Verify Party Member
Header
Header
ਤਾਜਾ ਖਬਰਾਂ

ਸ. ਬਾਦਲ ਵੱਲੋਂ ਸ. ਮਾਨ ਦੇ ਮਾਨ ਦੀ ਵਰਤੋਂ ਕਰਕੇ ਇਹ ਕਹਿਣਾ ਕਿ ਪਹਿਲਾ ਮੋਨੇ ਵੱਢਾਂਗੇ, ਫਿਰ ਝੋਨੇ ਵੱਢਾਂਗੇ, ਝੂਠ ਦਾ ਪਲੰਦਾ : ਟਿਵਾਣਾ

ਸ. ਬਾਦਲ ਵੱਲੋਂ ਸ. ਮਾਨ ਦੇ ਮਾਨ ਦੀ ਵਰਤੋਂ ਕਰਕੇ ਇਹ ਕਹਿਣਾ ਕਿ ਪਹਿਲਾ ਮੋਨੇ ਵੱਢਾਂਗੇ, ਫਿਰ ਝੋਨੇ ਵੱਢਾਂਗੇ, ਝੂਠ ਦਾ ਪਲੰਦਾ : ਟਿਵਾਣਾ

ਚੰਡੀਗੜ੍ਹ, 13 ਅਕਤੂਬਰ ( ) “ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੀ ਪਾਰਟੀ ਦੀ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਗਈ ਰੈਲੀ ਵਿਚ ਉਨ੍ਹਾਂ ਨੇ ਜੋ ਆਪਣੀ ਤਕਰੀਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਦੀ ਵਰਤੋਂ ਕਰਕੇ ਇਹ ਕਿਹਾ ਹੈ ਕਿ ਸ. ਮਾਨ ਕਹਿੰਦੇ ਹਨ ਕਿ ‘ਪਹਿਲਾ ਮੋਨੇ ਵੱਢਾਂਗੇ, ਫਿਰ ਝੋਨੇ ਵੱਢਾਂਗੇ’ ਵਿਚ ਕੋਈ ਰਤੀਭਰ ਵੀ ਸੱਚਾਈ ਨਹੀਂ ਹੈ । ਇਹ ਕੇਵਲ ਸ. ਸਿਮਰਨਜੀਤ ਸਿੰਘ ਮਾਨ ਦੀ ਕੌਮਾਂਤਰੀ ਪੱਧਰ ਦੀ ਕੌਮ ਹਿਤੈਸੀ ਅਤੇ ਮਨੁੱਖਤਾ ਪੱਖੀ ਸਖਸ਼ੀਅਤ ਦੀ ਹਰਮਨ-ਪਿਆਰਤਾ ਨੂੰ ਬਹੁਗਿਣਤੀ ਹਿੰਦੂ ਕੌਮ ਵਿਚ ਨਫ਼ਰਤ ਪੈਦਾ ਕਰਨ ਦੀ ਸੋਚ ਦਾ ਹਿੱਸਾ ਹੈ । ਜਦੋਂਕਿ ਸ. ਸਿਮਰਨਜੀਤ ਸਿੰਘ ਮਾਨ 1989 ਜਦੋਂ ਤੋਂ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਹਨ ਅਤੇ ਆਪਣਾ ਸਿਆਸੀ ਜੀਵਨ ਸੁਰੂ ਕੀਤਾ ਹੈ, ਉਨ੍ਹਾਂ ਨੇ ਕਦੀ ਵੀ ਕਿਸੇ ਵੀ ਕੌਮ, ਫਿਰਕੇ, ਰੰਗ-ਨਸਲ ਆਦਿ ਦੇ ਭੇਦ ਦੀ ਕਦੀ ਗੱਲ ਨਹੀਂ ਕੀਤੀ । ਕਿਉਂਕਿ ਸਿੱਖ ਕੌਮ ਦਾ ਸੰਘਰਸ਼ ਗੁਰੂ ਸਾਹਿਬਾਨ ਜੀ ਦੀ ਬਿਨ੍ਹਾਂ ਕਿਸੇ ਭੇਦਭਾਵ ਅਤੇ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਚੱਲ ਰਿਹਾ ਹੈ । ਇਹ ਕਿਵੇ ਹੋ ਸਕਦਾ ਹੈ ਕਿ ਸ. ਮਾਨ ਵਰਗੀ ਕੌਮੀ ਸਖਸ਼ੀਅਤ ਕਿਸੇ ਫਿਰਕੇ ਵਿਸ਼ੇਸ਼ ਤੌਰ ਤੇ ਸਮੁੱਚੀ ਹਿੰਦੂ ਕੌਮ ਦੇ ਵਿਰੁੱਧ ਕੋਈ ਅਜਿਹੀ ਗੱਲ ਕਰਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਚੰਡੀਗੜ੍ਹ ਪ੍ਰੈਸ ਲਈ ਸ. ਮਾਨ ਦੀ ਮਨੁੱਖਤਾ ਪੱਖੀ ਸਖਸ਼ੀਅਤ ਅਤੇ ਉਨ੍ਹਾਂ ਦੀਆਂ ਕਾਰਵਾਈਆ ਦੀ ਗੱਲ ਕਰਦੇ ਹੋਏ ਸ. ਬਾਦਲ ਵੱਲੋਂ ਕੀਤੀ ਨਫ਼ਰਤ ਭਰੀ ਟਿਪਣੀ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਸ. ਮਾਨ ਦੀ ਸਖਸੀਅਤ ਨੂੰ ਹਿੰਦੂ ਕੌਮ ਵਿਚ ਬਦਨਾਮ ਕਰਨ ਦੀ ਸਾਜਿ਼ਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਸਿਮਰਨਜੀਤ ਸਿੰਘ ਮਾਨ ਹਰ ਤਰ੍ਹਾਂ ਦੀ ਸਮਾਜਿਕ ਬੁਰਾਈ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਦੇ ਆ ਰਹੇ ਹਨ । ਉਪਰੋਕਤ ਦੋਵਾਂ ਜਥੇਬੰਦੀ ਅਤੇ ਸ. ਮਾਨ ਦਾ ਕਿਸੇ ਵੀ ਕੌਮ ਧਰਮ, ਫਿਰਕੇ ਆਦਿ ਨਾਲ ਨਾ ਪਹਿਲੇ ਕਦੀ ਵੈਰ ਵਿਰੋਧ ਰਿਹਾ ਹੈ ਨਾ ਅੱਜ ਹੈ ਨਾ ਆਉਣ ਵਾਲੇ ਸਮੇਂ ਵਿਚ ਹੋਵੇਗਾ । ਹਾਂ ਇਕ ਗੱਲ ਜ਼ਰੂਰ ਹੈ ਕਿ ਜੋ ਹੱਥਾਂ ਦੇ ਪੋਟਿਆ ਤੇ ਗਿਣੇ ਜਾਣ ਵਾਲੇ ਮੁਤੱਸਵੀ ਸੋਚ ਦੇ ਮਾਲਕ ਹਿੰਦੂਤਵ ਹੁਕਮਰਾਨ ਹਨ, ਜਿਨ੍ਹਾਂ ਨੇ ਬੀਤੇ ਸਮੇਂ ਵਿਚ ਸਾਜਸੀ ਢੰਗ ਨਾਲ ਸਿੱਖ ਕੌਮ ਦੀ ਨਸ਼ਲਕੁਸੀ ਅਤੇ ਕਤਲੇਆਮ ਕੀਤਾ, ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ 25 ਹਜ਼ਾਰ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਬੱਚਿਆ, ਬੀਬੀਆਂ, ਨੌਜ਼ਵਾਨਾਂ ਅਤੇ ਬਜੁਰਗਾਂ ਦਾ ਕਤਲੇਆਮ ਕੀਤਾ, ਸਿੱਖੀ ਉੱਚੀਆ-ਸੁੱਚੀਆ ਮਰਿਯਾਦਾਵਾਂ ਅਤੇ ਨਿਯਮਾਂ ਦਾ ਘਾਣ ਕੀਤਾ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਅਸਹਿ ਤੇ ਅਕਹਿ ਬੇਇਨਸਾਫ਼ੀਆ ਕੀਤੀਆ ਉਨ੍ਹਾਂ ਕਾਤਲ ਹੁਕਮਰਾਨਾਂ ਵਿਰੁੱਧ ਜ਼ਰੂਰ ਪਾਰਟੀ ਅਤੇ ਸ. ਸਿਮਰਨਜੀਤ ਸਿੰਘ ਮਾਨ ਕੌਮਾਂਤਰੀ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਹੈ । ਉਨ੍ਹਾਂ ਚੰਦ ਸਿੱਖਾਂ ਦੇ ਕਾਤਲ ਹਿੰਦੂਤਵ ਹੁਕਮਰਾਨਾਂ ਵਿਰੁੱਧ ਲੜੀ ਜਾ ਰਹੀ ਲੜਾਈ ਨੂੰ ਹਿੰਦੂ ਕੌਮ ਦੇ ਵਿਰੁੱਧ ਲੜਾਈ ਕਰਾਰ ਦੇਣਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਵਰਗੇ ਹੋਰ ਆਗੂਆ ਦੀ ਸੌੜੀ ਅਤੇ ਸਵਾਰਥੀ ਸੋਚ ਦਾ ਨਤੀਜਾ ਹੈ । ਇਸ ਲਈ ਅਸੀਂ ਇਸ ਪ੍ਰੈਸ ਰੀਲੀਜ ਰਾਹੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਤੱਕ ਕਦੀ ਵੀ ਹਿੰਦੂ ਕੌਮ ਜਾਂ ਕਿਸੇ ਹੋਰ ਕੌਮ ਦੇ ਵਿਰੁੱਧ ਆਤਮਾਵਾਂ ਤੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜੀ ਕਦੀ ਨਹੀਂ ਕੀਤੀ । ਸਮੁੱਚੀ ਹਿੰਦੂ ਕੌਮ ਅਤੇ ਦੂਸਰੀਆ ਕੌਮਾਂ ਨੂੰ ਪਾਰਟੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਸਿਘਾਸਨ ਡੋਲਦਾ ਤੇ ਡਿੱਗਦਾ ਜਾ ਰਿਹਾ ਹੈ ਅਤੇ ਸਿਆਸੀ ਮੌਤ ਵੱਲ ਇਹ ਆਗੂ ਵੱਧ ਰਹੇ ਹਨ ਤਾਂ ਇਹ ਬੁਖਲਾਹਟ ਤੇ ਘਬਰਾਹਟ ਵਿਚ ਆ ਕੇ ਸ. ਮਾਨ ਦੀ ਮਨੁੱਖਤਾ ਪੱਖੀ ਅਤੇ ਇਨਸਾਫ਼ ਪੱਖੀ ਸਖਸੀਅਤ ਨੂੰ ਸ਼ੱਕੀ ਬਣਾਉਣ ਲਈ ਅਜਿਹੀ ਬਿਆਨਬਾਜੀ ਕਰ ਰਹੇ ਹਨ। ਜਿਸ ਤੋਂ ਸਮੁੱਚੀਆ ਕੌਮਾਂ, ਧਰਮਾਂ ਤੇ ਫਿਰਕਿਆ ਦੇ ਨਿਵਾਸੀ ਸੁਚੇਤ ਵੀ ਰਹਿਣ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਬਣਨ ਜਾ ਰਹੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ (ਖ਼ਾਲਿਸਤਾਨ) ਨੂੰ ਕਾਇਮ ਕਰਨ ਲਈ ਹਰ ਪੱਖੋਂ ਯੋਗਦਾਨ ਪਾਉਣ ਤਾਂ ਕਿ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ, ਇਨਸਾਫ਼ ਪਸੰਦ, ਸਾਫ਼-ਸੁਥਰਾਂ ਰਿਸਵਤ ਤੋ ਰਹਿਤ ਰਾਜ ਪ੍ਰਬੰਧ ਦਿੱਤਾ ਜਾ ਸਕੇ ਅਤੇ ਅਮਨ ਚੈਨ ਦਾ ਬੋਲਬਾਲਾ ਕੀਤਾ ਜਾ ਸਕੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *