦ੍ਰਿੜਤਾ, ਇਮਾਨਦਾਰੀ ਅਤੇ ਬਿਨ੍ਹਾਂ ਕਿਸੇ ਮਾਲੀ ਤੇ ਪਰਿਵਾਰਿਕ ਸਵਾਰਥ ਤੋਂ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਤੌਰ ਸਕੱਤਰ ਅੰਮ੍ਰਿਤਸਰ ਦਫ਼ਤਰ ਦੀ ਹੀ ਸੇਵਾ ਨਹੀਂ ਨਿਭਾਉਦੇ ਆ ਰਹੇ, ਬਲਕਿ ਬਹੁਤ ਹੀ ਸਿੱਦਤ ਅਤੇ ਮਿਹਨਤ ਨਾਲ ਹਰ ਮਹੀਨੇ ਸਿੱਖ ਕੌਮ ਦੀ ਆਵਾਜ਼ ਦੀ ਤਰਜ਼ਮਾਨੀ ਕਰਨ ਵਾਲੇ “ਪੰਜਾਬ ਵਰਲਡ ਟਾਈਮਜ਼” ਮੈਗਜੀਨ ਨੂੰ ਲੰਮੇ ਸਮੇਂ ਤੋਂ ਕੱਢਦੇ ਆ ਰਹੇ ਹਨ ਅਤੇ ਸਮੁੱਚੇ ਸੰਸਾਰ ਵਿਚ ਸਿੱਖ ਕੌਮ ਨਾਲ ਸੰਬੰਧਤ ਮਸਲਿਆ, ਸੋਚ ਅਤੇ ਗੁਰੂ ਸਾਹਿਬਾਨ ਜੀ ਦੇ ਆਦੇਸ਼ਾਂ ਤੋਂ ਜਾਣਕਾਰੀ ਦੇਣ ਦੀ ਵੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ । ਉਨ੍ਹਾਂ ਦੀ ਸਪਤਨੀ ਬੀਬੀ ਸੁਖਵਿੰਦਰ ਕੌਰ ਸੰਧੂ ਡੂੰਘੀ ਬਿਮਾਰੀ ਤੋਂ ਲੰਮੇ ਸਮੇਂ ਤੋਂ ਪੀੜਤ ਚੱਲੇ ਆ ਰਹੇ ਹਨ । ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਡਾਕਟਰਾਂ ਨੇ ਬੇਵਸੀ ਅਧੀਨ ਜੁਆਬ ਦੇ ਦਿੱਤਾ ਹੈ ਅਤੇ ਸੰਧੂ ਸਾਹਿਬ ਆਪਣੀ ਸਪਤਨੀ ਦੇ ਇਲਾਜ ਲਈ ਮੁੰਬਈ ਦੇ ਵੱਡੇ ਹਸਪਤਾਲ ਵਿਚ ਸੇਵਾ ਕਰਦੇ ਹੋਏ ਇਲਾਜ ਕਰਵਾ ਰਹੇ ਹਨ । ਜਿਥੇ ਪੰਥ ਦਰਦੀ ਉਨ੍ਹਾਂ ਦੀ ਸਪਤਨੀ ਦੀ ਅੱਛੀ ਸਿਹਤਯਾਬੀ ਲਈ ਅਰਦਾਸ ਕਰਨ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨਾਲ ਪਿਆਰ ਰੱਖਣ ਵਾਲੇ ਗੁਰਸਿੱਖ ਉਨ੍ਹਾਂ ਨੂੰ ਹਰ ਤਰ੍ਹਾਂ ਮਹਿੰਗੇ ਇਲਾਜ ਲਈ ਸਹਾਇਤਾ ਵੀ ਕਰਨ ਤਾਂ ਕਿ ਸ. ਹਰਬੀਰ ਸਿੰਘ ਸੰਧੂ ਜੀ ਦੀ ਪਤਨੀ ਫਿਰ ਤੋ ਨੌ-ਬਰ-ਨੌ ਹੋਕੇ ਸੰਧੂ ਸਾਹਿਬ ਨੂੰ ਆਪਣੀਆ ਪੰਥਕ ਜਿੰਮੇਵਾਰੀਆਂ ਪੂਰੀਆਂ ਕਰਨ ਲਈ ਉਨ੍ਹਾਂ ਦੇ ਨਾਲ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਨਾਲ ਸਾਥ ਦਿੰਦੇ ਹੋਏ ਸਹਿਯੋਗ ਕਰ ਸਕਣ । ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਬਾਹਰਲੇ ਮੁਲਕਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਅਤੇ ਪੰਥ ਦਰਦੀਆਂ ਨੂੰ ਕੀਤੀ ਅਤੇ ਉਮੀਦ ਕੀਤੀ ਕਿ ਪਾਰਟੀ ਅਹੁਦੇਦਾਰ ਅਤੇ ਬਾਹਰਲੇ ਮੁਲਕਾਂ ਦੇ ਮੁੱਖ ਸੇਵਾਦਾਰ ਸ. ਹਰਬੀਰ ਸਿੰਘ ਸੰਧੂ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਨ੍ਹਾਂ ਦਾ ਮੋਬਾਇਲ ਫੋਨ ਨੰਬਰ 0091-98147-24180 ਹੈ, ਉਤੇ ਸੰਪਰਕ ਕਰਦੇ ਹੋਏ ਜਿਥੇ ਉਨ੍ਹਾਂ ਦੀ ਸੇਵਾ ਲਈ ਹੌਸਲਾ ਅਫ਼ਜਾਈ ਵੀ ਕਰਨਗੇ, ਉਥੇ ਵੱਡੇ ਤੇ ਮਹਿੰਗੇ ਇਲਾਜ ਲਈ ਯੋਗਦਾਨ ਵੀ ਪਾਉਣਗੇ।”

About The Author

Related posts

Leave a Reply

Your email address will not be published. Required fields are marked *