Verify Party Member
Header
Header
ਤਾਜਾ ਖਬਰਾਂ

ਸ. ਰਵੀ ਸਿੰਘ ਦਾ ਬਤੌਰ ਨੋਬਲ ਪ੍ਰਾਈਜ਼ ਲਈ ਨਾਮਜਦ ਹੋਣਾ, ਫਿਰਕੂ ਹੁਕਮਰਾਨਾਂ ਦੇ ਮੂੰਹ ‘ਤੇ ਕਰਾਰੀ ਚਪੇੜ : ਟਿਵਾਣਾ

ਸ. ਰਵੀ ਸਿੰਘ ਦਾ ਬਤੌਰ ਨੋਬਲ ਪ੍ਰਾਈਜ਼ ਲਈ ਨਾਮਜਦ ਹੋਣਾ, ਫਿਰਕੂ ਹੁਕਮਰਾਨਾਂ ਦੇ ਮੂੰਹ ‘ਤੇ ਕਰਾਰੀ ਚਪੇੜ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 20 ਜਨਵਰੀ ( ) “ਫਿਰਕੂ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਕੱਟੜਵਾਦੀ ਸੰਗਠਨ ਜਿਨ੍ਹਾਂ ਵਿਚ ਇੰਡੀਆ ਦੇ ਨਿਜ਼ਾਮ ਨੂੰ ਸਹੀ ਦਿਸ਼ਾ ਵੱਲ ਸਮੁੱਚੇ ਵਰਗਾਂ ਨੂੰ ਸੰਤੁਸਟ ਕਰਦੇ ਹੋਏ ਪ੍ਰਬੰਧ ਚਲਾਉਣ ਦੀ ਕੋਈ ਕਾਬਲੀਅਤ ਨਹੀਂ ਹੈ, ਉਹ ਆਪਣੇ ਕੱਟੜਵਾਦੀ ਰਾਜ ਭਾਗ ਨੂੰ ਚੱਲਦਾ ਰੱਖਣ ਲਈ ਇੰਡੀਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਨੂੰ ਸਾਜ਼ਸੀ ਢੰਗਾਂ ਰਾਹੀ ਆਪਸ ਵਿਚ ਲੜਵਾਕੇ ਇਨਸਾਨੀਅਤ ਅਤੇ ਜਮਹੂਰੀਅਤ ਪੱਖੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦੇ ਅਮਲ ਹੀ ਕਰਦੀਆ ਆ ਰਹੀਆ ਹਨ । ਜਿਸ ਨਾਲ ਇੰਡੀਆਂ ਵਿਚ ਇਹ ਫਿਰਕੂ ਹੁਕਮਰਾਨ ਕਦੇ ਵੀ ਸਥਾਈ ਤੌਰ ਤੇ ਨਾ ਤਾਂ ਅਮਨ-ਚੈਨ ਕਾਇਮ ਰੱਖ ਸਕਦੇ ਹਨ ਅਤੇ ਨਾ ਹੀ ਵੱਖ-ਵੱਖ ਕੌਮਾਂ ਅਤੇ ਧਰਮਾਂ ਵਿਚ ਆਪਸੀ ਪਿਆਰ ਮਿਲਵਰਤਨ ਨੂੰ ਮਜਬੂਤ ਕਰਨ ਦੀ ਸਮਰੱਥਾਂ ਰੱਖਦੇ ਹਨ । ਜੋ ਬੀਤੇ 54-55 ਦਿਨਾਂ ਤੋਂ ਦਿੱਲੀ ਦੀਆਂ ਸਰਹੱਦੀ ਬਰੂਹਾਂ ਤੇ ਇੰਡੀਆਂ ਦੇ ਕਿਸਾਨ-ਮਜ਼ਦੂਰ ਆਪਣੀਆ ਜਾਇਜ ਮੰਗਾਂ ਨੂੰ ਲੈਕੇ, ਕਿਸਾਨ ਮਾਰੂ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਮਨਮਈ ਅਤੇ ਵਿਧਾਨਿਕ ਢੰਗਾਂ ਰਾਹੀ ਮਜ਼ਬੂਤੀ ਨਾਲ ਸੰਘਰਸ਼ ਕਰਦੇ ਆ ਰਹੇ ਹਨ। ਇਸ ਕਿਸਾਨ ਸੰਘਰਸ਼ ਦੀ ਅਗਵਾਈ ਕੁਦਰਤ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਹਿੱਸੇ ਆਈ ਹੈ । ਹੁਕਮਰਾਨਾਂ ਨੇ ਕੌਮਾਂਤਰੀ ਪੱਧਰ ਦੇ ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਨ ਵਾਲੇ ‘ਖ਼ਾਲਸਾ ਏਡ’ ਦੀ ਕੌਮਾਂਤਰੀ ਪੱਧਰ ਦੀ ਮਨੁੱਖਤਾ ਪੱਖੀ ਜਥੇਬੰਦੀ ਦੇ ਮੁੱਖ ਸੇਵਦਾਰ ਸ. ਰਵੀ ਸਿੰਘ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੇ ਕੋਝੇ ਹੱਥਕੰਡੇ ਵਰਤੇ ਅਤੇ ਉਨ੍ਹਾਂ ਉਤੇ ਇਹ ਨਿਰਆਧਾਰ ਦੋਸ਼ ਲਗਾਏ ਗਏ ਕਿ ਉਨ੍ਹਾਂ ਨੂੰ ਜੋ ਫੰਡ ਆਉਦਾ ਹੈ ਉਹ ਗੈਰ-ਕਾਨੂੰਨੀ ਅਪਰਾਧਿਕ ਕਾਰਵਾਈਆ ਕਰਨ ਵਾਲੇ ਲੋਕ ਮਦਦ ਕਰਦੇ ਹਨ । ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ, ਖ਼ਾਲਸਾ ਏਡ ਅਤੇ ਰਵੀ ਸਿੰਘ ਨੂੰ ਬਦਨਾਮ ਕਰਕੇ ਇਸ ਚੱਲ ਰਹੇ ਕਿਸਾਨ ਮੋਰਚੇ ਨੂੰ ਅਸਫਲ ਕੀਤਾ ਜਾ ਸਕੇ । ਜਦੋਂ ਹੁਣ ਕੌਮਾਂਤਰੀ ਪੱਧਰ ਦੀਆਂ ਸਖਸ਼ੀਅਤਾਂ ਵੱਲੋਂ ਨੋਬਲ ਪ੍ਰਾਈਜ ਦੇਣ ਲਈ ਬਣੀ ਸੰਸਥਾਂ ਵੱਲੋਂ ਸ. ਰਵੀ ਸਿੰਘ ਨੂੰ ਨੋਬਲ ਪ੍ਰਾਈਜ ਦੇਣ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ, ਤਾਂ ਇਨ੍ਹਾਂ ਫਿਰਕੂ ਹੁਕਮਰਾਨਾਂ ਅਤੇ ਸੰਗਠਨਾਂ ਦੇ ਮੂੰਹ ਤੇ ਕੌਮਾਂਤਰੀ ਪੱਧਰ ਤੇ ਕਰਾਰੀ ਚਪੇੜ ਖੁਦ-ਬ-ਖੁਦ ਵੱਜ ਗਈ ਹੈ । ਹੁਣ ਇਨ੍ਹਾਂ ਕੋਲ ਖ਼ਾਲਸਾ ਏਡ, ਸ. ਰਵੀ ਸਿੰਘ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕੁਝ ਵੀ ਨਹੀਂ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਬਰਤਾਨੀਆ ਦੀ ਨੋਬਲ ਪ੍ਰਾਈਜ ਐਲਾਨਣ ਵਾਲੀ ਸੰਸਥਾਂ ਦਾ ਸਮੁੱਚੀ ਮਨੁੱਖਤਾ ਅਤੇ ਇਨਸਾਨੀਅਤ ਦੇ ਬਿਨ੍ਹਾਂ ਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ, ਉਥੇ ਸਮੁੱਚੇ ਇੰਡੀਆ ਦੇ ਇਨਸਾਫ਼ ਪਸ਼ੰਦ ਵਰਗਾਂ, ਸਖਸ਼ੀਅਤਾਂ ਅਤੇ ਸਮਾਜ ਦੀ ਬਿਹਤਰੀ ਲਈ ਉਦਮ ਕਰਨ ਵਾਲੀਆ ਸਖਸ਼ੀਅਤਾਂ ਅਤੇ ਸਿੱਖ ਕੌਮ ਨੂੰ ਇਸ ਲਈ ਹਾਰਦਿਕ ਮੁਬਾਰਕਬਾਦ ਵੀ ਭੇਜੀ । ਉਨ੍ਹਾਂ ਕਿਹਾ ਕਿ ਪੰਜਾਬੀਆਂ, ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆ ਹਿੰਦੂਤਵ ਤਾਕਤਾਂ ਸਿੱਖ ਕੌਮ ਉਤੇ ਨਿਰਆਧਾਰ ਦੋਸ਼ ਲਗਾਉਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਥੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਮਜ਼ਬੂਤੀ ਨਾਲ ਆਵਾਜ਼ ਉਠਾਉਣ ਦਾ ਸੰਦੇਸ਼ ਦਿੱਤਾ ਹੈ, ਉਥੇ ਉਨ੍ਹਾਂ ਨੇ ਹਰ ਗੁਰਸਿੱਖ ਨੂੰ ਆਪਣੀ ਨੇਕ ਕਮਾਈ ਵਿਚੋਂ ‘ਦਸਵੰਧ’ ਕੱਢਕੇ ਮਨੁੱਖਤਾ ਦੀ ਬਿਹਤਰੀ ਲਈ ਖਰਚ ਕਰਨ ਦਾ ਬਹੁਮੁੱਲਾ ਸੰਦੇਸ਼ ਵੀ ਦਿੱਤਾ ਹੈ । ਇਹੀ ਵਜਹ ਹੈ ਕਿ ਸੰਸਾਰ ਵਿਚ ਜਿਥੇ ਵੀ ਕੋਈ ਕੁਦਰਤੀ ਜਾਂ ਹਕੂਮਤੀ ਤੌਰ ਤੇ ਕੋਈ ਲੋਕਾਂ ਉਤੇ ਭੀੜ, ਮੁਸ਼ਕਿਲ ਬਣਦੀ ਹੈ ਤਾਂ ਇਹ ਸਿੱਖ ਕੌਮ ਹੀ ਹੈ ਕਿ ਅਜਿਹੇ ਔਕੜ ਸਮੇਂ ਉਥੇ ਪਹੁੰਚਕੇ ਦੁੱਖੀਆਂ, ਪੀੜ੍ਹਤਾਂ ਲਈ ਲੰਗਰ, ਪਹਿਨਣ ਲਈ ਕੱਪੜੇ ਅਤੇ ਹੋਰ ਲੋੜੀਦੇ ਸਾਜੋ-ਸਮਾਨ ਦਵਾਈਆ ਆਦਿ ਦਾ ਖੁੱਲ੍ਹ ਦਿਲੀ ਨਾਲ ਪ੍ਰਬੰਧ ਕਰਕੇ ਅਲੋਕਿਕ ਖੁਸ਼ੀ ਮਹਿਸੂਸ ਕਰਦੀ ਹੋਈ ਅਜਿਹੀ ਜਿ਼ੰਮੇਵਾਰੀ ਨਿਭਾਉਦੀ ਹੋਈ, ਨਾਲੋ-ਨਾਲ ਉਸ ਅਕਾਲ ਪੁਰਖ ਦਾ ਧੰਨਵਾਦ ਵੀ ਕਰਦੀ ਹੈ, ਜਿਸਨੇ ਉਨ੍ਹਾਂ ਨੂੰ ਇਹ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਬਖਸਿਆ ਹੈ । ਉਨ੍ਹਾਂ ਕਿਹਾ ਕਿ ਖ਼ਾਲਸਾ ਏਡ 1990 ਵਿਚ ਹੋਂਦ ਵਿਚ ਆਈ ਸੀ । ਉਸ ਸਮੇਂ ਤੋਂ ਲੈਕੇ ਅੱਜ ਤੱਕ ਜਿਥੇ ਵੀ ਸੰਸਾਰ ਵਿਚ, ਇਥੋਂ ਤੱਕ ਦੋ ਮੁਲਕਾਂ ਦੀ ਲੜਾਈ ਦੋਰਾਨ ਜਦੋਂ ਗੋਲੀਆ, ਬੰਦੂਕਾਂ ਅਤੇ ਬੰਬ ਚੱਲਦੇ ਹਨ, ਉਥੇ ਜਾ ਕੇ ਵੀ ਮਨੁੱਖਤਾ ਦੀ ਸੇਵਾ ਕਰਦੀ ਰਹੀ ਹੈ । ਫਿਰ ਸਮੁੱਚੇ ਸੰਸਾਰ ਵਿਚ ਜਦੋਂ ਕਰੋਨਾ ਮਹਾਮਾਰੀ ਨੇ ਮਨੁੱਖਤਾ ਨੂੰ ਲਪੇਟਿਆ ਤਾਂ ਜਿਥੇ ਵੀ ਸਿੱਖ ਵਿਚਰਦੇ ਸਨ ਉਨ੍ਹਾਂ ਨੇ ਆਪਣੀ ਮਨੁੱਖਤਾ ਪੱਖੀ ਜਿ਼ੰਮੇਵਾਰੀ ਇਸ ਕਰਕੇ ਹੀ ਨਿਭਾਈ ਕਿਉਂਕਿ ਉਨ੍ਹਾਂ ਨੂੰ ਆਪਣੇ ‘ਦਸਵੰਧ’ ਦੇ ਵੱਡੇ ਮਹੱਤਵਪੂਰਨ ਕਾਰਜ ਬਾਰੇ ਜਿਥੇ ਪੂਰੀ ਸਮਝ ਹੈ, ਉਥੇ ਇਸ ਜਿ਼ੰਮੇਵਾਰੀ ਨੂੰ ਨਿਭਾਕੇ ਫਖ਼ਰ ਵੀ ਮਹਿਸੂਸ ਕਰਦੇ ਹਨ ਅਤੇ ਆਤਮਿਕ ਪੱਖੋ ਸੰਤੁਸਟ ਵੀ ਹੁੰਦੇ ਹਨ । ਜੋ ਕਿਸਾਨ ਮੋਰਚੇ ਵਿਚ ਖ਼ਾਲਸਾ ਏਡ ਤੇ ਸ. ਰਵੀ ਸਿੰਘ ਦੀ ਸੰਸਥਾਂ ਦੇ ਮੈਬਰਾਂ ਨੇ ਹਰ ਤਰ੍ਹਾਂ ਦੀ ਸਹੂਲਤਾਂ ਪ੍ਰਦਾਨ ਕਰਦੇ ਹੋਏ ਸੇਵਾ ਨਿਭਾਅ ਰਹੇ ਹਨ, ਉਹ ਸਿੱਖ ਕੌਮ ਦੇ ਦਸਵੰਧ ਦਾ ਹੀ ਕ੍ਰਿਸ਼ਮਾ ਹੈ । ਜਿਸਨੂੰ ਰਹਿੰਦੀ ਦੁਨੀਆਂ ਤੱਕ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਕਿਸੇ ਤਰ੍ਹਾਂ ਦਾ ਨੁਕਸਾਨ ਜਾਂ ਰੁਕਾਵਟ ਨਹੀਂ ਪਾ ਸਕੇਗੀ । ਗੁਰੂ ਦਾ ਸਿੱਖ ਇਸ ਰਾਹੀ ਹਰ ਤਰ੍ਹਾਂ ਦੀ ਸੇਵਾ ਵਿਚ ਦਿਨ-ਰਾਤ ਹਾਜ਼ਰ ਰਹਿੰਦਾ ਹੈ । ਹੁਣ ਜਦੋਂ ਲੰਡਨ ਦੀ ਨੋਬਲ ਪ੍ਰਾਈਜ ਦੀ ਜਥੇਬੰਦੀ ਨੇ ਸ. ਰਵੀ ਸਿੰਘ ਦੇ ਨਾਮ ਨੂੰ ਅਤੇ ਉਨ੍ਹਾਂ ਦੀ ਮਨੁੱਖਤਾ ਪੱਖੀ ਸੇਵਾ ਨੂੰ ਮੁੱਖ ਰੱਖਕੇ ਇਸ ਪ੍ਰਾਈਜ ਲਈ ਨਾਮਜਦ ਕਰ ਦਿੱਤਾ ਹੈ ਤਾਂ ਹੁਣ ਇਹ ਫਿਰਕੂ ਅਤੇ ਧੋਖੇਬਾਜ ਇੰਡੀਅਨ ਹੁਕਮਰਾਨ ਸਾਡੀਆ ਸਿੱਖੀ ਸੰਸਥਾਵਾਂ ਅਤੇ ਸਿੱਖਾਂ ਨੂੰ ਇੰਡੀਆਂ ਵਿਚ ਤਾਂ ਕੀ ਬਾਹਰਲੇ ਮੁਲਕਾਂ ਵਿਚ ਵੀ ਕਤਈ ਬਦਨਾਮ ਨਹੀਂ ਕਰ ਸਕਣਗੇ ਅਤੇ ਕਿਸਾਨ ਮੋਰਚਾ ਆਪਣੀਆ ਸਿੱਖੀ ਮਰਿਯਾਦਾਵਾਂ ਦੀ ਬਦੌਲਤ ਆਪਣੀ ਮੰਜਿ਼ਲ ਤੇ ਹਰ ਕੀਮਤ ਤੇ ਪਹੁੰਚੇਗਾ ਅਤੇ ਫ਼ਤਹਿ ਪ੍ਰਾਪਤ ਕਰੇਗਾ ।

About The Author

Related posts

Leave a Reply

Your email address will not be published. Required fields are marked *