Verify Party Member
Header
Header
ਤਾਜਾ ਖਬਰਾਂ

ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਕਮਿਸ਼ਨ ਨੂੰ ਨਿਰਪੱਖ ਤੇ ਆਜ਼ਾਦ ਕਰਾਰ ਦੇਣ ਪਿੱਛੇ ਸਿਆਸੀ ਸਵਾਰਥੀ ਸੋਚ : ਮਾਨ

ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਕਮਿਸ਼ਨ ਨੂੰ ਨਿਰਪੱਖ ਤੇ ਆਜ਼ਾਦ ਕਰਾਰ ਦੇਣ ਪਿੱਛੇ ਸਿਆਸੀ ਸਵਾਰਥੀ ਸੋਚ : ਮਾਨ

ਮਹਿਲ ਕਲਾਂ, 10 ਅਪ੍ਰੈਲ ( ) “ਬੀਤੇ ਕੁਝ ਦਿਨ ਪਹਿਲੇ ਚੋਣ ਕਮਿਸ਼ਨ ਭਾਰਤ ਨੇ ਸਿਆਸੀ ਹੁਕਮਰਾਨ ਜਮਾਤ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਅਤੇ ਪੱਖਪਾਤੀ ਫੈਸਲਾ ਕਰਦੇ ਹੋਏ, ਲੰਮੇਂ ਸਮੇਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 75 ਵਾਰ ਹੋਏ ਅਪਮਾਨ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਸਿੱਖਾਂ ਦੇ ਸ਼ਹੀਦ ਹੋਣ ਦੀ ਜਾਂਚ ਕਰ ਰਹੀ ਸਿੱਟ ਦੇ ਮੁੱਖੀ ਜੋ ਬਹੁਤ ਹੀ ਇਮਾਨਦਾਰੀ ਨਾਲ ਪੂਰੇ ਤੱਥਾਂ ਸਹਿਤ ਇਸਦੇ ਦੋਸ਼ੀਆਂ ਨੂੰ ਸਾਹਮਣੇ ਲਿਆ ਰਹੇ ਸਨ ਅਤੇ ਇਸ ਜਾਂਚ ਨੂੰ ਅੱਗੇ ਵਧਾਉਦੇ ਹੋਏ ਹਰਿਆਣਾ ਦੀ ਜੇਲ੍ਹ ਵਿਚ ਬੰਦ ਸਿਰਸੇ ਵਾਲੇ ਬਲਾਤਕਾਰੀ ਸਾਧ ਤੋਂ ਪੁੱਛਗਿੱਛ ਕਰਨ ਜਾ ਰਹੇ ਸਨ ਅਤੇ ਇਸਦੇ ਸੱਚ ਤੋਂ ਸਮੁੱਚੇ ਨਿਵਾਸੀਆਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਕਰਵਾਉਣ ਲਈ ਦ੍ਰਿੜ ਸਨ । ਉਸ ਨੂੰ ਰੋਕਣ ਦੀ ਮੰਦਭਾਵਨਾ ਅਧੀਨ ਸਿਆਸਤਦਾਨਾਂ ਨੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਦੇ ਹੋਏ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਯੁਕਤੀ ਨੂੰ ਰੱਦ ਕੀਤਾ ਹੈ ਅਤੇ ਜਿਸ ਨੂੰ ਸ. ਬਾਦਲ ਗੈਰ-ਦਲੀਲ ਢੰਗ ਨਾਲ ਸਹੀ ਕਰਾਰ ਦੇ ਰਹੇ ਹਨ, ਇਹ ਤਾਂ ਬਾਦਲਾਂ, ਬੀਜੇਪੀ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਅਨੁਸਾਰ ਸਿਆਸੀ ਸਵਾਰਥੀ ਸੋਚ ਦਾ ਨਤੀਜਾ ਹੈ । ਜਿਸ ਨੂੰ ਕੋਈ ਵੀ ਪੰਜਾਬੀ ਜਾਂ ਸਿੱਖ ਕੌਮ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਇਸਦੇ ਬਾਵਜੂਦ ਵੀ ਸ. ਬਾਦਲ ਚੋਣ ਕਮਿਸ਼ਨ ਦੇ ਪੱਖਪਾਤੀ ਰਵੱਈਏ ਦੀ ਪਿੱਠ ਪੂਰਦੇ ਹੋਏ ਉਸ ਨੂੰ ਸੁਪਰੀਮ ਕੋਰਟ ਦੀ ਤਰ੍ਹਾਂ ਆਜ਼ਾਦ ਸੰਸਥਾਂ ਕਹਿਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ । ਜਦੋਂਕਿ ਪੰਜਾਬੀਆਂ ਅਤੇ ਸਿੱਖ ਕੌਮ ਇਸ ਸਾਰੀ ਸਿਆਸੀ ਗੰਦਲੀ ਖੇਂਡ ਨੂੰ ਸਮਝ ਚੁੱਕੇ ਹਨ ਅਤੇ ਆਉਣ ਵਾਲੀਆ 19 ਮਈ ਦੀਆਂ ਲੋਕ ਸਭਾ ਚੋਣਾਂ ਵਿਚ ਇਥੋਂ ਦੇ ਨਿਵਾਸੀ ਇਸਦਾ ਜਮਹੂਰੀਅਤ ਤਰੀਕੇ ਕਰਾਰਾ ਜੁਆਬ ਦੇਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਮਹਿਲ ਕਲਾਂ ਵਿਖੇ ਆਪਣੇ ਚੋਣ ਪ੍ਰਚਾਰ ਦੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਸੰਗਰੂਰ ਲੋਕ ਸਭਾ ਹਲਕਾ ਦੇ ਨਿਵਾਸੀਆਂ ਅਤੇ ਪੰਜਾਬੀਆਂ ਨੂੰ ਫਿਰਕੂ ਬੀਜੇਪੀ, ਪੰਜਾਬ ਤੇ ਸਿੱਖ ਕੌਮ ਵਿਰੋਧੀ ਬਾਦਲ ਦਲ ਅਤੇ ਉਨ੍ਹਾਂ ਦੀ ਸਾਜਿ਼ਸ ਵਿਚ ਭਾਈਵਾਲ ਹੋ ਚੁੱਕੇ ਚੋਣ ਕਮਿਸ਼ਨ ਦੀਆਂ ਗੈਰ-ਕਾਨੂੰਨੀ ਅਤੇ ਗੈਰ-ਇਖ਼ਲਾਕੀ ਕਾਰਵਾਈਆ ਤੋਂ ਸੁਚੇਤ ਕਰਦੇ ਹੋਏ ਅਤੇ ਇਨ੍ਹਾਂ ਨੂੰ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਕੇ ਕਰਾਰਾ ਜੁਆਬ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜਿਸ ਸੁਪਰੀਮ ਕੋਰਟ ਨੇ ਨਿਰਦੋਸ਼ ਸਰਦਾਰ ਕੇਹਰ ਸਿੰਘ ਨੂੰ ਫ਼ਾਂਸੀ ਦੇ ਹੁਕਮ ਕਰ ਦਿੱਤੇ ਸਨ ਅਤੇ ਸਿੱਖ ਕੌਮ ਦਾ ਜਿਸ ਸੁਪਰੀਮ ਕੋਰਟ ਤੋਂ ਵਿਸ਼ਵਾਸ ਉੱਠ ਗਿਆ ਸੀ, ਉਸ ਨੂੰ ਸ. ਬਾਦਲ ਭਾਰਤ ਦੀ ਇਕ ਆਜ਼ਾਦ ਅਤੇ ਨਿਰਪੱਖ ਸੰਸਥਾਂ ਕਰਾਰ ਦੇ ਕੇ ਹਿੰਦੂਤਵ ਹੁਕਮਰਾਨਾਂ ਅਤੇ ਉਨ੍ਹਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਸਾਜਿ਼ਸਾਂ ਨੂੰ ਸਹੀ ਸਾਬਤ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ । ਸ. ਬਾਦਲ ਅਤੇ ਉਨ੍ਹਾਂ ਵਰਗੇ ਹੋਰ ਸਵਾਰਥੀ ਸਿਆਸਤਦਾਨ ਇਹ ਭੁੱਲ ਜਾਂਦੇ ਹਨ ਕਿ ਅੱਜ ਨਾ ਤਾਂ ਚੋਣ ਕਮਿਸ਼ਨ ਭਾਰਤ ਵਿਚ ਕੋਈ ਸਿੱਖ ਹੈ ਅਤੇ ਨਾ ਹੀ ਸੁਪਰੀਮ ਕੋਰਟ ਵਿਚ ਕੋਈ ਜੱਜ ਸਿੱਖ ਹੈ । ਇਥੋਂ ਤੱਕ ਵੱਖ-ਵੱਖ ਮੁਲਕਾਂ ਦੇ ਸਿਫਾਰਤਖਾਨਿਆ ਵਿਚ ਵੀ ਕੋਈ ਸਿੱਖ ਸਫ਼ੀਰ ਲਗਾਇਆ ਗਿਆ ਹੈ ਅਤੇ ਜੋ ਆਜ਼ਾਦੀ ਤੋਂ ਬਾਅਦ ਦਿੱਲੀ ਦੀ ਹਕੂਮਤ ਦੀ ਰਵਾਇਤ ਰਹੀ ਹੈ ਕਿ 4 ਮੁੱਖ ਵਿਜਾਰਤਾਂ ਰੱਖਿਆ, ਵਿੱਤ, ਵਿਦੇਸ਼ ਅਤੇ ਗ੍ਰਹਿ ਵਿਚੋਂ ਇਕ ਵਿਜਾਰਤ ਕਿਸੇ ਕਾਬਲ ਸਿੱਖ ਨੂੰ ਦਿੱਤੀ ਜਾਂਦੀ ਰਹੀ ਹੈ । ਉਸ ਰਵਾਇਤ ਨੂੰ ਚਾਲੂ ਰੱਖਣ ਤੋਂ ਫਿਰਕੂ ਬੀਜੇਪੀ-ਆਰ.ਐਸ.ਐਸ. ਅਤੇ ਹੁਕਮਰਾਨ ਮੁਕੰਮਲ ਰੂਪ ਵਿਚ ਪਿੱਠ ਦੇ ਚੁੱਕੇ ਹਨ । ਫਿਰ ਅਸੀਂ ਇਨ੍ਹਾਂ ਹੁਕਮਰਾਨਾਂ, ਸੁਪਰੀਮ ਕੋਰਟ ਜਾਂ ਚੋਣ ਕਮਿਸ਼ਨ ਨੂੰ ਨਿਰਪੱਖ ਤੇ ਆਜ਼ਾਦ ਕਿਵੇਂ ਕਹਿ ਸਕਦੇ ਹਾਂ ?

ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਇੰਡੀਆਂ ਤੇ ਹਕੂਮਤ ਕਰਨ ਵਾਲੀਆ ਜਮਾਤਾਂ ਬੀਜੇਪੀ, ਕਾਂਗਰਸ ਨੇ ਬੀਤੇ 5 ਸਾਲ ਪਹਿਲੇ ਜਦੋਂ ਪਾਰਲੀਮੈਂਟ ਚੋਣਾਂ ਹੋਈਆ ਸਨ, ਉਸ ਸਮੇਂ ਇਥੋਂ ਦੇ ਨਿਵਾਸੀਆਂ ਨਾਲ ਕਈ ਤਰ੍ਹਾਂ ਦੇ ਲੁਭਾਉਣੇ ਤੇ ਗੁੰਮਰਾਹਕੁੰਨ ਵਾਅਦੇ ਕੀਤੇ ਸਨ, ਜਿਵੇਂ ਹਰ ਨਾਗਰਿਕ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣ, 2 ਕਰੋੜ ਨੌਕਰੀਆਂ ਦੇਣ, ਬਾਹਰਲੇ ਮੁਲਕਾਂ ਦੇ ਗੁਪਤ ਖਾਤਿਆ ਵਿਚ ਪਏ ਕਰੋੜਾਂ-ਅਰਬਾਂ ਰੁਪਏ ਦੇ ਕਾਲੇ ਧਨ ਨੂੰ ਵਾਪਸ ਮੰਗਵਾਉਣ ਦੇ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਤਾਂ ਕੋਈ ਪੂਰਾ ਨਹੀਂ ਕੀਤਾ ਗਿਆ ਅਤੇ ਹੁਣ ਫਿਰ ਨਵੀਆਂ ਚੋਣਾਂ ਵਿਚ ਅਜਿਹੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹੇ ਝੂਠੇ ਵਾਅਦੇ ਕਰਨ ਵਾਲੀਆ ਜਮਾਤਾਂ ਅਤੇ ਉਨ੍ਹਾਂ ਦੇ ਲੋਕ ਸਭਾ ਚੋਣਾਂ ਵਿਚ ਖੜ੍ਹੇ ਹੋ ਚੁੱਕੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਨਤਾ ਨੂੰ ਧੋਖਾ ਦੇਣ ਦੇ ਇਵਜ ਵੱਜੋ ਚੋਣ ਕਮਿਸ਼ਨ ਰੱਦ ਕਰਨ ਦੇ ਅਮਲ ਕਿਉਂ ਨਹੀਂ ਕਰ ਰਿਹਾ ? ਜਦੋਂਕਿ ਕਾਨੂੰਨ ਅਤੇ ਚੋਣ ਕਮਿਸ਼ਨ ਦੇ ਨਿਯਮ ਇਸ ਗੱਲ ਨੂੰ ਪ੍ਰਤੱਖ ਤੌਰ ਤੇ ਜ਼ਾਹਰ ਕਰਦੇ ਹਨ ਕਿ ਝੂਠੇ ਚੋਣ ਮਨੋਰਥ ਪੱਤਰ ਜਾਰੀ ਕਰਨ ਵਾਲਿਆ ਵਿਰੁੱਧ ਕਾਨੂੰਨੀ ਕਾਰਵਾਈ ਹੋਵੇ ਅਤੇ ਉਨ੍ਹਾਂ ਦੇ ਨਾਮਜਦਗੀ ਪੱਤਰ ਰੱਦ ਹੋਣ । ਸ. ਮਾਨ ਨੇ ਪੰਜਾਬ ਨਿਵਾਸੀਆਂ ਅਤੇ ਪੰਜਾਬ ਵਿਚ ਵੱਸਣ ਵਾਲੀਆ ਸਭ ਕੌਮਾਂ ਤੇ ਧਰਮਾਂ ਨਾਲ ਸੰਬੰਧਿਤ ਵਰਗਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਜਿਤਾਕੇ ਪਾਰਲੀਮੈਂਟ ਵਿਚ ਭੇਜਣ ਅਤੇ ਇਥੇ ਹੋਣ ਵਾਲੀਆ ਸਭ ਗੈਰ-ਕਾਨੂੰਨੀ ਤੇ ਗੈਰ-ਇਖ਼ਲਾਕੀ ਕਾਰਵਾਈਆ ਦਾ ਖਾਤਮਾ ਕਰਨ ਲਈ ਸਹਿਯੋਗ ਕਰਨ ਦੀ ਜੋਰਦਾਰ ਅਪੀਲ ਕੀਤੀ ।

Webmaster

Lakhvir Singh

Shiromani Akali Dal (Amritsar)  

9781222567

About The Author

Related posts

Leave a Reply

Your email address will not be published. Required fields are marked *