Select your Top Menu from wp menus
Header
Header
ਤਾਜਾ ਖਬਰਾਂ

ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਗੁਜਰਾਤ ਦੇ ਦੌਰੇ ‘ਤੇ ਜਾਣ ਵਾਲਾ ਵਫ਼ਦ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੇਗਾ : ਟਿਵਾਣਾ

ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਗੁਜਰਾਤ ਦੇ ਦੌਰੇ ‘ਤੇ ਜਾਣ ਵਾਲਾ ਵਫ਼ਦ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੇਗਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 03 ਦਸੰਬਰ ( ) “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਦੇਸ਼ਾਂ ਉਤੇ ਆਉਣ ਵਾਲੇ ਕੱਲ੍ਹ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਦੀ ਅਗਵਾਈ ‘ਚ ਇਕ ਵਫ਼ਦ ਗੁਜਰਾਤ ਦੇ ਦੌਰੇ ‘ਤੇ ਜਾ ਰਿਹਾ ਹੈ । ਜੋ ਕਠਾਰ, ਮਾਨਵੀ ਅਤੇ ਭੁੱਜ ਆਦਿ ਉਸ ਇਲਾਕੇ ਦਾ ਦੌਰਾ ਕਰੇਗਾ, ਜਿਥੇ 2013 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਸ੍ਰੀ ਮੋਦੀ ਨੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾਂ ਦੀਆਂ ਕਾਨੂੰਨੀ ਤੌਰ ਤੇ ਮਲਕੀਅਤ ਜ਼ਮੀਨਾਂ ਅਤੇ ਘਰਾਂ ਨੂੰ ਜ਼ਬਰੀ ਖੋਹਕੇ ਉਨ੍ਹਾਂ ਨੂੰ ਬੇਜ਼ਮੀਨੇ ਤੇ ਬੇਘਰ ਕਰ ਦਿੱਤਾ ਸੀ । ਇਹ ਵਫ਼ਦ ਉਨ੍ਹਾਂ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤਾਂ ਕਰਦੇ ਹੋਏ ਆਪਣੀ ਰਿਪੋਰਟ ਤਿਆਰ ਕਰੇਗਾ । ਜੋ ਵਫ਼ਦ ਦੇ ਵਾਪਸ ਪੰਜਾਬ ਆਉਣ ਤੇ ਇਹ ਰਿਪੋਰਟ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਸੌਂਪੇਗਾ ।”

ਇਹ ਜਾਣਕਾਰੀ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੀਡੀਏ ਨੂੰ ਦਿੱਤੀ । ਉਨ੍ਹਾਂ ਕਿਹਾ ਕਿ ਇਸ ਵਫ਼ਦ ਦੀ ਰਿਪੋਰਟ ਆਉਣ ਤੋਂ ਬਾਅਦ ਇਹੀ ਵਫ਼ਦ ਫਿਰ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਇੰਡੀਆ ਨੂੰ ਮਿਲਣ ਲਈ ਦਿੱਲੀ ਜਾਵੇਗਾ । ਜਿਸ ਵਿਚ ਗੁਜਰਾਤ ਵਿਚ ਬੇਇਨਸਾਫ਼ੀ ਅਤੇ ਗੈਰ-ਕਾਨੂੰਨੀ ਅਮਲਾਂ ਦਾ ਸਿ਼ਕਾਰ ਹੋਏ ਸਿੱਖ ਜਿ਼ੰਮੀਦਾਰਾਂ ਦੀ ਡੂੰਘੀ ਮਾਲੀ ਤੇ ਮਾਨਸਿਕ ਪੀੜ੍ਹਾ ਤੋਂ ਜਾਣੂ ਕਰਵਾਉਦੇ ਹੋਏ, ਉਨ੍ਹਾਂ ਜਿ਼ੰਮੀਦਾਰਾਂ ਦਾ ਮੁੜ ਵਸੇਬਾ ਕਰਵਾਉਣ ਲਈ ਚਾਰਜੋਈ ਕਰਨ ਦੀ ਜਿ਼ੰਮੇਵਾਰੀ ਨਿਭਾਏਗਾ । ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਦੇ ਬਿਨ੍ਹਾਂ ਤੇ ਗੁਜਰਾਤ ਦੇ ਪੀੜ੍ਹਤ ਜਿ਼ੰਮੀਦਾਰ ਪਰਿਵਾਰਾਂ ਨੂੰ ਇਹ ਹਾਰਦਿਕ ਅਪੀਲ ਕੀਤੀ ਕਿ ਉਹ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਆਉਣ ਵਾਲੇ ਵਫ਼ਦ ਨੂੰ ਉਨ੍ਹਾਂ ਸਭ ਤੱਥਾਂ ਅਤੇ ਬਰੀਕੀਆ ਤੋਂ ਜਾਣੂ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ, ਜਿਸ ਨਾਲ ਉਨ੍ਹਾਂ ਨੂੰ 2013 ਵਿਚ ਇਕ ਫਿਰਕੂ ਸੋਚ ਅਤੇ ਸਾਜ਼ਸੀ ਅਮਲਾਂ ਰਾਹੀ ਬੇਘਰ ਤੇ ਬੇਜ਼ਮੀਨੇ ਕਰ ਦਿੱਤਾ ਸੀ ਅਤੇ ਉਨ੍ਹਾਂ ਪਰਿਵਾਰਾਂ ਦੇ ਅੱਜ ਤੱਕ ਮੁੜ ਵਸੇਬੇ ਸੰਬੰਧੀ ਹੁਕਮਰਾਨਾਂ ਨੇ ਕੋਈ ਅਮਲ ਨਹੀਂ ਕੀਤਾ ਤੇ ਨਾ ਹੀ ਕੋਈ ਇਨਸਾਫ਼ ਦਿੱਤਾ ਹੈ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *