Verify Party Member
Header
Header
ਤਾਜਾ ਖਬਰਾਂ

ਸ. ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਬਰਤਾਨੀਆ ਵੱਲੋਂ ਬੀਬੀ ਮਾਰਗ੍ਰੇਟ ਥੈਂਚਰ ਵੱਲੋਂ ਬਲਿਊ ਸਟਾਰ ਦੌਰਾਨ ਨਿਭਾਈ ਗਈ ਸਿੱਖ ਵਿਰੋਧੀ ਭੂਮਿਕਾ ਦੀ ਛਾਣਬੀਨ ਦੀ ਮੰਗ ਕਰਨਾ ਸਵਾਗਤਯੋਗ : ਮਾਨ

ਸ. ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਬਰਤਾਨੀਆ ਵੱਲੋਂ ਬੀਬੀ ਮਾਰਗ੍ਰੇਟ ਥੈਂਚਰ ਵੱਲੋਂ ਬਲਿਊ ਸਟਾਰ ਦੌਰਾਨ ਨਿਭਾਈ ਗਈ ਸਿੱਖ ਵਿਰੋਧੀ ਭੂਮਿਕਾ ਦੀ ਛਾਣਬੀਨ ਦੀ ਮੰਗ ਕਰਨਾ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 05 ਜੂਨ ( ) “ਇਹ ਸਮੁੱਚੀ ਦੁਨੀਆਂ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਨੂੰ ਜਾਣਕਾਰੀ ਹੈ ਕਿ 1984 ਵਿਚ ਜਦੋਂ ਮਰਹੂਮ ਇੰਦਰਾ ਗਾਂਧੀ ਹਕੂਮਤ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰਨ ਦੇ ਨਾਲ-ਨਾਲ ਕੋਈ 25 ਹਜ਼ਾਰ ਦੇ ਕਰੀਬ ਨਿਹੱਥੇ ਤੇ ਬੇਕਸੂਰ ਸਿੱਖ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ । ਉਸ ਵਿਚ ਬਰਤਾਨੀਆ ਤੇ ਰੂਸ ਦੀਆਂ ਫ਼ੌਜਾਂ ਵੀ ਸਾਮਿਲ ਸਨ । ਉਸ ਸਮੇਂ ਵੀ ਬਰਤਾਨੀਆ ਤੇ ਇੰਡੀਆ ਵਿਚ ਇਹ ਆਵਾਜ਼ ਉੱਠੀ ਸੀ ਕਿ ਬਰਤਾਨੀਆ ਦੀ ਉਸ ਸਮੇਂ ਦੀ ਵਜ਼ੀਰ-ਏ-ਆਜ਼ਮ ਬੀਬੀ ਮਾਰਗ੍ਰੇਟ ਥੈਂਚਰ ਵੱਲੋਂ ਕਿਸ ਬਿਨ੍ਹਾਂ ਤੇ ਦਲੀਲ ਨਾਲ ਕਿ ਸਿੱਖਾਂ ਦੇ ਧਾਰਮਿਕ ਸਥਾਂਨ ਉਤੇ ਕੀਤੇ ਗਏ ਹਮਲੇ ਵਿਚ ਮਰਹੂਮ ਇੰਦਰਾ ਗਾਂਧੀ ਅਤੇ ਇੰਡੀਅਨ ਫ਼ੌਜਾਂ ਦਾ ਸਾਥ ਦੇ ਕੇ ਬਰਤਾਨੀਆ ਹਕੂਮਤ ਨੂੰ ਦੁਨੀਆਂ ਭਰ ਦੇ ਚੌਰਾਹੇ ਵਿਚ ਖੜ੍ਹਾ ਕਰ ਦਿੱਤਾ । ਇਸਦੀ ਜਾਂਚ ਦੀ ਮੰਗ ਉੱਠੀ ਸੀ । ਪਰ ਕਾਫ਼ੀ ਲੰਮੇਂ ਸਮੇਂ ਤੋਂ ਸਿਆਸੀ ਗਿਣਤੀਆਂ, ਮਿਣਤੀਆ ਅਧੀਨ ਇਸ ਜਾਂਚ ਨੂੰ ਅੱਗੇ ਵਧਾਇਆ ਨਹੀਂ ਗਿਆ । ਜੋ ਹੁਣ ਸ. ਤਨਮਨਜੀਤ ਸਿੰਘ ਢੇਸੀ ਜੋ ਬਰਤਾਨੀਆ ਦੇ ਸਲੋਅ ਪਾਰਲੀਮੈਂਟ ਹਲਕੇ ਤੋਂ ਮੈਂਬਰ ਹਨ । ਉਨ੍ਹਾਂ ਵੱਲੋਂ ਹਾਊਂਸ ਆਫ਼ ਕਾਮਨਜ਼ ਵਿਚ ਬੋਲਦੇ ਹੋਏ ਕਿਹਾ ਗਿਆ ਹੈ ਕਿ 36 ਸਾਲ ਦਾ ਲੰਮਾਂ ਸਮਾਂ ਬੀਤ ਗਿਆ ਹੈ, ਬੀਬੀ ਮਾਰਗ੍ਰੇਟ ਥੈਂਚਰ ਨੇ ਕਿਹੜੇ ਬਰਤਾਨੀਆ ਦੇ ਕਾਨੂੰਨ ਅਤੇ ਕਦਰਾ-ਕੀਮਤਾ ਦਾ ਉਲੰਘਣ ਕਰਕੇ ਜੋ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਉਤੇ ਹੋਏ ਫ਼ੌਜੀ ਹਮਲੇ ਵਿਚ ਆਪਣੀਆ ਫ਼ੌਜਾਂ ਭੇਜੀਆ ਸਨ, ਉਸ ਗੱਲ ਦੀ ਪਾਰਲੀਮੈਂਟ ਪੱਧਰ ਤੇ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ । ਕਿਉਂਕਿ ਇਸ ਹਮਲੇ ਦੌਰਾਨ ਸਾਡੇ ਇਤਿਹਾਸਿਕ ਦਸਤਾਵੇਜ਼, ਦੁਰਲੱਭ ਕੀਮਤੀ ਵਸਤਾਂ, ਸਿੱਖ ਰੈਫਰੈਸ ਲਾਇਬ੍ਰੇਰੀ ਨੂੰ ਤਬਾਹ ਕਰ ਦਿੱਤਾ ਗਿਆ ਸੀ ਅਤੇ ਸਿੱਖਾਂ ਦਾ ਕਤਲੇਆਮ ਤੇ ਨਸ਼ਲਕੁਸੀ ਕੀਤੀ ਗਈ ਸੀ । ਉਸ ਸੱਚ ਨੂੰ ਬਰਤਾਨੀਆ ਹਕੂਮਤ ਵੱਲੋਂ ਸਾਹਮਣੇ ਲਿਆਉਣਾ ਅਤਿ ਜ਼ਰੂਰੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਢੇਸੀ ਵੱਲੋਂ ਸਿੱਖ ਕੌਮ ਦੇ ਬਿਨ੍ਹਾਂ ਤੇ ਬਰਤਾਨੀਆ ਪਾਰਲੀਮੈਂਟ ਵਿਚ ਲਿਆਂਦੇ ਗਏ ਮਤੇ ਦੇ ਉਦਮ ਦਾ ਭਰਪੂਰ ਸਵਾਗਤ ਕਰਦਾ ਹੈ, ਉਥੇ ਇਸ ਵਿਚ ਦੋਸ਼ੀ ਪਾਈ ਜਾਣ ਵਾਲੀ ਮਾਰਗ੍ਰੇਟ ਥੈਂਚਰ ਅਤੇ ਹੋਰ ਬਰਤਾਨੀਆ ਦੇ ਅਧਿਕਾਰੀਆ ਉਤੇ ਬਰਤਾਨੀਆ ਦੇ ਕਾਨੂੰਨ ਅਨੁਸਾਰ ਅਵੱਸ ਕਾਰਵਾਈ ਹੋਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਤਨਮਨਜੀਤ ਸਿੰਘ ਵੱਲੋਂ ਬਰਤਾਨੀਆ ਦੀ ਪਾਰਲੀਮੈਂਟ ਵਿਚ ਬੀਬੀ ਥੈਂਚਰ ਦੇ ਰੋਲ ਸੰਬੰਧੀ ਨਿਰਪੱਖ ਜਾਂਚ ਦੀ ਉਠਾਈ ਗਈ ਮੰਗ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਬਰਤਾਨੀਆ ਦੀ ਮਹਾਰਾਣੀ ਅਤੇ ਪਿੰ੍ਰਸ ਚਾਰਲਸ, ਬਰਤਾਨੀਆ ਦੀ ਪਾਰਲੀਮੈਂਟ ਨੂੰ ਇਸ ਗੰਭੀਰ ਵਿਸ਼ੇ ਤੇ ਤੁਰੰਤ ਅਗਲੀ ਕਾਰਵਾਈ ਕਰਦੇ ਹੋਏ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਮੰਗ ਇਕੱਲ ਸ. ਢੇਸੀ ਦੀ ਹੀ ਨਹੀਂ, ਬਲਕਿ ਉਥੋਂ ਦੀ ਲੇਬਰ ਪਾਰਟੀ ਅਤੇ ਬਰਤਾਨੀਆ ਦੀਆਂ ਵਿਰੋਧੀ ਪਾਰਟੀਆ ਵੱਲੋਂ ਵੀ ਕੀਤੀ ਗਈ ਹੈ । ਇਸ ਲਈ ਇਹ ਗੰਭੀਰ ਮੁੱਦਾ ਬਰਤਾਨੀਆ ਹਕੂਮਤ ਲਈ ਕੌਮਾਂਤਰੀ ਪੱਧਰ ਤੇ ਵੱਡਾ ਪ੍ਰਸ਼ਨ ਚਿੰਨ੍ਹ ਵੀ ਖੜ੍ਹਾ ਕਰਦਾ ਹੈ । ਹਾਊਂਸ ਆਫ਼ ਕਾਮਨਜ਼ ਦੇ ਮੁੱਖੀ ਐਮ.ਪੀ. ਜੈਕੁਬ ਰੀਸ ਮੋਗ ਨੇ ਵੀ ਇਸ ਨੂੰ ਗੰਭੀਰ ਵਿਸ਼ਾ ਕਰਾਰ ਦਿੰਦੇ ਹੋਏ ਜਾਂਚ ਦੇ ਪੱਖ ਵਿਚ ਗੱਲ ਕੀਤੀ ਹੈ । ਬੇਸੱ਼ਕ ਬੀਬੀ ਥੈਂਚਰ ਬਰਤਾਨੀਆ ਦੀ ਇਕ ਵੱਡੀ ਆਗੂ ਹੈ ।

ਸ. ਮਾਨ ਨੇ ਇਕ ਵੱਖਰੇ ਵਿਸ਼ੇ ਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਬੇਹੁੱਦਾ, ਨਿਯਮਾਂ-ਅਸੂਲਾਂ ਦੀ ਉਲੰਘਣਾ ਕਰਨ ਵਾਲੀ ਕਾਰਵਾਈ ਹੈ ਕਿ ਜਦੋਂ ਵੀ ਦੋ ਆਜ਼ਾਦ ਪ੍ਰਭੁਸਤਾ ਵਾਲੇ ਮੁਲਕਾਂ ਵਿਚ ਆਪਣੀਆ ਹੱਦਾਂ ਜਾਂ ਭੂਗੋਲਿਕ ਸਥਿਤੀ ਨੂੰ ਲੈਕੇ ਟੇਬਲ-ਟਾਕ ਹੁੰਦੀ ਹੈ ਤਾਂ ਉਹ ਸੰਬੰਧਤ ਮੁਲਕਾਂ ਦੇ ਸਫ਼ੀਰਾਂ ਨਾਲ ਹੁੰਦੀ ਹੈ, ਨਾ ਕਿ ਫ਼ੌਜੀ ਜਰਨੈਲਾਂ ਨਾਲ । ਫ਼ੌਜੀ ਜਰਨੈਲ ਤਾਂ ਕੇਵਲ ਜੰਗ ਜਾਂ ਲੜਾਈ ਦੀ ਅਗਵਾਈ ਕਰਦੇ ਹਨ । ਡਿਪਲੋਮੈਟਿਕ ਅਤੇ ਹੋਰ ਮੁਲਕੀ ਸੰਬੰਧਾਂ ਸੰਬੰਧੀ ਗੱਲਬਾਤ ਟੇਬਲ ਤੇ ਸਫ਼ੀਰ ਹੀ ਕਰਦੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਲਦਾਖ ਜਿਥੇ ਚੀਨੀ ਫ਼ੌਜ ਨੇ ਦਾਖਲ ਹੋ ਕੇ ਕਬਜਾ ਕੀਤਾ ਹੋਇਆ ਹੈ ਅਤੇ ਉਹ ਇਸ ਲਦਾਖ ਦੇ ਸਿੱਖ ਇਲਾਕੇ ਵਿਚ ਦਾਖਲ ਹੋ ਚੁੱਕੀ ਹੈ, ਉਸ ਵਿਸ਼ੇ ਤੇ ਫ਼ੌਜੀ ਜਰਨੈਲਾਂ ਨੂੰ ਟੇਬਲ-ਟਾਕ ਕਰਨ ਦੀ ਜਿ਼ੰਮੇਵਾਰੀ ਦਿੱਤੀ ਜਾ ਰਹੀ ਹੈ । ਜਿਨ੍ਹਾਂ ਦੀ ਇਸ ਦਿਸ਼ਾ ਵੱਲ ਕੋਈ ਤੁਜਰਬਾ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਅਜਿਹੀਆ ਭੂਗੋਲਿਕ, ਖੇਤਰੀ ਗੱਲਬਾਤ ਕਰਨ ਦਾ ਕਾਨੂੰਨੀ ਅਧਿਕਾਰ ਹੈ । ਅਜਿਹੇ ਮਸਲੇ ਤਾਂ ਡਿਪਲੋਮੈਟਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਅਤੇ ਸੂਝਵਾਨ ਦੁਵੱਲੇ ਸਫ਼ੀਰ ਸਾਹਿਬਾਨਾਂ ਦੀ ਗੱਲਬਾਤ ਰਾਹੀ ਹੀ ਅੱਛੇ ਨਤੀਜੇ ਦੇ ਸਕਦੇ ਹਨ । ਨਾ ਕਿ ਫ਼ੌਜੀ ਅਫ਼ਸਰ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੰਡੀਆਂ ਫ਼ੌਜ ਦੇ ਮੁੱਖੀ ਸ੍ਰੀ ਨਰਵਾਣੇ ਅਤੇ ਸੀ.ਡੀ.ਐਸ. ਸ੍ਰੀ ਵਿਪਨ ਰਾਵਤ ਇਹ ਕਹਿ ਰਹੇ ਹਨ ਕਿ ਇੰਡੀਅਨ ਫ਼ੌਜਾਂ ਚੀਨ ਅਤੇ ਪਾਕਿਸਤਾਨ ਨੂੰ ਇਕੋ ਸਮੇਂ ਸਿੰਝਣ ਦੀ ਸਮਰੱਥਾਂ ਰੱਖਦੀ ਹੈ । ਲੇਕਿਨ ਲਦਾਖ ਵਿਚ ਚੀਨੀ ਫ਼ੌਜਾਂ ਦੇ ਦਖਲ ਨੂੰ ਤਾਂ ਇਹ ਕਦੇ ਰੋਕ ਨਹੀਂ ਸਕੇ ਅਤੇ ਨਾ ਹੀ ਆਪਣਾ 1962 ਦੇ ਸਮੇਂ ਦਾ 39 ਹਜ਼ਾਰ ਸਕੇਅਰ ਕਿਲੋਮੀਟਰ ਇਲਾਕਾ ਜੋ ਚੀਨ ਨੇ ਆਪਣੇ ਕਬਜੇ ਵਿਚ ਕਰ ਲਿਆ ਸੀ ਉਸ ਨੂੰ ਵਾਪਸ ਲੈ ਸਕੇ ਹਨ । ਜਦੋਂਕਿ ਇਹ ਇਲਾਕਾ ਤਾਂ ਲਾਹੌਰ ਦਰਬਾਰ ਦੀਆਂ ਖ਼ਾਲਸਾ ਫ਼ੌਜਾਂ ਨੇ 1834 ਵਿਚ ਫ਼ਤਹਿ ਕਰਕੇ ਖ਼ਾਲਸਾ ਦਰਬਾਰ ਵਿਚ ਸਾਮਿਲ ਕੀਤਾ ਸੀ । ਜੇਕਰ ਚੀਨ ਅਤੇ ਇੰਡੀਆਂ ਦੀਆਂ ਫੌ਼ਜਾਂ ਨੇ ਇਹ ਮਨੁੱਖਤਾ ਮਾਰੂ ਜੰਗ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਸਿੱਖ ਵਸੋਂ ਵਾਲੇ ਇਲਾਕੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਵਿਚ ਬਿਲਕੁਲ ਸਾਮਿਲ ਨਹੀਂ ਹੋਣਗੇ, ਬਲਕਿ ਭਾਈ ਘਨੱਈਆ ਜੀ ਦੀ ਮਨੁੱਖਤਾ ਪੱਖੀ ਸੋਚ ਅਧੀਨ ਰੈਡ ਕਰਾਸ ਦੀ ਤਰ੍ਹਾਂ ਮਨੁੱਖਤਾ ਦੀ ਦਵਾਈਆ, ਲੰਗਰ ਅਤੇ ਹੋਣ ਸਮੱਗਰੀ ਰਾਹੀ ਸੇਵਾ ਕਰਨ ਦੀ ਜਿ਼ੰਮੇਵਾਰੀ ਪੂਰਨ ਕਰਨਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਦਾਖ ਵਿਚ ਇਹ ਜਿ਼ੰਮੇਵਾਰੀ ਪੂਰੀ ਕਰਨ ਲਈ ਲਿਖਤੀ ਇਜਾਜਤ ਮੰਗੀ ਹੈ, ਪਰ ਅਜੇ ਤੱਕ ਸਾਨੂੰ ਇੰਡੀਅਨ ਸਰਕਾਰ ਵੱਲੋਂ ਸਾਨੂੰ ਇਹ ਆਪਣੀ ਜਿ਼ੰਮੇਵਾਰੀ ਪੂਰੀ ਕਰਨ ਲਈ ਕੋਈ ਪੱਤਰ ਨਹੀਂ ਦਿੱਤਾ ਗਿਆ । ਜਿਸ ਵਿਚ ਹੁਕਮਰਾਨਾਂ ਦੀ ਸੰਜ਼ੀਦਗੀ ਬਿਲਕੁਲ ਨਜ਼ਰ ਨਹੀਂ ਆਉਦੀ ਜੋ ਹੋਰ ਵੀ ਦੁੱਖਦਾਇਕ ਵਰਤਾਰਾ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *