Select your Top Menu from wp menus
Header
Header
ਤਾਜਾ ਖਬਰਾਂ

ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਦੀ ਭਰਜਾਈ ਬੀਬੀ ਸਤਵੀਰ ਕੌਰ ਦੀ ਭੋਗ ਰਸਮ 18 ਅਕਤੂਬਰ ਨੂੰ ਪਿੰਡ ਕਲੌੜ ਵਿਖੇ ਹੋਵੇਗੀ : ਮਾਨ

ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਦੀ ਭਰਜਾਈ ਬੀਬੀ ਸਤਵੀਰ ਕੌਰ ਦੀ ਭੋਗ ਰਸਮ 18 ਅਕਤੂਬਰ ਨੂੰ ਪਿੰਡ ਕਲੌੜ ਵਿਖੇ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ ( ) “ਸ. ਧਰਮ ਸਿੰਘ ਕਲੌੜ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੇ ਇਲਾਕਾ ਸਕੱਤਰ ਹਨ, ਉਨ੍ਹਾਂ ਦੀ ਭਰਜਾਈ ਬੀਬੀ ਸਤਵੀਰ ਕੌਰ ਪਤਨੀ ਸ. ਰਣਜੀਤ ਸਿੰਘ ਬੀਤੇ ਦਿਨੀਂ ਆਪਣੇ ਸਵਾਸ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ । ਜਿਸਦਾ ਜਿਥੇ ਕਲੌੜ ਸਾਹਿਬ ਦੇ ਪਰਿਵਾਰ, ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ ਅਸਹਿ ਤੇ ਅਕਹਿ ਘਾਟਾ ਪਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਨੂੰ ਵੀ ਉਨ੍ਹਾਂ ਦੇ ਚਲੇ ਜਾਣ ਨਾਲ ਡੂੰਘਾਂ ਦੁੱਖ ਪਹੁੰਚਿਆ ਹੈ । ਕਿਉਂਕਿ ਬੀਬੀ ਸਤਵੀਰ ਕੌਰ, ਸ. ਧਰਮ ਸਿੰਘ ਕਲੌੜ ਅਤੇ ਉਨ੍ਹਾ ਦੇ ਭਰਾ ਰਣਜੀਤ ਸਿੰਘ ਨੂੰ ਆਪੋ-ਆਪਣੇ ਸਮਾਜਿਕ, ਕੌਮੀ, ਧਾਰਮਿਕ ਕੰਮਾਂ ਨੂੰ ਆਜ਼ਾਦੀ ਨਾਲ ਪੂਰਨ ਕਰਨ ਵਿਚ ਸਹਿਯੋਗ ਕਰਦੇ ਸਨ ਅਤੇ ਘਰ ਦੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਪੂਰੀਆ ਕਰਦੇ ਸਨ ।”

ਇਹ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਬੀਬੀ ਸਤਵੀਰ ਕੌਰ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਭੋਗ ਰਸਮ ਕਲੌੜ ਵਿਖੇ 18 ਅਕਤੂਬਰ ਨੂੰ ਹੋਣਗੇ ਜਿਸ ਵਿਚ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਨੂੰ ਪਹੁੰਚਣ ਦੀ ਸ. ਮਾਨ ਵੱਲੋ ਅਪੀਲ ਵੀ ਕੀਤੀ ਗਈ ਹੈ । ਸ. ਮਾਨ ਨੇ ਇਹ ਵੀ ਕਿਹਾ ਕਿ ਬੇਸ਼ੱਕ ਅਸੀਂ ਉਸ ਬੀਬੀ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਲੇਕਿਨ ਕਲੌੜ ਪਰਿਵਾਰ ਦੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਇਸ ਪਰਿਵਾਰ ਨੂੰ ਜੋ ਵੀ ਪਾਰਟੀ ਤਰਫੋ ਲੋੜ ਮਹਿਸੂਸ ਹੋਵੇਗੀ, ਉਹ ਅਸੀਂ ਇਸ ਪਰਿਵਾਰ ਦੇ ਹਰ ਕੰਮ ਵਿਚ ਸਹਿਯੋਗ ਕਰਦੇ ਫ਼ਖਰ ਮਹਿਸੂਸ ਕਰਾਂਗੇ । ਉਨ੍ਹਾਂ ਤੇ ਸਮੁੱਚੀ ਪਾਰਟੀ ਨੇ ਜਿਥੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਦੀ ਅਰਦਾਸ ਕੀਤੀ, ਉਥੇ ਪਰਿਵਾਰ ਦੇ ਮੈਬਰਾਂ, ਦੋਸਤਾਂ, ਮਿੱਤਰਾਂ, ਸੰਬੰਧੀਆਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਅਪੀਲ ਵੀ ਕੀਤੀ ।

About The Author

Related posts

Leave a Reply

Your email address will not be published. Required fields are marked *