Verify Party Member
Header
Header
ਤਾਜਾ ਖਬਰਾਂ

ਸ. ਜਰਨੈਲ ਸਿੰਘ ਨੂੰ ਮੁਤੱਸਵੀ ਸੋਚ ਅਧੀਨ ਹੀ ਆਮ ਆਦਮੀ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ : ਟਿਵਾਣਾ

ਸ. ਜਰਨੈਲ ਸਿੰਘ ਨੂੰ ਮੁਤੱਸਵੀ ਸੋਚ ਅਧੀਨ ਹੀ ਆਮ ਆਦਮੀ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਅਗਸਤ ( ) “ਵੈਸੇ ਤਾਂ ਸਾਡਾ ਕਿਸੇ ਦੂਸਰੀ ਪਾਰਟੀ ਦੇ ਅੰਦਰੂਨੀ ਮਾਮਲਿਆ ਵਿਚ ਕਿਸੇ ਤਰ੍ਹਾਂ ਦਾ ਦਖਲ ਦੇਣ ਦਾ ਕੋਈ ਹੱਕ ਨਹੀਂ, ਲੇਕਿਨ ਜਦੋਂ ਮੁਤੱਸਵੀ ਜਮਾਤਾਂ ਆਪਣੀ ਪਾਰਟੀ ਵਿਚ ਕੰਮ ਕਰ ਰਹੇ ਕਿਸੇ ਗੁਰਸਿੱਖ ਨੂੰ ਉਸਦੀ ਸਿੱਖੀ ਭਾਵਨਾ ਤੇ ਪਹਿਰਾ ਦੇਣ ਦੀ ਬਦੌਲਤ ਨਿਸ਼ਾਨਾਂ ਬਣਾਕੇ ਘਸੀਆ-ਪਿੱਟੀਆ ਦਲੀਲਾਂ ਰਾਹੀ ਕੋਈ ਗੈਰ-ਇਖਲਾਕੀ ਅਮਲ ਕਰਦੀ ਹੈ ਤਾਂ ਜਿਥੇ ਵੀ ਗੁਰਸਿੱਖ ਵਿਚਰ ਰਿਹਾ ਹੁੰਦਾ ਹੈ, ਉਸਦੀ ਮਨ-ਆਤਮਾ ਨੂੰ ਠੇਸ ਪਹੁੰਚਣਾ ਕੁਦਰਤੀ ਹੈ । ਇਥੇ ਅਸੀਂ ਇਹ ਯਾਦ ਦਿਵਾਉਣਾ ਜ਼ਰੂਰੀ ਸਮਝਦੇ ਹਾਂ ਕਿ ਸੈਂਟਰ ਵਿਚ ਜਿੰਨੀਆ ਵੀ ਸਿਆਸੀ ਪਾਰਟੀਆ ਕੰਮ ਕਰਦੀਆ ਹਨ, ਉਨ੍ਹਾਂ ਦਾ ਬਾਹਰੀ ਰੂਪ ਬੇਸ਼ੱਕ ਲੋਕਾਈ ਨੂੰ ਗੁੰਮਰਾਹ ਕਰਨ ਹਿੱਤ ਨਿਰਪੱਖਤਾ ਵਾਲਾ ਬਣਵਾਇਆ ਹੋਵੇ, ਪਰ ਉਨ੍ਹਾਂ ਸਭਨਾਂ ਦੀ ਪਾਲਸੀ ਕੱਟੜਵਾਦੀ ਹਿੰਦੂ ਸੋਚ ਉਤੇ ਚੱਲਣ ਵਾਲੀ ਅਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕ ਕੁੱਚਲਣ ਵਾਲੀ ਹੀ ਸਾਹਮਣੇ ਆ ਰਹੀ ਹੈ । ਜੋ ਵੱਡਾ ਇਮਤਿਹਾਨ ਆਉਣ ਤੇ ਸਪੱਸਟ ਰੂਪ ਵਿਚ ਉਨ੍ਹਾਂ ਦੀ ਫਿਰਕੂ ਸੋਚ ਖੁਦ-ਬ-ਖੁਦ ਸਾਹਮਣੇ ਆ ਜਾਂਦੀ ਹੈ । ਸ. ਜਰਨੈਲ ਸਿੰਘ ਨੂੰ ਜਿਸ ਅਧਾਰਹੀਣ ਦੋਸ਼ ਦਾ ਬਹਾਨਾ ਬਣਾਕੇ, ਸਿਆਸੀ ਨਿਯਮਾਂ, ਅਸੂਲਾਂ ਦੇ ਉਲਟ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੁਆਰਾ ਬਿਆਨ ਦਿਵਾਕੇ ਜ਼ਲੀਲ ਕੀਤਾ ਗਿਆ ਹੈ, ਉਸ ਤੋਂ ਸ੍ਰੀ ਕੇਜਰੀਵਾਲ ਵਰਗੇ ਹਿੰਦੂਤਵ ਸੋਚ ਦੇ ਮਾਲਕ ਦੀ ਮੁਤੱਸਵੀ ਸੋਚ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਕਿ ਕੱਟੜਵਾਦੀ ਲੋਕ ਬੇਸ਼ੱਕ ਲੋਕਾਈ ਨੂੰ ਗੁੰਮਰਾਹ ਕਰਨ ਹਿੱਤ ਮਨੁੱਖਤਾ ਪੱਖੀ ਅਸੂਲਾਂ ਤੇ ਨਿਯਮਾਂ ਦੀ ਗੱਲ ਕਰਦੇ ਹੋਣ ਪਰ ਅਸਲੀਅਤ ਵਿਚ ਉਨ੍ਹਾਂ ਦੇ ਅਮਲ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਹੀ ਹੁੰਦੇ ਹਨ । ਇਹ ਗੱਲ ਵੱਖ-ਵੱਖ ਕੌਮੀ ਪਾਰਟੀਆਂ ਤੇ ਸੂਬਿਆਂ ਦੀਆਂ ਪਾਰਟੀਆਂ ਵਿਚ ਕੰਮ ਕਰਨ ਵਾਲੇ ਗੁਰਸਿੱਖਾਂ ਨੂੰ ਆਪਣੇ ਜਹਿਨ ਵਿਚ ਰੱਖਣੀਆ ਪੈਣਗੀਆ ਅਤੇ ਫਿਰ ਹੀ ਕਿਸੇ ਅਜਿਹੀ ਮੁਤੱਸਵੀ ਪਾਰਟੀ ਨੂੰ ਸੇਵਾਵਾਂ ਦੇਣ ਦਾ ਫੈਸਲਾ ਕਰਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਰਨੈਲ ਸਿੰਘ ਵਰਗੇ, ਵਿਦਵਤਾ ਤੇ ਮਨੁੱਖਤਾ ਪੱਖੀ ਸੋਚ ਦੇ ਮਾਲਕ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮਜਬੂਤੀ ਲਈ ਦਿੱਲੀ ਵਿਚ ਅਤੇ ਪੰਜਾਬ ਵਿਚ ਅਣਥੱਕ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਇਕ ਤੁਛ ਜਿਹਾ ਬਹਾਨਾ ਬਣਾਕੇ ਉਹ ਵੀ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਰਾਹੀ ਪਾਰਟੀ ਵਿਚੋਂ ਕੱਢਣ ਦੇ ਬੇਤੁੱਕੇ ਅਮਲ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਵੱਖ-ਵੱਖ ਪਾਰਟੀਆਂ ਵਿਚ ਕੰਮ ਕਰ ਰਹੇ ਗੁਰਸਿੱਖਾਂ ਨੂੰ ਆਪਣੀ ਅਣਖ-ਗੈਰਤ ਅਤੇ ਸਿੱਖ ਧਰਮ ਨੂੰ ਦ੍ਰਿੜਤਾ ਨਾਲ ਕਾਇਮ ਰੱਖਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕੇਵਲ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਹੀ ਭਾਰੂ ਨਹੀਂ, ਬਲਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ. ਕਾਮਰੇਡਾਂ ਤੇ ਹੋਰ ਪਾਰਟੀਆਂ ਵਿਚ ਵੀ ਕੱਟੜਵਾਦੀ ਸੋਚ ਦਾ ਬੋਲਬਾਲਾ ਚੱਲਦਾ ਆ ਰਿਹਾ ਹੈ । ਜਿਥੇ ਕਿਸੇ ਸਿੱਖ ਦਾ ਅਣਖ ਗੈਰਤ ਨਾਲ ਕੰਮ ਕਰਦੇ ਰਹਿਣ ਦਾ ਮਾਹੌਲ ਨਹੀਂ ਮਿਲ ਸਕਦਾ । ਉਨ੍ਹਾਂ ਵੇਰਵੇ ਦਿੰਦੇ ਹੋਏ ਕਿਹਾ ਕਿ ਕਾਂਗਰਸ ਜਮਾਤ ਨੇ ਸਿੱਖ ਕੌਮ ਨੂੰ ਘਸਿਆਰਾ ਬਣਾਉਣ ਦੀ ਸੋਚ ਅਧੀਨ ਫ਼ੌਜ ਵਿਚ ਸਿੱਖਾਂ ਦੀ 33% ਕੋਟੇ ਦੀ ਭਰਤੀ ਨੂੰ ਘਟਾਕੇ 2% ਕਰ ਦਿੱਤਾ । ਫਿਰ ਜੂਨ 1984 ਵਿਚ ਬੀਜੇਪੀ-ਆਰ.ਐਸ.ਐਸ. ਅਤੇ ਹੁਣ ਆਮ ਆਦਮੀ ਪਾਰਟੀ ਦੇ ਬਣੇ ਆਗੂਆਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ । ਝੂਠੇ ਪੁਲਿਸ ਮੁਕਾਬਲਿਆ ਵਿਚ ਸਿੱਖ ਨੌਜ਼ਵਾਨੀ ਸ਼ਹੀਦ ਕੀਤੀ । 25 ਹਜਾਰ ਦੇ ਕਰੀਬ ਅਣਪਛਾਤੀਆ ਲਾਸਾਂ ਗਰਦਾਨਕੇ ਨਹਿਰਾਂ ਵਿਚ ਰੋੜ੍ਹੀਆ, ਫਿਰ 1984 ਵਿਚ ਦਿੱਲੀ ਅਤੇ ਹੋਰ ਸਥਾਨਾਂ ਤੇ ਸਿੱਖ ਕਤਲੇਆਮ ਸਮੇਂ ਇਹ ਸਭ ਕੱਟੜਵਾਦੀ ਲੋਕ ਅਤੇ ਜਮਾਤਾਂ ਇਕ ਸਨ । ਇਸ ਉਪਰੰਤ 2002 ਗੁਜਰਾਤ ਵਿਚ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਸਮੇਂ ਕਿਸੇ ਵੀ ਪਾਰਟੀ ਨੇ ਮੁਸਲਿਮ ਕਤਲੇਆਮ ਦੇ ਹੱਕ ਵਿਚ ਹਾਂ ਦਾ ਨਾਅਰਾ ਨਹੀ ਮਾਰਿਆ । ਫਿਰ 1992 ਵਿਚ 6 ਸਦੀਆਂ ਤੋਂ ਕਾਇਮ ਬਾਬਰੀ ਮਸਜਿਦ ਨੂੰ ਦਿਨ ਦਿਹਾੜੇ ਢਹਿ-ਢੇਰੀ ਕਰਨ ਸਮੇਂ ਉਸ ਸਮੇਂ ਦੀ ਨਰਸਿਮਾਰਾਓ ਕਾਂਗਰਸ ਸਰਕਾਰ ਬੀਜੇਪੀ-ਆਰ.ਐਸ.ਐਸ. ਵਰਗੇ ਫਿਰਕੂ ਸੰਗਠਨਾਂ ਤੇ ਜਮਾਤਾਂ ਨਾਲ ਇਕਮਿਕ ਸੀ । ਹੁਣ ਵੀ ਜਬਰੀ ਉਥੇ ਰਾਮ ਮੰਦਰ ਦੀ ਭੂਮੀ ਪੂਜਨ ਸਮੇਂ ਇਹ ਸਭ ਫਿਰਕੂ ਇਕ ਸਨ । ਇਨ੍ਹਾਂ ਦੀ ਕੱਟੜਵਾਦੀ ਸੋਚ ਨੂੰ ਖ਼ਤਮ ਕਰਨ ਲਈ ਅਤੇ ਘੱਟ ਗਿਣਤੀ ਕੌਮਾਂ ਉਤੇ ਹੋ ਰਹੇ ਜ਼ਬਰ-ਜੁਲਮਾਂ ਦਾ ਅੰਤ ਕਰਨ ਲਈ ਜ਼ਰੂਰੀ ਹੈ ਕਿ ਸਭ ਘੱਟ ਗਿਣਤੀ ਕੌਮਾਂ ਸੰਜ਼ੀਦਗੀ ਨਾਲ ਫੋਰੀ ਇਕ ਪਲੇਟਫਾਰਮ ਤੇ ਇਕੱਤਰ ਹੋਣ ਅਤੇ ਇਨ੍ਹਾਂ ਕੱਟੜਵਾਦੀਆ ਨੂੰ ਦ੍ਰਿੜਤਾ ਨਾਲ ਚੁਣੋਤੀ ਦੇਣ ।

ਸ. ਟਿਵਾਣਾ ਨੇ ਆਮ ਆਦਮੀ ਪਾਰਟੀ ਦੇ ਬੀਤੀਆ ਕਾਰਵਾਈਆ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਸ. ਸੁੱਚਾ ਸਿੰਘ ਛੋਟੇਪੁਰ ਜਿਸਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜੜ੍ਹ ਲਗਾਉਣ ਵਿਚ ਮੁੱਖ ਭੂਮਿਕਾ ਨਿਭਾਈ । ਦਿਨ-ਰਾਤ ਇਕ ਕਰਕੇ ਆਪਣੀ ਜਿ਼ੰਮੇਵਾਰੀ ਨਿਭਾਈ, ਉਸ ਨੂੰ ਪਾਰਟੀ ਦਾ ਬਾਹਰ ਦਾ ਰਸਤਾ ਇਸ ਕਰਕੇ ਦਿਖਾਇਆ ਗਿਆ ਕਿ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਹਰਮਨ ਪਿਆਰੇ ਆਗੂ ਹੋ ਕੇ ਉੱਭਰੇ ਜੋ ਕਿ ਸ੍ਰੀ ਕੇਜਰੀਵਾਲ, ਸ੍ਰੀ ਸੰਜੇ ਸਿੰਘ ਵਰਗੇ ਹਿੰਦੂਵਾਦੀ ਸੋਚ ਦੇ ਮਾਲਕਾਂ ਨੂੰ ਪੰਜਾਬ ਵਿਚ ਇਕ ਦ੍ਰਿੜ ਤੇ ਉਭਰਨ ਵਾਲੀ ਸਿੱਖ ਸਖਸ਼ੀਅਤ ਬਿਲਕੁਲ ਨਹੀਂ ਸੀ ਭਾਉਦੀ । ਇਹੀ ਵਜਹ ਹੈ ਕਿ 100 ਸੀਟਾਂ ਉਤੇ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਬੀਤੇ ਸਮੇਂ ਵਿਚ ਫਿਰਕੂ ਸੋਚ ਦੀ ਬਦੌਲਤ 20 ਤੇ ਸੁੰਗੜਕੇ ਰਹਿ ਗਈ । ਜਿਹੜੀ ਕਿ ਆਉਣ ਵਾਲੇ ਸਮੇਂ ਵਿਚ ਸਾਇਦ 5-7 ਸੀਟਾਂ ਤੇ ਵੀ ਜਿੱਤ ਨਾ ਪ੍ਰਾਪਤ ਕਰ ਸਕੇ । ਸ. ਗੁਰਪ੍ਰੀਤ ਸਿੰਘ ਘੁੱਗੀ ਨੂੰ ਵੀ ਪਾਸੇ ਕਰਨ ਪਿੱਛੇ ਇਹੀ ਮਕਸਦ ਸੀ ਕਿ ਅਣਖ ਤੇ ਗੈਰਤ ਨੂੰ ਕਾਇਮ ਰੱਖਣ ਵਾਲਾ ਕੋਈ ਸਿੱਖ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਆਗੂ ਨਾ ਬਣ ਸਕੇ । ਇਸ ਲਈ ਇਹ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ-ਆਰ.ਐਸ.ਐਸ. ਆਦਿ ਹਿੰਦੂਤਵ ਸੋਚ ਵਾਲੀਆ ਜਮਾਤਾਂ ਤੋਂ ਵੱਖਰਾਂ ਕੁਝ ਨਹੀਂ ਰੱਖਦੀ । ਬੇਸ਼ੱਕ ਸ੍ਰੀ ਮੋਦੀ ਅਤੇ ਇਹ ਉਪਰੋਕਤ ਮੁਤੱਸਵੀ ਜਮਾਤਾਂ ਤੇ ਇਨ੍ਹਾਂ ਦੇ ਹਿੰਦੂਤਵ ਆਗੂ ਸੈਂਟਰ ਵਿਚ ਰਾਜਭਾਗ ਹੋਣ ਦੀ ਬਦੌਲਤ ਬਾਬਰੀ ਮਸਜਿਦ ਦੇ ਸਥਾਂਨ ਤੇ ਰਾਮ ਮੰਦਰ ਦੀ ਸਿਲਾ ਰੱਖਣ ਵਿਚ ਕਾਮਯਾਬ ਹੋ ਗਏ ਹਨ, ਪਰ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਫਿਰਕੂਆਂ ਦੀ ਇਖਲਾਕੀ, ਸਿਆਸੀ ਅਤੇ ਸਮਾਜਿਕ ਹਾਰ ਅਵੱਸ ਹੋਣੀ ਹੈ । ਕਿਉਂਕਿ ਇਹ ਸਭ ਜਮਾਤਾਂ ਮਨੁੱਖੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਸੰਜ਼ੀਦਾ ਨਹੀਂ ਹਨ । ਲੋਕਾਈ ਨਾਲ ਧੋਖੇ-ਫਰੇਬ ਕਰਕੇ ਕੋਈ ਵੀ ਜਮਾਤ ਜਾਂ ਆਗੂ ਆਪਣੇ ਰਾਜ ਭਾਗ ਨੂੰ ਲੰਮੇ ਸਮੇਂ ਲਈ ਕਾਇਮ ਨਹੀਂ ਰੱਖ ਸਕਦਾ । ਫਿਰ ਇੰਡੀਆ ਦਾ ਵਿਧਾਨ ਅਤੇ ਇਥੋਂ ਦਾ ਰਾਜ ਪ੍ਰਬੰਧ ਉੱਚੀ ਆਵਾਜ਼ ਵਿਚ ਧਰਮ ਨਿਰਪੱਖਤਾ, ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਤੇ ਬਰਾਬਰਤਾ ਦੀ ਸੋਚ ਤੇ ਇਨਸਾਫ਼ ਦੇਣ ਅਤੇ ਸਭ ਧਰਮਾਂ, ਕੌਮਾਂ ਦਾ ਮਾਣ ਇੱਜਤ ਕਾਇਮ ਰੱਖਣ ਦੀ ਗੱਲ ਕਰਦਾ ਹੈ, ਜਿਸ ਨੂੰ ਇਹ ਹੁਕਮਰਾਨ ਪਿੱਠ ਦੇ ਚੁੱਕੇ ਹਨ ਅਤੇ ਅਜਿਹੇ ਹੁਕਮਰਾਨਾਂ ਦਾ ਅੰਤ ਹੋਣਾ ਕੁਦਰਤੀ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *