Verify Party Member
Header
Header
ਤਾਜਾ ਖਬਰਾਂ

ਸ. ਹਰਦੀਪ ਸਿੰਘ ਪੁਰੀ ਦੀ ਸਨਿਆਰਤਾ ਨਜ਼ਰ ਅੰਦਾਜ ਕਰਕੇ, ਵਿਦੇਸ਼ ਸਕੱਤਰ ਦੇ ਮੁੱਖ ਵੱਡੇ ਅਹੁਦੇ ਉਤੇ ਜੂਨੀਅਰ ਸ੍ਰੀ ਹਰਸ਼ ਵਰਧਨ ਸਰਿੰਗਲਾ ਨੂੰ ਲਗਾਉਣਾ ਅਸਹਿ : ਮਾਨ

ਸ. ਹਰਦੀਪ ਸਿੰਘ ਪੁਰੀ ਦੀ ਸਨਿਆਰਤਾ ਨਜ਼ਰ ਅੰਦਾਜ ਕਰਕੇ, ਵਿਦੇਸ਼ ਸਕੱਤਰ ਦੇ ਮੁੱਖ ਵੱਡੇ ਅਹੁਦੇ ਉਤੇ ਜੂਨੀਅਰ ਸ੍ਰੀ ਹਰਸ਼ ਵਰਧਨ ਸਰਿੰਗਲਾ ਨੂੰ ਲਗਾਉਣਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 24 ਦਸੰਬਰ ( ) “ਸ. ਹਰਦੀਪ ਸਿੰਘ ਪੁਰੀ 1974 ਬੈਂਚ ਦੇ ਸੀਨੀਅਰ ਇੰਡੀਅਨ ਫੋਰਨ ਸਰਵਿਸ ਰੈਂਕ ਦੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਫਿਰਕੂ ਹਕੂਮਤ ਜੋ ਲੰਮੇਂ ਸਮੇਂ ਤੋਂ ਸਿੱਖ ਕੌਮ ਨਾਲ ਵੱਡੇ ਵਿਤਕਰੇ ਅਤੇ ਜ਼ਬਰ-ਜੁਲਮ ਕਰਦੀ ਆ ਰਹੀ ਹੈ, ਉਸਨੇ ਸਿੱਖ ਕੌਮ ਨਾਲ ਇਕ ਹੋਰ ਵਾਧਾ ਕਰਦੇ ਹੋਏ ਸ. ਹਰਦੀਪ ਸਿੰਘ ਪੁਰੀ ਆਈ.ਐਫ.ਐਸ. ਜਿਨ੍ਹਾਂ ਦੀ ਵਿਦੇਸ਼ ਸਕੱਤਰ ਦੇ ਅਹੁਦੇ ਦੀ ਸਨਿਆਰਤਾ ਸਭ ਤੋਂ ਉਪਰ ਸੀ, ਉਸ ਨੂੰ ਮੰਦਭਾਵਨਾ ਅਧੀਨ ਨਜ਼ਰ ਅੰਦਾਜ ਕਰਦੇ ਹੋਏ 1984 ਬੈਂਚ ਦੇ ਸ੍ਰੀ ਹਰਸ ਵਰਧਨ ਸਰਿੰਗਲਾ ਨੂੰ ਇਸ ਅਹੁਦੇ ਤੇ ਤਾਇਨਾਤ ਕਰ ਦਿੱਤਾ ਹੈ । ਜੋ ਸਿੱਖ ਕੌਮ ਨਾਲ ਵੱਡੀ ਵਿਤਕਰੇ ਵਾਲੀ ਨਿੰਦਣਯੋਗ ਹੁਕਮਰਾਨਾਂ ਵੱਲੋਂ ਕੀਤੀ ਜਾਣ ਵਾਲੀ ਬੇਇਨਸਾਫ਼ੀ ਹੈ, ਜਿਸਦੀ ਅਸੀਂ ਕੌਮਾਂਤਰੀ ਪੱਧਰ ਤੇ ਪੁਰਜੋਰ ਸ਼ਬਦਾਂ ਵਿਚ ਜਿਥੇ ਨਿੰਦਾ ਕਰਦੇ ਹਾਂ, ਉਥੇ ਮੌਜੂਦਾ ਮੋਦੀ ਹਕੂਮਤ ਨੂੰ ਖ਼ਬਰਦਾਰ ਕਰਦੇ ਹਾਂ ਕਿ ਸਿੱਖ ਕੌਮ ਅਜਿਹੇ ਵਿਤਕਰਿਆ ਅਤੇ ਜ਼ਬਰ-ਜੁਲਮਾਂ ਨੂੰ ਬਿਲਕੁਲ ਸਹਿਣ ਨਹੀਂ ਕਰੇਗੀ । ਇਸ ਲਈ ਇਸ ਕੀਤੇ ਗਏ ਫੈਸਲੇ ਤੇ ਮੁੜ ਵਿਚਾਰ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਬਹੁਤ ਹੀ ਸੂਝਵਾਨ, ਚਿੰਤਕ ਅਤੇ ਸੀਨੀਅਰ ਸਿੱਖ ਆਈ.ਐਫ.ਐਸ. ਅਫ਼ਸਰ ਸ. ਹਰਦੀਪ ਸਿੰਘ ਪੁਰੀ ਨੂੰ ਵਿਦੇਸ਼ ਸਕੱਤਰ ਦੇ ਅਹੁਦੇ ਤੋਂ ਨਜ਼ਰ ਅੰਦਾਜ ਕਰਕੇ ਆਪਣੀ ਹਿੰਦੂਤਵ ਸੋਚ ਨੂੰ ਪੂਰਨ ਕਰਨ ਵਾਲੇ ਹਰਸ ਵਰਧਨ ਸਰਿੰਗਲਾ ਨੂੰ ਲਗਾਉਣ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁਲਕ ਦੀ ਵੰਡ ਹੋਈ ਹੈ ਅਤੇ ਇੰਡੀਆਂ ਆਜ਼ਾਦ ਹੋਇਆ ਹੈ, ਉਦੋਂ ਤੋਂ ਇਹ ਯੂਨੀਅਨ ਸੈਂਟਰ ਦੀ ਹਕੂਮਤ ਦੀ ਇਹ ਰਵਾਇਤ ਰਹੀ ਹੈ ਕਿ ਵਿਦੇਸ਼, ਰੱਖਿਆ, ਵਿੱਤ ਅਤੇ ਗ੍ਰਹਿ ਵਿਭਾਗ ਵਿਚ ਕੈਬਨਿਟ ਬਣਾਉਦੇ ਹੋਏ ਇਨ੍ਹਾਂ ਚਾਰਾਂ ਵਿਚੋਂ ਇਕ ਅਹੁਦੇ ਉਤੇ ਸਿੱਖ ਨੂੰ ਲਗਾਇਆ ਜਾਂਦਾ ਸੀ, ਜਿਸਦਾ ਲੰਮਾਂ ਸਮਾਂ ਅਮਲ ਹੁੰਦਾ ਰਿਹਾ ਹੈ । ਪਰ ਹੁਣ ਕੁਝ ਬੀਤੇ ਸਮਿਆ ਤੋਂ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ ਨੇ ਇਸ ਸਿੱਖ ਕੌਮ ਨੂੰ ਸਤਿਕਾਰ-ਮਾਣ ਦੇਣ ਵਾਲੀ ਰਵਾਇਤ ਨੂੰ ਫਿਰਕੂ ਸੋਚ ਅਧੀਨ ਤੋੜਕੇ, ਸਨਿਆਰਤਾ ਨੂੰ ਪਾਸੇ ਰੱਖਕੇ ਕੱਟੜਵਾਦੀ ਹਿੰਦੂ ਸੋਚ ਰੱਖਣ ਵਾਲਿਆ ਨੂੰ ਲਗਾਇਆ ਜਾ ਰਿਹਾ ਹੈ । ਜਿਸ ਨਾਲ ਪਹਿਲੋ ਹੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੀਆ ਘੋਰ ਬੇਇਨਸਾਫ਼ੀਆਂ, ਜ਼ਬਰ-ਜੁਲਮ ਦੀ ਲੜੀ ਲੰਮੀ ਹੁੰਦੀ ਜਾ ਰਹੀ ਹੈ । ਜਿਸਦੇ ਨਤੀਜੇ ਕਦੀ ਵੀ ਇੰਡੀਆਂ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਲਾਹੇਬੰਦ ਨਹੀਂ ਰਹਿਣਗੇ । ਇਸ ਲਈ ਅਸੀਂ ਇਸ ਪ੍ਰੈਸ ਰੀਲੀਜ ਰਾਹੀ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਨੂੰ ਕੌਮ ਦੇ ਬਿਨ੍ਹਾਂ ਤੇ ਸੁਚੇਤ ਕਰਦੇ ਹਾਂ ਕਿ ਉਹ ਅਜਿਹੇ ਸਿੱਖ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਫੈਸਲੇ ਕਰਨ ਤੋਂ ਤੋਬਾ ਕਰਨ ਤਾਂ ਬਿਹਤਰ ਹੋਵੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *