Select your Top Menu from wp menus
Header
Header
ਤਾਜਾ ਖਬਰਾਂ

ਸ. ਬਾਦਲ, ਢੀਂਡਸਾ ਅਤੇ ਬਾਦਲ ਦਲੀਆ ਵੱਲੋਂ ਬਾਲਾਕੋਟ ਫ਼ੌਜੀ ਕਾਰਵਾਈ ਦੀ ਪਿੱਠ ਪੂਰਨਾ, ਪੰਜਾਬ ਅਤੇ ਸਿੱਖ ਕੌਮ ਵਿਰੋਧੀ ਦੁੱਖਦਾਇਕ ਅਮਲ : ਮਾਨ

ਸ. ਬਾਦਲ, ਢੀਂਡਸਾ ਅਤੇ ਬਾਦਲ ਦਲੀਆ ਵੱਲੋਂ ਬਾਲਾਕੋਟ ਫ਼ੌਜੀ ਕਾਰਵਾਈ ਦੀ ਪਿੱਠ ਪੂਰਨਾ, ਪੰਜਾਬ ਅਤੇ ਸਿੱਖ ਕੌਮ ਵਿਰੋਧੀ ਦੁੱਖਦਾਇਕ ਅਮਲ : ਮਾਨ

ਸੰਗਰੂਰ, 9 ਮਈ ( ) “ਹਿੰਦੂ ਰਾਸ਼ਟਰ ਨੂੰ ਸਾਕਾਰ ਕਰਨ ਦਾ ਸੁਪਨਾ ਦੇਖਣ ਵਾਲੀਆ ਫਿਰਕੂ ਬੀਜੇਪੀ-ਆਰ.ਐਸ.ਐਸ. ਵਰਗੀਆਂ ਜਮਾਤਾਂ ਅਤੇ ਉਨ੍ਹਾਂ ਦੇ ਆਗੂ 2019 ਦੀਆਂ ਲੋਕ ਸਭਾ ਵੋਟਾਂ ਦਾ ਲਾਭ ਪ੍ਰਾਪਤ ਕਰਨ ਹਿੱਤ ਬਾਲਾਕੋਟ ਫ਼ੌਜੀ ਕਾਰਵਾਈ ਨੂੰ ਸਹੀ ਗਰਦਾਨਕੇ ਅਤੇ ਪ੍ਰਸ਼ੰਸ਼ਾਂ ਕਰਕੇ ਪੰਜਾਬ ਸੂਬੇ ਅਤੇ ਸਿੱਖ ਕੌਮ, ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਫਿਰ ਤੋਂ ਮਨੁੱਖਤਾ ਵਿਰੋਧੀ ਅਮਲਾਂ ਨੂੰ ਉਤਸਾਹਿਤ ਕਰਨਾ ਅਤਿ ਦੁੱਖਦਾਇਕ ਅਤੇ ਸ਼ਰਮਨਾਕ ਹੈ । ਕਿਉਂਕਿ ਇਹ ਆਗੂ ਕੇਵਲ ਤੇ ਕੇਵਲ ਸਿਆਸੀ ਮਨੋਰਥਾਂ ਨੂੰ ਮੁੱਖ ਰੱਖਕੇ ਅਜਿਹੀ ਗੈਰ-ਦਲੀਲ ਬਿਆਨਬਾਜੀ ਕਰ ਰਹੇ ਹਨ । ਜਦੋਂਕਿ ਇਨ੍ਹਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਕਿਸੇ ਸਮੇਂ ਵੀ ਅਜਿਹੀ ਬਿਆਨਬਾਜੀ ਦੀ ਬਦੌਲਤ ਗੁਆਂਢੀ ਮੁਲਕ ਪਾਕਿਸਤਾਨ ਅਤੇ ਇੰਡੀਆਂ ਨਾਲ ਜੰਗੀ ਮਾਹੌਲ ਬਣ ਸਕਦਾ ਹੈ । ਫਿਰ ਵੀ ਇਹ ਫਿਰਕੂਆਂ ਨੂੰ ਖੁਸ਼ ਕਰਨ ਵਾਲੀ ਬਿਆਨਬਾਜੀ ਕਿਸ ਦਲੀਲ ਅਧੀਨ ਕਰ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ, ਸ. ਢੀਂਡਸਾ ਅਤੇ ਹੋਰ ਬਾਦਲ ਦਲੀਆ ਵੱਲੋਂ ਬਾਲਾਕੋਟ ਫ਼ੌਜੀ ਕਾਰਵਾਈ ਦੀ ਪਿੱਠ ਪੂਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਆਪਣੀ ਮਨੁੱਖਤਾ ਪੱਖੀ ਨੀਤੀ ਨੂੰ ਸਪੱਸਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਬਾਦਲ ਅਤੇ ਬਾਦਲ ਦਲੀਆ ਨੇ ਪੰਜਾਬ ਸੂਬੇ ਦੀ ਬਿਹਤਰੀ ਕਰਨ, ਬੇਰੁਜਗਾਰੀ ਨੂੰ ਖ਼ਤਮ ਕਰਨ, ਇਥੋਂ ਦੇ ਨਿਵਾਸੀਆ ਦੀ ਮਾਲੀ ਤੇ ਇਖ਼ਲਾਕੀ ਸਥਿਤੀ ਨੂੰ ਮਜ਼ਬੂਤ ਕਰਨ, ਮਜ਼ਦੂਰਾਂ, ਟਰਾਸਪੋਰਟਰਾਂ, ਜਿ਼ੰਮੀਦਾਰਾਂ, ਵਪਾਰੀਆ, ਮੁਲਾਜ਼ਮਾਂ, ਵਿਦਿਆਰਥੀਆਂ ਆਦਿ ਦੀ ਇਨ੍ਹਾਂ ਨੇ ਕਦੀ ਵੀ ਬਿਹਤਰੀ ਵਾਲੇ ਅਮਲ ਨਹੀਂ ਕੀਤੇ, ਬਲਕਿ ਸਿਆਸੀ ਤਾਕਤ ਦੀ ਨਿਰੰਤਰ ਹੀ ਦੁਰਵਰਤੋਂ ਕਰਦੇ ਆ ਰਹੇ ਹਨ । ਇਥੋਂ ਤੱਕ ਜਿ਼ੰਮੀਦਾਰਾਂ ਅਤੇ ਖੇਤ-ਮਜ਼ਦੂਰਾਂ ਦੇ ਕਰਜੇ ਵੀ ਮੁਆਫ਼ ਨਹੀਂ ਕਰ ਸਕੇ, ਨਾ ਹੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਕੋਈ ਭੂਮਿਕਾ ਨਿਭਾਅ ਸਕੇ ਹਨ । ਬਲਕਿ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਨਿਸ਼ਾਨਾਂ ਬਣਾਕੇ ਫਿਰਕੂ ਜਮਾਤਾਂ ਦੀਆਂ ਸਾਜਿ਼ਸਾਂ ਨੂੰ ਨੇਪਰੇ ਚਾੜਦੇ ਆ ਰਹੇ ਹਨ । ਜਿਸ ਲਈ ਇਹ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਸ੍ਰੀ ਮੋਦੀ ਦੇ ਨਾਲ-ਨਾਲ ਇਹ ਵੀ ਦੋਸ਼ੀ ਹਨ । ਫਿਰ ਇਹ ਬਾਲਾਕੋਟ ਵਰਗੇ ਫ਼ੌਜੀ ਐਕਸ਼ਨ ਦੀ ਪਿੱਠ ਪੂਰਕੇ ਇਥੇ ਜੰਗੀ ਮਾਹੌਲ ਕਿਉਂ ਬਣਾ ਰਹੇ ਹਨ ? ਉਨ੍ਹਾਂ ਕਿਹਾ ਕਿ ਬਾਦਲ ਹਕੂਮਤ ਨੇ ਫ਼ਸਲਾਂ ਦੇ ਬੀਮੇ, ਕਰਜੇ ਦੀ ਮੁਆਫ਼ੀ, ਬੇਰੁਜਗਾਰੀ ਆਦਿ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਅਮਲ ਨਹੀਂ ਕੀਤਾ । ਫਿਰ ਇਨ੍ਹਾਂ ਨੂੰ ਕੀ ਹੱਕ ਹੈ ਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਬਲਦੀ ਦੇ ਬੂਥੇ ਵਿਚ ਪਾਉਣ ਦੇ ਦੁਖਦਾਇਕ ਅਮਲ ਕਰਨ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *