Verify Party Member
Header
Header
ਤਾਜਾ ਖਬਰਾਂ

ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਨੇ ਉੱਚੇ-ਸੁੱਚੇ ਸਿੱਖੀ ਇਖ਼ਲਾਕ ਨੂੰ ਪੂਰਨ ਰੂਪ ਵਿਚ ਤਿਲਾਜ਼ਲੀ ਦੇ ਦਿੱਤੀ ਹੈ, ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰੇ : ਮਾਨ

ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਨੇ ਉੱਚੇ-ਸੁੱਚੇ ਸਿੱਖੀ ਇਖ਼ਲਾਕ ਨੂੰ ਪੂਰਨ ਰੂਪ ਵਿਚ ਤਿਲਾਜ਼ਲੀ ਦੇ ਦਿੱਤੀ ਹੈ, ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 19 ਦਸੰਬਰ ( ) “ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਬੀਤੇ ਸਮੇਂ ਵਿਚ ਮੋਗੇ ਵਿਖੇ ਕੀਤੀ ਗਈ ਰੈਲੀ ਵਿਚ ਪਾਰਟੀ ਦਾ ਚਾਰਟਰ ਹੀ ਪੂਰਨ ਤੌਰ ਤੇ ਛੱਡ ਦਿੱਤਾ ਸੀ । ਜਿਸ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦਾ ਬਹੁਤ ਵੱਡਾ ਉੱਚਾ-ਸੁੱਚਾ ਇਤਿਹਾਸ ਰਿਹਾ ਹੈ ਅਤੇ ਜਿਸ ਜਥੇਬੰਦੀ ਨੇ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਮਨੁੱਖੀ ਵਿਤਕਰਿਆ ਵਿਰੁੱਧ ਹਮੇਸ਼ਾ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕੀਤੀ ਹੈ ਅਤੇ ਹਰ ਦੀਨ-ਦੁੱਖੀ, ਮਜ਼ਲੂਮ, ਬੇਸਹਾਰਿਆ ਦੀ ਮਦਦ ਕਰਨਾ ਆਪਣੇ ਫਰਜ ਸਮਝੇ ਹਨ, ਉਸ ਉਪਰੋਕਤ ਆਗੂਆਂ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਬਾਦਲ ਅਕਾਲੀ ਦਲ ਨੇ ਸਿੱਖ ਕੌਮ ਨੂੰ ਵੇਚਕੇ ਬਦਨਾਮ ਕਰ ਦਿੱਤਾ ਹੈ ਅਤੇ ਇਨ੍ਹਾਂ ਨੇ ਆਪਣੀ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਹੈ । ਇਨ੍ਹਾਂ ਦਾ ਮਕਸਦ ਕੇਵਲ ਤੇ ਕੇਵਲ ਰਾਜ ਸ਼ਕਤੀ ਪ੍ਰਾਪਤ ਕਰਨਾ, ਫਿਰ ਉਸਦੀ ਦੁਰਵਰਤੋਂ ਕਰਕੇ ਸਰਕਾਰੀ ਖਜਾਨੇ ਅਤੇ ਵੱਡੇ-ਵੱਡੇ ਉਦਯੋਗਪਤੀਆਂ ਕਾਰੋਬਾਰੀਆ, ਜਿੰਮੀਦਾਰਾਂ ਨਾਲ ਲੁੱਟ ਮਚਾਕੇ ਆਪਣੇ ਮਹਿਲਨੁਮਾ ਰਿਹਾਇਸ਼ ਸਥਾਂਨ, ਹੋਟਲ, ਟਰਾਸਪੋਰਟ ਅਤੇ ਬਾਹਰਲੇ ਮੁਲਕਾਂ ਵਿਚ ਬੇਨਾਮੀਆ ਜ਼ਾਇਦਾਦਾ ਬਣਾਉਣ ਵਿਚ ਰੁਝ ਗਏ ਹਨ ਅਤੇ ਉੱਚੇ-ਸੁੱਚੇ ਸਿੱਖੀ ਇਖ਼ਲਾਕ ਨੂੰ ਇਨ੍ਹਾਂ ਨੇ ਪੂਰਨ ਰੂਪ ਵਿਚ ਤਿਲਾਜ਼ਲੀ ਦੇ ਦਿੱਤੀ ਹੈ । ਪਹਿਲੇ ਇਹ ਹਿੰਦੂਤਵ ਤਾਕਤਾਂ ਨਾਲ ਮਿਲਕੇ ਸਿੱਖ ਕੌਮ ਲਈ ਆਪਣਾ ਘਰ, ਆਪਣਾ ਮੁਲਕ ਮੰਗਣ ਵਾਲਿਆ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰਵਾਉਦੇ ਰਹੇ । ਫਿਰ ਇਨ੍ਹਾਂ ਨੇ ਇਨ੍ਹਾਂ ਉਪਰੋਕਤ ਹਿੰਦੂਤਵ ਤਾਕਤਾਂ ਨਾਲ ਸਾਂਝ ਪਾ ਕੇ ਬਲਿਊ ਸਟਾਰ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਤੇ ਹਮਲੇ ਕਰਵਾਏ ਅਤੇ ਸਿੱਖ ਨੌਜ਼ਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰਵਾਇਆ । ਹੁਣ ਜਦੋਂ ਹਿੰਦੂਤਵ ਤਾਕਤਾਂ ਅਤੇ ਉਨ੍ਹਾਂ ਦੇ ਗੁਲਾਮ ਬਣੇ ਪੰਜਾਬ ਦੇ ਹੁਕਮਰਾਨ ਸਿੱਖ ਨੌਜ਼ਵਾਨਾਂ ਨੂੰ ‘ਗੈਗਸਟਰ’ ਦਾ ਨਾਮ ਦੇ ਕੇ ਗੈਰ-ਕਾਨੂੰਨੀ ਤਰੀਕੇ ਮੁਕਾਬਲਿਆ ਵਿਚ ਖ਼ਤਮ ਕੀਤਾ ਗਿਆ ਤਾਂ ਇਨ੍ਹਾਂ ਨੇ ਆਪਣੇ ਸਿੱਖੀ ਇਖ਼ਲਾਕ ਨੂੰ ਪਿੱਠ ਦੇ ਕੇ ਇਸ ਜ਼ਬਰ-ਜੁਲਮ ਵਿਰੁੱਧ ਕੋਈ ਰਤੀਭਰ ਵੀ ਅਮਲੀ ਕਾਰਵਾਈ ਨਹੀਂ ਕੀਤੀ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਹੁਣ ਬਾਦਲ ਅਕਾਲੀ ਦਲ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਦੇ ਬਿਲਕੁਲ ਸਮਰੱਥ ਨਹੀਂ ਰਿਹਾ । ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੁਣ ਇਸ ਨਾਮ ਦੇ ਬਾਦਲ ਅਕਾਲੀ ਦਲ ਤੇ ਇਨ੍ਹਾਂ ਦੇ ਸਵਾਰਥੀ ਆਗੂਆਂ ਨੂੰ ਕੌਮ ਦੇ ਵਡੇਰੇ ਹਿੱਤਾ ਲਈ ਅਲਵਿਦਾ ਕਹਿਕੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜੋ ਮਨੁੱਖੀ ਅਤੇ ਇਨਸਾਨੀ ਹੱਕਾਂ ਲਈ ਜੂਝਦਾ ਆ ਰਿਹਾ ਹੈ ਅਤੇ ਜਿਸ ਨੇ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਦਾ ਤੁਹੱਈਆ ਕੀਤਾ ਹੋਇਆ ਹੈ, ਉਸ ਨੂੰ ਹਰ ਪੱਖੋ ਸਹਿਯੋਗ ਕਰਨ ਅਤੇ ਉਸ ਵਿਚ ਬਿਨ੍ਹਾਂ ਕਿਸੇ ਦੇਰੀ ਦੇ ਸਾਮਿਲ ਹੋ ਕੇ ਕੌਮੀ ਸੋਚ ਨੂੰ ਮਜ਼ਬੂਤੀ ਬਖਸਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਅਕਾਲੀ ਦਲ ਵੱਲੋ ਆਪਣੇ-ਆਪ ਨੂੰ ਪੰਜਾਬੀ ਪਾਰਟੀ ਬਣਾਉਣ ਅਤੇ ਫਿਰ ਉੱਚੇ-ਸੁੱਚੇ ਸਿੱਖੀ ਇਖ਼ਲਾਕ, ਨਿਯਮਾਂ, ਸਿਧਾਤਾਂ ਅਤੇ ਸੋਚ ਨੂੰ ਆਪਣੇ ਸਵਾਰਥਾਂ ਲਈ ਸਦਾ ਲਈ ਪਿੱਠ ਦੇਣ ਦੇ ਕੀਤੇ ਜਾ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਇਕੋ ਇਕ ਵਾਹਿਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਦੇਣ ਦੀ ਪੁਰਜੋਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਅਤੇ ਅਫਸੋਸ ਜ਼ਾਹਰ ਕੀਤਾ ਕਿ ਜਿਨ੍ਹਾਂ ਦੀਆਂ ਮਾਤਾਵਾਂ, ਪਤਨੀਆ, ਧੀਆਂ ਨੂੰ ਸਿੱਖ ਕੌਮ ਨੇ ਆਪਣੀ ਜਾਨ ਤੇ ਖੇਡਕੇ ਅਤੇ ਵੱਡੀਆਂ ਕੁਰਬਾਨੀਆਂ ਕਰਕੇ ਅਹਿਮਦਸਾਹ ਅਬਦਾਲੀ, ਨਾਦਰਸਾਹ, ਜਕਰੀਆ ਖਾਂ ਅਤੇ ਹੋਰ ਬਾਹਰਲੇ ਧਾੜਵੀਆਂ ਤੋਂ ਬਾਇੱਜ਼ਤ ਬਚਾਕੇ ਉਪਰੋਕਤ ਬੀਬੀਆਂ ਨੂੰ ਸਤਿਕਾਰ ਸਹਿਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਦੇ ਰਹੇ, ਉਨ੍ਹਾਂ ਹੁਕਮਰਾਨਾਂ ਨੇ ਪਹਿਲੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਰਾਹੀ ਨਿਰਦੋਸ਼ 25 ਹਜ਼ਾਰ ਦੇ ਕਰੀਬ ਸਿੱਖ ਸਰਧਾਲੂਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਬੇਰਹਿੰਮੀ ਨਾਲ ਸ਼ਹੀਦ ਕੀਤਾ । ਫਿਰ 25 ਹਜ਼ਾਰ ਦੇ ਕਰੀਬ ਸਿੱਖ ਨੌਜ਼ਵਾਨਾਂ ਦੀਆਂ ਅਣਪਛਾਤੀਆ ਲਾਸਾ ਗਰਦਾਨਕੇ ਉਨ੍ਹਾਂ ਦੇ ਸਿੱਖੀ ਮਰਿਯਾਦਾ ਦੇ ਉਲਟ ਸੰਸਕਾਰ ਕੀਤੇ ਜਾਂ ਨਦੀਆਂ ਨਹਿਰਾਂ ਵਿਚ ਰੋੜ ਦਿੱਤਾ ਗਿਆ । ਫਿਰ ਅਕਤੂਬਰ 1984 ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਬੱਚੇ, ਬੱਚੀਆਂ, ਬੀਬੀਆਂ, ਨੌਜ਼ਵਾਨ ਅਤੇ ਬਜੁਰਗਾਂ ਨੂੰ ਬੇਰਹਿੰਮੀ ਨਾਲ ਕਤਲੇਆਮ ਤੇ ਨਸ਼ਲਕੁਸੀ ਕੀਤੀ । ਫਿਰ 2013 ਵਿਚ ਜਿਸ ਸ੍ਰੀ ਮੋਦੀ ਨੇ ਗੁਜਰਾਤ ਵਿਚੋਂ ਪੱਕੇ ਤੌਰ ਤੇ ਵੱਸੇ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਬੇਘਰ ਤੇ ਬੇਜ਼ਮੀਨੇ ਕੀਤਾ, ਉਨ੍ਹਾਂ ਨੂੰ ਮੁੜ ਤੋਂ ਵਸਾਉਣ ਜਾਂ ਉਨ੍ਹਾਂ ਦੇ ਖੋਹੇ ਹੋਏ ਹੱਕ-ਹਕੂਕ ਫਿਰ ਤੋ ਦਿਵਾਉਣ ਲਈ ਉਪਰੋਕਤ ਬਾਦਲ ਦਲੀਆ ਤੇ ਉਨ੍ਹਾਂ ਦੇ ਆਗੂਆਂ ਨੇ ਇਕ ਤਾਂ ਕੋਈ ਕਾਰਵਾਈ ਨਹੀਂ ਕੀਤੀ, ਦੂਸਰਾ ਉਨ੍ਹਾਂ ਜਾਲਮਾਂ ਤੇ ਕਾਤਲਾਂ ਨਾਲ ਸਾਂਝ ਪਾਈ ਬੈਠੇ ਹਨ ।

ਸ. ਮਾਨ ਨੇ ਸ. ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਸ੍ਰੀ ਮੋਦੀ ਨੂੰ ਜਿੱਤਣ ਤੋ ਕੋਈ ਤਾਕਤ ਨਹੀਂ ਰੋਕ ਸਕਦੀ । ਇਹ ਤਾਂ ਹੋਈ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਦੀ ਗੱਲ, ਜੋ ਲੰਮੇ ਸਮੇਂ ਤੋਂ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸ. ਸੁਖਬੀਰ ਸਿੰਘ ਬਾਦਲ ਆਪਣੀ ਜਾਂ ਬਾਦਲ ਦਲ ਦੀ ਗੱਲ ਕਰਨ ਕਿ ਉਨ੍ਹਾਂ ਨੇ ਆਪਣੇ 10 ਸਾਲਾ ਦੇ ਰਾਜ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਇਨ੍ਹਾਂ ਜਾਲਮ ਹੁਕਮਰਾਨਾਂ ਤੋਂ ਕਿਹੜੇ ਮਸਲੇ ਹੱਲ ਕਰਵਾਏ ਜਾਂ ਪੰਜਾਬ ਸੂਬੇ ਦੀ ਕਿਸੇ ਦਿਸਾ ਵੱਲ ਕੋਈ ਤਰੱਕੀ ਕਰਵਾਈ ਉਸ ਬਾਰੇ ਜਾਣਕਾਰੀ ਦੇਣ ਨਾ ਕਿ ਸਿੱਖ ਕੌਮ ਦੇ ਕਾਤਲਾਂ ਦੀ ਗੱਲ ਕਰਨ । ਉਨ੍ਹਾਂ ਇਨ੍ਹਾਂ ਬਾਦਲ ਦਲੀਆਂ ਨੂੰ ਸਿੱਖ ਕੌਮ ਦੇ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਜੋ 20-20 ਸਾਲਾ ਤੋ ਜ਼ਾਬਰਾਂ ਦੀਆਂ ਕਾਲਕੋਠੜੀਆਂ ਵਿਚ ਕੈਦ ਹਨ, ਜਿਵੇਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਆ ਸਿੰਘ ਲਹੌਰੀਆ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਬਲਵੰਤ ਸਿੰਘ ਰਾਜੋਆਣਾ, ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਅਨੇਕਾ ਹੀ ਉੱਚੇ ਇਖ਼ਲਾਕ ਵਾਲੇ ਸਿੱਖਾਂ ਦੀ ਰਿਹਾਈ ਲਈ ਕਿਹੜੀ ਕਾਨੂੰਨੀ ਚਾਰਜੋਈ ਕੀਤੀ ਜਾਂ ਆਪਣੇ ਮੋਦੀ ਵਰਗੇ ਭਾਈਵਾਲਾ ਤੋਂ ਉਨ੍ਹਾਂ ਦੀ ਰਿਹਾਈ ਕਰਵਾਈ ? ਜੋ ਸਿੱਖ ਕੌਮ ਦੇ ਕਾਤਲ ਆਜ਼ਾਦ ਦਨਦਨਾਉਦੇ ਫਿਰਦੇ ਹਨ, ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਲਈ ਆਪਣੀ ਹਕੂਮਤ ਦੌਰਾਨ ਕੀ ਕੀਤਾ ? ਪੰਜਾਬ ਦੇ ਪਾਣੀਆਂ, ਦਰਿਆਵਾਂ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਹੈਡਵਰਕਸ ਪੰਜਾਬ ਦੇ ਹਵਾਲੇ ਕਰਨ ਲਈ ਉਨ੍ਹਾਂ ਨੇ ਕਿਹੜੀ ਕਾਰਵਾਈ ਕੀਤੀ ? ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਕਿਹੜੀ ਜਿੰਮੇਵਾਰੀ ਨਿਭਾਈ ? ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਸਿਧਾਤਾਂ ਉਤੇ ਕੀ ਕਦੀ ਪਹਿਰਾ ਦਿੱਤਾ ? ਉਸ ਬਾਰੇ ਸਾਨੂੰ ਜਾਣਕਾਰੀ ਦੇਣ । ਜੋ ਇਹ ਕਾਰਪੋਰੇਸ਼ਨਾਂ ਦੀਆਂ ਚੋਣਾਂ ਵਿਚ ਹੋਈਆ ਵਧੀਕੀਆ ਦੀ ਗੱਲ ਕਰ ਰਹੇ ਹਨ, ਉਸ ਸੰਬੰਧੀ ਇਨ੍ਹਾਂ ਨੇ ਸੁਪਰੀਮ ਕੋਰਟ ਵਿਚ ਚੁਣੋਤੀ ਕਿਉਂ ਨਾ ਦਿੱਤੀ ? ਇਨ੍ਹਾਂ ਕੋਲ ਧਨ-ਦੌਲਤਾ ਦੇ ਭੰਡਾਰ ਹਨ, ਫਿਰ ਇਹ ਚੋਣਾਂ ਰੱਦ ਕਰਵਾਉਣ ਲਈ ਅਤੇ ਫਿਰ ਤੋ ਕਰਵਾਉਣ ਲਈ ਸੁਪਰੀਮ ਕੋਰਟ ਨੂੰ ਪਹੁੰਚ ਕਿਉਂ ਨਾ ਕੀਤੀ ? 46 ਲੱਖ ਦੇ ਕਰੀਬ ਪੰਜਾਬ ਦੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਇਨ੍ਹਾਂ ਨੇ ਕਿਹੜੀ ਯੋਜਨਾ ਬਣਾਈ ਜਾਂ ਅਮਲ ਕੀਤੇ, ਉਸ ਬਾਰੇ ਸਿੱਖ ਕੌਮ ਨੂੰ ਜਾਣਕਾਰੀ ਦੇਣ । ਖੇਤ ਮਜਦੂਰ ਤੇ ਕਿਸਾਨ ਰੋਜਾਨਾ ਖੁਦਕਸੀਆ ਕਰ ਰਹੇ ਹਨ, ਇਨ੍ਹਾਂ ਨੇ ਆਪਣੀ ਹਕੂਮਤ ਦੌਰਾਨ ਅਤੇ ਹੁਣ ਕੀ ਕੀਤਾ ? ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਦਾ ਇਖ਼ਲਾਕ ਜ਼ਾਬਰ ਹੁਕਮਰਾਨਾਂ ਦਾ ਡੱਟਕੇ ਵਿਰੋਧ ਤਾਂ ਕਰਦਾ ਹੈ । ਜਦੋਂ ਨਹਿਰੂ ਫ਼ਤਹਿਗੜ੍ਹ ਸਾਹਿਬ ਆਏ ਤਾਂ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਕੀਤੇ ਧੋਖੇ ਦੀ ਬਦੌਲਤ ਸਿੱਖ ਕੌਮ ਨੇ ਉਨ੍ਹਾਂ ਦਾ ਸਵਾਗਤ ਇੱਟਾਂ-ਪੱਥਰਾਂ ਨਾਲ ਕੀਤਾ । ਪਰ ਇਨ੍ਹਾਂ ਨੇ ਬਲਿਊ ਸਟਾਰ ਦੀ ਕਾਰਵਾਈ ਨੂੰ ਪ੍ਰਵਾਨ ਕਰਕੇ ਇਨ੍ਹਾਂ ਜ਼ਾਲਮਾਂ ਦੀ ਗੁਲਾਮੀ ਨੂੰ ਸਵਿਕਾਰਿਆ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਬਾਦਲ ਦਲੀਏ ਹੁਣ ਇਖ਼ਲਾਕ ਅਤੇ ਜਮੀਰ ਤੋ ਐਨੇ ਡਿੱਗ ਚੁੱਕੇ ਹਨ, ਹੁਣ ਇਹ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਦੇ ਬਿਲਕੁਲ ਕਾਬਲ ਨਹੀਂ ਰਹੇ ਕਿਉਂਕਿ ਇਨ੍ਹਾਂ ਦਾ ਪੇਸ਼ਾਂ ਗੈਰ-ਕਾਨੂੰਨੀ ਅਮਲਾਂ ਰਾਹੀ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਤੇ ਕਾਰੋਬਾਰ ਵਧਾਉਣ ਵਿਚ ਬਣ ਗਿਆ ਹੈ । ਇਸ ਲਈ ਬਾਦਲ ਦਲ ਵਿਚ ਜੋ ਵੀ ਜਮੀਰ ਦੇ ਮਾਲਕ ਬੈਠੇ ਹਨ, ਉਨ੍ਹਾਂ ਨੂੰ ਸਾਡੀ ਅਪੀਲ ਹੈ ਕਿ ਉਹ ਸਮੇਂ ਅਤੇ ਸਾਧਨਾਂ ਦੀ ਬਰਬਾਦੀ ਕਰਨ ਦੀ ਬਜਾਇ ਕੌਮ ਦੀ ਕੋਈ ਉੱਚੀ-ਸੁੱਚੀ ਗੱਲ ਬਣਾਉਣ ਵਿਚ ਯੋਗਦਾਨ ਪਾਉਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸਾਮਿਲ ਹੋਣ ।

About The Author

Related posts

Leave a Reply

Your email address will not be published. Required fields are marked *