Verify Party Member
Header
Header
ਤਾਜਾ ਖਬਰਾਂ

ਸ. ਢੀਂਡਸਾ ਸੰਗਰੂਰ ਜਿ਼ਲ੍ਹੇ ਦੇ ਆਗੂ ਤਾਂ ਹੋ ਸਕਦੇ ਹਨ, ਪੰਜਾਬ ਸੂਬੇ ਜਾਂ ਸਿੱਖ ਕੌਮ ਦੇ ਨਹੀਂ, ਉਹ ਸਿੱਖ ਕੌਮ ਜਾਂ ਪੰਜਾਬ ਲਈ ਕੋਈ ਕ੍ਰਿਸ਼ਮਾਂ ਨਹੀਂ ਕਰ ਸਕਣਗੇ : ਟਿਵਾਣਾ

ਸ. ਢੀਂਡਸਾ ਸੰਗਰੂਰ ਜਿ਼ਲ੍ਹੇ ਦੇ ਆਗੂ ਤਾਂ ਹੋ ਸਕਦੇ ਹਨ, ਪੰਜਾਬ ਸੂਬੇ ਜਾਂ ਸਿੱਖ ਕੌਮ ਦੇ ਨਹੀਂ, ਉਹ ਸਿੱਖ ਕੌਮ ਜਾਂ ਪੰਜਾਬ ਲਈ ਕੋਈ ਕ੍ਰਿਸ਼ਮਾਂ ਨਹੀਂ ਕਰ ਸਕਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਬਹੁਤ ਹੈਰਾਨੀ ਭਰੇ ਅਮਲ ਹੋ ਰਹੇ ਹਨ ਕਿ ਜਿਸ ਸ. ਸੁਖਦੇਵ ਸਿੰਘ ਢੀਂਡਸਾ ਨੂੰ ਸੰਗਰੂਰ ਜਿ਼ਲ੍ਹੇ ਦੇ ਨਿਵਾਸੀ ਵੀ ਕੌਮ ਲਈ ਕੋਈ ਸੁਹਿਰਦ ਜਾਂ ਦੂਰਅੰਦੇਸ਼ੀ ਵਾਲਾ ਆਗੂ ਮੰਨਣ ਲਈ ਤਿਆਰ ਨਹੀਂ ਹਨ, ਉਹ ਆਗੂ ਅੱਜ ਬੀਜੇਪੀ-ਆਰ.ਐਸ.ਐਸ. ਵਰਗੀਆਂ ਸਿੱਖ ਵਿਰੋਧੀ ਮੁਤੱਸਵੀ ਜਮਾਤਾਂ ਦੀਆਂ ਫੌੜੀਆਂ ਦੇ ਸਹਾਰੇ ਆਪਣੇ-ਆਪ ਨੂੰ ਸਮੁੱਚੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦਾ ਆਗੂ ਸਾਬਤ ਕਰਨ ਲਈ ਗਲਤ ਢੰਗਾਂ ਅਤੇ ਆਪਣੇ ਅਹੁਦਿਆ ਦੀ ਦੁਰਵਰਤੋਂ ਕਰਕੇ ਕਮਾਏ ਗਏ ਧਨ-ਦੌਲਤਾਂ ਦੇ ਭੰਡਾਰ ਅਤੇ ਪ੍ਰੈਸ ਦੀ ਦੁਰਵਰਤੋਂ ਕਰਨ ਦੀਆਂ ਕਾਰਵਾਈਆ ਵਿਚ ਮਸਰੂਫ਼ ਹੋ ਚੁੱਕੇ ਹਨ । ਜਦੋਂਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਭਰਪੂਰ ਜਾਣਕਾਰੀ ਹੈ ਕਿ ਸ. ਬਾਦਲ ਤੋਂ ਵੱਖ ਹੋਣ ਤੋਂ ਪਹਿਲੇ ਸ. ਸੁਖਦੇਵ ਸਿੰਘ ਢੀਂਡਸਾ, ਸ. ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਕੀਤੇ ਜਾਣ ਵਾਲੇ ਉਹ ਸਭ ਪੰਜਾਬ ਤੇ ਸਿੱਖ ਕੌਮ ਵਿਰੌਧੀ ਅਮਲਾਂ ਤੇ ਸਾਜਿ਼ਸਾਂ ਵਿਚ ਪੂਰੀ ਤਰ੍ਹਾਂ ਸਹਿਮਤ ਵੀ ਰਹੇ ਹਨ ਅਤੇ ਸਮੂਲੀਅਤ ਵੀ ਕਰਦੇ ਰਹੇ ਹਨ । 900 ਚੂਹਾਂ ਖਾਂਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਕਹਾਵਤ ਸ.ਢੀਂਡਸਾ, ਬ੍ਰਹਮਪੁਰਾ, ਸੇਖਵਾਂ ਅਤੇ ਇਨ੍ਹਾਂ ਨਾਲ ਰਲਣ ਵਾਲੇ ਸਭ ਦਲ ਬਦਲੂਆਂ ਉਤੇ ਪੂਰੀ ਤਰ੍ਹਾਂ ਢੁੱਕਦੀ ਹੈ। ਇਹ ਸਾਰੇ ਸਿੱਖ ਅਤੇ ਪੰਜਾਬ ਵਿਰੋਧੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਦੇ ਚੱਟੇ-ਵੱਟੇ ਹਨ । ਉਨ੍ਹਾਂ ਨਾਲ ਸਾਜਿ਼ਸਾਂ ਕਰਕੇ ਪੰਜਾਬ ਦੀ ਸਿਆਸਤ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਉਤੇ ਗੈਰ-ਸਿਧਾਂਤਿਕ ਤਰੀਕੇ ਕਾਬਜ ਹੋਣ ਲਈ ਤਰਲੋਮੱਛੀ ਹੋ ਰਹੇ ਹਨ । ਜੋ ਕਤਈ ਵੀ ਪੰਜਾਬੀਆਂ ਜਾਂ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਨੂੰ ਹੱਲ ਨਹੀਂ ਕਰ ਸਕਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਤੇ ਲੰਮੇਂ ਸਮੇਂ ਤੋਂ ਇਨ੍ਹਾਂ ਆਗੂਆਂ ਦੇ ਸਵਾਰਥੀ ਹਿੱਤਾਂ ਦੀ ਬਦੌਲਤ ਮੁਸ਼ਕਿਲਾਂ ਵਿਚ ਘਿਰੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਅਤੇ ਆਪਣੇ-ਆਪ ਨੂੰ ਸਿੱਖ ਕੌਮ ਦੇ ਹਿਤੈਸੀ ਸਾਬਤ ਕਰਨ ਵਾਲੀਆ ਹੁੰਦੀਆਂ ਆ ਰਹੀਆ ਕਾਰਵਾਈਆਂ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਹਰ ਪੱਖੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਅਤੇ ਐਸ.ਜੀ.ਪੀ.ਸੀ. ਉਤੇ ਕਾਬਜ ਹੋਣ ਦੇ ਸੂਪਨੇ ਲੈਣ ਵਾਲੇ ਸ. ਢੀਂਡਸਾ ਵਰਗੇ ਆਗੂ ਸਿੱਖ ਕੌਮ ਦੀ ਆਨ-ਸ਼ਾਨ ਨੂੰ ਬਹਾਲ ਕਰਵਾਉਣ, ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਕਰਵਾਉਣ, ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਆਨੰਦ ਮੈਰਿਜ ਐਕਟ ਨੂੰ ਅਮਲੀ ਰੂਪ ਵਿਚ ਹੋਂਦ ਵਿਚ ਲਿਆਉਣ, ਸੂਬੇ ਦੇ ਜ਼ਬਰੀ ਖੋਹੇ ਜਾ ਚੁੱਕੇ ਪਾਣੀਆਂ ਅਤੇ ਦਰਿਆਵਾਂ ਦੇ ਗੰਭੀਰ ਮੁੱਦੇ ਨੂੰ ਹੱਲ ਕਰਵਾਉਣ, ਰਾਜਧਾਨੀ ਚੰਡੀਗੜ੍ਹ ਪੰਜਾਬ ਹਵਾਲੇ ਕਰਨ, ਪੰਜਾਬ ਦੇ ਹੈੱਡਵਰਕਸ ਪੰਜਾਬ ਦੇ ਸਪੁਰਦ ਕਰਨ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ, ਫੌ਼ਜ ਵਿਚ ਸਿੱਖ ਕੌਮ ਦੀ ਭਰਤੀ 33% ਕਰਵਾਉਣ, ਪੰਜਾਬ ਸੂਬੇ ਨੂੰ ਸੈਂਟਰ ਦੀ ਬਣਦੀ ਮਾਲੀ ਮਦਦ ਦਿਵਾਉਣ, ਐਸ.ਜੀ.ਪੀ.ਸੀ. ਵਿਚ ਉਤਪੰਨ ਹੋ ਚੁੱਕੀਆ ਤਰੁੱਟੀਆਂ ਨੂੰ ਖ਼ਤਮ ਕਰਵਾਉਣ, ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ, ਪੰਜਾਬੀਆਂ ਅਤੇ ਸਿੱਖਾਂ ਉਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ, ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਸਹੀ ਸਮੇਂ ਤੇ ਕਰਵਾਉਣ ਵਿਚ ਕੋਈ ਰਤੀਭਰ ਵੀ ਪੰਜਾਬ ਅਤੇ ਸਿੱਖ ਕੌਮ ਪੱਖੀ ਜਿ਼ੰਮੇਵਾਰੀ ਅੱਜ ਤੱਕ ਨਹੀਂ ਨਿਭਾਈ । ਬਲਕਿ ਸਿੱਖ ਕੌਮ ਮਾਰੂ ਕਾਲੇ ਕਾਨੂੰਨਾਂ ਦੇ ਹੱਕ ਵਿਚ ਅਤੇ ਬੀਜੇਪੀ ਦੇ ਹੱਕ ਵਿਚ ਭੁਗਤਦੇ ਆ ਰਹੇ ਹਨ । ਸਭ ਬੀਤੇ ਸਮੇਂ ਦੇ ਉਨ੍ਹਾਂ ਗੰਭੀਰ ਮਸਲਿਆ ਵਿਚ ਅੱਖਾਂ ਮੀਟਕੇ ਸ. ਬਾਦਲ ਤੇ ਬੀਜੇਪੀ-ਆਰ.ਐਸ.ਐਸ. ਦੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਮੋਹਰੀ ਰਹੇ ਹਨ ।

ਜੇਕਰ ਇਨ੍ਹਾਂ ਦੀ ਹੁਣ ਤੱਕ ਦੀ ਭੂਮਿਕਾ ਅਤੇ ਕਾਰਵਾਈਆਂ ਦੀ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਇਹ ਗੱਲ ਨਿੱਖਰਕੇ ਸਾਹਮਣੇ ਆਵੇਗੀ ਕਿ ਇਨ੍ਹਾਂ ਨੇ ਕਦੀ ਵੀ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ ਵਿਚ ਆਵਾਜ਼ ਹੀ ਨਹੀਂ ਉਠਾਈ, ਬਲਕਿ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਲਈ ਬਾਦਲ ਪਰਿਵਾਰ ਅਤੇ ਬੀਜੇਪੀ ਵਰਗੀਆਂ ਮੁਤੱਸਵੀ ਜਮਾਤਾਂ ਦੀ ਹੀ ਪਿੱਠ ਪੂਰਦੇ ਰਹੇ ਹਨ । ਪਹਿਲਾ ਸ. ਢੀਂਡਸਾ ਟਕਸਾਲੀ ਅਕਾਲੀ ਦਲ ਵਿਚ ਸਾਮਿਲ ਹੋਏ, ਜਦੋਂ ਉਨ੍ਹਾਂ ਨੇ ਟਕਸਾਲੀ ਅਕਾਲੀ ਦਲ ਦਾ ਇਨ੍ਹਾਂ ਨੂੰ ਮੁੱਖੀ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਆਪਣੀਆ ਲਾਲਸਾਵਾਂ ਦੀ ਪੂਰਤੀ ਲਈ ਡੈਮੋਕ੍ਰੇਟਿਕ ਅਕਾਲੀ ਦਲ ਬਣਾਕੇ ਬੀਜੇਪੀ ਅਤੇ ਕਾਂਗਰਸੀ ਸੋਚ ਨੂੰ ਹੀ ਮਜ਼ਬੂਤ ਕਰਨ ਵੱਲ ਤੁਰ ਪਏ । ਜਿਸ ਆਗੂ ਦਾ ਬੀਤੇ ਸਮੇਂ ਦਾ ਕਿਰਦਾਰ ਦਾਗੀ ਹੋਵੇ, ਉਸ ਉਤੇ ਸਿੱਖ ਕੌਮ ਅਤੇ ਪੰਜਾਬੀ ਕਿਵੇਂ ਵਿਸਵਾਸ਼ ਕਰ ਸਕਦੇ ਹਨ ?

ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਇਸ ਸਮੇਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਸਹੀ ਮਸਲਿਆ ਦਾ ਦ੍ਰਿੜਤਾ ਨਾਲ ਹੱਲ ਕਰਵਾਉਣ ਵਾਲੀ ਇਕੋ-ਇਕ ਸਖਸ਼ੀਅਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਨ। ਜਿਨ੍ਹਾਂ ਨੂੰ ਬੀਜੇਪੀ-ਆਰ.ਐਸ.ਐਸ, ਕਾਂਗਰਸ ਜਾਂ ਕੋਈ ਹੋਰ ਸੈਂਟਰ ਦੇ ਆਗੂ ਨਾ ਤਾਂ ਝੁਕਾ ਸਕਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਦਬਾਅ ਪਾ ਕੇ ਆਪਣੇ ਸਿਧਾਂਤ ਅਤੇ ਸੋਚ ਤੋਂ ਥਿੜਕਾ ਸਕਦੇ ਹਨ । ਜੋ ਆਗੂ ਆਪਣੀ ਕੌਮ ਤੇ ਸੂਬੇ ਲਈ ਸੁਹਿਰਦ ਹੋਵੇ, ਅਜਿਹਾ ਆਗੂ ਹੀ ਕੁਝ ਪ੍ਰਾਪਤ ਕਰਨ ਜਾਂ ਵਿਗੜੀ ਨੂੰ ਸਵਾਰਨ ਦੇ ਸਮਰੱਥ ਹੁੰਦਾ ਹੈ। ਜੋ ਸ. ਢੀਂਡਸਾ ਵਰਗੇ ਤੇ ਉਨ੍ਹਾਂ ਦੇ ਸਾਥੀ ਆਗੂ ਕੋਈ ਬੀਜੇਪੀ, ਕੋਈ ਕਾਂਗਰਸ, ਕੋਈ ਕਾਮਰੇਡਾਂ, ਪੰਜਾਬ ਅਤੇ ਸਿੱਖ ਵਿਰੋਧੀ ਜਮਾਤਾਂ ਦੇ ਗੁਲਾਮ ਬਣੇ ਹੋਏ ਹਨ । ਗੁਲਾਮ ਸੋਚ ਵਾਲਾ ਆਗੂ ਕਿਸੇ ਵੀ ਕੌਮ ਦੀ ਅਣਖ਼ ਅਤੇ ਗੈਰਤ ਨੂੰ ਕਦੀ ਵੀ ਬਰਕਰਾਰ ਨਹੀਂ ਰੱਖ ਸਕਦਾ । ਦੂਸਰਾ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਜਿਨ੍ਹਾਂ ਕੋਲ ਸਭ ਦੁਨਿਆਵੀ ਸਾਧਨ ਵੀ ਮੌਜੂਦ ਸਨ, ਜੋ ਸੈਂਟਰ ਵਿਚ ਆਪਣੇ ਏਜੰਟਾਂ ਰਾਹੀ ਅਸਰ-ਰਸੂਖ ਵੀ ਰੱਖਦੇ ਸਨ ਅਤੇ ਜੋ ਹਰ ਪੱਖੋ ਚਲਾਕੀ ਵਿਚ ਵੀ ਮਾਹਰ ਸਨ ਅਤੇ ਸਭ ਕੁਝ ਕਰਨ ਦੀ ਸਮਰੱਥਾਂ ਵੀ ਸੀ, ਜਦੋਂ ਉਹ ਆਪਣੀ ਵੱਖਰੀ ਪਾਰਟੀ ਸਫ਼ਲ ਨਹੀਂ ਕਰ ਸਕੇ ਤਾਂ ਜਥੇਦਾਰ ਟੋਹੜਾ ਦੇ ਪੈਰਾਂ ਵਿਚ ਬੈਠਣ ਵਾਲੇ ਸ. ਢੀਂਡਸਾ ਜਿਸ ਉਤੇ ਸਿੱਖ ਕੌਮ ਅਤੇ ਪੰਜਾਬੀ ਵਿਸ਼ਵਾਸ ਹੀ ਨਹੀਂ ਕਰਦੇ, ਉਹ ਨਵਾਂ ਅਕਾਲੀ ਦਲ ਬਣਾਕੇ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਆਪਣੇ ਸੈਂਟਰ ਦੇ ਆਕਾਵਾਂ ਕੋਲ ਵੇਚ ਤਾਂ ਸਕਦੇ ਹਨ, ਪਰ ਪ੍ਰਾਪਤੀ ਕੋਈ ਨਹੀਂ ਕਰ ਸਕਣਗੇ । ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਇਹ ਸੁਹਿਰਦ ਅਪੀਲ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਵੇ ਕੋਈ ਸਿਆਸੀ ਜਮਹੂਰੀ ਚੋਣ ਹੋਵੇ, ਭਾਵੇ ਐਸ.ਜੀ.ਪੀ.ਸੀ ਧਾਰਮਿਕ ਸੰਸਥਾਂ ਦੀ ਜਾਂ ਮਿਊਸੀਪਲ ਕੌਸਲਾਂ ਤੇ ਪੰਚਾਇਤਾਂ ਦੀ ਹੋਵੇ, ਉਹ ਸ. ਸਿਮਰਨਜੀਤ ਸਿੰਘ ਮਾਨ ਵਰਗੀ ਦ੍ਰਿੜੀ ਸਖਸ਼ੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਾਥ ਦੇਣ ਤਾਂ ਕਿ ਉਪਰੋਕਤ ਆਗੂਆਂ ਦੀਆਂ ਮੰਦਭਾਵਨਾ ਦੀ ਬਦੌਲਤ ਸਿੱਖ ਕੌਮ ਦੀ ਬੇੜੀ ਜੋ ਮੰਝਧਾਰ ਵਿਚ ਡਿੱਕ ਡੋਲੇ ਖਾਂ ਰਹੀ ਹੈ, ਉਸ ਨੂੰ ਪੱਤਣ ਤੇ ਲਗਾਇਆ ਜਾ ਸਕੇ ਅਤੇ ਕੌਮੀ ਮੰਜਿ਼ਲ ਦੀ ਪ੍ਰਾਪਤੀ ਹੋ ਸਕੇ । ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਸਭ ਤਰ੍ਹਾਂ ਦੀਆਂ ਦੁਸਵਾਰੀਆਂ ਦਾ ਸਹੀ ਹੱਲ ‘ਖ਼ਾਲਿਸਤਾਨ’ ਕਾਇਮ ਕਰਕੇ ਉਸ ਹਲੀਮੀ ਰਾਜ ਨੂੰ ਹੋਂਦ ਵਿਚ ਲਿਆਕੇ ਹੀ ਕੀਤਾ ਜਾ ਸਕਦਾ ਹੈ, ਜਿਸ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਤੇ ਘੱਟ ਗਿਣਤੀ ਕੌਮ ਨਾਲ ਕੋਈ ਬੇਇਨਸਾਫ਼ੀ ਨਾ ਹੋ ਸਕੇ, ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ-ਅਧਿਕਾਰ ਪ੍ਰਾਪਤ ਹੋਣ । ਇਥੋਂ ਦੇ ਸਭਨਾਂ ਨਿਵਾਸੀਆਂ ਕੋਲ ਕੁੱਲੀ, ਜੁੱਲੀ, ਗੁੱਲੀ ਦਾ ਸਹੀ ਦਿਸ਼ਾ ਵੱਲ ਪ੍ਰਬੰਧ ਹੋਵੇ । ਇਥੋਂ ਦਾ ਹਰ ਨਾਗਰਿਕ ਬਿਨ੍ਹਾਂ ਕਿਸੇ ਭੈ-ਡਰ ਤੋਂ ਆਜ਼ਾਦੀ ਨਾਲ ਵਿਚਰਦਾ ਹੋਇਆ ਅਮਨਮਈ ਮਾਹੌਲ ਵਿਚ ਜਿ਼ੰਦਗੀ ਬਸਰ ਕਰ ਸਕੇ । ਇਹ ਤਦ ਹੀ ਹੋਵੇਗਾ ਜੇਕਰ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਉਪਰੋਕਤ ਧੋਖੇ ਅਤੇ ਫਰੇਬ ਕਰਨ ਵਾਲੇ ਅਤੇ ਸੈਂਟਰ ਦੇ ਹੁਕਮਰਾਨਾਂ ਦੇ ਗੁਲਾਮ ਬਣੇ ਆਗੂਆਂ ਨੂੰ ਸਦਾ ਲਈ ਅਲਵਿਦਾ ਕਹਿਕੇ ਸ. ਸਿਮਰਨਜੀਤ ਸਿੰਘ ਮਾਨ ਵਰਗੀ ਸਖਸ਼ੀਅਤ ਤੇ ਵਿਸ਼ਵਾਸ ਕਰਕੇ ਤਨੋ-ਮਨੋ-ਧਨੋ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਸਿਆਸੀ ਤਾਕਤ ਦੇ ਨਾਲ-ਨਾਲ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਦੇ ਪ੍ਰਬੰਧ ਵਿਚ ਮੋਹਰੀ ਬਣਾਉਣ ਲਈ ਭੂਮਿਕਾ ਨਿਭਾਉਣ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਵੱਖ-ਵੱਖ ਅਕਾਲੀ ਦਲਾਂ ਤੇ ਉਨ੍ਹਾਂ ਵਿਚ ਸ਼ਾਮਿਲ ਹੋਣ ਵਾਲੇ ਮੌਕਾਪ੍ਰਸਤਾਂ ਦੀ ਸੋਚ ਨੂੰ ਹਰ ਕੀਮਤ ਤੇ ਪਿੱਠ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੁਹਿਰਦਤਾ ਨਾਲ ਸਹਿਯੋਗ ਕਰਨਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *