Verify Party Member
Header
Header
ਤਾਜਾ ਖਬਰਾਂ

ਸ. ਤਿਰਲੋਕ ਸਿੰਘ ਬਾਜਵਾ ਬਸ਼ੀ ਪਠਾਣਾ ਉੱਘੇ ਸਮਾਜ ਸੇਵੀ ਦੇ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਸ. ਤਿਰਲੋਕ ਸਿੰਘ ਬਾਜਵਾ ਬਸ਼ੀ ਪਠਾਣਾ ਉੱਘੇ ਸਮਾਜ ਸੇਵੀ ਦੇ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਸ. ਤਿਰਲੋਕ ਸਿੰਘ ਬਾਜਵਾ ਜੋ ਲੰਮੇਂ ਸਮੇਂ ਤੋਂ ਆਪਣੇ ਵਿਭਾਗ ਮਾਰਕਫੈਂਡ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸਮਾਜ ਸੇਵਾ ਦੇ ਉਦਮ ਕਰਕੇ ਆਪਣੀ ਆਤਮਾ ਨੂੰ ਨੇਕ ਉਦਮਾਂ ਵਿਚ ਲਗਾਉਣ ਵਿਚ ਦਿਲਚਸਪੀ ਰੱਖਦੇ ਸਨ ਅਤੇ ਜਿਨ੍ਹਾਂ ਨੇ ਲੰਮਾਂ ਸਮਾਂ ਪ੍ਰਧਾਨ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਅਤੇ ਮੁੱਖ ਸੇਵਾਦਾਰ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੀ ਮੁੱਖ ਸੇਵਾ ਵੀ ਨਿਭਾਉਦੇ ਰਹੇ ਹਨ । ਉਹ ਅੱਜ ਤੜਕੇ ਲੰਮੀ ਬਿਮਾਰੀ ਦੇ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਬਸ਼ੀ ਪਠਾਣਾ, ਫ਼ਤਹਿਗੜ੍ਹ ਸਾਹਿਬ, ਸਰਹਿੰਦ ਆਦਿ ਇਲਾਕੇ ਦੇ ਪਿੰਡਾਂ ਦੇ ਨਿਵਾਸੀਆਂ ਨੂੰ ਇਕ ਅਸਹਿ ਤੇ ਅਕਹਿ ਦੁੱਖ ਪਹੁੰਚਿਆ ਹੈ । ਕਿਉਂਕਿ ਉਹ ਹਰ ਗਰੀਬ, ਮਜਲੂਮ, ਲੋੜਵੰਦ ਅਤੇ ਘਰੇਲੂ ਸਮਾਜਿਕ ਮੁਸ਼ਕਿਲਾਂ ਵਿਚ ਫਸੇ ਇਨਸਾਨਾਂ ਦੇ ਮਸਲੇ ਹੱਲ ਕਰਕੇ ਇਕ ਵੱਡੀ ਖੁਸ਼ੀ ਮਹਿਸੂਸ ਕਰਦੇ ਸਨ । ਉਨ੍ਹਾਂ ਦੇ ਮਨ-ਆਤਮਾ ਵਿਚ ਮਨੁੱਖਤਾ ਦੀ ਸੇਵਾ ਕਰਨ ਅਤੇ ਹਰ ਪਰਿਵਾਰ, ਘਰ ਵਿਚ ਖੁਸ਼ੀ ਖੇੜਿਆਂ ਦਾ ਵਾਧਾ ਹੋਣ ਦੀ ਡੂੰਘੀ ਭਾਵਨਾ ਸੀ । ਸਾਨੂੰ ਵੀ ਇਸ ਨੇਕ ਆਤਮਾ ਦੇ ਚਲੇ ਜਾਣ ਨਾਲ ਗਹਿਰਾ ਦੁੱਖ ਪਹੁੰਚਿਆ ਹੈ ਕਿਉਂਕਿ ਅਕਸਰ ਹੀ ਉਹ ਕੁਝ ਸਮੇਂ ਬਾਅਦ ਸਾਡੇ ਨਾਲ ਮਿਲਕੇ ਸਿਆਸੀ ਤੇ ਧਾਰਮਿਕ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ । ਉਨ੍ਹਾਂ ਨੂੰ ਖ਼ਾਲਸਾ ਪੰਥ ਦਾ ਡੂੰਘਾਂ ਦਰਦ ਸੀ । ਇਸੇ ਲਈ ਹੀ ਉਹ ਅਜਿਹੀਆ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੇਵਾਵਾਂ ਕਰਨ ਲਈ ਤੱਤਪਰ ਰਹਿੰਦੇ ਸਨ । ਉਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਪੀੜ੍ਹਤ ਬਾਜਵਾ ਪਰਿਵਾਰ, ਸੰਬੰਧੀਆਂ, ਰਿਸਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ ਇਕ ਡੂੰਘਾਂ ਦੁੱਖ ਪਹੁੰਚਿਆ ਹੈ, ਉਥੇ ਸਾਨੂੰ ਵੀ ਉਸ ਨੇਕ ਆਤਮਾ ਦੇ ਅਚਾਨਕ ਚਲੇ ਜਾਣ ਤੇ ਗਹਿਰਾ ਦੁੱਖ ਪਹੁੰਚਿਆ ਹੈ । ਅਸੀਂ ਉਸ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਇਲਾਕਾ ਨਿਵਾਸੀਆ, ਬਾਜਵਾ ਪਰਿਵਾਰ ਅਤੇ ਸਭ ਸੱਜਣਾਂ ਮਿੱਤਰਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਲਈ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ (ਸਾਰੇ ਜਰਨਲ ਸਕੱਤਰ), ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਮਾਨ, ਲਖਵੀਰ ਸਿੰਘ ਮਹੇਸ਼ਪੁਰੀਆਂ ਮੁੱਖ ਦਫ਼ਤਰ ਸਕੱਤਰ, ਸਿੰਗਾਰਾ ਸਿੰਘ ਬਡਲਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਧਰਮ ਸਿੰਘ ਕਲੌੜ, ਲਖਵੀਰ ਸਿੰਘ ਸੌਟੀ, ਕੁਲਦੀਪ ਸਿੰਘ ਪਹਿਲਵਾਨ, ਭੁਪਿੰਦਰ ਸਿੰਘ ਫ਼ਤਹਿਪੁਰ, ਸੁਰਿੰਦਰ ਸਿੰਘ ਬੋਰਾ, ਲਖਵੀਰ ਸਿੰਘ ਕੋਟਲਾ, ਗੁਰਸ਼ਰਨ ਸਿੰਘ ਸਹਿਰੀ ਪ੍ਰਧਾਨ ਬਸ਼ੀ ਪਠਾਣਾ ਆਦਿ ਨੇ ਸਮੁੱਚੇ ਤੌਰ ਤੇ ਇਸ ਦੁੱਖ ਦੀ ਘੜੀ ਵਿਚ ਸਾਮਿਲ ਹੁੰਦੇ ਹੋਏ ਕੀਤਾ । ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਬਾਅਦ ਦੁਪਹਿਰ ਸਮਸਾਨਘਾਟ ਬਸ਼ੀ ਪਠਾਣਾ ਵਿਖੇ ਕੀਤਾ ਜਾਵੇਗਾ । ਸ. ਬਾਜਵਾ ਦੀ ਮਨੁੱਖਤਾ ਪੱਖੀ ਸਖਸ਼ੀਅਤ ਨੂੰ ਪਿਆਰ ਕਰਨ ਵਾਲੇ ਸਮੁੱਚੇ ਪੰਥ ਦਰਦੀਆਂ ਅਤੇ ਸਮਾਜ ਸੇਵੀਆਂ ਨੂੰ ਸੰਸਕਾਰ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

About The Author

Related posts

Leave a Reply

Your email address will not be published. Required fields are marked *