Select your Top Menu from wp menus
Header
Header

ਸ. ਹਰਬੀਰ ਸਿੰਘ ਸੰਧੂ ਪਹਿਲੇ ਦੀ ਤਰ੍ਹਾਂ ਮਾਝਾ ਅਤੇ ਇਸਦੇ ਨਾਲ ਲੱਗਦੇ ਇਲਾਕਿਆ ਦੇ ਬਤੌਰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਨਿਭਾਉਦੇ ਰਹਿਣਗੇ, ਨਵਦੀਪ ਸਿੰਘ ਕੇਵਲ ਦਫ਼ਤਰ ਦੀ ਪ੍ਰੈਸ ਦਾ ਕੰਮ ਕਰਨਗੇ : ਮਾਨ

ਸ. ਹਰਬੀਰ ਸਿੰਘ ਸੰਧੂ ਪਹਿਲੇ ਦੀ ਤਰ੍ਹਾਂ ਮਾਝਾ ਅਤੇ ਇਸਦੇ ਨਾਲ ਲੱਗਦੇ ਇਲਾਕਿਆ ਦੇ ਬਤੌਰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਨਿਭਾਉਦੇ ਰਹਿਣਗੇ, ਨਵਦੀਪ ਸਿੰਘ ਕੇਵਲ ਦਫ਼ਤਰ ਦੀ ਪ੍ਰੈਸ ਦਾ ਕੰਮ ਕਰਨਗੇ : ਮਾਨ

ਅੰਮ੍ਰਿਤਸਰ, 9 ਅਗਸਤ ( ) “ਸ. ਹਰਬੀਰ ਸਿੰਘ ਸੰਧੂ ਲੰਮੇ ਸਮੇਂ ਤੋਂ ਪਾਰਟੀ ਲਈ ਨਿਰਸਵਾਰਥ ਅਣਥੱਕ ਮਿਹਨਤ ਕਰਦੇ ਆਏ ਹਨ ਅਤੇ ਮਾਝੇ ਤੇ ਨਾਲ ਦੇ ਇਲਾਕਿਆ ਵਿਚ ਉਨ੍ਹਾਂ ਨੇ ਵੱਡੀ ਸੇਵਾ ਕੀਤੀ ਹੈ ਅਤੇ ਪਾਰਟੀ ਦੀ ਪਾਲਸੀ ਅਤੇ ਸੋਚ ਨੂੰ ਆਪਣੀਆਂ ਲਿਖਤਾ ਰਾਹੀ ਅਤੇ ਪਾਰਟੀ ਵੱਲੋਂ ਕੱਢੇ ਜਾਣ ਵਾਲੇ ਮੈਗਜੀਨ ਪੰਜਾਬੀ ਵਰਲਡ ਟਾਈਮਜ਼ ਵਿਚ ਹਰ ਪੱਖੋਂ ਬਾਦਲੀਲ ਢੰਗ ਨਾਲ ਆਪਣੀ ਸ਼ਬਦਾਵਲੀ ਨੂੰ ਅੱਛੇ ਸ਼ਬਦਾਂ ਵਿਚ ਕਲਮਬੰਦ ਕਰਕੇ ਨਿਰੰਤਰ ਸੇਵਾ ਕਰਦੇ ਆ ਰਹੇ ਹਨ । ਇਸ ਲਈ ਉਹ ਪਹਿਲੇ ਦੀ ਤਰ੍ਹਾਂ ਮਾਝਾ ਤੇ ਇਸਦੇ ਨਾਲ ਦੇ ਇਲਾਕਿਆ ਵਿਚ ਬਤੌਰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਨਿਭਾਉਦੇ ਰਹਿਣਗੇ । ਜਦੋਂਕਿ ਸ. ਨਵਦੀਪ ਸਿੰਘ ਜਿਨ੍ਹਾਂ ਦੀ ਨਿਯੁਕਤੀ ਹੁਣੇ ਕੀਤੀ ਗਈ ਹੈ, ਉਹ ਕੇਵਲ ਦਫ਼ਤਰ ਦੀ ਪ੍ਰੈਸ ਦੀ ਹੀ ਜਿੰਮੇਵਾਰੀ ਨਿਭਾਉਣਗੇ ਅਤੇ ਦੋਵੇ ਸਤਿਕਾਰਯੋਗ ਸਕੱਤਰ ਸਾਹਿਬਾਨ ਆਪਣੀਆ ਜਿੰਮੇਵਾਰੀਆਂ ਨੂੰ ਨਿਭਾਉਦੇ ਹੋਏ ਹਰ ਗੱਲ ਤੋਂ ਪਾਰਟੀ ਦੇ ਮੁੱਖ ਦਫ਼ਤਰ ਬੈਠੇ ਪਾਰਟੀ ਦੇ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਰ ਗਤੀਵਿਧੀ ਤੋਂ ਜਾਣੂ ਕਰਵਾਉਣ ਦੀ ਜਿੰਮੇਵਾਰੀ ਵੀ ਪੂਰੀ ਕਰਨਗੇ ਅਤੇ ਉਨ੍ਹਾਂ ਨਾਲ ਸੈਟਰ ਲੈਵਲ ਤੇ ਰਾਬਤਾ ਕਾਇਮ ਰੱਖਣਗੇ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਆਪਣੇ ਦਸਤਖ਼ਤਾ ਹੇਠ ਜਾਰੀ ਕੀਤੇ ਗਏ ਇਕ ਬਿਆਨ ਵਿਚ ਪੰਜਾਬੀਆਂ, ਸਿੱਖ ਕੌਮ ਨੂੰ ਇਨ੍ਹਾਂ ਸਤਿਕਾਰਯੋਗ ਸਕੱਤਰ ਸਾਹਿਬਾਨ ਨਾਲ ਅਤੇ ਮੁੱਖ ਦਫ਼ਤਰ ਨਾਲ ਸੰਪਰਕ ਰੱਖਣ ਅਤੇ ਪਾਰਟੀ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਵੱਧ ਚੜ੍ਹਕੇ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ 15 ਅਗਸਤ ਦੀ ਈਸੜੂ ਵਿਖੇ ਹੋਣ ਵਾਲੀ ਕਾਨਫਰੰਸ, ਆਉਣ ਵਾਲੇ ਕੱਲ੍ਹ 10 ਅਗਸਤ ਨੂੰ ਪਿੰਡ ਢੰਢੋਗਲ (ਧੂਰੀ) ਵਿਖੇ ਅਤੇ 20 ਅਗਸਤ ਨੂੰ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਸਾਹਨੇਵਾਲ ਵਿਖੇ ਹੋਣ ਵਾਲੀਆ ਕਾਨਫਰੰਸਾਂ ਵਿਚ ਸਾਮਿਲ ਹੋਣ ਦੀ ਅਪੀਲ ਵੀ ਕੀਤੀ ।

About The Author

Related posts

Leave a Reply

Your email address will not be published. Required fields are marked *