Verify Party Member
Header
Header
ਤਾਜਾ ਖਬਰਾਂ

ਸ. ਟਿਵਾਣਾ ਜਿਥੇ ਖ਼ਾਲਿਸਤਾਨ ਲਈ ਸੰਜ਼ੀਦਗੀ ਨਾਲ ਲੰਮੇ ਸਮੇਂ ਤੋਂ ਸੇਵਾ ਨਿਭਾਉਦੇ ਆ ਰਹੇ ਹਨ, ਉਥੇ ਨਿਰੰਤਰ ਆਪਣੇ ਮਾਤਾ-ਪਿਤਾ ਦੀ ਸੇਵਾ ਵੀ ਬਾਖੂਬੀ ਨਿਭਾਈ : ਮਾਨ

ਸ. ਟਿਵਾਣਾ ਜਿਥੇ ਖ਼ਾਲਿਸਤਾਨ ਲਈ ਸੰਜ਼ੀਦਗੀ ਨਾਲ ਲੰਮੇ ਸਮੇਂ ਤੋਂ ਸੇਵਾ ਨਿਭਾਉਦੇ ਆ ਰਹੇ ਹਨ, ਉਥੇ ਨਿਰੰਤਰ ਆਪਣੇ ਮਾਤਾ-ਪਿਤਾ ਦੀ ਸੇਵਾ ਵੀ ਬਾਖੂਬੀ ਨਿਭਾਈ : ਮਾਨ

ਫ਼ਤਹਿਗੜ੍ਹ ਸਾਹਿਬ, 12 ਜੁਲਾਈ ( ) “ਸ. ਇਕਬਾਲ ਸਿੰਘ ਟਿਵਾਣਾ ਨੂੰ ਆਪਣੇ ਮਾਤਾ-ਪਿਤਾ ਤੋਂ ਅਜਿਹੇ ਸਮਾਜਿਕ, ਮਨੁੱਖਤਾ ਅਤੇ ਕੌਮ ਪੱਖੀ ਗੁਣਾਂ ਦੀ ਬਖਸਿ਼ਸ਼ ਹੋਈ ਹੈ ਕਿ ਜਿਥੇ ਬੀਤੇ ਸਾਡੇ 3 ਦਹਾਕਿਆ ਤੋਂ ਨਿਰੰਤਰ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਕੌਮੀ ਘਰ ‘ਖ਼ਾਲਿਸਤਾਨ’ ਬਣਾਉਣ ਲਈ ਸੇਵਾ ਨਿਭਾਉਦੇ ਆ ਰਹੇ ਹਨ, ਉਥੇ ਔਖੇ ਤੋਂ ਔਖੇ ਸਮੇਂ ਵਿਚ ਵੀ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਪ੍ਰਤੀ ਫਰਜਾਂ ਨੂੰ ਪੂਰਨ ਕਰਨ ਵਿਚ ਇਕਪਲ ਵੀ ਕੁਤਾਹੀ ਨਹੀਂ ਕੀਤੀ । ਸ. ਟਿਵਾਣਾ ਕੌਮੀ ਸੇਵਾ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦੀ ਸੇਵਾ ਨੂੰ ਵੀ ਉਨ੍ਹਾਂ ਦੇ ਆਖਰੀ ਸਮੇਂ ਤੱਕ ਆਪਣੀ ਜਿੰਦਗੀ ਦਾ ਹੀ ਇਕ ਹਿੱਸਾ ਬਣਾਇਆ ਹੋਇਆ ਸੀ । ਜਿਨ੍ਹਾਂ ਦੀ ਕੌਮੀ, ਪਰਿਵਾਰਿਕ ਅਤੇ ਮਨੁੱਖਤਾ ਪੱਖੀ ਸੇਵਾ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਿਥੇ ਫਖ਼ਰ ਵੀ ਹੈ, ਉਥੇ ਅਸੀਂ ਅੱਜ ਜਦੋਂ ਸ. ਟਿਵਾਣਾ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਪਣੇ ਪਿਤਾ ਸ. ਬਲਦੇਵ ਸਿੰਘ, ਮਾਤਾ ਗੁਰਦਿਆਲ ਕੌਰ ਦੀ ਪਹਿਲੀ ਬਰਸੀ ਮਨਾਉਦੇ ਹੋਏ ਆਪਣੇ ਬਜੁਰਗਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਅਤੇ ਕੀਰਤਨ ਰਾਹੀ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ, ਉਨ੍ਹਾਂ ਦੀ ਅੱਛੀ ਸਿਹਤ, ਮਾਨਸਿਕ ਤੇ ਇਖਲਾਕੀ ਤੌਰ ਤੇ ਮਜ਼ਬੂਤੀ ਲਈ ਇਸੇ ਤਰ੍ਹਾਂ ਕੌਮੀ ਸੇਵਾ ਕਰਦੇ ਰਹਿਣ ਦੀ ਕਾਮਨਾ ਕਰਦੇ ਹਾਂ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਵਿਖੇ ਆਪਣੇ ਮਾਤਾ-ਪਿਤਾ ਦੀ ਮਿੱਠੀ ਯਾਦ ਨੂੰ ਸਮਰਪਿਤ ਅਰਦਾਸ ਸਮਾਗਮ ਕਰਵਾਉਣ ਸਮੇਂ ਇਸ ਅਰਦਾਸ ਵਿਚ ਆਤਮਿਕ ਸਮੂਲੀਅਤ ਕਰਨ ਦੀ ਗੱਲ ਨੂੰ ਮੁੱਖ ਰੱਖਦੇ ਹੋਏ ਜ਼ਾਹਰ ਕੀਤੇ । ਸ. ਮਾਨ ਨੇ ਕਿਹਾ ਕਿ ਸ. ਟਿਵਾਣਾ ਅਸਲੀਅਤ ਵਿਚ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਦੋਵੇ ਕੌਮੀ ਅਤੇ ਮਾਤਾ-ਪਿਤਾ ਦੀ ਸੇਵਾ ਦਾ ਮੌਕਾ ਗੁਰੂ ਸਾਹਿਬ ਨੇ ਬਖਸਿ਼ਸ਼ ਕੀਤਾ ਹੈ । ਕਿਉਂਕਿ ਅਜਿਹੇ ਮੌਕੇ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਕਿਸੇ ਨੂੰ ਪ੍ਰਾਪਤ ਹੋ ਸਕਦੇ ਹਨ । ਉਨ੍ਹਾਂ ਕਿਹਾ ਕਿ ਸ. ਟਿਵਾਣਾ ਨੇ ਉਸ ਸਮੇਂ ਵੀ ਆਪਣੀ ਜਿ਼ੰਮੇਵਾਰੀ ਪੂਰਨ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਨਿਭਾਈ ਜਦੋਂ ਸਰਕਾਰੀ ਦਹਿਸਤਗਰਦੀ, ਝੂਠੇ ਪੁਲਿਸ ਮੁਕਾਬਲੇ ਅਤੇ ਭਰਾਮਾਰੂ ਜੰਗ ਵੀ ਸਿੱਖਰਾਂ ਤੇ ਸੀ । ਕਦੀ ਵੀ ਕਿਸੇ ਸੱਚ ਨੂੰ ਆਪਣੇ ਖਿਆਲਾਤਾਂ ਰਾਹੀ ਪ੍ਰਗਟਾਉਣ ਅਤੇ ਪਾਰਟੀ ਦੀ ਸੋਚ ਨੂੰ ਉਜਾਗਰ ਕਰਨ ਵਿਚ ਉਨ੍ਹਾਂ ਨੇ ਡਰ-ਭੈ ਨੂੰ ਆਪਣੇ ਨੇੜੇ ਫੜਕਣ ਨਹੀਂ ਦਿੱਤਾ ਅਤੇ ਆਪਣੀ ਲਿਆਕਤ ਅਤੇ ਸਰੀਰਕ ਸ਼ਕਤੀ ਨੂੰ ਪਾਰਟੀ ਅਤੇ ਕੌਮ ਲਈ ਸਮਰਪਿਤ ਕਰਕੇ ਰੱਖਿਆ, ਬਾਦਲੀਲ ਢੰਗ ਨਾਲ ਆਪਣੇ ਵਿਦਵਤਾ ਵਾਲੇ ਲੇਖਾਂ ਅਤੇ ਬਾਦਲੀਲ ਢੰਗ ਨਾਲ ਜਾਰੀ ਕੀਤੇ ਜਾਣ ਵਾਲੇ ਪਾਰਟੀ ਦੇ ਬਿਆਨਾਂ ਰਾਹੀ ਸਿੱਖ ਕੌਮ ਤੇ ਮਨੁੱਖਤਾ ਦੇ ਇਖਲਾਕ ਨੂੰ ਹਰ ਸਮੇਂ ਵੱਡਾ ਬਲ ਦੇਣ ਅਤੇ ਕੌਮੀ ਦਰਦ ਦਾ ਅਹਿਸਾਸ ਕਰਵਾਉਣ ਵਿਚ ਤੱਤਪਰ ਰਹੇ ਹਨ । ਅੱਜ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੀ ਬਰਸੀ ਰਾਹੀ ਸਾਦੇ ਢੰਗ ਨਾਲ ਮਨਾਉਦੇ ਹੋਏ ਜੋ ਅਰਦਾਸ ਸਮੇਂ ਲੋਕਾਈ ਨੂੰ ਮਨੁੱਖਤਾ ਅਤੇ ਮਾਤਾ-ਪਿਤਾ ਦਾ ਸੇਵਾ ਪੱਖੀ ਸੰਦੇਸ਼ ਦਿੱਤਾ ਹੈ, ਉਹ ਅਜੋਕੇ ਪਦਾਰਥਵਾਦੀ ਸਮਾਜ ਲਈ ਹੋਰ ਵੀ ਜ਼ਰੂਰੀ ਹੈ ਤਾਂ ਕਿ ਸਾਡੀ ਆਉਣ ਵਾਲੀ ਨੌਜ਼ਵਾਨੀ ਆਪਣੇ ਸਮਾਜਿਕ ਕੌਮੀ ਫਰਜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਪ੍ਰਤੀ ਫਰਜਾਂ ਤੋਂ ਅਵੇਸਲੀ ਨਾ ਹੋ ਸਕੇ । ਸਾਡੇ ਸਮਾਜ ਦੇ ਕਿਸੇ ਵੀ ਮਾਂ-ਬਾਪ ਨੂੰ ਆਪਣੀ ਔਲਾਦ ਤੋਂ ਮੁਥਾਜੀ ਹੋਣ ਦਾ ਦਰਦ ਨਾ ਮਿਲੇ, ਬਲਕਿ ਸ. ਟਿਵਾਣਾ ਦੀ ਤਰ੍ਹਾਂ ਸੇਵਾ ਵਾਲੀ ਗੱਲ ਉਭਰਕੇ ਮਜ਼ਬੂਤ ਹੋ ਸਕੇ ਅਤੇ ਸਿੱਖ ਨੌਜ਼ਵਾਨੀ ਕੌਮ ਅਤੇ ਸਮਾਜਿਕ ਜਿ਼ੰਮੇਵਾਰੀਆਂ ਤੋਂ ਸੁਚੇਤ ਰਹਿ ਸਕੇ ।

ਸ. ਮਾਨ ਨੇ ਦੋਵੇ ਬਜੁਰਗਾਂ ਦੇ ਅਮਲੀ ਜੀਵਨ ਸੰਬੰਧੀ ਕਿਹਾ ਕਿ ਦੋਵੇ ਹੀ ਨਿਮਰਤਾ-ਨਿਰਮਾਨਤਾ ਅਤੇ ਸਾਦੀ ਜਿ਼ੰਦਗੀ ਬਤੀਤ ਕਰਨ ਵਿਚ ਵਿਸਵਾਸ ਰੱਖਦੇ ਹਨ ਅਤੇ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਹੋਟਲ ਦੇ ਕਾਰੋਬਾਰ ਰਾਹੀ ਆਪਣੇ 6 ਬੱਚਿਆਂ ਨੂੰ ਅੱਛੀ ਤਾਲੀਮ ਅਤੇ ਰਹਿਣ-ਸਹਿਣ ਦਾ ਢੰਗ ਦਿੱਤਾ । ਇਹੀ ਵਜਹ ਹੈ ਕਿ ਉਨ੍ਹਾਂ ਦੇ ਸੰਸਕਾਰ ਅੱਜ ਅਸੀਂ ਇਨ੍ਹਾਂ ਦੇ ਪਰਿਵਾਰ ਵਿਸ਼ੇਸ਼ ਤੌਰ ਤੇ ਸ. ਟਿਵਾਣਾ ਵਿਚ ਪ੍ਰਤੱਖ ਰੂਪ ਵਿਚ ਦੇਖ ਸਕਦੇ ਹਾਂ । ਸ. ਮਾਨ ਨੇ ਟਿਵਾਣਾ ਪਰਿਵਾਰ ਨੂੰ ਆਪਣੇ ਮਾਤਾ-ਪਿਤਾ ਦੀ ਯਾਦ ਮਨਾਉਣ ਉਤੇ ਜਿਥੇ ਹਾਰਦਿਕ ਮੁਬਾਰਕਬਾਦ ਦਿੱਤੀ, ਉਥੇ ਦੋਵੇ ਸਤਿਕਾਰਯੋਗ ਬਜੁਰਗਾਂ ਦੀ ਆਤਮਾ ਦੀ ਸ਼ਾਂਤੀ ਲਈ ਇਹ ਅਰਦਾਸ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਸ. ਟਿਵਾਣਾ ਆਪਣੇ ਰਹਿੰਦੇ ਸਵਾਸਾ ਅਤੇ ਬਾਕੀ ਜੀਵਨ ਨੂੰ ਵੀ ਇਸੇ ਤਰ੍ਹਾਂ ਕੌਮ, ਮਨੁੱਖਤਾ ਤੇ ਪਾਰਟੀ ਦੀ ਸੇਵਾ ਵਿਚ ਲਗਾਉਦੇ ਰਹਿਣਗੇ ਅਤੇ ਆਪਣੇ ਜੀਵਨ ਦੇ ਮਕਸਦ ਨੂੰ ਸਫ਼ਲ ਕਰਨਗੇ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *