Verify Party Member
Header
Header
ਤਾਜਾ ਖਬਰਾਂ

ਸ. ਜਸਵੰਤ ਸਿੰਘ ਮਾਨ ਦੀ ਦੂਸਰੀ ਬਰਸੀ ਮੌਕੇ ਸਰਧਾਜ਼ਲੀ ਸਮਾਗਮ

ਸ. ਜਸਵੰਤ ਸਿੰਘ ਮਾਨ ਦੀ ਦੂਸਰੀ ਬਰਸੀ ਮੌਕੇ ਸਰਧਾਜ਼ਲੀ ਸਮਾਗਮ
ਫ਼ਤਹਿਗੜ੍ਹ ਸਾਹਿਬ, 22 ਫਰਵਰੀ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰਹਿ ਚੁੱਕੇ ਸਕੱਤਰ ਜਰਨਲ ਸ. ਜਸਵੰਤ ਸਿੰਘ ਮਾਨ ਜੀ ਦੀ ਦੂਸਰੀ ਬਰਸੀ ਅੱਜ 35 ਸੈਕਟਰ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ । ਇਸ ਮੌਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸ. ਮਾਨ ਨੂੰ ਸਰਧਾਜ਼ਲੀ ਭੇਟ ਕਰਦਿਆ ਕਿਹਾ ਕਿ ਉਹ ਇਕ ਲਿਆਕਤਮੰਦ, ਪੜ੍ਹੇ-ਲਿਖੇ, ਸੂਝਵਾਨ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਲੀਡਰ ਸਨ । ਸ. ਜਸਵੰਤ ਸਿੰਘ ਮਾਨ ਵੀ ਜਿੰਦਗੀ ਵਿਚ ਕੁਝ ਅਜਿਹੇ ਪ੍ਰਭਾਵ ਛੱਡ ਗਏ ਹਨ ਕਿ ਕੁਝ ਲੋਕ ਉਨ੍ਹਾਂ ਦੀ ਇਤਿਹਾਸ ਉਤੇ ਪਕੜ ਤੋਂ ਕਾਇਲ ਵੀ ਸਨ । ਸ. ਮਾਨ ਨੇ ਸਰਦਾਰ ਕਪੂਰ ਸਿੰਘ ਦੇ ਭਾਸ਼ਣਾਂ ਨੂੰ ਇਕੱਤਰ ਕਰਕੇ 1969 ਵਿਚ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੁੰਦਿਆਂ, ਇਕ ਕਿਤਾਬ ਵੀ ਲਿਖੀ, ਜਿਸ ਦਾ ਸਿਰਲੇਖ ਸੀ “ਬੇਸਿਕ ਡਾਕੂਮੈਟਜ਼ ਆਫ਼ ਸਿੱਖ ਹੋਮਲੈਡ” ਜਿਸ ਉਤੇ ਭਾਰਤ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ, ਪਰ ਇਹ ਕਿਤਾਬ ਅੱਜ ਵੀ ਅਮਰੀਕਾ ਦੇ ਪੁਰਾਤਿਤਵ ਵਿਭਾਗ ( archives) ਕੋਲ ਮੌਜੂਦ ਹੈ, ਉਹ ਸਿੱਖ ਆਜ਼ਾਦੀ ਦੇ ਹਾਮੀ ਸਨ।  ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪੰਜਾਬ ਦੇ ਹੀ ਨਹੀਂ, ਬਲਕਿ ਇੰਡੀਆਂ ਦੇ ਉੱਘੇ ਸਿਆਸਤਦਾਨਾਂ, ਉਦਯੋਗਪਤੀਆਂ ਅਤੇ ਬੁੱਧੀਜੀਵੀ ਵਰਗ ਨਾਲ ਗਹਿਰੇ ਅਤੇ ਚੰਗੇ ਤਾਲੋਕਾਤ ਸਨ । ਸ. ਮਾਨ ਦੇ ਇਥੋਂ ਤੁਰ ਜਾਣ ਨਾਲ ਖ਼ਾਲਿਸਤਾਨ ਦੀ ਲਹਿਰ ਨੂੰ ਵੱਡੀ ਸੱਟ ਵੱਜੀ ਹੈ । ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਯਾਦਦਾਸਤ ਐਨੀ ਵਿਸ਼ਾਲ ਸੀ ਕਿ ਜਿੰਨੀਆਂ ਵੀ ਇੰਨਕਲਾਬੀ ਲਹਿਰਾ ਉਨ੍ਹਾਂ ਦੇ ਸਮੇਂ ਦੌਰਾਨ ਵਾਪਰੀਆ ਉਨ੍ਹਾਂ ਲਹਿਰਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਸਿੱਧੇ ਜਾਂ ਅਸਿੱਧੇ ਤੌਰ ਤੇ ਸੰਬੰਧ ਸਨ । ਸ. ਮਾਨ ਦੇ ਹਿਰਦੇ ਵਿਚ ਇੰਡੀਆਂ-ਪਾਕਿਸਤਾਨ ਦੀ ਵੰਡ ਦਾ ਜੋ ਦਰਦ ਸੀ, ਉਹ ਜਦੋਂ ਵੀ ਇਸ ਮਸਲੇ ਤੇ ਗੱਲਬਾਤ ਕਰਦੇ ਸਨ, ਉਨ੍ਹਾਂ ਦੇ ਚਿਹਰੇ ਤੋਂ ਸਪੱਸਟ ਝਲਕ ਪੈਦਾ ਸੀ । ਇਸ ਮੌਕੇ ਸ. ਮਾਨ ਦੇ ਪੁੱਤਰਾਂ ਸ. ਕੁਸਲਪਾਲ ਸਿੰਘ ਮਾਨ, ਸ. ਸੁਮੀਪ ਸਿੰਘ ਮਾਨ ਅਤੇ ਸ. ਹਸਨਦੀਪ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਪਿਤਾ ਦੀ ਯਾਦ ‘ਚ ਮਨਾਈ ਬਰਸੀ ਵਿਚ ਸਰਧਾਜ਼ਲੀ ਭੇਟ ਕਰਕੇ ਸ. ਸਿਮਰਨਜੀਤ ਸਿੰਘ ਮਾਨ ਨੇ ਮਾਣ ਮਹਿਸੂਸ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲ ਖ਼ਾਲਸਾ ਦੇ ਸ. ਸਤਨਾਮ ਸਿੰਘ ਪਾਉਟਾ ਸਾਹਿਬ, ਸਿੱਖ ਬੁੱਧੀਜੀਵੀ ਸ. ਗੁਰਦਰਸ਼ਨ ਸਿੰਘ ਢਿੱਲੋਂ , ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਮੋਹਾਲੀ, ਹਰਭਜਨ ਸਿੰਘ ਕਸ਼ਮੀਰੀ, ਗੁਰਜੰਟ ਸਿੰਘ ਕੱਟੂ, ਰਣਜੀਤ ਸਿੰਘ ਸੰਤੋਖਗੜ੍ਹ, ਫੌਜਾ ਸਿੰਘ ਧਨੋਰੀ, ਐਡਵੋਕੇਟ ਸਿਮਰਨਜੀਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ, ਸ. ਰੇਸ਼ਮ ਸਿੰਘ ਅਮਰੀਕਾ, ਸੁਖਦੇਵ ਸਿੰਘ ਗੱਗੜਵਾਲ, ਪਵਨਪ੍ਰੀਤ ਸਿੰਘ ਢੋਲੇਵਾਲ, ਮੱਖਣ ਸਿੰਘ ਨਵਾਂਸ਼ਹਿਰ, ਆਦਿ ਆਗੂ ਹਾਜ਼ਰ ਸਨ ।

About The Author

Related posts

Leave a Reply

Your email address will not be published. Required fields are marked *