ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕਿਸਾਨੀ ਮੁਸ਼ਕਿਲਾਂ ਉਤੇ ਬੁਰਾੜੀ (ਦਿੱਲੀ) ਵਿਖੇ ਸਾਥੀਆਂ ਨਾਲ ਡੱਟ ਚੁੱਕੇ ਹਨ, ਪਾਰਟੀ ਮੈਂਬਰ ਉਨ੍ਹਾਂ ਨਾਲ ਸੰਪਰਕ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 30 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਉਨ੍ਹਾਂ ਦੀ ਸਮੁੱਚੀ ਯੂਨੀਅਨ ਦੀ ਟੀਮ ਵੱਲੋਂ ਕੇਵਲ ਸੰਭੂ ਬਾਰਡਰ, ਖਨੌਰੀ, ਡੱਬਵਾਲੀ, ਬਰਨਾਲਾ ਆਦਿ ਸਥਾਨਾਂ ਤੇ ਕਿਸਾਨੀ ਮੁੱਦਿਆ ਅਤੇ ਮੋਦੀ ਹਕੂਮਤ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਮੋਰਚੇ ਲਗਾਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਿਸਾਨਾਂ, ਖੇਤ-ਮਜ਼ਦੂਰਾਂ, ਵਪਾਰੀਆਂ, ਆੜਤੀਆਂ ਅਤੇ ਟਰਾਸਪੋਰਟਰਾਂ ਅਤੇ ਬੇਰੁਜਗਾਰ ਨੌਜ਼ਵਾਨਾਂ ਪ੍ਰਤੀ ਪਾਰਟੀ ਪਾਲਸੀ ਦਾ ਸੂਬਾ ਪੱਧਰ ਅਤੇ ਕੌਮੀ ਪੱਧਰ ਉਤੇ ਜਿ਼ੰਮੇਵਾਰੀਆਂ ਪੂਰਨ ਕਰਦੇ ਹੋਏ ਸੰਦੇਸ਼ ਨੂੰ ਪ੍ਰਚਾਰਣ ਦੀ ਜਿ਼ੰਮੇਵਾਰੀ ਬਾਖੂਬੀ ਨਿਭਾਈ ਗਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ, ਉਥੇ ਉਨ੍ਹਾਂ ਦੀ ਕਿਸਾਨੀ ਮੁੱਦਿਆ ਨਾਲ ਜੁੜੀ ਟੀਮ, ਪਾਰਟੀ ਅਹੁਦੇਦਾਰਾਂ, ਮੈਬਰਾਂ, ਸਹਿਯੋਗੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਦਿਨ-ਰਾਤ, ਭੁੱਖਣ ਭਾਣੇ ਸਭ ਸਹੂਲਤਾਂ ਤੋਂ ਸੱਖਣੇ, ਠੰਡ ਦੇ ਦਿਨਾਂ ਵਿਚ ਘਰਾਂ ਤੋਂ ਬਾਹਰ ਰਹਿਕੇ ਆਪਣੇ ਪੰਜਾਬ ਸੂਬੇ ਤੇ ਕਿਸਾਨਾਂ ਪ੍ਰਤੀ ਜਿ਼ੰਮੇਵਾਰੀਆਂ ਨੂੰ ਦ੍ਰਿੜਤਾ ਨਾਲ ਪੂਰਨ ਕਰਦੇ ਆ ਰਹੇ ਹਨ । ਸਾਨੂੰ ਇਸ ਗੱਲ ਦਾ ਹੋਰ ਵੀ ਫਖ਼ਰ ਤੇ ਖੁਸ਼ੀ ਮਹਿਸੂਸ ਹੋਈ ਹੈ ਕਿ ਹਰਿਆਣਾ ਦੀ ਖੱਟਰ ਹਕੂਮਤ ਅਤੇ ਸੈਂਟਰ ਦੀ ਮੋਦੀ-ਸ਼ਾਹ ਹਕੂਮਤ ਵੱਲੋਂ ਕਿਸਾਨਾਂ ਨੂੰ ਆਪਣੀ ਮੰਜਿ਼ਲ ਦਿੱਲੀ ਵਿਖੇ ਪਹੁੰਚਣ ਵਿਚ ਰੁਕਾਵਟਾ ਪਾਉਣ ਹਿੱਤ, ਅੱਥਰੂ ਗੈਸ, ਲਾਠੀਚਾਰਜ, ਪਾਣੀ ਦੀਆਂ ਤੇਜ਼ ਬੁਛਾੜਾ ਦੇ ਤਸੱਦਦ ਦਾ ਮੁਕਾਬਲਾ ਕਰਦੇ ਹੋਏ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬੁਰਾੜੀ ਵਿਖੇ ਆਪਣੀ ਟੀਮ ਨਾਲ ਪਹੁੰਚਕੇ ਮੋਰਚੇ ਤੇ ਡੱਟ ਚੁੱਕੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਉਨ੍ਹਾਂ ਦੀ ਸਮੁੱਚੀ ਕਿਸਾਨੀ ਮੁੱਦਿਆ ਨਾਲ ਸੰਬੰਧਤ ਟੀਮ ਬੁਰਾੜੀ (ਦਿੱਲੀ) ਵਿਖੇ ਪਹੁੰਚਕੇ ਗੁਰਬਾਣੀ ਦੇ ਕੀਰਤਨ ਅਤੇ ਹੋਰ ਸਿੱਖੀ ਮਰਿਯਾਦਾਵਾ ਪਾਲਣ ਕਰਦੇ ਹੋਏ ਆਪਣੇ ਗੁਰੂ ਸਾਹਿਬਾਨ ਜੀ ਵੱਲੋਂ ਬੀਤੇ ਇਤਿਹਾਸ ਵਿਚ ਕੀਤੇ ਵੱਡੇ ਉਦਮਾਂ ਤੋਂ ਸੇਧ ਲੈਦੇ ਹੋਏ ਬੁਰਾੜੀ ਵਿਖੇ ਕਿਸਾਨ ਮੋਰਚੇ ਨੂੰ ਸਫ਼ਲਤਾ ਨਾਲ ਸੁਰੂ ਕਰਨ ਵਿਚ ਸੰਜ਼ੀਦਗੀ ਨਾਲ ਉਦਮ ਕਰ ਰਹੇ ਹਨ । ਹੁਣ ਜਦੋਂ ਇਸ ਕਿਸਾਨੀ ਟੀਮ ਨੇ ਹਰ ਤਰ੍ਹਾਂ ਦੀਆਂ ਔਕੜਾ, ਮੁਸ਼ਕਿਲਾਂ, ਵਿੱਤੀ ਘਾਟਾ ਅਤੇ ਹੋਰ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਅਤੇ ਇਸ ਸੰਘਰਸ਼ ਨੂੰ ‘ਕਰੋ ਜਾਂ ਮਰੋ’ ਦੀ ਸੋਚ ਤੇ ਪਹਿਰਾ ਦੇ ਕੇ ਪੂਰਨ ਕਰ ਰਹੇ ਹਨ ਤਾਂ ਪੰਜਾਬ ਅਤੇ ਗੁਆਂਢੀ ਸੂਬਿਆਂ, ਦਿੱਲੀ ਵਿਚ ਕੰਮ ਕਰ ਰਹੇ ਪਾਰਟੀ ਅਹੁਦੇਦਾਰਾਂ, ਵਰਕਰਾਂ, ਸਹਿਯੋਗੀਆਂ, ਕਿਸਾਨੀ ਮੁੱਦਿਆ ਨਾਲ ਹਮਦਰਦੀ ਰੱਖਣ ਵਾਲਿਆ ਅਤੇ ਮੋਦੀ-ਸ਼ਾਹ ਹਕੂਮਤ ਦੇ ਜੁਲਮਾਂ ਦਾ ਟਾਕਰਾ ਕਰਨ ਵਾਲਿਆ ਨੂੰ ਸਾਡੀ ਇਹ ਜੋਰਦਾਰ ਅਪੀਲ ਹੈ ਕਿ ਉਹ ਇਸ ਸਾਂਝੇ ਕਿਸਾਨੀ ਮਿਸ਼ਨ ਦੀ ਹਰ ਕੀਮਤ ਤੇ ਪ੍ਰਾਪਤੀ ਲਈ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 9914940000, 9256980008 ਉਤੇ ਸੰਪਰਕ ਵੀ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਜਿਸ ਤਰ੍ਹਾਂ ਦੀ ਕੋਈ ਸਹਾਇੱਤਾ ਦੀ ਲੋੜ ਹੋਵੇ, ਉਹ ਉਨ੍ਹਾਂ ਨੂੰ ਤੁਰੰਤ ਪਹੁੰਚਦੀ ਕਰਕੇ ਇਸ ਮਿਸ਼ਨ ਦੀ ਕਾਮਯਾਬੀ ਲਈ ਯੋਗਦਾਨ ਪਾਉਣ ਅਤੇ ਸਮੁੱਚਾ ਕਿਸਾਨ ਵਰਗ ਦਿੱਲੀ ਦੀਆਂ ਬਰੂਹਾਂ ਵਿਚੋਂ ਆਪਣੀ ਫ਼ਤਹਿ ਦੇ ਡੰਕੇ ਵਜਾਉਦਾ ਹੋਇਆ ਅਤੇ ਮੰਨੂੰਸਮ੍ਰਿਤੀ ਦੇ ਮਨੁੱਖਤਾ ਵਿਰੋਧੀ ਹੁਕਮਰਾਨਾਂ ਨੂੰ ਕੌਮਾਂਤਰੀ ਪੱਧਰ ਤੇ ਇਖਲਾਕੀ, ਸਮਾਜਿਕ ਅਤੇ ਡਿਪਲੋਮੈਟਿਕ ਤੌਰ ਤੇ ਮਨਫ਼ੀ ਕਰਦਾ ਹੋਇਆ ਜੈਕਾਰਿਆ ਦੀ ਗੂੰਜ ਵਿਚ ਸੰਭੂ ਬਾਰਡਰ ਰਾਹੀ ਆਪਣੀ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸਾ ਦੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਧਰਤੀ ਵਿਚ ਦਾਖਲ ਹੋ ਸਕੇ ਅਤੇ ਅਸੀਂ ਇਸ ਫ਼ਤਹਿ ਰਾਹੀ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਅਜੋਕੇ ਸਮੇਂ ਦੇ ਇਤਿਹਾਸ ਨੂੰ ਸੁਨਹਿਰੀ ਸ਼ਬਦਾਂ ਵਿਚ ਦਰਜ ਕਰ ਸਕੇ।