Verify Party Member
Header
Header
ਤਾਜਾ ਖਬਰਾਂ

ਸ. ਢੀਂਡਸਾ ਵੱਲੋਂ ਆਰ.ਐਸ.ਐਸ. ਦੀ ਖੁੱਲ੍ਹੇਆਮ ਪ੍ਰਸ਼ੰਸ਼ਾਂ ਕਰਨ ਉਪਰੰਤ ‘ਬਿੱਲੀ ਪੂਰਨ ਰੂਪ ਵਿਚ ਥੈਲਿਓ ਬਾਹਰ ਆ ਚੁੱਕੀ ਹੈ’ : ਟਿਵਾਣਾ

ਸ. ਢੀਂਡਸਾ ਵੱਲੋਂ ਆਰ.ਐਸ.ਐਸ. ਦੀ ਖੁੱਲ੍ਹੇਆਮ ਪ੍ਰਸ਼ੰਸ਼ਾਂ ਕਰਨ ਉਪਰੰਤ ‘ਬਿੱਲੀ ਪੂਰਨ ਰੂਪ ਵਿਚ ਥੈਲਿਓ ਬਾਹਰ ਆ ਚੁੱਕੀ ਹੈ’ : ਟਿਵਾਣਾ

ਮਸਤੂਆਣਾ ਟਰੱਸਟ ਵਿਚ ਪਰਿਵਾਰਬਾਦ ਨੂੰ ਬੁੜਾਵਾ ਦੇਣ ਵਾਲੇ ਢੀਂਡਸਾ ਕਿਹੜੇ ਸਿੱਖੀ ਸਿਧਾਤਾਂ ਦੀ ਗੱਲ ਕਰ ਰਹੇ ਹਨ ?

ਫ਼ਤਹਿਗੜ੍ਹ ਸਾਹਿਬ, 13 ਅਗਸਤ ( ) “ਸਿੱਖ ਕੌਮ ਅਤੇ ਪੰਜਾਬ ਸੂਬੇ ਵਿਰੋਧੀ ਬੀਜੇਪੀ-ਆਰ.ਐਸ.ਐਸ. ਨੇ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ ਦੀ ਵੱਡੀ ਦੁਰਵਰਤੋਂ ਕਰਕੇ ਸਾਡਾ ਬਹੁਤ ਵੱਡਾ ਕੌਮੀ ਤੇ ਸੂਬੇ ਦਾ ਨੁਕਸਾਨ ਕੀਤਾ ਹੈ । ਇਹੀ ਵਜਹ ਹੈ ਕਿ ਅੱਜ ਬਾਦਲ ਪਰਿਵਾਰ ਸਿਆਸਤ ਦੇ ਹਾਸੀਏ ਉਤੇ ਪਹੁੰਚ ਚੁੱਕਾ ਹੈ । ਹੁਣ ਜਦੋਂ ਸਿੱਖ ਕੌਮ ਅਤੇ ਪੰਜਾਬੀਆਂ ਵਿਚ ਬਾਦਲ ਪਰਿਵਾਰ ਦੀ ਸਾਂਖ ਖ਼ਤਮ ਹੋ ਚੁੱਕੀ ਹੈ, ਤਾਂ ਇਨ੍ਹਾਂ ਫਿਰਕੂਆਂ ਬੀਜੇਪੀ-ਆਰ.ਐਸ.ਐਸ. ਨੇ ਆਪਣੇ ਅਗਲੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਮਿਸ਼ਨ ਨੂੰ ਪੂਰਨ ਕਰਨ ਲਈ ਨੀਲੀ ਪੱਗੜੀਧਾਰੀ ਸ. ਢੀਂਡਸੇ ਨੂੰ ਮੋਹਰਾ ਬਣਾ ਲਿਆ ਹੈ । ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੀ ਕਾਰਵਾਈ ਹੈ ਕਿ ਆਪਣੇ ਨਿੱਜੀ, ਪਰਿਵਾਰਿਕ ਅਤੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਸ. ਢੀਂਡਸਾ ਵੀ ਸ. ਬਾਦਲ ਪਰਿਵਾਰ ਦੇ ਮਾਰੂ ਕਦਮਾਂ ਉਤੇ ਤੁਰਕੇ ਇਨ੍ਹਾਂ ਫਿਰਕੂਆਂ ਤੋਂ ਹਰ ਤਰ੍ਹਾਂ ਦੇ ਇਵਜਾਨੇ ਲੈਣ ਲਈ ਉਤਾਵਲੇ ਹੋਏ ਪਏ ਹਨ । ਜਦੋਂਕਿ ਆਪਣੇ ਡੈਮੋਕ੍ਰੇਟਿਕ ਅਕਾਲੀ ਦਲ ਨੂੰ ਹੋਂਦ ਵਿਚ ਲਿਆਉਣ ਤੋਂ ਬਾਅਦ ਸੈਂਟਰ ਹਕੂਮਤ ਦੇ ਦਬਾਅ ਨਾਲ ਆਪਣੇ ਗੁਲਾਮੀ ਵਾਲੇ ਦਲ ਵਿਚ ਪੰਜਾਬ ਦੇ ਕਈ ਹਿੱਸਿਆ ਤੋਂ ਵਰਕਰਾਂ ਤੇ ਆਗੂਆਂ ਨੂੰ ਸਾਮਿਲ ਕਰਨ ਉਪਰੰਤ ਵੀ ਪੰਜਾਬੀਆਂ ਤੇ ਸਿੱਖ ਕੌਮ ਵਿਚ ਆਪਣੀ ਸਾਂਖ ਵਿਚ ਵਾਧਾ ਨਹੀਂ ਕਰ ਸਕੇ ਅਤੇ ਨਾ ਹੀ ਕਰ ਸਕਣਗੇ । ਕਿਉਂਕਿ ਅਜਿਹੇ ਕੌਮ ਵਿਰੋਧੀ ਅਮਲਾਂ ਵਿਚ ਮਸਰੂਫ਼ ਅਤੇ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਦੇ ਗੁਲਾਮ ਬਣਨ ਵਾਲਾ ਕੋਈ ਵੀ ਆਗੂ ਸਿੱਖ ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਦੀ ਸਮਰੱਥਾਂ ਨਹੀਂ ਰੱਖਦਾ । ਸ. ਢੀਂਡਸਾ ਵੱਲੋਂ ਘੱਟ ਗਿਣਤੀ ਕੌਮਾਂ ਵਿਰੋਧੀ ਅਤੇ ਇਥੇ ਜ਼ਬਰੀ ਗੈਰ-ਕਾਨੂੰਨੀ ਤਰੀਕੇ ਹਿੰਦੂ ਰਾਸਟਰ ਕਾਇਮ ਕਰਨ ਵਾਲੀ ਆਰ.ਐਸ.ਐਸ. ਵਰਗੀ ਜਮਾਤ ਦੀ ਪ੍ਰਸ਼ੰਸ਼ਾਂ ਕਰਨ ਤੋਂ ਬਿੱਲੀ ਪੂਰਨ ਰੂਪ ਵਿਚ ਥੈਲਿਓ ਬਾਹਰ ਆ ਚੁੱਕੀ ਹੈ । ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਜਿਹੇ ਸੈਂਟਰ ਦੇ ਗੁਲਾਮ ਬਣੇ ਫਿਰਕੂ ਆਗੂਆਂ ਦੀ ਕਾਰਵਾਈ ਉਤੇ ਬਾਜ਼ ਨਜ਼ਰ ਵੀ ਰੱਖਣੀ ਪਵੇਗੀ ਅਤੇ ਤੀਜੇ ਬਦਲ ਦਾ ਢੌਂਗ ਰਚਕੇ ਗੁੰਮਰਾਹ ਕਰਨ ਵਾਲੀ ਸਵਾਰਥੀ ਸੋਚ ਅਤੇ ਲੀਡਰਸਿ਼ਪ ਤੋਂ ਦੂਰੀ ਵੀ ਬਣਾਕੇ ਰੱਖਣੀ ਪਵੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਢੀਂਡਸਾ ਵੱਲੋਂ ਹਿੰਦੂ ਕੱਟੜਪੰਥੀ ਆਰ.ਐਸ.ਐਸ.ਜਮਾਤ ਦੀ ਮੀਡੀਏ ਵਿਚ ਕੀਤੀ ਗਈ ਪ੍ਰਸ਼ੰਸ਼ਾਂ ਅਤੇ ਉਨ੍ਹਾਂ ਵੱਲੋਂ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸਿੱਖ ਕੌਮ ਦੇ ਸੈਂਟਰ ਸ੍ਰੀ ਦਰਬਾਰ ਸਾਹਿਬ ਦੀ ਅਲੌਕਿਕ ਤਰਜ ਉਤੇ ਆਰ.ਐਸ.ਐਸ. ਦੇ ਹੁਕਮਾਂ ਤੇ ਬਣਾਏ ਗਏ ਗੁਰੂਘਰ ਦੇ ਨਕਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਹੁਕਮਾਂ ਤੋਂ ਬਾਅਦ ਵੀ ਖ਼ਤਮ ਨਾ ਕਰਨ ਦੇ ਦੁੱਖਦਾਇਕ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਖ਼ਾਲਸਾ ਪੰਥ ਵਿਚ ਬੈਠੇ ਬਹਿਰੂਪੀਆ ਦੀ ਬਦੌਲਤ ਹੀ ਅੱਜ ਆਰ.ਐਸ.ਐਸ, ਬੀਜੇਪੀ ਨੇ ਹਿੰਦੂ ਰਾਸਟਰ ਦੀ ਸੋਚ ਨੂੰ ਮਜਬੂਤ ਕਰਨ ਵਾਲੀ ਨਵੀਂ ‘ਸਿੱਖਿਆ ਨੀਤੀ’ ਜਾਰੀ ਕੀਤੀ ਹੈ । ਜਿਸ ਅਨੁਸਾਰ ਬੇਸ਼ੱਕ ਵੱਖ-ਵੱਖ ਕੌਮਾਂ ਤੇ ਧਰਮਾਂ ਨੂੰ ਗੁੰਮਰਾਹ ਕਰਨ ਹਿੱਤ ਸੈਂਟਰ ਦੇ ਹੁਕਮਰਾਨਾਂ ਨੇ ਇਸ ਨਵੀਂ ਸਿੱਖਿਆ ਨੀਤੀ ਵਿਚ ਸੂਬਿਆਂ ਦੀ ਬੋਲੀ, ਭਾਸ਼ਾਂ ਨੂੰ ਤਰਜੀਹ ਦਿੱਤੀ ਹੈ । ਪਰ ਅਸਲੀਅਤ ਵਿਚ ਬੱਚਿਆਂ ਦੇ ਨਵੇਂ ਸਿਲੇਬਸ ਵਿਚ ਸਾਡੇ ਮਹਾਨ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ ਅਤੇ ਸ਼ਹੀਦਾਂ ਦੇ ਜੀਵਨ ਨੂੰ ਦਰਜ ਕਰਨ ਦੀ ਬਜਾਇ ਹਿੰਦੂ ਦੇਵੀ-ਦੇਵਤਿਆ ਅਤੇ ਹਿੰਦੂ ਕੌਮ ਦੇ ਨਾਇਕਾਂ ਅਤੇ ਹੋਰ ਹਿੰਦੂ ਮਿਥਿਹਾਸ ਨੂੰ ਹੀ ਇਸ ਸਿਲੇਬਸ ਵਿਚ ਪਾਇਆ ਜਾ ਰਿਹਾ ਹੈ । ਇਹ ਸਾਡੀ ਬੋਲੀ ਅਤੇ ਸੱਭਿਅਤਾ ਨੂੰ ਵਿਗਾੜਨ ਤੇ ਖ਼ਤਮ ਕਰਨ ਲਈ ਹਿੰਦੀ, ਸੰਸਕ੍ਰਿਤੀ ਦੇ ਲਫ਼ਜ ਸਾਡੀ ਬੋਲੀ ਤੇ ਭਾਸ਼ਾਂ ਵਿਚ ਦਰਜ ਹੋਣਗੇ । ਜਿਸ ਅਨੁਸਾਰ ਇਹ ਕੱਟੜਵਾਦੀ ਲੋਕ ਸਾਡੇ ਮਨੁੱਖਤਾ ਪੱਖੀ ਮਹਾਨ ਇਤਿਹਾਸ ਨੂੰ ਖ਼ਤਮ ਕਰਨ ਦੀ ਮੰਦਭਾਵਨਾ ਰੱਖਦੇ ਹਨ । ਅਜਿਹੀਆ ਕਾਰਵਾਈਆ ਦੇ ਬਾਵਜੂਦ ਵੀ ਜੇਕਰ ਸ. ਬਾਦਲ ਤੇ ਸ. ਢੀਂਡਸਾ ਵਰਗੇ ਲੋਕ ਇਹ ਦਾਅਵਾ ਕਰਨ ਕਿ ਅਸੀਂ ਪੰਥਕ ਹਾਂ ਅਤੇ ਪੰਥ ਦਾ ਭਲਾ ਚਾਹੁੰਦੇ ਹਾਂ ਤਾਂ ਇਨ੍ਹਾਂ ਦੀਆਂ ਕਾਰਵਾਈਆ ‘ਸਿੱਖ ਕੌਮ ਨੂੰ ਮਿੱਠੇ ਵਿਚ ਜ਼ਹਿਰ ਛੁਪਾਕੇ ਦੇਣ ਦੇ ਦੁੱਖਦਾਇਕ ਅਮਲ ਹੋਣਗੇ’ ਜਿਸ ਤੋਂ ਸਿੱਖ ਕੌਮ ਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਦਿਨ-ਰਾਤ ਸੁਚੇਤ ਰਹਿੰਦੇ ਹੋਏ ਆਪਣੀਆ ਸਮਾਜਿਕ ਅਤੇ ਮਨੁੱਖਤਾ ਪੱਖੀ ਜਿ਼ੰਮੇਵਾਰੀਆ ਪੂਰੀਆਂ ਕਰਨੀਆ ਹੋਣਗੀਆ । ਤਾਂ ਕਿ ਆਰ.ਐਸ.ਐਸ-ਬੀਜੇਪੀ ਦੇ ਗੁਲਾਮ ਸਾਡੀ ਮਹਾਨ ਕੌਮੀ ਸੱਭਿਅਤਾ, ਸਾਨਾਮੱਤੇ ਇਤਿਹਾਸ ਨੂੰ ਖ਼ਤਮ ਕਰਨ ਅਤੇ ਇਥੇ ਵੀ ਹਿੰਦੂਤਵ ਪੁੱਠ ਚਾੜ੍ਹਨ ਵਿਚ ਕਾਮਯਾਬ ਨਾ ਹੋ ਸਕਣ ।

ਸ. ਟਿਵਾਣਾ ਨੇ ਸ. ਢੀਂਡਸਾ ਅਤੇ ਬਿਨ੍ਹਾਂ ਸੋਚੇ-ਸਮਝੇ ਕੇਵਲ ਸ. ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਸਿਆਸੀ ਤੌਰ ਤੇ ਖ਼ਤਮ ਕਰਨ ਦੇ ਇਕ ਨੁਕਾਤੀ ਪ੍ਰੋਗਰਾਮ ਨੂੰ ਲੈਕੇ ਸਾਥ ਦੇਣ ਵਾਲੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਗੱਲ ਤੋਂ ਜਾਣੂ ਕਰਵਾਉਦੇ ਹੋਏ ਕਿਹਾ ਕਿ ਅੱਜ ਸ. ਢੀਂਡਸਾ ਜੋ ਬਾਦਲ ਪਰਿਵਾਰ ਦੇ ਹੁਣ ਤੱਕ ਦੇ ਸਭ ਖ਼ਾਲਸਾ ਪੰਥ ਵਿਰੋਧੀ ਅਤੇ ਪੰਜਾਬ ਸੂਬੇ ਵਿਰੋਧੀ ਅਮਲਾਂ ਵਿਚ ਪੂਰੀ ਤਰ੍ਹਾਂ ਸਾਮਿਲ ਰਹੇ ਹਨ ਅਤੇ ਆਪਣੇ ਇਲਾਕੇ ਦੇ ਇਮਾਨਦਾਰ ਆਗੂਆਂ ਨੂੰ ਸਿਆਸਤ ਵਿਚ ਅੱਗੇ ਲਿਆਉਣ ਦੀ ਬਜਾਇ ਆਪਣੇ ਪੁੱਤਰ, ਆਪਣੀ ਨੂੰਹ ਅਤੇ ਆਪਣੇ ਰਿਸਤੇਦਾਰਾਂ ਨੂੰ ਹੀ ਮਜਬੂਤ ਕਰਦੇ ਰਹੇ ਹਨ । ਜੋ ਬਾਦਲ ਤੋਂ ਇਹ ਕਹਿਕੇ ਵੱਖਰੇ ਹੋਏ ਹਨ ਕਿ ਸ. ਬਾਦਲ ਵਿਚ ਪਰਿਵਾਰਬਾਦ ਭਾਰੂ ਹੈ, ਅਸੀਂ ਉਨ੍ਹਾਂ ਤੋਂ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਜਿਸ ਮਸਤੂਆਣਾ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਤਰ੍ਹਾਂ ਨਕਸਾ ਤਿਆਰ ਕਰਕੇ ਗੁਰੂਘਰ ਬਣਾਉਦੇ ਹੋਏ ਆਰ.ਐਸ.ਐਸ. ਦੀ ਸੋਚ ਨੂੰ ਪੂਰਨ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਹੋਣ ਤੇ ਵੀ ਉਸ ਸ੍ਰੀ ਦਰਬਾਰ ਸਾਹਿਬ ਦੀ ਮਹਾਨਤਾ ਨੂੰ ਸੱਟ ਮਾਰਨ ਵਾਲੇ ਅਮਲਾਂ ਨੂੰ ਖ਼ਤਮ ਨਹੀਂ ਕੀਤਾ । ਦੂਸਰਾ ਮਸਤੂਆਣਾ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਜਿੰਨੇ ਵੀ ਕਾਲਜ, ਸਕੂਲ, ਅਕੈਡਮੀਆ ਹਨ, ਉਨ੍ਹਾਂ ਵਿਚ ਆਮ ਮਿਹਨਤੀ, ਇਮਾਨਦਾਰ ਇਲਾਕੇ ਦੇ ਲੋਕਾਂ ਨੂੰ ਸੇਵਾ ਦੇਣ ਦੀ ਬਜਾਇ ਆਪਣੇ ਪਰਿਵਾਰ, ਰਿਸਤੇਦਾਰਾਂ, ਸੰਬੰਧੀਆਂ ਨੂੰ ਉੱਚ ਪਦਵੀਆ ਦੇ ਕੇ ਅਤੇ ਸਮੁੱਚੇ ਮਸਤੂਆਣਾ ਗੁਰੂਘਰ ਦੇ ਖਜਾਨੇ ਦੀ ਸ. ਬਾਦਲ ਵਾਂਗ ਉਹ ਨਿਰੰਤਰ ਦੁਰਵਰਤੋਂ ਕਰਦੇ ਆ ਰਹੇ ਹਨ, ਫਿਰ ਉਹ ਸ. ਬਾਦਲ ਜਾਂ ਬਾਦਲ ਪਰਿਵਾਰ ਤੋਂ ਆਪਣੇ ਆਪ ਨੂੰ ਕਿਵੇ ਵੱਖਰਾ ਸਾਬਤ ਕਰਦੇ ਹਨ ? ਸਿੱਖ ਕੌਮ ਇਨ੍ਹਾਂ ਸਵਾਲਾਂ ਦਾ ਜੁਆਬ ਜਨਤਕ ਤੌਰ ਤੇ ਚਾਹੁੰਦੀ ਹੈ ਅਤੇ ਤੁਰੰਤ ਜੋ ਸ੍ਰੀ ਦਰਬਾਰ ਸਾਹਿਬ ਦੀ ਤਰਜ ਤੇ ਮਸਤੂਆਣਾ ਵਿਖੇ ਗੁਰੂਘਰ ਬਣਾਕੇ ਆਰ.ਐਸ.ਐਸ. ਦੀ ਸੋਚ ਨੂੰ ਪੂਰਨ ਕੀਤਾ ਹੈ, ਉਸਦਾ ਅੰਤ ਟਰੱਸਟ ਦੇ ਚੇਅਰਮੈਨ ਤੇ ਮੈਬਰਾਂ ਵੱਲੋਂ ਹੀ ਹੋਣਾ ਹੈ ਨਾ ਕਿ ਬਾਹਰੋ ਕਿਸੇ ਹੋਰ ਵੱਲੋਂ । ਇਸ ਲਈ ਸ. ਢੀਂਡਸਾ ਕਿੰਨੇ ਹੀ ਸਿਆਸੀ ਪਾਪੜ ਵੇਲ ਲੈਣ ਉਹ ਆਪਣੀਆ ਇਖਲਾਕੀ, ਸਿਆਸੀ, ਸਮਾਜਿਕ ਕਮੀਆ ਅਤੇ ਗਲਤੀਆ ਦੀ ਬਦੌਲਤ ਕਦੀ ਵੀ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਆਗੂ ਨਹੀਂ ਬਣ ਸਕਦੇ । ਉਨ੍ਹਾਂ ਲਈ ਬਿਹਤਰ ਇਹੀ ਹੋਵੇਗਾ ਕਿ ਉਹ ਆਪਣੀਆ ਹੋਈਆ ਗਲਤੀਆ ਦਾ ਪਸਚਾਤਾਪ ਕਰਕੇ ਜੋ ਆਗੂ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਦੀ ਪ੍ਰਾਪਤੀ ਲਈ ਅਤੇ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਤੋਂ ਖਹਿੜਾ ਛੁਡਾਉਣ ਲਈ ਦ੍ਰਿੜਤਾ ਨਾਲ ਜੱਦੋਂ-ਜਹਿਦ ਕਰ ਰਹੇ ਹਨ, ਉਨ੍ਹਾਂ ਦਾ ਇਮਾਨਦਾਰੀ ਨਾਲ ਸਾਥ ਦੇਣ, ਫਿਰ ਤਾਂ ਉਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਢੋਈ ਮਿਲ ਸਕੇਗੀ, ਵਰਨਾ ਨਹੀਂ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *