Select your Top Menu from wp menus
Header
Header
ਤਾਜਾ ਖਬਰਾਂ

ਸ. ਰਾਜੋਆਣਾ ਅਤੇ ਬਾਕੀ ਸਜ਼ਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ : ਮਾਨ

ਸ. ਰਾਜੋਆਣਾ ਅਤੇ ਬਾਕੀ ਸਜ਼ਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ : ਮਾਨ

ਫ਼ਤਹਿਗੜੵ ਸਾਹਿਬ, 13 ਨਵੰਬਰ ( )ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇੰਡੀਆਂ ਦੇ ਸਦਰ ਸ੍ਰੀ ਰਾਮ ਨਾਥ ਕੋਵਿਦ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇੰਡੀਅਨ ਦੇ ਸੰਵਿਧਾਨ ਦੀ ਧਾਰਾ 72 ਤਹਿਤ ਰੱਦ ਕਰਕੇ ਫ਼ਾਸੀ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਕਦਮ ਦੀ ਸਲਾਘਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਸ. ਬਲਵੰਤ ਸਿੰਘ ਰਾਜੋਆਣਾ ਨੇ 20 ਸਾਲ ਤੋ ਵੱਧ ਕੈਦ ਪੂਰੀ ਕਰ ਲਈ ਹੈ, ਜੋ ਉਮਰ ਕੈਦ ਦੇ ਨਿਯਮਾਂ ਤਹਿਤ ਐਨੀ ਹੀ ਬਣਦੀ ਹੈ। ਇਸ ਲਈ ਤੁਰੰਤ ਸ. ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਕਰ ਦਿੱਤਾ ਜਾਵੇ। ਪਾਰਟੀ ਪ੍ਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਜਿਹੜੇ ਸਿੱਖ ਸਿਆਸੀ ਕੈਦੀ ਦਹਾਕਿਆਬੰਧੀ ਜੇਲਾਂ ਵਿਚ ਨਜ਼ਰਬੰਦ ਹਨ, ਜਿਵੇਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਸ. ਦਵਿੰਦਰਪਾਲ ਸਿੰਘ ਭੁੱਲਰ, ਸ. ਦਿਆ ਸਿੰਘ ਲਾਹੌਰੀਆ, ਸ. ਜਗਤਾਰ ਸਿੰਘ ਤਾਰਾ, ਸ. ਲਾਲ ਸਿੰਘ, ਸ. ਹਰਨੇਕ ਸਿੰਘ ਭੱਪ ਆਦਿ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ। ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇ ਪ੍ਕਾਸ਼ ਉਤਸਵ ਤੇ ਜਾਇਜ ਮੰਨਿਆ ਜਾਵੇਗਾ । ਅਸੀਂ ਮੰਗ ਕਰਦੇ ਹਾਂ ਕਿ ਸਿੱਖ ਕੌਮ ਦੀ ਇਸ ਚਿਰਕੋਨੀ ਮੰਗ ਨੂੰ ਪੂਰਾ ਕੀਤਾ ਜਾਵੇ।

 

About The Author

Related posts

Leave a Reply

Your email address will not be published. Required fields are marked *