ਸ. ਜਰਨੈਲ ਸਿੰਘ ਸਖੀਰਾ ਨੂੰ ਪਾਰਟੀ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਜਾਂਦਾ ਹੈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅੰਮ੍ਰਿਤਸਰ ਜਿ਼ਲ੍ਹੇ ਨਾਲ ਸੰਬੰਧਤ ਲੰਮੇਂ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਸ. ਜਰਨੈਲ ਸਿੰਘ ਸਖੀਰਾ ਨੂੰ ਪਾਰਟੀ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਜਾਂਦਾ ਹੈ । ਕਿਉਂਕਿ ਸ. ਜਰਨੈਲ ਸਿੰਘ ਸਖੀਰਾ ਸਰਕਾਰੀ ਮੁਲਾਜ਼ਮ ਹੋਣ ਕਰਕੇ ਪਾਰਟੀ ਨੂੰ ਸਮਾਂ ਨਹੀਂ ਦੇ ਰਹੇ । ਇਸ ਲਈ ਪਾਰਟੀ ਸਮਝਦੀ ਹੈ ਕਿ ਜਦੋਂ ਤੱਕ ਉਹ ਸਰਕਾਰੀ ਸੇਵਾਵਾਂ ਨਿਭਾਅ ਰਹੇ ਹਨ, ਉਦੋਂ ਤੱਕ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੇਵਾਵਾਂ ਤੋਂ ਮੁਕਤ ਕੀਤਾ ਜਾਂਦਾ ਹੈ ।