Select your Top Menu from wp menus
Header
Header

ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਵੱਲੋਂ ਆਪਣੀ ਜਨਮ ਭੂਮੀ ਵਾਲੇ ਨਿੱਜੀ ਪਿੰਡ ਬੰਬੇਲੀ ਦਾ ਦੌਰਾ ਹਿੰਦੂਤਵ ਹਕੂਮਤ ਵੱਲੋਂ ਰੱਦ ਕਰਵਾਉਣਾ ਅਫ਼ਸੋਸਨਾਕ : ਮਾਨ

ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਵੱਲੋਂ ਆਪਣੀ ਜਨਮ ਭੂਮੀ ਵਾਲੇ ਨਿੱਜੀ ਪਿੰਡ ਬੰਬੇਲੀ ਦਾ ਦੌਰਾ ਹਿੰਦੂਤਵ ਹਕੂਮਤ ਵੱਲੋਂ ਰੱਦ ਕਰਵਾਉਣਾ ਅਫ਼ਸੋਸਨਾਕ : ਮਾਨ

ਚੰਡੀਗੜ੍ਹ, 18 ਅਪ੍ਰੈਲ ( ) “ਹੁਣੇ-ਹੁਣੇ ਸਾਨੂੰ ਆਪਣੇ ਅਤਿ ਭਰੋਸੇਯੋਗ ਸੂਤਰਾਂ ਤੋਂ ਇਹ ਇਤਲਾਹ ਮਿਲੀ ਹੈ ਕਿ ਹਿੰਦੂਤਵ ਮੋਦੀ ਹਕੂਮਤ ਨੇ ਸਿੱਖ ਕੌਮ ਵਿਰੋਧੀ ਆਪਣੇ ਮਨ-ਆਤਮਾ ਵਿਚ ਪਣਪ ਰਹੀ ਨਫ਼ਰਤ ਨੂੰ ਹੋਰ ਅੱਗੇ ਵਧਾਉਦੇ ਹੋਏ ਕੈਨੇਡਾ ਦੀ ਹਕੂਮਤ ਨੂੰ ਇਹ ਰਾਏ ਭੇਜਕੇ ਕਿ ਅਸੀਂ ਸ. ਹਰਜੀਤ ਸਿੰਘ ਸੱਜਣ ਦੀ ਸੁਰੱਖਿਆ ਦਾ ਮੁਕੰਮਲ ਪ੍ਰਬੰਧ ਨਹੀਂ ਕਰ ਸਕਦੇ ਦਾ ਬਹਾਨਾ ਬਣਾਕੇ ਆਪਣੇ ਨਿੱਜੀ ਪਿੰਡ ਬੰਬੇਲੀ ਜਿ਼ਲ੍ਹਾ ਹੁਸਿਆਰਪੁਰ ਜਿਥੇ ਉਨ੍ਹਾਂ ਦਾ 06 ਸਤੰਬਰ 1970 ਨੂੰ ਜਨਮ ਹੋਇਆ, ਉਸ ਪਿੰਡ ਦੀ ਆਪਣੀ ਮਾਤ-ਭੂਮੀ ਦੇ ਦਰਸ਼ਨ ਕਰਨ ਅਤੇ ਆਪਣੇ ਪਿੰਡ ਨਿਵਾਸੀਆਂ ਅਤੇ ਪਰਿਵਾਰਿਕ ਮੈਬਰਾਂ ਨੂੰ ਮਿਲਣ ਵਾਲੀ ਮੁਲਾਕਾਤ ਨੂੰ ਕਰਨ ਤੇ ਉਥੋ ਦੇ ਦੌਰੇ ਨੂੰ ਰੱਦ ਕਰਵਾ ਦਿੱਤਾ ਹੈ, ਜੋ ਕਿ ਬਹੁਤ ਹੀ ਅਫ਼ਸੋਸਨਾਕ ਅਤੇ ਗੈਰ-ਇਖ਼ਲਾਕੀ ਕਾਰਵਾਈ ਹੋਈ ਹੈ, ਜੋ ਅਤਿ ਨਿੰਦਣਯੋਗ ਹੈ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਮੀਡੀਏ ਅਤੇ ਪ੍ਰੈਸ ਰਾਹੀ ਦਿੰਦੇ ਹੋਏ ਕਿਹਾ ਕਿ ਹਿੰਦੂਤਵ ਹਕੂਮਤ ਦਾ ਇਹ ਅਣਮਨੁੱਖੀ ਅਤੇ ਗੈਰ-ਇਨਸਾਨੀਅਤ ਅਮਲ ਬਰਦਾਸਤ ਯੋਗ ਨਹੀਂ । ਹੁਣ ਜਦੋਂ ਹਿੰਦੂਤਵ ਹਕੂਮਤ ਸ. ਹਰਜੀਤ ਸਿੰਘ ਸੱਜਣ ਨਾਲ ਐਨੇ ਹੇਠਲੇ ਪੱਧਰ ਤੇ ਅਮਲ ਕਰਨ ਤੇ ਉਤਾਰੂ ਹੋ ਗਈ ਹੈ, ਤਾਂ ਹੁਣ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਨਿਵਾਸੀਆਂ ਦਾ ਇਹ ਫ਼ਰਜ ਬਣਦਾ ਹੈ ਕਿ ਉਹ ਸ. ਹਰਜੀਤ ਸਿੰਘ ਸੱਜਣ ਤੇ ਕੈਨੇਡਾ ਦੇ ਡੈਪੂਟੇਸ਼ਨ ਵੱਲੋਂ 20 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਦੇ ਸਵਾਗਤ ਲਈ ਹਰ ਪਿੰਡ, ਕਸਬੇ, ਸ਼ਹਿਰ ਦੇ ਹਰ ਘਰ ਵਿਚੋ ਪੰਜਾਬੀ ਅਤੇ ਸਿੱਖ ਉਨ੍ਹਾਂ ਦੇ ਸਵਾਗਤ ਲਈ ਹੁਮ-ਹੁੰਮਾਕੇ ਪਹੁੰਚਣ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਸ. ਹਰਜੀਤ ਸਿੰਘ ਸੱਜਣ ਦੇ ਨਿੱਜੀ ਪਿੰਡ ਦੇ ਦੌਰੇ ਦੀ ਸੁਰੱਖਿਆ ਦੀ ਜਿੰਮੇਵਾਰੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਬਣਦੀ ਹੈ । ਦੂਸਰਾ ਇਖ਼ਲਾਕੀ ਤੌਰ ਤੇ ਸਮੁੱਚੀ ਸਿੱਖ ਕੌਮ ਦੀ ਬਣਦੀ ਹੈ । ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਹਿੰਦੂਤਵ ਹੁਕਮਰਾਨਾਂ ਅੱਗੇ ਗੋਡੇ ਟੇਕ ਕੇ ਆਪਣੀ ਅਣਖ਼ ਨੂੰ ਕਾਇਮ ਰੱਖਣ ਤੋਂ ਅਸਮਰੱਥ ਹੋ ਗਈ ਹੈ ਤਾਂ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦੀ ਜਿੰਮੇਵਾਰੀ ਲੈਦੇ ਹਨ ਅਤੇ ਭਾਰਤ ਦੀ ਹਿੰਦੂਤਵ ਹਕੂਮਤ ਨੂੰ ਇਹ ਇਖ਼ਲਾਕੀ ਤੌਰ ਤੇ ਗੁਜਾਰਿਸ ਕਰਦੇ ਹਨ ਕਿ ਸਿੱਖ ਕੌਮ ਪ੍ਰਤੀ ਅਜਿਹੇ ਮੰਦਭਾਵਨਾ ਭਰੀਆ ਕਾਰਵਾਈਆ ਤੇ ਅਮਲ ਕਰਨ ਦੀ ਬਜਾਇ ਸਿੱਖ ਕੌਮ ਦੇ ਉਸ ਫਖ਼ਰ ਵਾਲੇ ਅਤੇ ਇਨਸਾਨੀਅਤ ਵਾਲੇ ਇਤਿਹਾਸ ਤੇ ਨਜ਼ਰ ਮਾਰੇ ਜਦੋਂ ਸਿੱਖ ਕੌਮ ਹਿੰਦੂ ਧੀਆਂ-ਭੈਣਾਂ, ਜਿਨ੍ਹਾਂ ਨੂੰ ਮੁਗਲ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਸਿੱਖ ਕੌਮ ਆਪਣੀਆਂ ਜਾਨਾਂ ਤੇ ਖੇਲਕੇ ਆਪਣੀ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਹਿੰਦੂ ਬਹੂ-ਬੇਟੀਆਂ ਨੂੰ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਦੇ ਰਹੇ ਹਨ । ਉਸ ਸਿੱਖ ਕੌਮ ਨੂੰ ਆਪਣੀ ਸੁਰੱਖਿਆ ਲਈ ਸਰਕਾਰੀ ਕਿਊਰਟੀਆਂ ਦੀ ਅੱਜ ਵੀ ਲੋੜ ਨਹੀਂ । ਇਸ ਲਈ ਭਾਰਤ ਸਰਕਾਰ ਆਪਣੀ ਮੁਤੱਸਵੀ ਸੋਚ ਨੂੰ ਅਲਵਿਦਾ ਕਹਿਕੇ ਸ. ਹਰਜੀਤ ਸਿੰਘ ਸੱਜਣ ਦੇ ਨਿੱਜੀ ਪਿੰਡ ਦੇ ਰੱਦ ਕਰਵਾਏ ਗਏ ਦੌਰੇ ਨੂੰ ਫਿਰ ਬਹਾਲ ਕਰਨ । ਸਿੱਖ ਕੌਮ ਤੇ ਪੰਜਾਬੀ ਉਨ੍ਹਾਂ ਦੀ ਸੁਰੱਖਿਆ ਖੁਦ ਕਰਨਗੇ। ਸ. ਮਾਨ ਨੇ ਕੈਨੇਡਾ ਦੀ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਹਕੂਮਤ ਨੂੰ ਵੀ ਜੋਰਦਾਰ ਅਪੀਲ ਕੀਤੀ ਕਿ ਉਹ ਸਿੱਖ ਵਿਰੋਧੀ ਹਿੰਦੂਤਵ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀ ਸੋਚ ਤੇ ਅਮਲ ਨਾ ਕਰਕੇ ਸ. ਹਰਜੀਤ ਸਿੰਘ ਸੱਜਣ ਨੂੰ ਆਪਣੀ ਜਨਮ ਭੂਮੀ ਬੰਬੇਲੀ (ਹੁਸਿਆਰਪੁਰ) ਵਿਖੇ ਜਾਣ ਦੀ ਇਜ਼ਾਜਤ ਦੇਣ । ਤਾਂ ਕਿ ਸਿੱਖ ਕੌਮ ਦੇ ਉਤਸਾਹ ਤੇ ਸਤਿਕਾਰ ਨੂੰ ਸ. ਸੱਜਣ ਤੇ ਕੈਨੇਡੀਅਨ ਡੈਪੂਟੇਸ਼ਨ ਖੁਦ ਅੱਖੀ ਵੇਖ ਸਕਣ ਅਤੇ ਪੰਜਾਬੀਆਂ ਤੇ ਸਿੱਖਾਂ ਦਾ ਪਿਆਰ ਲੈ ਸਕਣ ।

About The Author

Related posts

Leave a Reply

Your email address will not be published. Required fields are marked *